ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਪੋਸ਼ਣ ਅਭਿਯਾਨ ਭਾਰਤ ਦੀਆਂ ਕੁਪੋਸ਼ਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮੋਦੀ ਸਰਕਾਰ ਦਾ ਯਤਨ ਅਤੇ ਪ੍ਰਤੀਬੱਧਤਾ ਹੈ: ਹਰਸ਼ ਮਲਹੋਤਰਾ


ਤੰਦਰੂਸਤ ਬਾਲ ਵਿਕਾਸ ਦੇ ਲਈ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਲਈ ਲੋੜੀਂਦੇ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਸਮਰਥਨ ਕੀਤਾ

Posted On: 09 JUN 2025 4:44PM by PIB Chandigarh

 

ਕੇਂਦਰੀ ਕਾਰਪੋਰੇਟ ਮਾਮਲੇ ਅਤੇ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਦਿੱਲੀ ਦੇ ਕ੍ਰਿਸ਼ਨਾ ਨਗਰ ਸਥਿਤ ਸਰਵੋਦਯ ਬਾਲ ਵਿਦਿਆਲਿਆ ਵਿਖੇ ਪੋਸ਼ਣ ਅਭਿਯਾਨ ਦੇ ਤਹਿਤ, ਲਾਭਾਰਥੀਆਂ ਨੂੰ ਲਗਭਗ 500 ਪੋਸ਼ਣ ਕਿੱਟਾਂ ਦੀ ਵੰਡ ਕੀਤੀ।

ਇਸ ਮੌਕੇ ‘ਤੇ ਕ੍ਰਿਸ਼ਨਾਂ ਨਗਰ ਖੇਤਰ ਦੇ ਵਿਧਾਨ ਸਭਾ ਮੈਂਬਰ ਡਾ. ਅਨਿਲ ਗੋਇਲ ਦੇ ਨਾਲ ਸਥਾਨਕ ਕੌਂਸਲਰ ਵੀ ਮੌਜੂਦ ਸਨ। ਇਨ੍ਹਾਂ ਕੌਂਸਲਰਾਂ ਵਿੱਚ ਕ੍ਰਿਸ਼ਨਾ ਨਗਰ ਵਾਰਡ ਦੇ ਕੌਂਸਲਰ ਸ਼੍ਰੀ ਸੰਦੀਪ ਕਪੂਰ, ਜਗਤਪੁਰੀ ਵਾਰਡ ਦੇ ਕੌਂਸਲਰ ਸ਼੍ਰੀ ਰਾਜੂ ਸਚਦੇਵਾ (ਰਾਜੂ ਸਾਈਂ), ਅਨਾਰਕਲੀ ਵਾਰਡ ਦੀ ਕੌਂਸਲਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਸ਼ਾਮਲ ਹਨ।

ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੋਸ਼ਣ ਅਭਿਯਾਨ ਭਾਰਤ ਦੀਆਂ ਕੁਪੋਸ਼ਣ ਚੁਣੌਤੀਆਂ ਨਾਲ ਨਜਿੱਠਣ, ਤੰਦਰੂਸਤ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਪਣੇ ਨਾਗਰਿਕਾਂ ਲਈ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਮੋਦੀ ਸਰਕਾਰ ਦਾ ਯਤਨ ਅਤੇ ਪ੍ਰਤੀਬੱਧਤਾ ਹੈ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਦੇਸ਼ ਭਰ ਵਿੱਚ ਜਨ ਅੰਦੋਲਨ ਨੂੰ ਸਮਰੱਥ ਬਣਾ ਕੇ ਪੋਸ਼ਣ ਸਬੰਧੀ ਵਿਵਹਾਰ ਪਰਿਵਰਤਨ ਨੂੰ ਉਤਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਸਕਾਰਾਤਮਕ ਭੋਜਨ ਅਤੇ ਤੰਦਰੂਸਤ ਦੇਖਭਾਲ ਪ੍ਰਥਾਵਾਂ ਨੂੰ ਵੀ ਹੁਲਾਰਾ  ਦਿੱਤਾ ਹੈ।

ਕੇਂਦਰੀ ਰਾਜ ਮੰਤਰੀ ਮਹੋਦਯ ਨੇ ਦੱਸਿਆ ਕਿ ਪੋਸ਼ਣ ਅਭਿਯਾਨ ਨੇ ਭਾਰਤ ਵਿੱਚ, ਵਿਸ਼ੇਸ਼ ਤੌਰ ‘ਤੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਦਰਮਿਆਨ ਪੋਸ਼ਣ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ  ਹੈ।

ਉਨ੍ਹਾਂ ਨੇ ਪੋਸ਼ਣ ਨਿਗਰਾਨੀ ਐਪ ਦੀ ਪ੍ਰਸ਼ੰਸਾ ਕੀਤੀ, ਜੋ ਸਮੇਂ ‘ਤੇ ਦਖਲਅੰਦਾਜ਼ੀ ਅਤੇ ਪ੍ਰਗਤੀ ਦੀ ਬਿਹਤਰ ਨਿਗਰਾਨੀ ਨੂੰ ਯਕੀਨੀ ਬਣਾਉਂਦੇ ਹੋਏ ਪੋਸ਼ਣ ਸੇਵਾਵਾਂ ਦੀ ਰੀਅਲ ਟਾਈਮ ‘ਤੇ ਨਿਗਰਾਨੀ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਕੇਂਦਰੀ ਰਾਜ ਮੰਤਰੀ ਮਹੋਦਯ ਨੇ ਕਿਹਾ ਕਿ ਪੋਸ਼ਣ ਅਭਿਯਾਨ ਨੇ ਪ੍ਰਭਾਵੀ ਅੰਤਰ-ਖੇਤਰੀ ਕਨਵਰਜੈਂਸ ਅਤੇ ਭਾਈਚਾਰਕ ਸ਼ਮੂਲੀਅਤ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਨਾਲ ਖੁਰਾਕ ਵਿਭਿੰਨਤਾ, ਮਾਵਾਂ ਦੀ ਸਿਹਤ ਅਤੇ ਬਾਲ ਵਿਕਾਸ ਨੂੰ ਪ੍ਰੋਤਸਾਹਨ ਮਿਲਿਆ ਹੈ।

ਸ਼੍ਰੀ ਮਲਹੋਤਰਾ ਨੇ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਲਈ ਲੋੜੀਂਦੇ ਪੋਸ਼ਣ ਨੂੰ ਯਕੀਨੀ ਬਣਾਉਣ ਦਾ ਸਮਰਥਨ ਕੀਤਾ, ਜੋ ਤੰਦਰੂਸਤ ਬਾਲ ਵਿਕਾਸ ਲਈ ਮਹੱਤਵਪੂਰਨ ਹੈ ਕਿਉਂਕਿ ਮਾਂ ਦਾ ਪੋਸ਼ਣ ਜਣੇਪੇ ਦੌਰਾਨ ਸਿਹਤ ਸਬੰਧੀ ਗੁੰਝਲਾਂ ਨੂੰ ਰੋਕਣ ਅਤੇ ਸਵਸਥ ਜਨਮ ਨਤੀਜਾ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਕੇਂਦਰੀ ਰਾਜ ਮੰਤਰੀ ਨੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਪੋਸ਼ਣ ਨੂੰ ਪ੍ਰਾਥਮਿਕਤਾ ਦੇਣ ਅਤੇ ਆਪਣੇ ਲਈ ਇੱਕ ਤੰਦਰੂਸਤ ਭਵਿੱਖ ਯਕੀਨੀ ਬਣਾਉਣ ਲਈ ਤੰਦਰੂਸਤ ਖਾਨ-ਪਾਨ ਦੀਆਂ ਆਦਤਾਂ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਆਓ ਅਸੀਂ ਪੋਸ਼ਣ ਨੂੰ ਹੁਲਾਰਾ ਦੇਣ ਅਤੇ ਆਪਣੇ ਜੀਵਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਸਮੂਹਿਕ ਯਤਨ ਕਰੀਏ!"

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੋਸ਼ਣ ਨੂੰ ਪ੍ਰਾਥਮਿਕਤਾ ਦੇ ਕੇ ਭਾਰਤ ਇੱਕ ਤੰਦਰੂਸਤ, ਅਧਿਕ ਉਤਪਾਦਕ ਅਤੇ ਸਮ੍ਰਿੱਧ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ, ਜਿਸ ਨਾਲ ਵਿਕਸਿਤ ਭਾਰਤ ਦਾ ਆਪਣਾ ਦ੍ਰਿਸ਼ਟੀਕੋਣ ਪ੍ਰਾਪਤ ਹੋ ਸਕੇ।



***

 

ਜੀਡੀਐੱਚ/ਐੱਚਆਰ


(Release ID: 2135428)
Read this release in: English , Urdu , Hindi , Tamil