ਰੱਖਿਆ ਮੰਤਰਾਲਾ
ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2025 ਦਾ ਛੇਵਾਂ ਐਡੀਸ਼ਨ ਚੰਡੀਗੜ੍ਹ ਵਿੱਚ ਪੂਰਾ ਹੋਇਆ
Posted On:
06 MAY 2025 9:06PM by PIB Chandigarh
ਹਵਾਈ ਸੈਨਾ ਪ੍ਰਸ਼ਾਸਨਿਕ ਅਧਿਕਾਰੀ-ਇੰਚਾਰਜ ਏਅਰ ਮਾਰਸ਼ਲ ਪੀਕੇ ਘੋਸ਼ ਨੇ 06 ਮਈ, 2025 ਨੂੰ ਚੰਡੀਗੜ੍ਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਵਾਈ ਸੈਨਾ ਮਾਰਸ਼ਲ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦਾ 6ਵਾਂ ਐਡੀਸ਼ਨ 29 ਅਪ੍ਰੈਲ ਤੋਂ 6 ਮਈ 2025 ਤੱਕ ਹਵਾਈ ਸੈਨਾ ਚੰਡੀਗੜ੍ਹ ਦੇ ਰਘਬੀਰ ਸਿੰਘ ਭੋਲਾ ਹਾਕੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਦੋ ਹੋਰ ਦੇਸ਼ਾਂ ਦੀਆਂ ਹਵਾਈ ਸੈਨਾ ਹਾਕੀ ਟੀਮਾਂ ਸਮੇਤ ਬਾਰ੍ਹਾਂ ਟੀਮਾਂ ਨੇ ਹਿੱਸਾ ਲਿਆ।
ਇਸ ਟੂਰਨਾਮੈਂਟ ਦਾ ਨਾਮ ਹਵਾਈ ਸੈਨਾ ਦੇ ਮਹਾਨ ਮਾਰਸ਼ਲ ਅਰਜਨ ਸਿੰਘ ਡੀਐੱਫ਼ਸੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਹਾਕੀ ਦੀ ਖੇਡ ਦੇ ਪ੍ਰਤੀ ਜਨੂੰਨ ਬੇਜੋੜ ਸੀ। ਭਾਰਤੀ ਹਵਾਈ ਸੈਨਾ ਦੇ ਇਸ ਸਾਬਕਾ ਸੈਨਿਕ ਨੇ ਹਮੇਸ਼ਾ ਹੀ ਹਵਾਈ ਯੋਧਿਆਂ ਨੂੰ ਇੱਕ ਅਜਿਹੇ ਵੀਰ ਦੇ ਰੂਪ ਵਿੱਚ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਅੱਗੇ ਰਹਿ ਕੇ ਅਗਵਾਈ ਕੀਤੀ, ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ।
ਫਾਈਨਲ ਮੁਕਾਬਲਾ ਭਾਰਤੀ ਰੇਲਵੇ ਅਤੇ ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਖੇਡਿਆ ਗਿਆ। ਭਾਰਤੀ ਰੇਲਵੇ ਦੀ ਟੀਮ ਨੇ ਮੈਚ 2 ਗੋਲਾਂ (ਟਾਈ ਬ੍ਰੇਕਰ ਵਿੱਚ 3-1) ਨਾਲ ਜਿੱਤਿਆ। ਅਤੁਲਦੀਪ ਅਤੇ ਅੰਮ੍ਰਿਤਪਾਲ ਸਿੰਘ ਨੂੰ ਕ੍ਰਮਵਾਰ ਮੈਨ ਆਫ਼ ਦ ਮੈਚ ਅਤੇ ਪਲੇਅਰ ਆਫ਼ ਦ ਟੂਰਨਾਮੈਂਟ ਐਲਾਨਿਆ ਗਿਆ। ਇੱਕ ਸ਼ਾਨਦਾਰ ਪੁਰਸਕਾਰ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਦੁਆਰਾ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ, ਨਾਲ ਹੀ ਜੇਤੂਆਂ ਨੂੰ 3,00,000/- ਰੁਪਏ ਅਤੇ ਰਨਰ-ਅੱਪ ਨੂੰ 2,00,000/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਸਮਾਰੋਹ ਦੇ ਦੌਰਾਨ ਪ੍ਰਮੁੱਖ ਅੰਤਰਰਾਸ਼ਟਰੀ ਹਾਕੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।


*********
ਵੀਕੇ/ ਜੇਐੱਸ/ ਐੱਸਐੱਮ
(Release ID: 2127549)