ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਸਕੱਤਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਡੈਮਾਂ ਤੋਂ ਅਗਲੇ 08 ਦਿਨਾਂ ਦੇ ਲਈ ਹਰਿਆਣਾ ਦੀ ਤਤਕਾਲ ਪਾਣੀ ਦੀਆਂ ਜ਼ਰੂਰਤਾਂ ‘ਤੇ ਚਰਚਾ ਦੇ ਲਈ ਮੀਟਿੰਗ ਕੀਤੀ
Posted On:
02 MAY 2025 6:43PM by PIB Chandigarh
ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਤਤਕਾਲ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਰਿਆਣਾ ਨੂੰ 08 ਦਿਨਾਂ ਦੇ ਲਈ ਹੋਰ 4500 ਕਿਊਸੇਕ ਪਾਣੀ ਉਪਲਬਧ ਕਰਵਾਉਣ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਫੈਸਲੇ ਨੂੰ ਲਾਗੂ ਕਰਵਾਉਣ ਦੇ ਮੁੱਦੇ ‘ਤੇ ਚਰਚਾ ਦੇ ਲਈ ਅੱਜ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਭਾਰਤ ਸਰਕਾਰ ਅਤੇ BBMB ਦੇ ਸਾਂਝੇਦਾਰ ਰਾਜਾਂ ਅਰਥਾਤ ਪੰਜਾਬ, ਰਾਜਸਥਾਨ ਅਤੇ ਹਰਿਆਣਾ ਅਤੇ BBMB ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮਾਮਲੇ ‘ਤੇ ਚਰਚਾ/ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਹ ਸਲਾਹ ਦਿੱਤੀ ਗਈ ਕਿ BBMB ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ, ਜਿਸ ਦੇ ਤਹਿਤ ਭਾਖੜਾ ਡੈਮਾਂ ਤੋਂ ਹਰਿਆਣਾ ਦੇ ਲਈ ਅਗਲੇ 08 ਦਿਨਾਂ ਦੇ ਲਈ 4500 ਕਿਊਸੇਕ ਹੋਰ ਪਾਣੀ ਛੱਡਿਆ ਜਾਵੇ ਤਾਕਿ ਉਨ੍ਹਾਂ ਦੀ ਤਤਕਾਲ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਇਹ ਵੀ ਸਹਿਮਤੀ ਬਣੀ ਕਿ ਡੈਮਾਂ ਦੇ ਭਰਨ ਦੀ ਮਿਆਦ ਦੌਰਾਨ BBMB ਪੰਜਾਬ ਨੂੰ ਉਨ੍ਹਾਂ ਦੀ ਕਿਸੇ ਵੀ ਹੋਰ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਇਹ ਹੋਰ ਪਾਣੀ ਉਪਲਬਧ ਕਰਵਾਏਗਾ। BBMB ਹਰਿਆਣਾ ਨੂੰ ਹੋਰ ਪਾਣੀ ਜਾਰੀ ਕਰਨ ਦੇ ਲਾਗੂਕਰਨ ਦੀ ਰੂਪ-ਰੇਖਾ ਤਿਆਰ ਕਰਨ ਦੇ ਲਈ ਤੁਰੰਤ ਬੋਰਡ ਦੀ ਮੀਟਿੰਗ ਬੁਲਾਵੇਗਾ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2126380)
Visitor Counter : 12