ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 4 ਤੋਂ 7 ਮਈ 2025 ਤੱਕ ਇਟਲੀ ਦੇ ਮਿਲਾਨ (Milan) ਵਿੱਚ ਏਡੀਬੀ ਦੀ ਸਲਾਨਾ ਮੀਟਿੰਗ ਵਿੱਚ ਹਿੱਸਾ ਲੈਣਗੇ


ਕੇਂਦਰੀ ਵਿੱਤ ਮੰਤਰੀ ਇਟਲੀ, ਜਾਪਾਨ ਅਤੇ ਭੂਟਾਨ ਦੇ ਵਿੱਤ ਮੰਤਰੀਆਂ ਦੇ ਨਾਲ-ਨਾਲ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਮੁੱਖਾਂ ਦੇ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ, ਇਸ ਤੋਂ ਇਲਾਵਾ ਉਹ ਮਿਲਾਨ ਵਿੱਚ ਗਲੋਬਲ ਥਿੰਕ-ਟੈਂਕ, ਵਪਾਰ ਜਗਤ ਦੇ ਨੇਤਾਵਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਮਿਲਣਗੇ

ਸ਼੍ਰੀਮਤੀ ਸੀਤਾਰਮਣ ਮਿਲਾਨ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ ਬੋਕੋਨੀ ਯੂਨੀਵਰਸਿਟੀ ਵਿੱਚ “ਆਰਥਿਕ ਅਤੇ ਜਲਵਾਯੂ ਲਚਕੀਲੇਪਣ ਵਿੱਚ ਸੰਤੁਲਨ” ਵਿਸ਼ੇ ‘ਤੇ ਇੱਕ ਪੂਰਨ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ

Posted On: 04 MAY 2025 4:04PM by PIB Chandigarh

 ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਦੇ ਬੋਰਡ ਆਫ਼ ਗਵਰਨੈਂਸ ਦੀ 58ਵੀਂ ਸਲਾਨਾ ਮੀਟਿੰਗ ਵਿੱਚ ਹਿੱਸਾ ਲੈਣ ਲਈ  ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਅਧਿਕਾਰੀਆਂ ਦੇ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਸ ਮੀਟਿੰਗ ਦਾ ਆਯੋਜਨ 4 ਤੋਂ 7 ਮਈ, 2025 ਨੂੰ ਇਟਲੀ ਦੇ ਮਿਲਾਨ  ਵਿੱਚ ਹੋਵੇਗਾ।

ਇਨ੍ਹਾਂ ਮੀਟਿੰਗਾਂ ਵਿੱਚ ਏਡੀਬੀ ਦੇ ਬੋਰਡ ਆਫ਼ ਗਵਰਨੈਂਸ ਦੇ ਅਧਿਕਾਰਿਤ ਵਫ਼ਦ, ਏਡੀਬੀ ਮੈਂਬਰਾਂ ਦੇ ਅਧਿਕਾਰਿਤ ਵਫ਼ਦ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਨ ਹਿੱਸਾ ਲੈਣਗੇ। ਕੇਂਦਰੀ ਵਿੱਤ ਮੰਤਰੀ ਸਲਾਨਾ ਮੀਟਿੰਗ ਦੇ ਮੁੱਖ ਪ੍ਰੋਗਰਾਮਾਂ ਜਿਵੇਂ ਗਵਰਨੈਂਸ ਦੇ ਬਿਜ਼ਨਸ ਸੈਸ਼ਨ, ਗਵਰਨੈਂਸ ਪਲੇਨਰੀ ਸੈਸ਼ਨ ਵਿੱਚ ਹਿੱਸਾ ਲੈਣਗੇ ਅਤੇ “ਭਵਿੱਖ ਦੇ ਲਚਕੀਲੇਪਣ ਲਈ ਸੀਮਾ ਪਾਰ ਸਹਿਯੋਗ” ‘ਤੇ ਏਡੀਬੀ ਗਵਰਨੈਂਸ ਸੈਮੀਨਾਰ ਵਿੱਚ ਪੈਨਲਿਸਟ ਦੇ ਰੂਪ ਵਿੱਚ ਹਿੱਸਾ ਲੈਣਗੇ।

 

ਏਡੀਬੀ ਦੀ 58ਵੀਂ ਸਲਾਨਾ ਮੀਟਿੰਗ ਦੇ ਮੌਕੇ ‘ਤੇ, ਸ਼੍ਰੀਮਤੀ ਸੀਤਾਰਮਣ ਏਡੀਬੀ ਦੇ ਪ੍ਰੈਜ਼ੀਡੈਂਟ, ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈਐੱਫਏਡੀ) ਦੇ ਪ੍ਰੈਜ਼ੀਡੈਂਟ ਅਤੇ ਜਪਾਨ ਅੰਤਰਰਾਸ਼ਟਰੀ ਸਹਿਯੋਗ ਬੈਂਕ (ਜੇਬੀਆਈਸੀ) ਦੇ ਗਵਰਨਰ ਦੇ ਨਾਲ ਮੀਟਿੰਗਾਂ ਤੋਂ ਇਲਾਵਾ ਇਟਲੀ, ਜਾਪਾਨ ਅਤੇ ਭੂਟਾਨ ਦੇ ਵਿੱਤ ਮੰਤਰੀਆਂ ਦੇ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ।

 

ਕੇਂਦਰੀ ਵਿੱਤ ਮੰਤਰੀ ਮਿਲਾਨ  ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕਰਨਗੇ, ਇਸ ਤੋਂ ਇਲਾਵਾ ਗਲੋਬਲ ਥਿੰਕ-ਟੈਂਕ, ਵਪਾਰ ਜਗਤ ਦੇ ਨੇਤਾਵਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਬੋਕੋਨੀ ਯੂਨੀਵਰਸਿਟੀ ਵਿੱਚ “ਆਰਥਿਕ ਅਤੇ ਜਲਵਾਯੂ ਲਚਕੀਲੇਪਣ ਵਿੱਚ ਸੰਤੁਲਨ” ਵਿਸ਼ੇ ‘ਤੇ ਨੈਕਸਟ ਮਿਲਾਨ ਫੋਰਮ ਦੇ ਪੂਰਨ ਸੈਸ਼ਨ ਵਿੱਚ ਹਿੱਸਾ ਲੈਣਗੇ।

****

ਐੱਨਬੀ/ਕੇਐੱਮਐੱਨ


(Release ID: 2127094)