ਸਹਿਕਾਰਤਾ ਮੰਤਰਾਲਾ
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਨੈਸ਼ਨਲ ਕੋਆਪ੍ਰੇਟਿਵ ਔਰਗੈਨਿਕਸ ਲਿਮਿਟੇਡ (ਐੱਨਸੀਓਐਲ) ਦੀ ਅਤਿ-ਆਧੁਨਿਕ ਪੈਕੇਜਿੰਗ ਸਹੂਲਤ ਦਾ ਉਦਘਾਟਨ ਕੀਤਾ
ਇਹ ਸਹੂਲਤ ਸਫਾਈ ਅਤੇ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਦਾਲਾਂ ਅਤੇ ਜੈਵਿਕ ਉਤਪਾਦਾਂ ਦੀ ਪੈਕਿੰਗ ਲਈ ਸਮਰਪਿਤ ਹੈ
ਸਹਿਕਾਰਤਾ ਸਕੱਤਰ ਨੇ ਇਸ ਨੂੰ 'ਭਾਰਤ ਔਰਗੈਨਿਕਸ' ਬ੍ਰਾਂਡ ਦੇ ਤਹਿਤ ਉੱਚ ਗੁਣਵੱਤਾ ਵਾਲੇ, ਜੈਵਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਵੰਡਣ ਲਈ NCOL ਦੇ ਸਫ਼ਰ ਵਿੱਚ ਇੱਕ ਵੱਡਾ ਮੀਲ ਪੱਥਰ ਦੱਸਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਜੈਵਿਕ ਉਤਪਾਦਕ ਬਣਾਉਣ ਵਿੱਚ ਸਹਿਕਾਰੀ ਸਭਾਵਾਂ ਦੀ ਵੱਡੀ ਭੂਮਿਕਾ ਦੀ ਕਲਪਨਾ ਕੀਤੀ ਹੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਮੰਤਰਾਲੇ ਦੁਆਰਾ ਕਿਸਾਨਾਂ ਦੇ ਜੈਵਿਕ ਉਤਪਾਦਾਂ ਦੀ ਬਜ਼ਾਰ ਪਹੁੰਚ ਤੱਕ ਪਹੁੰਚ ਵਧਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ
NCOL ਆਪਣੇ ਉੱਦਮ ਦੇ ਲਾਭ ਆਪਣੇ ਮੈਂਬਰ ਕਿਸਾਨਾਂ ਤੱਕ ਪਹੁੰਚਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਜੈਵਿਕ ਖੇਤੀ ਅਪਣਾਉਣ ਲਈ ਉਤਸ਼ਾਹ ਮਿਲ ਰਿਹਾ ਹੈ
NCOL ਦਾ ਉਦੇਸ਼ ਜੈਵਿਕ ਖੇਤੀ ਪ੍ਰਤੀ ਕਿਸਾਨਾਂ ਦੀ ਸਖ਼ਤ ਮਿਹਨਤ ਲਈ ਪ੍ਰੀਮੀਅਮ ਕੀਮਤਾਂ ਨੂੰ ਯਕੀਨੀ ਬਣਾਉਣਾ ਅਤੇ ਜੈਵਿਕ ਖੁਰਾਕਾਂ ਨੂੰ ਭਾਰਤੀ ਖਪਤਕਾਰਾਂ ਲਈ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਾ ਹੈ।
ਮਦਰ ਡੇਅਰੀ ਗ੍ਰਾਹਕਾਂ ਤੱਕ ਪਹੁੰਚਯੋਗਤਾ ਨੂੰ ਲਾਭ ਪਹੁੰਚਾਉਣ ਲਈ 'ਭਾਰਤ
प्रविष्टि तिथि:
24 APR 2025 7:29PM by PIB Chandigarh
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਅੱਜ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਨੈਸ਼ਨਲ ਕੋਆਪ੍ਰੇਟਿਵ ਔਰਗੈਨਿਕਸ ਲਿਮਿਟਿਡ (NCOL) ਦੀ ਅਤਿ-ਆਧੁਨਿਕ ਪੈਕੇਜਿੰਗ ਸਹੂਲਤ ਦੇ ਉਦਘਾਟਨ ਨੂੰ ਸੰਬੋਧਨ ਕੀਤਾ। ਅਤਿ-ਆਧੁਨਿਕ ਟੈਕਨੋਲੋਜੀ ਨਾਲ ਲੈਸ, ਇਹ ਸਹੂਲਤ ਸਵੱਛਤਾ ਅਤੇ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਕੁਸ਼ਲਤਾ ਨੂੰ ਅਨੁਕੂਲ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਦਾਲਾਂ ਦੀ ਪੈਕਿੰਗ ਅਤੇ ਜੈਵਿਕ ਖੁਰਾਕ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੈਕੇਜਿੰਗ ਕੀਤੀ ਜਾ ਸਕੇਗੀ।

ਇਸ ਮੌਕੇ 'ਤੇ ਬੋਲਦੇ ਹੋਏ, ਸਹਿਕਾਰਤਾ ਮੰਤਰਾਲੇ ਦੇ ਸਕੱਤਰ, ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਕਿਹਾ ਕਿ ਇਹ ਉਦਘਾਟਨ 'ਭਾਰਤ ਔਰਗੈਨਿਕਸ' ਬ੍ਰਾਂਡ ਦੇ ਤਹਿਤ ਉੱਚ-ਗੁਣਵੱਤਾ ਵਾਲੇ, ਟਿਕਾਊ ਜੈਵਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਵੰਡ ਕਰਨ ਲਈ NCOL ਦੀ ਯਾਤਰਾ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਉਨ੍ਹਾਂ ਨੇ ਕਿਹਾ ਕਿ NCOL ਦੀ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਪੂਰੇ ਭਾਰਤ ਵਿੱਚ ਅਸਲੀ ਜੈਵਿਕ ਉਤਪਾਦਾਂ ਤੱਕ ਬਜ਼ਾਰ ਦੀ ਪਹੁੰਚ ਵਧਾਉਣ ਵਿੱਚ ਵੱਡੀ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਔਰਗੈਨਿਕਸ ਇੱਕ ਸਿਹਤਮੰਦ ਭਾਰਤ ਲਈ ਸਾਰਿਆਂ ਲਈ ਸਿਹਤਮੰਦ ਖੁਰਾਕ ਪਹੁੰਚਯੋਗ ਬਣਾ ਰਿਹਾ ਹੈ।

ਡਾ. ਭੂਟਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਮੰਤਰਾਲਾ ਕਿਸਾਨਾਂ ਦੀ ਜੈਵਿਕ ਉਪਜ ਨੂੰ ਬਜ਼ਾਰ ਤਕ ਪਹੁੰਚ ਵਧਾਉਣ ਲਈ ਕਈ ਪਹਿਲਕਦਮੀਆਂ ਕਰ ਰਿਹਾ ਹੈ। ਸਹਿਕਾਰਤਾ ਸਕੱਤਰ ਨੇ ਕਿਹਾ ਕਿ NCOL ਦੀ ਪੈਕੇਜਿੰਗ ਸਹੂਲਤ ਦਾ ਉਦਘਾਟਨ ਸੰਸਥਾ ਦੇ ਕਾਰਜਾਂ ਨੂੰ ਵਧਾਉਣ ਅਤੇ ਪ੍ਰਮਾਣਿਤ ਜੈਵਿਕ ਉਤਪਾਦਾਂ ਦੀ ਪਹੁੰਚ ਨੂੰ ਵਧਾਉਣ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਦੋਂ ਕਿ ਪ੍ਰਾਇਮਰੀ ਉਤਪਾਦਕਾਂ ਨੂੰ ਉਚਿਤ ਮੁੱਲ ਪ੍ਰਦਾਨ ਕਰਦਾ ਹੈ।

ਡਾ. ਭੂਟਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਜੈਵਿਕ ਉਤਪਾਦਕ ਬਣਾਉਣ ਵਿੱਚ ਸਹਿਕਾਰੀ ਸਭਾਵਾਂ ਦੀ ਵੱਡੀ ਭੂਮਿਕਾ ਦੀ ਕਲਪਨਾ ਕੀਤੀ ਹੈ। ਸਹਿਕਾਰੀ ਖੇਤਰ ਵਿੱਚ ਹੋਣ ਕਰਕੇ, NCOL ਆਪਣੇ ਉੱਦਮ ਦੇ ਲਾਭ ਆਪਣੇ ਮੈਂਬਰ ਕਿਸਾਨਾਂ ਤੱਕ ਪਹੁੰਚਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਜੈਵਿਕ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਦਾਲਾਂ, ਅਨਾਜ, ਮਸਾਲੇ ਅਤੇ ਮਿੱਠੇ ਪਦਾਰਥਾਂ ਸਮੇਤ 21 ਜੈਵਿਕ ਉਤਪਾਦਾਂ ਦੇ ਨਾਲ, ਭਾਰਤ ਔਰਗੈਨਿਕਸ ਦਿੱਲੀ ਐੱਨਸੀਆਰ ਵਿੱਚ 200 ਤੋਂ ਵੱਧ ਸਫਲ ਆਉਟਲੈਟਾਂ ਰਾਹੀਂ ਉਪਲਬਧ ਹੈ, ਇਹ ਸਵਿਗੀ, ਬਲਿੰਕਿਟ, ਐਮਾਜ਼ੋਨ, ਬਿਗਬਾਸਕੇਟ, ਫਲਿਪਕਾਰਟ (Swiggy, Blinkit, Amazon, BigBasket, Flipkart) ਆਦਿ ਵਰਗੇ ਪ੍ਰਮੁੱਖ ਈ-ਕਾਮਰਸ ਅਤੇ Q-Com ਪਲੈਟਫਾਰਮਾਂ 'ਤੇ ਵੀ ਲਾਂਚ ਕੀਤਾ ਜਾ ਰਿਹਾ ਹੈ। ਇਹ ਸਾਰੇ ਐੱਨਸੀਸੀਐੱਫ ਅਤੇ NAFED, ਆਉਟਲੈਟਾਂ 'ਤੇ ਵੀ ਉਪਲਬਧ ਹੈ, ਜੋ ਸਾਡੇ ਪ੍ਰਮੋਟਰ ਮੈਂਬਰ ਵੀ ਹਨ। ਭਾਰਤ ਔਰਗੈਨਿਕਸ ਜਲਦੀ ਹੀ ਸਾਰੇ ਰਿਲਾਇੰਸ ਆਉਟਲੈਟਾਂ 'ਤੇ ਉਪਲਬਧ ਹੋਵੇਗਾ।

ਇਸ ਮੌਕੇ 'ਤੇ ਬੋਲਦਿਆਂ, NCOL ਦੇ ਚੇਅਰਮੈਨ ਸ਼੍ਰੀ ਮੀਨੇਸ਼ ਸ਼ਾਹ ਨੇ ਕਿਹਾ ਕਿ NCOL ਦਾ ਉਦੇਸ਼ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਪ੍ਰੀਮੀਅਮ ਕੀਮਤਾਂ ਯਕੀਨੀ ਬਣਾਉਣਾ ਅਤੇ ਜੈਵਿਕ ਖੁਰਾਕ ਨੂੰ ਭਾਰਤੀ ਖਪਤਕਾਰਾਂ ਲਈ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ NCOL ਭਾਰਤ ਬ੍ਰਾਂਡ ਨਾਮ ਦੇ ਤਹਿਤ ਪ੍ਰਮਾਣਿਤ ਜੈਵਿਕ ਉਤਪਾਦਾਂ ਦੀ ਪ੍ਰਮਾਣਿਕਤਾ 'ਤੇ ਵਾਧੂ ਜ਼ੋਰ ਦਿੰਦਾ ਹੈ, ਹਰੇਕ ਬੈਚ ਵਿੱਚ 245 ਤੋਂ ਵੱਧ ਕੀਟਨਾਸ਼ਕ ਰਹਿੰਦ-ਖੂੰਹਦ ਲਈ ਲਾਜ਼ਮੀ ਤੌਰ 'ਤੇ ਟੈਸਟ ਕੀਤਾ ਜਾਂਦਾ ਹੈ।

ਇਸ ਮੌਕੇ 'ਤੇ ਬੋਲਦੇ ਹੋਏ, NCOL ਦੇ ਪ੍ਰਬੰਧ ਨਿਦੇਸ਼ਕ, ਸ਼੍ਰੀ ਵਿਪੁਲ ਮਿੱਤਲ ਨੇ ਕਿਹਾ ਕਿ 2025 ਵਿੱਚ ਭਾਰਤ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਸਹਿਯੋਗ ਸਾਲ ਦਾ ਜਸ਼ਨ ਮਨਾਉਂਦੇ ਹੋਏ, 'ਭਾਰਤ ਔਰਗੈਨਿਕਸ' ਦਾਲਾਂ ਦੀ ਇਸ ਸ਼੍ਰੇਣੀ ਨੂੰ ਲਾਂਚ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪੈਕੇਜਿੰਗ ਵਿੱਚ ਉਤਪਾਦ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਇੱਕ QR ਕੋਡ ਵੀ ਹੈ। ਖਪਤਕਾਰ ਇਸ ਕੋਡ ਨੂੰ ਸਕੈਨ ਕਰਕੇ ਉਕਤ ਬੈਚ ਦੀ PR ਟੈਸਟ ਰਿਪੋਰਟ ਵੀ ਦੇਖ ਸਕਦਾ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਮਦਰ ਡੇਅਰੀ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਮਨੀਸ਼ ਬੰਦਲਿਸ਼ ਨੇ ਜ਼ੋਰ ਦੇ ਕੇ ਕਿਹਾ ਕਿ ਮਦਰ ਡੇਅਰੀ ਗ੍ਰਾਹਕਾਂ ਤੱਕ ਪਹੁੰਚਯੋਗਤਾ ਨੂੰ ਵਧਾਉਣ ਲਈ ਆਪਣੇ ਸਾਰੇ ਚੈਨਲਾਂ 'ਤੇ 'ਭਾਰਤ ਔਰਗੈਨਿਕਸ' ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਜਿਸ ਨਾਲ ਗ੍ਰਾਹਕਾਂ ਨੂੰ ਇਸ ਦਾ ਲਾਭ ਮਿਲ ਸਕੇ। ਮਦਰ ਡੇਅਰੀ ਪਿਛਲੇ 50 ਸਾਲਾਂ ਤੋਂ ਦਿੱਲੀ ਦੇ ਗ੍ਰਾਹਕਾਂ ਲਈ ਸ਼ੁੱਧਤਾ ਅਤੇ ਵਿਸ਼ਵਾਸ ਦਾ ਪ੍ਰਤੀਕ ਰਹੀ ਹੈ।
NCOL ਦੀ ਸਥਾਪਨਾ ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੁਆਰਾ 2023 ਵਿੱਚ ਸਹਿਕਾਰੀ ਖੇਤਰ ਦੁਆਰਾ ਤਿਆਰ ਕੀਤੇ ਗਏ ਜੈਵਿਕ ਉਤਪਾਦਾਂ ਦੇ ਏਕੀਕਰਣ, ਖਰੀਦ, ਪ੍ਰਮਾਣੀਕਰਣ, ਟੈਸਟਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ ਇੱਕ ਛਤਰੀ ਸੰਗਠਨ ਵਜੋਂ ਕੀਤੀ ਗਈ ਸੀ। NCOL "ਸੰਪੂਰਨ ਸਰਕਾਰ" ਪਹੁੰਚ ਦੀ ਪਾਲਣਾ ਕਰਦੇ ਹੋਏ, ਸੰਬੰਧਿਤ ਸਰਕਾਰੀ ਮੰਤਰਾਲਿਆਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ, ਅਤੇ "ਸਹਕਾਰ ਸੇ ਸਮ੍ਰਿੱਧੀ" ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ ਹੈ।
**************
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(रिलीज़ आईडी: 2124304)
आगंतुक पटल : 32