ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਜੰਮੂ-ਕਸ਼ਮੀਰ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਉੱਤਰ-ਪੱਛਮ ਇਲਾਕਿਆਂ ਵਿੱਚ ਸਥਿਤ ਤਕਨੀਕੀ ਅਤੇ ਵਿਗਿਆਨਿਕ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਵਧਾਈ ਜਾਵੇਗੀ: ਡਾ. ਜਿਤੇਂਦਰ ਸਿੰਘ
ਸ੍ਰੀਨਗਰ ਅਤੇ ਲੇਹ ਵਿੱਚ ਮਹੱਤਵਪੂਰਨ ਆਈਐੱਮਡੀ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਵਧਾਈ ਜਾਵੇਗੀ
ਇੰਟਰਨਲ ਪ੍ਰੋਟੋਕੋਲਸ ਅਤੇ ਕਰਮਚਾਰੀਆਂ ਦੀ ਜਾਗਰੂਕਤਾ ਉਪਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਅਤੇ ਅਸਲ ਸਮੇਂ ਦੇ ਤਾਲਮੇਲ ਲਈ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਨਿਰੰਤਰ ਸੰਪਰਕ ‘ਤੇ ਜ਼ੋਰ ਦਿੱਤਾ ਗਿਆ ਗਿਆ
ਡਾ. ਜਿਤੇਂਦਰ ਸਿੰਘ ਨੇ ਸੰਸਥਾਨਾਂ ਨੂੰ ਖੂਨਦਾਨ ਕੈਂਪ ਅਤੇ ਸਵੈ-ਰੱਖਿਆ ਅਭਿਆਸ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ
Posted On:
10 MAY 2025 7:10PM by PIB Chandigarh
ਜੰਮੂ-ਕਸ਼ਮੀਰ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਉੱਤਰ-ਪੱਛਮ ਇਲਾਕਿਆਂ ਵਿੱਚ ਸਥਿਤ ਤਕਨੀਕੀ ਅਤੇ ਵਿਗਿਆਨਿਕ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਵਧਾਈ ਜਾਵੇਗੀ। ਇਸ ਤੋਂ ਇਲਾਵਾ, ਸ੍ਰੀਨਗਰ ਅਤੇ ਲੇਹ ਵਿੱਚ ਮਹੱਤਵਪੂਰਨ ਆਈਐੱਮਡੀ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਵਧਾਈ ਜਾਵੇਗੀ।
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਚ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਧਾਨ ਮੰਤਰੀ ਦਫ਼ਤਰ ਵਿੱਚ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ, ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਟੈਕਨੋਲੋਜੀ ਅਤੇ ਵਿਗਿਆਨਿਕ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਦੇ ਲਈ ਸੀਨੀਅਰ ਅਧਿਕਾਰੀਆਂ ਅਤੇ ਵਿਗਿਆਨਿਕ ਅਤੇ ਟੈਕਨੋਲੋਜੀ ਵਿਭਾਗਾਂ ਦੇ ਪ੍ਰਮੁੱਖਾਂ ਦੇ ਨਾਲ ਅੱਜ ਇੱਕ ਉੱਚ ਪੱਧਰੀ ਸੰਯੁਕਤ ਮੀਟਿੰਗ ਬੁਲਾਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਜੰਮੂ ਅਤੇ ਕਸ਼ਮੀਰ, ਪੰਜਾਬ, ਲੱਦਾਖ ਅਤੇ ਭਾਰਤ ਦੇ ਉੱਤਰ - ਪੱਛਮੀ ਖੇਤਰ ਦੇ ਸੀਮਾਵਰਤੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਖੋਜ ਅਤੇ ਵਿਗਿਆਨਿਕ ਸੁਵਿਧਾਵਾਂ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਫ ਇੰਟੀਗ੍ਰੇਟਿਵ ਮੈਡੀਸਿਨ (ਆਈਆਈਆਈਐੱਮ)- ਜੰਮੂ-ਸੀਐੱਸਆਈਆਰ-ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀਐੱਸਆਈਓ), ਚੰਡੀਗੜ੍ਹ, ਡੀਬੀਟੀ-ਬਾਇਓਟੈਕ ਰਿਸਰਚ ਇਨੋਵੇਸ਼ਨ ਕੌਂਸਲ (ਬ੍ਰਿਕ)-ਨੈਸ਼ਨਲ ਐਗਰੀ-ਫੂਡ ਐਂਡ ਬਾਇਓਮੈਨੂਫੈਕਚਰਿੰਗ ਇੰਸਟੀਟਿਊਟ (ਐੱਨਏਬੀਆਈ) ਮੌਹਾਲੀ, ਸ੍ਰੀਨਗਰ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਭਾਰਤੀ ਮੌਸਮ ਵਿਗਿਆਨ ਵਿਭਾਗ ਦੀਆਂ ਯੂਨਿਟਾਂ ਅਤੇ ਲੱਦਾਖ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਿਥਵੀ ਵਿਗਿਆਨ ਖੋਜ ਕੇਂਦਰਾਂ ਦੀਆਂ ਤਿਆਰੀਆਂ ਅਤੇ ਸੁਰੱਖਿਆ ਵਿਧੀ ਦੀ ਸਮੀਖਿਆ ਕੀਤੀ।

ਇਨ੍ਹਾਂ ਸੰਸਥਾਨਾਂ ਦੇ ਰਣਨੀਤਕ ਮਹੱਤਵ ਨੂੰ ਦੇਖਦੇ ਹੋਏ ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਸਮ ਪੂਰਵਅਨੁਮਾਨ, ਆਪਦਾ ਤਿਆਰੀ ਅਤੇ ਮਹੱਤਵਪੂਰਨ ਖੋਜ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਵਿਗਿਆਨਿਕ ਸੁਵਿਧਾਵਾਂ ਰਾਸ਼ਟਰੀ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਥੰਮ੍ਹ ਹਨ। ਸਾਰੇ ਵਿਗਿਆਨਿਕ ਸੰਸਥਾਨਾਂ ਨੂੰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਆਪਣੇ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਿਰਵਿਘਨ ਤਾਲਮੇਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਸਥਾਨਾਂ ਨਾਲ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਹਰੇਕ ਸੰਸਥਾਨ ਨੂੰ ਐਮਰਜੈਂਸੀ ਪ੍ਰਤੀਕਿਰਿਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਤਿਆਰ ਅਤੇ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ। ਨਾਲ ਹੀ ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਕਰਮਚਾਰੀ ਅਤੇ ਸਥਾਨਕ ਅਧਿਕਾਰੀ ਦੋਵੇਂ ਚੰਗੀ ਤਰ੍ਹਾਂ ਨਾਲ ਤਿਆਰ ਹਨ। ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਆ ਚੁੱਕੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਨੁਕਸਾਨ ਤੋਂ ਬਚਾਉਣ ਲਈ, ਸਾਰੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਅਤੇ ਰਿਸਰਚ ਪ੍ਰੋਪੋਜ਼ਲ ਕਾਲਸ ਨੂੰ ਅਗਲੀ ਸੂਚਨਾ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਆਈਐੱਮਡੀ ਦੇ ਡਾਇਰੈਕਟਰ ਜਨਰਲ ਨੂੰ ਸ੍ਰੀਨਗਰ, ਲੇਹ ਅਤੇ ਹੋਰ ਪ੍ਰਮੁੱਖ ਸਥਾਨਾਂ ‘ਤੇ ਆਪਣੇ ਮਹੱਤਵਪੂਰਨ ਪ੍ਰਤਿਸ਼ਠਾਨਾਂ ਅਤੇ ਡੇਟਾ ਕੇਂਦਰਾਂ ‘ਤੇ ਸੁਰੱਖਿਆ ਵਿਵਸਥਾ ਨੂੰ ਤੁਰੰਤ ਮਜ਼ਬੂਤ ਕਰਨ ਦਾ ਵੀ ਨਿਰਦੇਸ਼ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਬਾਹਰੀ ਸੁਰੱਖਿਆ ਦੇ ਇਲਾਵਾ ਅੰਦਰੂਨੀ ਤਤਪਰਤਾ ਅਤੇ ਸਿਵਿਲ ਤਾਲਮੇਲ ‘ਤੇ ਵੀ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਸੰਸਥਾਨਾਂ ਦੇ ਲਈ ਅੰਦਰੂਨੀ ਸੁਰੱਖਿਆ ਪ੍ਰੋਟੋਕੋਲ ਅਤੇ ਕੀ ਕਰੀਏ ਅਤੇ ਕੀ ਨਾ ਕਰੀਏ ਦੀ ਵੀ ਸਮੀਖਿਆ ਕੀਤੀ।
ਸਮੀਖਿਆ ਮੀਟਿੰਗ ਵਿੱਚ ਖੁਦਮੁਖਤਿਆਰੀ ਵਿਗਿਆਨਿਕ ਸੰਸਥਾਨਾਂ ਦੇ ਡਾਇਰੈਕਟਰਾਂ ਦੁਆਰਾ ਪੇਸ਼ ਸੁਝਾਅ ਅਤੇ ਸਥਿਤੀ ਸਬੰਧੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਰਿਪੋਰਟਾਂ ਵਿੱਚ ਮਨੋਬਲ ਵਧਾਉਣ ਵਾਲੇ ਉਪਾਅ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ।
ਡਾ. ਜਿਤੇਂਦਰ ਸਿੰਘ ਨੇ ਵਿਗਿਆਨਿਕ ਸੰਸਥਾਵਾਂ ਅਤੇ ਸਥਾਨਕ ਅਧਿਕਾਰੀਆਂ ਦਰਮਿਆਨ ਸੰਪਰਕ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ, ਸਾਡੇ ਵਿਗਿਆਨਿਕ ਸੰਸਥਾਨ ਰਾਸ਼ਟਰੀ ਲਚਕੀਲੇਪਣ ਦੀ ਰੀੜ੍ਹ ਦੀ ਹੱਡੀ ਹਨ। ਅਜਿਹੇ ਸਮੇਂ ਵਿੱਚ, ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਨਾਲ ਸ਼ਾਮਲ ਹੋਣ ਨਾਲ ਹੀ ਹਰ ਸੰਭਾਵਿਤ ਘਟਨਾ ਲਈ ਤਿਆਰ ਹੋਣ।

ਡਾ. ਜਿਤੇਂਦਰ ਸਿੰਘ ਨੇ ਤਿਆਰੀ ਦੀ ਜ਼ਰੂਰਤ ਦੇ ਅਨੁਸਾਰ ਕਰਮਚਾਰੀਆਂ, ਫੈਕਲਟੀ ਅਤੇ ਵਿਦਿਆਰਥੀ ਵਲੰਟੀਅਰਾਂ ਨੂੰ ਸ਼ਾਮਲ ਕਰਦੇ ਹੋਏ ਖੂਨਦਾਨ ਕੈਂਪ ਆਯੋਜਿਤ ਕਰਨ ਦਾ ਵੀ ਨਿਰਦੇਸ਼ ਦਿੱਤਾ। ਕੇਂਦਰੀ ਮੰਤਰੀ ਨੇ ਕੈਂਪਸ ਅਤੇ ਖੋਜ ਖੇਤਰਾਂ ਵਿੱਚ ਆਤਮ ਰੱਖਿਆ, ਐਮਰਜੈਂਸੀ ਨਿਕਾਸੀ ਰਣਨੀਤੀਆਂ ਅਤੇ ਨਿਯਮਿਤ ਮੌਕ ਡ੍ਰਿਲ ‘ਤੇ ਸੰਵੇਦੀਕਰਣ ਪ੍ਰੋਗਰਾਮ ਆਯੋਜਿਤ ਕਰਨ ਨੂੰ ਵੀ ਕਿਹਾ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਡਾ. ਅਭੈ ਕਰੰਦੀਕਰ, ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਸਕੱਤਰ ਡਾ. ਰਾਜੇਸ਼ ਗੋਖਲੇ, ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ ਦੇ ਸਕੱਤਰ ਡਾ. ਐੱਨ ਕਲੈਸੈਲਵੀ, ਆਈਐੱਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੂੰਜੈ ਮਹਾਪਾਤਰ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸੰਯੁਕਤ ਸਕੱਤਰ ਸੇਂਥਿਲ ਪਾਂਡਿਅਨ ਅਤੇ ਖੁਦਮੁਖਤਿਆਰ ਵਿਗਿਆਨਿਕ ਸੰਸਥਾਨਾਂ ਦੇ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਈਬ੍ਰਿਡ ਮੋਡ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
ਡਾ. ਜਿਤੇਂਦਰ ਸਿੰਘ ਨੇ ਸਾਰੇ ਵਿਗਿਆਨਿਕ ਵਿਭਾਗਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਪਣੀਆਂ ਸੁਵਿਧਾਵਾਂ ਦੀ ਇੱਕ ਵਿਆਪਕ ਸੂਚੀ ਤਿਆਰ ਕਰਨ ਅਤੇ ਉੱਚਿਤ ਸੁਰੱਖਿਆ ਦੇ ਲਈ ਇਸ ਨੂੰ ਰਾਸ਼ਟਰ ਸੁਰੱਖਿਆ ਏਜੰਸੀਆਂ ਦੇ ਨਾਲ ਸਾਂਝਾ ਕਰਨ ਦਾ ਨਿਰਦੇਸ਼ ਦੇ ਕੇ ਮੀਟਿੰਗ ਦੀ ਸਮਾਪਤੀ ਕੀਤੀ।
*****
ਐੱਨਕੇਆਰ/ਪੀਐੱਸਐੱਮ
(Release ID: 2128156)
Visitor Counter : 2