ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੇ ਐੱਨਐੱਚ 48 ਦੇ ਦਿੱਲੀ-ਗੁਰੂਗ੍ਰਾਮ ਮਾਰਗ ‘ਤੇ ਟ੍ਰੈਫਿਕ ਘੱਟ ਕਰਨ ਦੇ ਲਈ ਦਵਾਰਕਾ ਐਕਸਪ੍ਰੈੱਸਵੇਅ ‘ਤੇ ਅੰਡਰਪਾਸ ਦਾ ਟ੍ਰਾਇਲ ਰਨ ਸ਼ੁਰੂ ਕੀਤਾ

Posted On: 28 MAY 2025 6:55PM by PIB Chandigarh

ਐੱਨਐੱਚ-48 ਦੇ ਦਿੱਲੀ-ਗੁਰੂਗ੍ਰਾਮ ਮਾਰਗ ‘ਤੇ ਟ੍ਰੈਫਿਕ ਘੱਟ ਕਰਨ ਅਤੇ ਆਵਾਜਾਈ ਪ੍ਰਵਾਹ ਨੂੰ ਵਧਾਉਣ ਦੇ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ 29 ਮਈ 2025 ਤੋਂ ਪ੍ਰਤੀਦਿਨ ਦੁਪਹਿਰ 12:00 ਵਜੇ ਤੋਂ ਦਿਨ ਦੇ 15:00 ਵਜੇ ਤੱਕ ਦਵਾਰਕਾ ਐਕਸਪ੍ਰੈੱਸਵੇਅ ਦੇ ਦਿੱਲੀ ਮਾਰਗ ‘ਤੇ ਸੁਰੰਗ ਅਤੇ ਅੰਡਰਪਾਸ ਦਾ ਟ੍ਰਾਇਲ ਰਨ ਸ਼ੁਰੂ ਕੀਤਾ ਹੈ। ਟ੍ਰਾਇਲ ਰਨ ਦਿੱਲੀ ਐੱਨਸੀਆਰ ਵਿੱਚ ਗਤੀਸ਼ੀਲਤਾ ਵਧਾਉਣ ਅਤੇ ਟ੍ਰੈਫਿਕ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਟ੍ਰਾਇਲ ਰਨ ਦੇ ਲਈ ਖੋਲ੍ਹੇ ਗਏ ਅੰਡਰਪਾਸ ਵਿੱਚ ਦਵਾਰਕਾ/ਯਸ਼ੋਭੂਮੀ ਨੂੰ ਏਅਰਪੋਰਟ ਅੰਡਰਪਾਸ ਦੇ ਮਾਧਿਅਮ ਨਾਲ ਏਅਰਪੋਰਟ ਨੂੰ ਜੋੜਣ ਵਾਲੀ ਘੱਟ ਉਚਾਈ ਵਾਲੀ ਸੁਰੰਗ ਅਤੇ ਇਸ ਦੀ ਉਲਟ ਦਿਸ਼ਾ ਵਿੱਚ ਸੁਰੰਗ ਸ਼ਾਮਲ ਹੋਵੇਗੀ। ਇਸ ਦੇ ਇਲਾਵਾ, ਉਪਯੋਗਕਰਤਾ ਘੱਟ ਉਚਾਈ ਵਾਲੀ ਸੁਰੰਗ ਅਤੇ ਰਾਈਟ ਟਰਨ ਅੰਡਰਪਾਸ ਦੇ ਮਾਧਿਅਮ ਨਾਲ ਦਵਾਰਕਾ/ਯਸ਼ੋਭੂਮੀ ਤੋਂ ਗੁਰੂਗ੍ਰਾਮ (ਸਿਰਹੌਲ ਦੇ ਵੱਲ) ਵੱਲ ਵੀ ਜਾ ਸਕਦੇ ਹਨ। ਇਸ ਦੇ ਇਲਾਵਾ, ਟਰਮੀਨਲ 3 ਤੋਂ ਗੁਰੂਗ੍ਰਾਮ (ਸਿਰਹੌਲ ਦੇ ਵੱਲ) ਤੱਕ ਰਾਈਟ ਟਰਨ ਅੰਡਰਪਾਸ ਦੇ ਨਾਲ ਏਅਰਪੋਰਟ ਅੰਡਰਪਾਸ ਦਾ ਸੰਯੋਜਨ ਇਸਤੇਮਾਲ ਕੀਤਾ ਜਾ ਸਕਦਾ ਹੈ।

 

ਟ੍ਰਾਇਲ ਮਿਆਦ ਦੌਰਾਨ ਐੱਨਐੱਚਏਆਈ ਨੂੰ ਸ਼ਹਿਰ ਦੇ ਟ੍ਰਾਂਸਪੋਰਟ ਨੈੱਟਵਰਕ ਵਿੱਚ ਨਿਰਵਿਘਨ ਏਕੀਕਰਣ ਯਕੀਨੀ ਬਣਾਉਣ ਦੇ ਲਈ ਟ੍ਰੈਫਿਕ ਪੈਟਰਨ, ਸੁਰੱਖਿਆ ਉਪਾਵਾਂ ਅਤੇ ਬੁਨਿਆਧੀ ਢਾਂਚੇ ਦੀ ਕੁਸ਼ਲਤਾ ਦੀ ਨਿਗਰਾਨੀ ਅਤੇ ਮੁਲਾਂਕਣ ਕਰਨ ਵਿੱਚ ਮਦਦ ਮਿਲੇਗੀ। ਸੁਰੰਗ ਵਿੱਚ ਵਾਹਨਾਂ ਦੀ ਉਚਾਈ 4.5 ਮੀਟਰ ਤੱਕ ਸੀਮਤ ਹੋਵੇਗੀ ਅਤੇ ਦੋ ਪਹੀਆ, ਤਿੰਨ ਪਹੀਆ ਜਿਹੇ ਹੌਲੀ ਗਤੀ ਨਾਲ ਚਲਣ ਵਾਲੇ ਵਾਹਨ ਅਤੇ ਤੇਲ ਟੈਂਕਰ ਜਿਹੀ ਜਲਣਸ਼ੀਲ ਸਮੱਗਰੀ ਲੈ ਜਾਣ ਵਾਲੇ ਵਾਹਨਾਂ ਨੂੰ ਸੁਰੰਗ ਅਤੇ ਅੰਡਰਪਾਸ ਦੇ ਅੰਦਰ ਜਾਣ ਦੀ ਅਨੁਮਤੀ ਨਹੀਂ ਹੋਵੇਗੀ। ਸੁਰੰਗ ਦੇ 5 ਜੂਨ 2025 ਤੋਂ ਪੂਰੀ ਤਰ੍ਹਾਂ ਚਾਲੂ ਹੋਣ ਦੀ ਸੰਭਾਵਨਾ ਹੈ।

 

ਸੁਰੰਗ ਨੂੰ ਐਡਵਾਂਸਡ ਇੰਜੀਨੀਅਰਿੰਗ ਅਤੇ ਸੁਰੱਖਿਆ ਸੁਵਿਧਾਵਾਂ ਦਾ ਉਪਯੋਗ ਕਰਕੇ ਬਣਾਇਆ ਗਿਆ ਹੈ। ਇਹ ਯਾਤਰੀਆਂ ਦੀ ਸੁਰੱਖਿਆ ਅਤੇ ਕੁਸ਼ਲਤਾ ਯਕੀਨੀ ਬਣਾਉਣ ਦੇ ਲਈ ਸੀਸੀਟੀਵੀ ਨਿਗਰਾਨੀ, ਇੱਕ ਸਮਰਪਿਤ ਕੰਟ੍ਰੋਲ ਰੂਮ ਅਤੇ ਐਮਰਜੈਂਸੀ ਨਿਕਾਸ ਨਾਲ ਲੈਸ ਹੈ।

ਸੁਰੰਗ ਦੇ ਰਣਨੀਤਕ ਸਥਾਨ ਅਤੇ ਲੇਆਉਟ ਤੋਂ ਵੱਡੀ ਗਿਣਤੀ ਵਿੱਚ ਰੋਜ਼ਾਨਾ ਯਾਤਰੀਆਂ ਨੂੰ ਲਾਭ ਮਿਲੇਗਾ ਅਤੇ ਸੜਕਾਂ ‘ਤੇ ਬੋਝ ਘੱਟ ਹੋਵੇਗਾ ਅਤੇ ਦਵਾਰਕਾ ਐਕਸਪ੍ਰੈੱਸਵੇਅ ਨੂੰ ਇੰਦਿਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ਨਾਲ ਜੋੜਨ ਨਾਲ ਟ੍ਰੈਫਿਕ ਵਿੱਚ ਕਮੀ ਆਵੇਗੀ।

 

ਚਾਲੂ ਹੋਣ ਤੋਂ ਬਾਅਦ ਅੰਡਰਪਾਸ ਘੱਟ ਉਚਾਈ ਵਾਲੀ ਸੁਰੰਗ ਦੇ ਮਾਧਿਅਮ ਨਾਲ ਆਈਜੀਆਈ ਹਵਾਈ ਅੱਡੇ ਨੂੰ ਵਿਕਲਪਿਕ ਸੰਪਰਕ ਪ੍ਰਦਾਨ ਕਰਨਗੇ, ਜਿਸ ਨਾਲ ਦਿੱਲੀ, ਗੁਰੂਗ੍ਰਾਮ ਅਤੇ ਉੱਤਰੀ ਸ਼ਹਿਰਾਂ ਦਰਮਿਆਨ ਸੰਪਰਕ ਵਿੱਚ ਸੁਧਾਰ ਹੋਵੇਗਾ। ਇਸ ਨਾਲ ਗੁਰੂਗ੍ਰਾਮ, ਵਸੰਤ ਕੁੰਜ, ਦਵਾਰਕਾ, ਅਲੀਪੁਰ ਜਿਹੇ ਪ੍ਰਮੁੱਖ ਖੇਤਰਾਂ ਦਰਮਿਆਨ ਆਵਾਜਾਈ ਪ੍ਰਵਾਹ ਨੂੰ ਸੁਚਾਰੂ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ ਗੁਰੂਗ੍ਰਾਮ, ਫਰੀਦਾਬਾਦ ਅਤੇ ਮਾਨੇਸਰ ਤੋਂ ਸੋਨੀਪਤ, ਪਾਨੀਪਤ ਅਤੇ ਚੰਡੀਗੜ੍ਹ ਜਿਹੇ ਉੱਤਰੀ ਥਾਵਾਂ ਦੇ ਵੱਲ ਟ੍ਰੈਫਿਕ ਦੀ ਨਿਰਵਿਘਨ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਦਿੱਲੀ-ਐੱਨਸੀਆਰ ਵਿੱਚ ਅਤੇ ਉਸ ਦੇ ਆਸਪਾਸ ਦੇ ਹੋਰ ਗਲਿਆਰਿਆਂ ਦੇ ਨਾਲ ਸੰਪਰਕ ਵਧਾਉਣ ਵਿੱਚ ਮਦਦ ਮਿਲੇਗੀ।

 

ਹਵਾਈ ਅੱਡਾ ਅੰਡਰਪਾਸ

 

***

ਜੀਡੀਐੱਚ/ਐੱਚਆਰ


(Release ID: 2132281)
Read this release in: English , Urdu , Hindi