ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਭਾਰਤ ਨੇ ਫਰਾਂਸ ਦੇ ਨੀਸ (Nice) ਵਿੱਚ ਉਪ-ਪ੍ਰਧਾਨ ਵਜੋਂ ਆਈਏਐੱਲਏ ਕੌਂਸਲ ਦੇ ਦੂਸਰੇ ਸੈਸ਼ਨ ਵਿੱਚ ਹਿੱਸਾ ਲਿਆ

Posted On: 11 JUN 2025 6:52PM by PIB Chandigarh

ਭਾਰਤ ਨੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਰੀਨ ਏਡਸ ਟੂ ਨੇਵੀਗੇਸ਼ਨ (ਆਈਏਐੱਲਏ) ਦੇ ਉੱਪ ਪ੍ਰਧਾਨ ਵਜੋਂ ਫਰਾਂਸ ਦੇ ਨੀਸ (Nice)  ਵਿੱਚ ਆਯੋਜਿਤ ਆਈਏਐੱਲਏ ਕੌਂਸਲ ਦੇ ਦੂਸਰੇ ਸੈਸ਼ਨ ਵਿੱਚ ਹਿੱਸਾ ਲਿਆ। ਆਈਏਐੱਲਏ ਕੌਂਸਲ ਨੇਵੀਗੇਸ਼ਨ ਦੇ ਸਮੁੰਦਰੀ ਸਹਾਇਤਾ ਦੇ ਲਈ ਜ਼ਿੰਮੇਵਾਰ ਅੰਤਰ-ਸਰਕਾਰੀ ਸੰਗਠਨ ਦਾ ਫ਼ੈਸਲਾ ਲੈਣ ਵਾਲੀ ਸੰਸਥਾ ਹੈ।

ਭਾਰਤ ਵਫ਼ਦ ਦੀ ਅਗਵਾਈ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਟੀ.ਕੇ. ਰਾਮਚੰਦ੍ਰਨ ਨੇ ਕੀਤੀ ਅਤੇ ਇਸ ਵਿੱਚ ਸੰਯੁਕਤ ਸਕੱਤਰ ਸ਼੍ਰੀ ਮੁਕੇਸ਼ ਮੰਗਲ ਅਤੇ ਡਾਇਰੈਕਟਰ ਸ਼੍ਰੀ ਕਾਰਤਿਕ ਚੇਨਸੁਦਾਰ ਸ਼ਾਮਲ ਸਨ।

ਸਕੱਤਰ (ਪੀਐੱਸਡਬਲਿਊ) ਨੇ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਆਈਏਐੱਲਏ ਦੇ ਨਾਲ ਭਾਰਤ ਦੇ ਦੀਰਘਕਾਲੀ ਸਹਿਯੋਗ ਅਤੇ ਨੇਵੀਗੇਸ਼ਨ ਅਤੇ ਵੀਸਲ ਟ੍ਰੈਫਿਕ ਸਰਵਿਸਿਸ ਲਈ ਸਮੁੰਦਰੀ ਸਹਾਇਤਾ ਵਿੱਚ ਇਸ ਦੀ ਮਹੱਤਵਪੂਰਨ ਤਰੱਕੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਲਾਈਟਹਾਊਸ ਅਤੇ ਲਾਈਟਸ਼ਿਪ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਲਐੱਲ) ਦੀਆਂ ਪਹਿਲਕਦਮੀਆਂ ‘ਤੇ ਬਲ ਦਿੱਤਾ। ਇਨ੍ਹਾਂ ਵਿੱਚ ਸ਼ਾਮਲ ਹਨ:

  • 12 ਪ੍ਰਮੁੱਖ ਪੋਰਟਸ ਵਿੱਚ ਵੀਸਲ ਟ੍ਰੈਫਿਕ ਸਰਵਿਸਿਸ ਦਾ ਏਕੀਕਰਣ

  • ਕੋਲਕਾਤਾ ਵਿੱਚ ਮਰੀਨ ਨੈਵੀਗੇਸ਼ਨ ਟ੍ਰੇਨਿੰਗ ਇੰਸਟੀਟਿਊਟ ਵਿਖੇ ਇੰਟਰਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਆਯੇਜਿਤ ਹੋਵੇਗਾ।

ਉਨ੍ਹਾਂ ਨੇ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ਦਸੰਬਰ 2025 ਵਿੱਚ ਤੀਸਰੀ ਆਈਏਐੱਲਏ ਜਨਰਲ ਅਸੈਂਬਲੀ ਅਤੇ 2027 ਵਿੱਚ 21ਵੇਂ ਆਈਏਐੱਲਏ ਸਮਿਟ ਵਿੱਚ ਸ਼ਾਮਲ ਹੋਣ ਲਈ ਸਾਰੇ ਮੈਂਬਰ ਦੇਸ਼ਾਂ ਨੂੰ ਰਸਮੀ ਸੱਦਾ ਵੀ ਦਿੱਤਾ।

1957 ਵਿੱਚ ਆਈਏਐੱਲਏ ਦੇ ਸਥਾਪਨਾ ਦਿਵਸ ਦੇ ਬਾਅਦ ਤੋਂ ਭਾਰਤ ਇਸ ਦਾ ਇੱਕ ਦੀਰਘਕਾਲੀ ਅਤੇ ਪ੍ਰਤੀਬੱਧ ਮੈਂਬਰ ਰਿਹਾ ਹੈ ਅਤੇ 1980 ਤੋਂ ਲਾਈਟਹਾਊਸ ਅਤੇ ਲਾਈਟਸ਼ਿਪ ਦੇ ਡਾਇਰੈਕਟੋਰੇਟ ਜਨਰਲ ਰਾਹੀਂ ਕੌਂਸਲ ਦਾ ਮੈਂਬਰ ਹੈ। ਭਾਰਤ ਨੇ ਨੈਵੀਗੇਸ਼ਨ ਦੇ ਲਈ ਸਮੁੰਦਰੀ ਸਹਾਇਤਾ ਨੂੰ ਸੁੰਸਗਤ ਬਣਾਉਣ ਅਤੇ ਸੁਰੱਖਿਅਤ, ਕੁਸ਼ਲ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਸਮੁੰਦਰੀ ਸੰਚਾਲਨ ਸੁਨਿਸ਼ਚਿਤ ਕਰਨ ਲਈ ਸਮਰੱਥਾ ਨਿਰਮਾਣ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦਿੱਤਾ ਹੈ।

ਸਿੰਗਾਪੁਰ ਵਿੱਚ ਪਹਿਲੀ ਜਨਰਲ ਅਸੈਂਬਲੀ ਦੌਰਾਨ ਆਈਏਐੱਲਏ ਦੇ ਉਪ-ਪ੍ਰਧਾਨ ਵਜੋਂ ਭਾਰਤ ਦੀ ਚੋਣ ਇਸ ਦੇ ਵਧਦੇ ਗਲੋਬਲ ਪ੍ਰਭਾਵ ਅਤੇ ਰਣਨੀਤਕ ਸਮੁਦੰਰੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

ਕੌਂਸਲ ਨੇ ਪ੍ਰਮੁੱਖ ਟੈਕਨੀਕਲ ਮਾਮਲਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਨੇਵੀਗੇਸ਼ਨ ਲਈ ਸਮੁੰਦਰੀ ਸਹਾਇਤਾ ਦਾ ਤਾਲਮੇਲ

  • ਲਾਈਟਹਾਊਸ ਵਿਰਾਸਤ ਦੀ ਸੰਭਾਲ਼

  • ਵਿਜ਼ੂਅਲ ਏਟੀਓਐੱਨ ਲਈ ਹਾਰਮੋਨਾਈਜ਼਼ਡ ਇੰਟਰਨੈੱਟ ਆਫ ਥਿੰਗਸ (ਆਈਓਟੀ) ਪ੍ਰੋਟੋਕੋਲ ਜਿਹੇ ਉਭਰਦੇ ਵਿਕਾਸ

  • ਸਮੰਦੁਰੀ ਸੇਵਾ ਰਜਿਸਟਰੀ ਬਿਓਰਾ

  • 2025 ਅਤੇ 2026 ਵਿੱਚ ਆਯੇਜਿਤ ਹੋਣ ਵਾਲੀਆਂ ਆਈਏਐੱਲਏ ਗਤੀਵਿਧੀਆਂ ਲਈ ਪ੍ਰੋਗਰਾਮ ਸ਼ਡਿਊਲ

ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ, ਕੌਂਸਲ ਦੇ ਮੈਂਬਰਾਂ ਨੇ ਪ੍ਰਮੁੱਖ ਆਈਏਐੱਲਏ ਪ੍ਰੋਗਰਾਮਾਂ ਦੀ ਮੇਜ਼ਬਾਨੀ ਵਿੱਚ ਇਸ ਦੀ ਅਗਵਾਈ ਦਾ ਸੁਆਗਤ ਕੀਤਾ। ਭਾਰਤ ਦੀ ਭਾਗੀਦਾਰੀ ਸਮੁੰਦਰੀ ਸੁਰੱਖਿਆ, ਇਨੋਵੇਸ਼ਨ ਅਤੇ ਵਿਰਾਸਤ ਸੰਭਾਲ਼ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

 

 

***********

ਜੀਡੀਐੱਚ/ਐੱਚਆਰ


(Release ID: 2135982)
Read this release in: English , Urdu , Marathi , Hindi