ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ


ਸ਼੍ਰੀ ਮਨੋਹਰ ਲਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 12 JUN 2025 7:05PM by PIB Chandigarh

ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ (12 ਜੂਨ 2025) ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਸ਼ਹਿਰੀ ਵਿਕਾਸ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਇਸ ਅਵਸਰ ‘ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ ਵੀ ਮੌਜੂਦ ਸਨ, ਜੋ ਜੰਮੂ-ਕਸ਼ਮੀਰ ਵਿੱਚ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਭਾਰੀ ਮੰਤਰੀ ਵੀ ਹਨ। ਸ੍ਰੀਨਗਰ ਵਿੱਚ ਹੋਈ ਸਮੀਖਿਆ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਵਿੱਚ ਤੇਜ਼ੀ ਲਿਆਉਣ, ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਮਜ਼ਬੂਤੀ, ਸ਼ਹਿਰਾਂ ਦੇ ਸਮਾਵੇਸ਼ੀ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਵਿੱਚ ਹੋਰ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਮੀਟਿੰਗ ਵਿੱਚ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਸ਼੍ਰੀ ਮਨੋਹਰ ਲਾਲ ਨੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂ) ਦੀਆਂ ਸ਼ਹਿਰੀ ਯੋਜਨਾਵਾਂ ਦੇ ਪ੍ਰਮੁੱਖ ਸ਼ਹਿਰੀ ਵਿਕਾਸ ਪਹਿਲਕਦਮੀਆਂ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਾਗੂਕਰਨ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਵਿੱਚ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਦੇ ਲਈ ਅਟਲ ਮਿਸ਼ਨ (ਅੰਮ੍ਰਿਤ ਅਤੇ ਅੰਮ੍ਰਿਤ 2.0), ਸਮਾਰਟ ਸਿਟੀਜ਼ ਮਿਸ਼ਨ (ਐੱਸਸੀਐੱਮ), ਸਵੱਛ ਭਾਰਤ ਮਿਸ਼ਨ – ਸ਼ਹਿਰੀ (ਐੱਸਬੀਐੱਮ-ਯੂ ਅਤੇ ਐੱਸਬੀਐੱਮ-ਯੂ 2.0), ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ (ਪੀਐੱਮਏਵਾਈ-ਯੂ ਅਤੇ ਪੀਐੱਮਏਵਾਈ-ਯੂ 2.0), ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਯੂਐੱਲਐੱਮ), ਪੀਐੱਮ ਸਟ੍ਰੀਟ ਵੈਂਡਰ ਦੀ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਅਤੇ ਪੀਐੱਮ-ਈਬੱਸ ਸੇਵਾ ਸ਼ਾਮਲ ਹੈ।

 

ਮੰਤਰੀ ਮਹੋਦਯ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਸ਼ਹਿਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਅਤੇ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਨੇੜਲੇ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ ਤਾਕਿ ਰਾਜ ਦੇ ਸਮੁੱਚੇ ਸਮਾਵੇਸ਼ੀ ਵਿਕਾਸ ਦੇ ਲਈ ਯੋਜਨਾਵਾਂ ਅਤੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ।

 

ਸ਼੍ਰੀ ਮਨੋਹਰ ਲਾਲ ਨੇ ਹਰੇਕ ਯੋਜਨਾ ਦੀ ਵਿਸਤਾਰ ਨਾਲ ਸਮੀਖਿਆ ਕਰਦੇ ਹੋਏ ਰਣਨੀਤਕ ਯੋਜਨਾ ਅਤੇ ਜਨਤਕ-ਨਿਜੀ ਭਾਗੀਦਾਰੀ ਦੇ ਮਾਧਿਅਮ ਨਾਲ ਇਨਫ੍ਰਾਸਟ੍ਰਕਚਰ ਦੇ ਵਿਕਾਸ, ਸੁਧਾਰ ਅਤੇ ਟਿਕਾਊ ਸ਼ਹਿਰੀਕਰਣ ਨੂੰ ਪ੍ਰੋਤਸਾਹਨ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ।

 

ਅੰਮ੍ਰਿਤ 2.0 ਦੇ ਤਹਿਤ ਸਾਰੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਵਾਟਰ ਇਨਫ੍ਰਾਸਟ੍ਰਕਚਰ (ਨਵੇਂ/ਸੇਵਾ ਨਲ ਕਨੈਕਸ਼ਨ) ਅਤੇ ਸੀਵਰੇਜ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ।

ਐੱਸਸੀਐੱਮ ਦੇ ਤਹਿਤ, ਚਲ ਰਹੀ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਪੂਰਾ ਕਰਨ, ਵੱਖ-ਵੱਖ ਸ਼ਹਿਰ ਸੰਚਾਲਨਾਂ ਦੇ ਪ੍ਰਬੰਧਨ ਅਤੇ ਨਿਗਰਾਨੀ ਦੇ ਲਈ ਏਕੀਕ੍ਰਿਤ ਕਮਾਨ ਅਤੇ ਨਿਯੰਤ੍ਰਣ ਕੇਂਦਰਾਂ (ਆਈਸੀਸੀਸੀ) ਦੇ ਅੱਪਗ੍ਰੇਡੇਸ਼ਨ, ਵਿਸ਼ੇਸ਼ ਪ੍ਰਾਯੋਜਨ ਵਾਹਨ (ਐੱਸਪੀਵੀ) ਦੇ ਮੁੜ-ਨਿਯੋਜਨ ਆਦਿ ‘ਤੇ ਜ਼ੋਰ ਦਿੱਤਾ ਗਿਆ।

 

ਸਮਾਰਟ ਸਿਟੀ ਮਿਸਨ ਦੇ ਇੱਕ ਉਪ-ਘਟਕ, ਇਨੋਵੇਸ਼ਨ, ਏਕੀਕਰਣ ਅਤੇ ਸਥਿਰਤਾ ਦੇ ਲਈ ਸ਼ਹਿਰੀ ਨਿਵੇਸ਼ (ਸੀਆਈਟੀਆਈਆਈਐੱਸ) ਦੀ ਸਮੀਖਿਆ ਵੀ ਕੀਤੀ ਗਈ। ਸੀਆਈਟੀਆਈਆਈਐੱਸ 2.0 ਵਿੱਚ ਸ਼ਹਿਰੀ ਰਹਿੰਦ-ਖੂੰਹਦ ਪ੍ਰਬੰਧਨ ਦੇ ਲਈ ਇੱਕ ਵਿਆਪਕ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਪਰਿਕਲਪਨਾ ਕੀਤੀ ਗਈ ਹੈ। ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਧਨ ਦਾ ਪ੍ਰਾਵਧਾਨ ਯਕੀਨੀ ਕਰਨ ਦੇ ਲਈ ਜੰਮੂ ਅਤੇ ਕਸ਼ਮੀਰ ਸਰਕਾਰ ਨੂੰ ਸ਼ਹਿਰਾਂ ਦੇ ਲਈ ਇੱਕ ਰਾਜ ਜਲਵਾਯੂ ਕੇਂਦਰ ਸਥਾਪਿਤ ਕਰਨ ਦੀ ਸਲਾਹ ਦਿੱਤੀ ਗਈ।

 

ਐੱਸਬੀਐੱਮ-ਯੂ 2.0 ਦੇ ਤਹਿਤ, ਇਹ ਦੱਸਿਆ ਗਿਆ ਕਿ ਐੱਸਬੀਐੱਮ-ਯੂ 1.0 ਦੇ ਤਹਿਤ ਐਲੋਕੇਸ਼ਨ ਦੀ ਤੁਲਨਾ ਵਿੱਚ ਯੂਟੀ ਐਲੋਕੇਸ਼ਨ ਵਿੱਚ 200 ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਸ਼ੌਚਾਲਯਾਂ (ਭਾਈਚਾਰਕ ਸ਼ੌਚਾਲਯ, ਜਨਤਕ ਸ਼ੌਚਾਲਯ, ਖ਼ਾਹਿਸ਼ੀ ਸ਼ੌਚਾਲਯ, ਯੂਰੀਨਲਸ) ਠੋਸ ਰਹਿੰਦ-ਖੂੰਹਦ ਪ੍ਰਬੰਧਨ, ਐੱਸਟੀਪੀ/ਸਹਿ-ਉਪਚਾਰ ਸੁਵਿਧਾਵਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਅਤੇ ਕਚਰਾ ਮੁਕਤ ਸ਼ਹਿਰ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ।

 

ਪੀਐੱਮਏਵਾਈ-ਯੂ 2.0 ਦੇ ਸਬੰਧ ਵਿੱਚ, ਏਕੀਕ੍ਰਿਤ ਵੈੱਬ ਪੋਰਟਲ ‘ਤੇ 19,000 ਤੋਂ ਵੱਧ ਆਵੇਦਨ ਪੇਸ਼ ਕੀਤੇ ਗਏ ਹਨ, ਜਦਕਿ ਮੰਤਰਾਲੇ ਦੁਆਰਾ 10,000 ਪੱਕੇ ਘਰਾਂ ਦੇ ਨਿਰਮਾਣ ਦੇ ਲਈ ਸਿਧਾਂਤਕ ਅਨੁਮਤੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਲਈ, ਯੂਟੀ ਪ੍ਰਸ਼ਾਸਨ ਨੂੰ ਲਾਭਾਰਥੀ ਆਵੇਦਨਾਂ ਨੂੰ ਤੇਜ਼ੀ ਨਾਲ ਟ੍ਰੈਕ ਕਰਨ ਅਤੇ ਵੈਰੀਫਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਤਾਕਿ ਜ਼ਿਆਦਾਤਰ ਯੋਗ ਪਰਿਵਾਰਾਂ ਨੂੰ ਕਿਫਾਇਤੀ ਆਵਾਸ ਦਾ ਲਾਭ ਮਿਲ ਸਕੇ।

 

ਪੀਐੱਮਏਵਾਈ-ਯੂ 1.0 ਦੇ ਤਹਿਤ, ਨਿਰਮਾਣ ਦੇ ਵਿਭਿੰਨ ਪੜਾਵਾਂ ਵਿੱਚ ਚਲ ਰਹੇ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਨੂੰ ਕਿਹਾ ਗਿਆ।

ਡੀਏਵਾਈ-ਐੱਨਯੂਐੱਲਐੱਮ ਦੇ ਲਈ, ਜੰਮੂ-ਕਸ਼ਮੀਰ ਸਰਕਾਰ ਨੂੰ ਸ਼ਹਿਰੀ ਬੇਘਰਾਂ ਦੀ ਪਹਿਚਾਣ ਦੇ ਲਈ ਸਰਵੇਖਣ ਸ਼ੁਰੂ ਕਰਨ ਅਤੇ ਸਟ੍ਰੀਟ ਵੈਂਡਰਸ ਐਕਟ ਦੇ ਤਹਿਤ ਜਲਦੀ ਤੋਂ ਜਲਦੀ ਇੱਕ ਸ਼ਿਕਾਇਤ ਨਿਵਾਰਣ ਕਮੇਟੀ (ਜੀਆਰਸੀ) ਗਠਿਤ ਕਰਨ ਦੇ ਲਈ ਕਿਹਾ ਗਿਆ।

 

ਪੀਐੱਮ-ਸਵਨਿਧੀ ਯੋਜਨਾ ਦੇ ਤਹਿਤ, ਪ੍ਰਸ਼ਾਸਨ ਨੂੰ ਅਨਮੁਤੀ ਜਾਂ ਵੰਡ ਦੇ ਲਈ ਲੰਬਿਤ ਆਵੇਦਨਾਂ ਵਿੱਚ ਤੇਜ਼ੀ ਲਿਆਉਣ ਅਤੇ ਸਟ੍ਰੀਟ ਵੈਂਡਰਾਂ ਦੀ ਪ੍ਰੋਫਾਈਲ ਤਿਆਰ ਕਰਨ ਨੂੰ ਕਿਹਾ ਗਿਆ, ਤਾਕਿ ਯੋਗ ਲਾਭਾਰਥੀਆਂ ਤੱਕ ਜਲਦੀ ਤੋਂ ਜਲਦੀ ਲਾਭ ਪਹੁੰਚ ਸਕੇ; ਅਤੇ ਯੋਜਨਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਸਕੇ।

 

 

ਪੀਐੱਫਐੱਮਐੱਸ ਮੈਪਿੰਗ, ਯੋਜਨਾ ਦੇ ਭੁਗਤਾਨ ਸੁਰੱਖਿਆ ਮਕੈਨਿਜ਼ਮ (ਪੀਐੱਸਐੱਮ) ਵਿੱਚ ਭਾਗੀਦਾਰੀ ਦੇ ਸਬੰਧ ਵਿੱਚ ਪੀਐੱਮ-ਈ-ਬੱਸ ਸੇਵਾ ਦੇ ਲਾਗੂਕਰਨ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਹਰੇਕ ਯੋਜਨਾ ਦੀਆਂ ਉਪਲਬਧੀਆਂ ‘ਤੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।

 

ਮੰਤਰੀ ਮਹੋਦਯ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ ਅਤੇ ਸ਼ਹਿਰੀ ਵਿਕਾਸ ਵਿੱਚ ਜ਼ਿਕਰਯੋਗ ਪ੍ਰਗਤੀ ਦੇ ਨਾਲ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਲਈ ਜੀਵਨ ਨੂੰ ਸੁਗਮ ਬਣਾਉਣ ਦੇ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਤਹਿਤ ਸ਼ਹਿਰੀ ਯੋਜਨਾਵਾਂ ਦੀ ਪ੍ਰਭਾਵੀ ਯੋਜਨਾ ਅਤੇ ਕੁਸ਼ਲ ਲਾਗੂਕਰਨ ਯਕੀਨੀ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ।

***

ਐੱਸਕੇ


(Release ID: 2136193)
Read this release in: English , Urdu , Hindi , Tamil