ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਯਾ ਨੇ 'ਅਰਬਨ ਅੱਡਾ 2025' ਦਾ ਉਦਘਾਟਨ ਕੀਤਾ ਅਤੇ ਸਾਈਕਲਿੰਗ ਬਾਰੇ ਮਹੱਤਵਪੂਰਨ ਕਿਤਾਬਾਂ ਲਾਂਚ ਕੀਤੀਆਂ


“ਸੰਡੇ ਆਨ ਸਾਈਕਲ ਪਹਿਲ ਫਿਟ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਬਣ ਗਈ ਹੈ”- ਡਾ. ਮਨਸੁਖ ਮਾਂਡਵੀਯਾ

ਡਾ. ਮਨਸੁਖ ਮਾਂਡਵੀਯਾ ਨੇ ਕਿਹਾ “ਸਾਈਕਲ ਚਲਾਉਣਾ ਸਭ ਤੋਂ ਚੰਗੀ ਕਸਰਤ ਹੈ ਅਤੇ ਪ੍ਰਦੂਸ਼ਣ ਦਾ ਸਮਾਧਾਨ ਹੈ”

Posted On: 03 JUN 2025 3:33PM by PIB Chandigarh

ਕੇਂਦਰੀ ਲੇਬਰ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ ਅਰਬਨ ਅੱਡਾ 2025 ਕਨਕਲੇਵ ਦਾ ਉਦਘਾਟਨ ਕੀਤਾ। ਇਸ ਤਿੰਨ ਦਿਨੀਂ ਕਨਕਲੇਵ ਦਾ ਉਦੇਸ਼ ਨੌਜਵਾਨਾਂ, ਮਾਹਿਰਾਂ ਅਤੇ ਦਿੱਗਜਾਂ ਨੂੰ ਇਕਜੁੱਟ ਕਰਕੇ ਬਿਹਤਰ ਸ਼ਹਿਰੀ ਭਵਿੱਖ ਬਣਾਉਣਾ ਹੈ।

ਡਾ. ਮਾਂਡਵੀਯਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ, “ਸਾਈਕਲ ਚਲਾਉਣਾ ਕਸਰਤ ਦਾ ਸਭ ਤੋਂ ਚੰਗਾ ਤਰੀਕਾ ਹੈ। ਇਹ ਨਾ ਸਿਰਫ਼ ਸਾਨੂੰ ਸਿਹਤਮੰਦ ਬਣਾਉਂਦਾ ਹੈ ਸਗੋਂ ਵਾਤਾਵਰਣ ਸਥਿਰਤਾ ਨੂੰ ਵੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਸਾਈਕਲ ਚਲਾਉਣਾ ਪ੍ਰਦੂਸ਼ਣ ਦਾ ਸਮਾਧਾਨ ਹੈ।

ਕੇਂਦਰੀ ਮੰਤਰੀ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਸਾਂਸਦ ਬਣਿਆ ਸੀ, ਤਾਂ ਮੈਂ ਹਰ ਦਿਨ ਸਾਈਕਲ ਨਾਲ ਸੰਸਦ ਜਾਂਦਾ ਸੀ ਅਤੇ ਲੋਕ ਮੈਨੂੰ ਸਾਈਕਲ ਵਾਲਾ ਸਾਂਸਦ ਵਜੋਂ ਦੇਖਦੇ ਸਨ। ਸਾਨੂੰ ਸਾਈਕਲ ਚਲਾਉਣ ਨੂੰ ਇੱਕ ਮੁਹਿੰਮ ਵਿੱਚ ਬਦਲਣਾ ਹੋਵੇਗਾ ਅਤੇ ਇਸ ਧਾਰਨਾ ਨੂੰ ਦੂਰ ਕਰਨਾ ਹੋਵੇਗਾ ਕਿ ਇਹ ਸਿਰਫ਼ ਸਮਾਜ ਦੇ ਇੱਕ ਵਿਸ਼ੇਸ਼ ਵਰਗ ਲਈ ਹੈ ਅਤੇ ਅਜਿਹਾ ਕਰਨ ਨਾਲ ਸਾਈਕਲ ਚਲਾਉਣਾ ਸਾਰਿਆਂ ਲਈ ਇੱਕ ਫੈਸ਼ਨ ਬਣ ਜਾਵੇਗਾ।

ਕੇਂਦਰੀ ਮੰਤਰੀ ਨੇ ਕਮਿਊਨਿਟੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਬਾਰੇ ਕਿਹਾ, ਸੰਡੇ ਆਨ ਸਾਈਕਲ ਪਹਿਲ ਫਿਟ ਇੰਡੀਆ ਨੂੰ ਹੁਲਾਰਾ ਦੇਣ ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਬਣ ਗਈ ਹੈ। ਮੈਂ ਸਾਰਿਆਂ ਨੂੰ ਪ੍ਰਤੀਦਿਨ ਸਾਈਕਲ ਚਲਾਉਣ ਅਤੇ 2047 ਤੱਕ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦੀ ਤਾਕੀਦ ਕਰਦਾ ਹਾਂ।

ਵਰਲਡ ਸਾਈਕਲ ਡੇਅ ਦੇ ਅਵਸਰ ਤੇ ਆਯੋਜਿਤ ਇਸ ਪ੍ਰੋਗਰਾਮ ਦੇ ਦੌਰਾਨ ਡਾ.ਮਾਂਡਵੀਯਾ ਨੇ ਰਸਮੀ ਤੌਰ 'ਤੇ ਦੋ ਲੈਂਡਮਾਰਕ ਪਬਲੀਕੇਸ਼ਨਸ ਨੂੰ ਲਾਂਚ ਕੀਤਾ:

1.  ਸਾਈਕਲਿੰਗ, ਬੱਚੇ ਅਤੇ ਸ਼ਹਿਰ, ਲੇਖਰਡਾ. ਭੈਰਵੀ ਜ਼ੋਸ਼ੀ

2.  ਰੋਡ ਟੂ ਸਾਈਕਲ2ਸਕੂਲ, ਲੇਖਕ ਡਾ. ਭੈਰਵੀ ਜ਼ੋਸ਼ੀ ਅਤੇ ਏਆਰ. ਕੁਸ਼ ਪਾਰਿਖ

ਇਹ ਕਿਤਾਬਾਂ ਸ਼ਹਿਰੀ ਵਾਤਾਵਰਣ ਨੂੰ ਤੁਰੰਤ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੀ ਜ਼ਰੂਰਤ ਤੇ ਜ਼ੋਰ ਪਾਉਂਦੀਆਂ ਹਨ ਤਾਂ ਜੋ ਬੱਚਿਆਂ ਲਈ ਸਰਗਰਮ ਗਤੀਸ਼ੀਲਤਾ, ਸਿਹਤ ਜੀਵਨਸ਼ੈਲੀ ਅਤੇ ਸੁਰੱਖਿਆ ਜਨਤਕ ਸਥਾਨ ਉਪਲਬਧ ਕਰਵਾਏ ਜਾ ਸਕਣ। ਡਾ. ਮਾਂਡਵੀਯਾ ਨੇ ਕਿਹਾ: “ਜੇ ਸਾਨੂੰ 2047 ਤੱਕ ਵਾਸਤਵ ਵਿੱਚ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ, ਤਾਂ ਸਾਨੂੰ ਸੁਰੱਖਿਅਤ ਸੜਕਾਂ, ਬਿਹਤਰ ਜਨਤਕ ਸਥਾਨਾਂ ਅਤੇ ਸਾਈਕਲ ਚਲਾਉਣ ਜਿਹੇ ਆਸਾਨ ਗਤੀਸ਼ੀਲਤਾ ਵਿਕਲਪਾਂ ਰਾਹੀਂ ਆਪਣੇ ਬੱਚਿਆਂ ਦੇ ਰੋਜ਼ਾਨਾ ਜੀਵਨ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰਨਾ ਹੋਵੇਗਾ।

ਦੰਦਾਂ ਦੇ ਡਾਕਟਰ, BYCS ਇੰਡੀਆ ਫਾਊਂਡੇਸ਼ਨ ਦੇ ਸੀਈਓ ਅਤੇ ਸੰਸਥਾਪਕ ਨਿਰਦੇਸ਼ਕ ਅਤੇ ਸਾਈਕਲਿੰਗ ਦੇ ਇੱਕ ਮਜ਼ਬੂਤ ਸਮਰਥਕ ਡਾਕਟਰ ਭੈਰਵੀ ਜੋਸ਼ੀ ਨੇ ਸੈਸ਼ਨ ਦੀ ਸਮਾਪਤੀ ਕਰਦੇ ਹੋਏ ਪੂਰੀ ਟੀਮ ਵੱਲੋਂ ਹਾਰਦਿਕ ਧੰਨਵਾਦ ਦਿੱਤਾ।

3 ਜੂਨ ਤੋਂ 5 ਜੂਨ ਤੱਕ ਚੱਲਣ ਵਾਲੇ ਅਰਬਨ ਅੱਡਾ 2025 ਵਿੱਚ ਜਲਵਾਯੂ-ਅਨੁਕੂਲ ਸ਼ਹਿਰਲਿੰਗ ਅਤੇ ਗਤੀਸ਼ੀਲਤਾਸਾਫ਼ ਹਵਾ ਅਤੇ ਪਾਣੀਵੈਸਟ ਪ੍ਰਬੰਧਨ ਅਤੇ ਸਮਾਵੇਸ਼ੀ ਆਵਾਜਾਈ ਬਾਰੇ ਥੀਮੈਟਿਕ ਸੈਸ਼ਨ ਸ਼ਾਮਲ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

ਯੂਥ ਅੱਡਾ: ਸ਼ਹਿਰੀ ਪਰਿਵਰਤਨ ਵਿੱਚ ਯੁਵਾ ਆਵਾਜ਼ਾਂ ਨੂੰ ਸਸ਼ਕਤ ਬਣਾਉਣ ਵਾਲਾ ਇੱਕ ਸਮਰਪਿਤ ਪਲੈਟਫਾਰਮ।

ਸਾਈਕਲੋਥੌਨ: ਵਰਲਡ ਸਾਈਕਲ ਡੇਅ 'ਤੇ ਸ਼ੁਰੂ ਕੀਤਾ ਗਿਆਜਿਸ ਵਿੱਚ 100 ਤੋਂ ਵਧ ਸਾਈਕਲ ਚਾਲਕ ਸਰਗਰਮ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨਗੇ।

• ਅਰਬਨ ਅੱਡਾ ਫਿਲਮ ਫੈਸਟੀਵਲ (ਯੂਏਐੱਫਐੱਫ-25): 4 ਜੂਨ ਨੂੰ ਆਯੋਜਿਤ ਹੋਣ ਵਾਲੇ ਇਸ ਫੈਸਟੀਵਲ ਵਿੱਚ ਜਲਵਾਯੂ ਲਚਕੀਲੇਪਣ ਅਤੇ ਸ਼ਹਿਰੀ ਇਨੋਵੇਸ਼ਨ 'ਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ, ਜਿਸ ਤੋਂ ਬਾਅਦ ਰਾਤ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ ਜਿਸ ਵਿੱਚ ਅਦਾਕਾਰਾ ਪੂਜਾ ਬੇਦੀ ਵੀ ਸ਼ਾਮਲ ਹੋਣਗੇ।

• ਇੰਟਰਐਕਟਿਵ ਪਬਲਿਕ ਆਰਟ ਪ੍ਰਦਰਸ਼ਨੀ: ਕਲਾਕਾਰ ਸਾਗਰ ਸਿੰਘ ਦੀ ਅਗਵਾਈ ਵਿੱਚਕੇਂਦਰੀ ਵਿਹੜੇ ਵਿੱਚ ਕਲਾਅੰਦੋਲਨ ਅਤੇ ਸਥਿਰਤਾ ਦੇ ਰਚਨਾਤਮਕ ਮਿਸ਼ਰਣ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਪਤਵੰਤਿਆਂ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾਦਿੱਲੀ ਦੇ ਟਰਾਂਸਪੋਰਟ ਮੰਤਰੀ ਡਾ. ਪੰਕਜ ਕੁਮਾਰ ਸਿੰਘਹਰਿਆਣਾ ਦੇ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘਰਾਜਸਥਾਨ ਦੇ ਮੰਤਰੀ ਸ਼੍ਰੀ ਰਾਜਵਰਧਨ ਰਾਠੌਰਅਤੇ ਅਕਾਦਮਿਕ ਜਗਤਸਿਵਿਲ ਸਮਾਜ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਵਿਚਾਰਕ ਸ਼ਾਮਲ ਹਨ।

ਰਾਹਗਿਰੀ ਫਾਊਂਡੇਸ਼ਨ ਦੁਆਰਾ ਇੰਟਰਨੈਸ਼ਨਲ ਕੌਂਸਲ ਆਨ ਕਲੀਨ ਟ੍ਰਾਂਸਪੋਰਟੇਸ਼ਨ (ਆਈਸੀਸੀਟੀਅਤੇ ਗੁਰੂਜਲ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਅਤੇ ਨਾਗਾਰੋ ਦੁਆਰਾ ਸਮਰਥਨ ਵਿੱਚ ਪ੍ਰੋਗਰਾਮ 3 ਤੋਂ 5 ਜੂਨ 2025 ਤੱਕ ਇੰਡੀਆ ਹੈਬੀਟੇਟ ਸੈਂਟਰਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

*****

ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ


(Release ID: 2133725)