ਸਿੱਖਿਆ ਮੰਤਰਾਲਾ
ਸ਼੍ਰੀ ਧਰਮਿੰਦਰ ਪ੍ਰਧਾਨ ਨੇ 'ਏਕ ਪੇੜ ਮਾਂ ਕੇ ਨਾਮ 2.0' ਪਹਿਲਕਦਮੀ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਅਪੀਲ ਕੀਤੀ
प्रविष्टि तिथि:
04 JUN 2025 5:39PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ ਵਿੱਚ ਲੋਕਾਂ ਨੂੰ ਅੱਗੇ ਆਉਣ ਅਤੇ 'ਏਕ ਪੇੜ ਮਾਂ ਕੇ ਨਾਮ 2.0' ਪਹਿਲਕਦਮੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਨਾਗਰਿਕਾਂ ਨੂੰ 5 ਜੂਨ 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਮਿਸ਼ਨ ਲਾਈਫ' ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। 'ਏਕ ਪੇੜ ਮਾਂ ਕੇ ਨਾਮ 2.0' ਪਹਿਲਕਦਮੀ ਦਾ ਉਦੇਸ਼ 5 ਜੂਨ ਤੋਂ 30 ਸਤੰਬਰ 2025 ਤੱਕ 10 ਕਰੋੜ ਰੁੱਖ ਲਗਾਉਣਾ ਹੈ।

ਆਪਣੇ ਸੰਦੇਸ਼ ਵਿੱਚ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਪਹਿਲ ਸਿਰਫ਼ ਰੁੱਖਾਂ ਦੀ ਗਿਣਤੀ ਤੋਂ ਕਿਤੇ ਵੱਧ ਕੇ ਇਹ ਕੁਦਰਤ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਰਿਆਂ ਨੂੰ, ਖਾਸ ਕਰਕੇ ਵਿਦਿਆਰਥੀਆਂ ਨੂੰ, ਆਪਣੀ ਮਾਂ ਅਤੇ ਕੁਦਰਤ ਦੋਵਾਂ ਨੂੰ ਸਤਿਕਾਰ ਦੇਣ ਲਈ ਆਪਣੀ ਮਾਂ ਦੇ ਨਾਮ 'ਤੇ ਇੱਕ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਪਹਿਲ ਹਰੇਕ ਨਾਗਰਿਕ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਲਈ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2024 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ, ਇਹ ਪਹਿਲ ਇੱਕ ਜਨ ਅੰਦੋਲਨ ਬਣ ਗਈ ਹੈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਪਿਛਲੇ ਵਰ੍ਹੇ 5 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੀ ਯਾਦ ਵਿੱਚ ਇੱਕ ਰੁੱਖ ਲਗਾਇਆ ਸੀ। ਸ਼੍ਰੀ ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਦੇਸ਼ ਭਰ ਵਿੱਚ 5.5 ਕਰੋੜ ਤੋਂ ਵੱਧ ਰੁੱਖ ਲਗਾਏ ਜਾ ਚੁੱਕੇ ਹਨ। ਉਨ੍ਹਾਂ ਛੱਤੀਸਗੜ੍ਹ, ਤ੍ਰਿਪੁਰਾ ਅਤੇ ਰਾਜਸਥਾਨ ਦੇ ਬੱਚਿਆਂ ਅਤੇ ਮਾਵਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੀਡ ਬਾਲ, ਬਾਇਓ ਫੈਂਸਿੰਗ ਆਦਿ ਵਰਗੀਆਂ ਨਵੀਨਤਾਕਾਰੀ ਪਹਿਲਕਦਮੀਆਂ ਕੀਤੀਆਂ।
ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਇੱਕ ਅਜਿਹੇ ਭਵਿੱਖ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਕੁਦਰਤ ਪ੍ਰਤੀ ਪਿਆਰ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣਾਉਂਦਾ ਹੈ। ਸ਼੍ਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਅਨੁਸਾਰ ਜੋ ਵਿਸ਼ਵਵਿਆਪੀ ਟਿਕਾਊ ਵਿਕਾਸ ਯਤਨਾਂ ਦਾ ਮਾਰਗਦਰਸ਼ਨ ਕਰਦਾ ਹੈ, ਜਲਵਾਯੂ ਪਰਿਵਰਤਨ ਦਾ ਹੱਲ ਨਾ ਸਿਰਫ਼ ਨਵੀਆਂ ਤਕਨੀਕਾਂ ਵਿੱਚ ਹੈ, ਸਗੋਂ ਬਦਲਦੀ ਜੀਵਨ ਸ਼ੈਲੀ ਵਿੱਚ ਵੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਲਾਈਫ਼ ਸ਼ੁਰੂ ਕੀਤਾ ਸੀ।
ਕੇਂਦਰੀ ਮੰਤਰੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨਾਲ ਬਦਲਾਅ ਲਿਆਉਣ ਲਈ ਵਧਾਈ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ 29 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਲਗਾਏ ਰੁੱਖਾਂ ਲਈ 50 ਲੱਖ ਤੋਂ ਵੱਧ QR ਕੋਡ ਤਿਆਰ ਕੀਤੇ ਹਨ, ਇਸ ਤਰ੍ਹਾਂ ਭਾਰਤ ਲਈ ਇੱਕ ਵਿਸ਼ਾਲ, ਡਿਜੀਟਲ ਅਤੇ ਪਹੁੰਚਯੋਗ ਵਾਤਾਵਰਣ ਡੇਟਾਬੇਸ ਬਣਾਉਣ ਵਿੱਚ ਯੋਗਦਾਨ ਪਾਇਆ ਹੈ।
ਸ਼੍ਰੀ ਪ੍ਰਧਾਨ ਨੇ ਸਾਰਿਆਂ ਨੂੰ ਆਪਣੀ ਮਾਂ ਦੇ ਨਾਮ 'ਤੇ ਇੱਕ ਰੁੱਖ ਲਗਾਉਣ, ਇਸਦੀ ਦੇਖਭਾਲ ਕਰਨ, ਇਸਨੂੰ ਵਧਦੇ ਹੋਏ ਦੇਖਣ ਅਤੇ ਇਸਦੀ ਕਹਾਣੀ ਦੁਨੀਆ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲਗਾਇਆ ਗਿਆ ਹਰੇਕ ਰੁੱਖ ਕੁਦਰਤ ਪ੍ਰਤੀ ਵਚਨਬੱਧਤਾ ਅਤੇ ਇਸਦੀ ਸੁਰੱਖਿਆ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਹੈ। ਹਰੇਕ ਰੁੱਖ ਉਮੀਦ ਦਾ ਬੀਜ ਵੀ ਬੀਜਦਾ ਹੈ – ਜੋ ਇੱਕ ਹਰੇ ਭਰੇ ਕੱਲ੍ਹ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
‘ ਏਕ ਪੇੜ ਮਾਂ ਦੇ ਨਾਮֹ’
ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਕਿ ਇੱਕ ਵਿਲੱਖਣ ਪਹਿਲ ਹੈ ਜੋ ਵਾਤਾਵਰਣ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਮਾਵਾਂ ਨੂੰ ਸਤਿਕਾਰ ਦੇਣ ਵਾਲੀ ਅਨੂਠੀ ਪਹਿਲ ਹੈ। ਇਸ ਮੁਹਿੰਮ ਦੀ ਸ਼ੁਰੂਆਤ 5 ਜੂਨ 2024 ਨੂੰ ਪ੍ਰਧਾਨ ਮੰਤਰੀ ਦੁਆਰਾ ਨਵੀਂ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿਖੇ ਪਿੱਪਲ ਦਾ ਰੁੱਖ ਲਗਾ ਕੇ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪਿਛਲੇ ਦਹਾਕੇ ਵਿੱਚ ਜੰਗਲਾਤ ਖੇਤਰ ਵਧਾਉਣ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਸ਼ ਦੀ ਟਿਕਾਊ ਵਿਕਾਸ ਦੀ ਜ਼ਰੂਰਤ ਦੇ ਮੁਤਾਬਕ ਕੀਤੀ ਗਈ ਇੱਕ ਪਹਿਲ ਹੈ।
'ਏਕ ਪੇੜ ਮਾਂ ਕੇ ਨਾਮ' ਪਹਿਲ ਦਾ ਸਾਰ ਆਪਣੀ ਮਾਂ ਦੇ ਨਾਮ 'ਤੇ ਪ੍ਰਤੀਕਾਤਮਕ ਤੌਰ 'ਤੇ ਇੱਕ ਰੁੱਖ ਲਗਾਉਣਾ ਹੈ। ਇਹ ਸਧਾਰਨ ਕਾਰਜ ਦੋਹਰੇ ਉਦੇਸ਼ ਦੀ ਪੂਰਤੀ ਕਰਦਾ ਹੈ: ਜੀਵਨ ਨੂੰ ਪਾਲਣ-ਪੋਸ਼ਣ ਅਤੇ ਧਰਤੀ ਦੀ ਸਿਹਤ ਵਿੱਚ ਯੋਗਦਾਨ ਪਾਉਣ ਵਿੱਚ ਮਾਵਾਂ ਦੀ ਭੂਮਿਕਾ ਦਾ ਸਨਮਾਨ ਕਰਨਾ। ਰੁੱਖ ਜੀਵਨ ਦਾ ਆਧਾਰ ਹਨ ਅਤੇ ਇੱਕ ਮਾਂ ਵਾਂਗ ਉਹ ਅਗਲੀ ਪੀੜ੍ਹੀ ਲਈ ਪੋਸ਼ਣ, ਸੁਰੱਖਿਆ ਅਤੇ ਭਵਿੱਖ ਪ੍ਰਦਾਨ ਕਰਦੇ ਹਨ। ਇਸ ਪਹਿਲਕਦਮੀ ਰਾਹੀਂ, ਲੋਕ ਆਪਣੀਆਂ ਮਾਵਾਂ ਦੇ ਸਨਮਾਨ ਵਿੱਚ ਇੱਕ ਰੁੱਖ ਲਗਾ ਕੇ ਇੱਕ ਸਥਾਈ ਯਾਦ ਬਣਾ ਸਕਦੇ ਹਨ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ ਦੀ ਫੋਰੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ।
*****
ਐੱਮਵੀ/ਏਕੇ
ਐੱਮਓਈ/ਡੀਓਐੱਸਈਐੱਲ/4 ਜੂਨ 2025/17
(रिलीज़ आईडी: 2134374)
आगंतुक पटल : 26