ਸਹਿਕਾਰਤਾ ਮੰਤਰਾਲਾ
azadi ka amrit mahotsav

ਸਹਿਕਾਰਤਾ ਮੰਤਰਾਲੇ ਦੇ ਸਕੱਤਰ ਦੀ ਮੌਜੂਦਗੀ ਵਿੱਚ ਸਹਿਕਾਰੀ ਡੇਅਰੀ ਅਤੇ ਹੋਰ ਉਤਪਾਦਾਂ ਦੇ ਔਨਬੋਰਡਿੰਗ ਲਈ ਸਹਿਕਾਰਤਾ ਮੰਤਰਾਲੇ ਅਤੇ ਸਵਿਗੀ ਇੰਸਟਾਮਾਰਟ ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ


ਸਹਿਕਾਰੀ ਸਭਾਵਾਂ ਟੈਕਨੋਲੋਜੀ ਦੀ ਵਰਤੋਂ ਕਰਕੇ ਨਵੇਂ ਗਾਹਕਾਂ ਨਾਲ ਜੁੜ ਸਕਣਗੇ

‘ਭਾਰਤ ਆਰਗੈਨਿਕਸ’ ਅਤੇ ਹੋਰ ਸਹਿਕਾਰੀ ਡੇਅਰੀ ਉਤਪਾਦ ਹੁਣ ਸਵਿਗੀ ਦੇ ਈ-ਕੌਮਰਸ ਅਤੇ ਕਿਊ-ਕੌਮਰਸ ਪਲੈਟਫਾਰਮਾਂ 'ਤੇ ਉਪਲਬਧ ਹੋਣਗੇ

ਸਵਿਗੀ ਮਾਰਕੀਟਿੰਗ, ਪ੍ਰਮੋਸ਼ਨ, ਖਪਤਕਾਰ ਟੈਕਨੋਲੋਜੀ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਕਾਰੀ ਬ੍ਰਾਂਡਾਂ ਦਾ ਸਮਰਥਨ ਕਰਨ ਲਈ ਮੰਤਰਾਲੇ ਨਾਲ ਕੰਮ ਕਰੇਗੀ

ਸਵਿਗੀ ਦੇ ਪਲੈਟਫਾਰਮ 'ਤੇ ਸਮਰਪਿਤ "ਸਹਿਕਾਰੀ" ਸ਼੍ਰੇਣੀ ਬਣਾਈ ਜਾਵੇਗੀ, ਜਿਸ ਵਿੱਚ ਜੈਵਿਕ, ਡੇਅਰੀ, ਬਾਜਰਾ ਅਤੇ ਦਸਤਕਾਰੀ ਵਰਗੇ ਉਤਪਾਦਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਕੁਸ਼ਲ ਅਗਵਾਈ ਹੇਠ, ਸਹਿਕਾਰਤਾ ਮੰਤਰਾਲੇ ਨੇ 60 ਤੋਂ ਵੱਧ ਪਹਿਲਕਦਮੀਆਂ ਰਾਹੀਂ ਸਹਿਕਾਰੀ ਖੇਤਰ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾ ਰਿਹਾ ਹੈ

Posted On: 26 APR 2025 4:07PM by PIB Chandigarh

ਸਹਿਕਾਰਤਾ ਮੰਤਰਾਲੇ ਦੇ ਸਕੱਤਰ, ਡਾ. ਅਸ਼ੀਸ਼ ਕੁਮਾਰ ਭੂਟਾਨੀ ਦੀ ਮੌਜੂਦਗੀ ਵਿੱਚ ਸਹਿਕਾਰੀ ਡੇਅਰੀ ਅਤੇ ਹੋਰ ਉਤਪਾਦਾਂ ਨੂੰ ਔਨਲਾਈਨ ਮਾਰਕਿਟਪਲੇਸ 'ਤੇ ਸ਼ਾਮਲ ਕਰਨ ਲਈ ਸਹਿਕਾਰਤਾ ਮੰਤਰਾਲੇ ਅਤੇ ਸਵਿਗੀ ਇੰਸਟਾਮਾਰਟ ਦਰਮਿਆਨ ਹੋਏ ਸਮਝੌਤੇ 'ਤੇ ਹਸਤਾਖਰ ਕੀਤੇ। ਸ਼ੁੱਕਰਵਾਰ 25 ਅਪ੍ਰੈਲ 2025 ਨੂੰ ਸਵਿਗੀ ਇੰਸਟਾਮਾਰਟ ਦੇ ਸੀਈਓ, ਸ਼੍ਰੀ ਅਮਿਤੇਸ਼ ਝਾਅ ਅਤੇ ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਡੀਕੇ ਵਰਮਾ ਦਰਮਿਆਨ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਸਮਝੌਤੇ 'ਤੇ ਹਸਤਾਖਰ ਕਰਨ ਨਾਲ ਸਹਿਕਾਰੀ ਸੰਸਥਾਵਾਂ ਨੂੰ ਨਵੀਂ ਯੁੱਗ ਦੀਆਂ ਟੈਕਨੋਲੋਜੀਆਂ ਰਾਹੀਂ ਨਵੇਂ ਯੁੱਗ ਦੇ ਗਾਹਕਾਂ ਨਾਲ ਜੁੜਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਕੁਸ਼ਲ ਅਗਵਾਈ ਹੇਠ ਸਹਿਕਾਰਤਾ ਮੰਤਰਾਲੇ ਨੇ ਦੇਸ਼ ਦੇ ਸਹਿਕਾਰੀ ਖੇਤਰ ਨੂੰ ਮਜ਼ਬੂਤ ​​ਕਰਨ ਲਈ 60 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਹਨ। ਮੰਤਰਾਲੇ ਨੇ ਹਾਲ ਹੀ ਵਿੱਚ ਸਹਿਕਾਰੀ ਖੇਤਰ ਦੇ ਜੈਵਿਕ ਉਤਪਾਦਾਂ ਸਮੇਤ ਸਹਿਕਾਰੀ ਉਤਪਾਦਾਂ ਨੂੰ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਸਮਝੌਤੇ ਤੋਂ ਬਾਅਦ, ਭਾਰਤ ਆਰਗੈਨਿਕਸ ਦੇ ਅਧੀਨ ਉਤਪਾਦ ਅਤੇ ਹੋਰ ਸਹਿਕਾਰੀ ਡੇਅਰੀ ਉਤਪਾਦ ਹੁਣ ਸਵਿਗੀ ਦੇ ਈ-ਕੌਮਰਸ ਅਤੇ ਕਿਊ-ਕੌਮਰਸ ਪਲੈਟਫਾਰਮਾਂ 'ਤੇ ਉਪਲਬਧ ਹੋਣਗੇ।

ਇਸ ਸਮਝੌਤੇ ਦਾ ਉਦੇਸ਼ ਸਵਿਗੀ ਦੇ ਡਿਜੀਟਲ ਪਲੈਟਫਾਰਮ ਅਤੇ ਆਊਟਰੀਚ ਦਾ ਲਾਭ ਉਠਾ ਕੇ ਭਾਰਤ ਵਿੱਚ ਸਹਿਕਾਰੀ ਲਹਿਰ ਨੂੰ ਮਜ਼ਬੂਤ ​​ਕਰਨਾ ਹੈ। ਇਹ ਭਾਈਵਾਲੀ ਸਵਿਗੀ ਦੇ ਇੰਸਟਾਮਾਰਟ ਪਲੈਟਫਾਰਮ 'ਤੇ ਸਹਿਕਾਰੀ ਡੇਅਰੀ ਉਤਪਾਦਾਂ ਦੇ ਔਨਬੋਰਡਿੰਗ ਨੂੰ ਉਤਸ਼ਾਹਿਤ ਕਰੇਗੀ ਅਤੇ ਤਰਜੀਹੀ ਪਹੁੰਚ ਲਈ ਸਹਾਇਤਾ ਪ੍ਰਦਾਨ ਕਰੇਗੀ, ਸਹਿਕਾਰੀ ਸੰਸਥਾਵਾਂ ਲਈ ਵਧੇਰੇ ਦ੍ਰਿਸ਼ਟੀ ਅਤੇ ਪਹੁੰਚ ਨੂੰ ਯਕੀਨੀ ਬਣਾਏਗੀ। ਸਵਿਗੀ ਮਾਰਕੀਟਿੰਗ, ਪ੍ਰਮੋਸ਼ਨ, ਖਪਤਕਾਰ ਟੈਕਨੋਲੋਜੀ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਕਾਰੀ ਬ੍ਰਾਂਡਾਂ ਦਾ ਸਮਰਥਨ ਕਰਨ ਲਈ ਮੰਤਰਾਲੇ ਨਾਲ ਕੰਮ ਕਰੇਗੀ। ਸਵਿਗੀ ਦੇ ਪਲੈਟਫਾਰਮ 'ਤੇ ਇੱਕ ਸਮਰਪਿਤ "ਸਹਿਕਾਰੀ" ਸ਼੍ਰੇਣੀ ਬਣਾਈ ਜਾਵੇਗੀ, ਜਿਸ ਵਿੱਚ ਜੈਵਿਕ, ਡੇਅਰੀ, ਬਾਜਰਾ, ਦਸਤਕਾਰੀ ਅਤੇ ਹੋਰ ਉਤਪਾਦਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਸਹਿਕਾਰੀ ਸੰਗਠਨਾਂ ਦੁਆਰਾ ਵਿਕਸਤ ਅਤੇ ਪ੍ਰਮੋਟ ਕੀਤੇ ਜਾਂਦੇ ਹਨ। ਇਹ ਸਹਿਯੋਗ ਸਹਿਕਾਰੀ ਸੰਸਥਾਵਾਂ ਨੂੰ ਨਵੇਂ ਯੁੱਗ ਦੇ ਖਪਤਕਾਰਾਂ ਨਾਲ ਨਵੇਂ ਯੁੱਗ ਦੀ ਟੈਕਨੋਲੋਜੀ ਰਾਹੀਂ ਜੁੜਨ ਵਿੱਚ ਸਹੂਲਤ ਦੇਵੇਗਾ, ਇਸ ਤਰ੍ਹਾਂ ਉਨ੍ਹਾਂ ਦੇ ਡਿਜੀਟਲ ਫੂਤਪ੍ਰਿੰਟ ਦਾ ਵਿਸਤਾਰ ਕਰੇਗਾ ਅਤੇ ਉਨ੍ਹਾਂ ਦੀ ਮਾਰਕੀਟ ਮੌਜੂਦਗੀ ਨੂੰ ਵਧਾਏਗਾ।

ਸੰਯੁਕਤ ਰਾਸ਼ਟਰ ਵੱਲੋਂ 2025 ਨੂੰ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਜੋਂ ਐਲਾਨ ਕਰਨ ਦੇ ਮੱਦੇਨਜ਼ਰ, ਸਵਿਗੀ, ਸਹਿਕਾਰਤਾ ਮੰਤਰਾਲੇ ਦੇ ਸਹਿਯੋਗ ਨਾਲ, ਦੇਸ਼ ਭਰ ਵਿੱਚ ਸਹਿਕਾਰੀ ਲਹਿਰਾਂ, ਸੰਗਠਨਾਂ ਅਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਵੇਗਾ ।

24 ਅਪ੍ਰੈਲ 2025 ਨੂੰ ਸਹਿਕਾਰਤਾ ਸਕੱਤਰ, ਡਾ. ਆਸ਼ੀਸ਼ ਕੁਮਾਰ ਭੂਟਾਨੀ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਨੈਸ਼ਨਲ ਕੋਆਪਰੇਟਿਵ ਆਰਗੈਨਿਕਸ ਲਿਮਟਿਡ (NCOL) ਦੀ ਅਤਿ-ਆਧੁਨਿਕ ਪੈਕੇਜਿੰਗ ਸਹੂਲਤ ਦਾ ਉਦਘਾਟਨ ਕੀਤਾ ਸੀ ਜੋ ਕਿ ਦਾਲਾਂ ਅਤੇ ਜੈਵਿਕ ਖੁਰਾਕ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੈਕੇਜਿੰਗ ਲਈ ਸਮਰਪਿਤ ਹੈ ਜੋ ਸਫਾਈ ਅਤੇ ਗੁਣਵੱਤਾ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਂਦੀ ਹੈ।

************

ਆਰਕੇ/ਵੀਵੀ/ਆਰਆਰ/ਪੀਆਰ/ਪੀਐਸ


(Release ID: 2124604)