ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਆ ਨੂੰ ਮਿਲਿਆ ਪਹਿਲਾ ਨਗਰ ਪਾਰਕਿੰਗ ਕੰਪਲੈਕਸ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲ੍ਹਾ ਨੇ ਕੀਤਾ ਪ੍ਰੋਜੈਕਟ ਦਾ ਉਦਘਾਟਨ


‘ਤਿੰਨ ਕਾਰਾਂ ਤੋਂ ਪਾਰਕਿੰਗ ਸੰਕਟ ਤੱਕ’: ਡਾ. ਜਿਤੇਂਦਰ ਸਿੰਘ ਨੇ ਕਠੁਆ ਦੇ ਬਦਲਾਅ ਨੂੰ ਦਰਸਾਇਆ

ਡਾ. ਜਿਤੇਂਦਰ ਸਿੰਘ ਨੇ ਕਠੁਆ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਅਭਿਯਾਨ ਨੂੰ ਹਰੀ ਝੰਡੀ ਦਿਖਾਈ, ਨਸ਼ੀਲੇ ਪਦਾਰਥਾਂ ਅਤੇ ਅਵੈਧ ਖਨਨ (ਮਾਈਨਿੰਗ) ਦੇ ਖਿਲਾਫ ਇਕਜੁੱਟ ਲੜਾਈ ਦੀ ਤਾਕੀਦ ਕੀਤੀ

Posted On: 19 APR 2025 5:11PM by PIB Chandigarh

ਜੰਮੂ ਕਸ਼ਮੀਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰੇ ਦੇਣ ਦੇ ਲਈ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਲਨ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਸ ਹੈ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲ੍ਹਾ ਨੇ ਅੱਜ ਸੰਯੁਕਤ ਤੌਰ ‘ਤੇ ਕਠੁਆ ਸ਼ਹਿਰ ਵਿੱਚ ਪਹਿਲੀ ਵਾਰ ਨਗਰਪਾਲਿਕਾ ਪਾਰਕਿੰਗ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਇਸ ਖੇਤਰ ਦੇ ਇੱਕ ਸੁਸਤ ਸ਼ਹਿਰ ਤੋਂ ਆਧੁਨਿਕ ਸ਼ਹਿਰੀ ਕੇਂਦਰ ਵਿੱਚ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ।

ਕੜਕਦੀ ਧੁੱਪ ਹੇਠ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਉਦਘਾਟਨ ਨੂੰ ਕਠੁਆ ਦੇ ਤੇਜ਼ੀ ਨਾਲ ਵਧਦੇ ਸ਼ਹਿਰੀ ਵਿਕਾਸ ਦਾ ਪ੍ਰਤੀਕ ਦੱਸਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇੱਕ ਅਜਿਹਾ ਸ਼ਹਿਰ ਜੋ ਕਦੇ ਨਿਜੀ ਵਾਹਨਾਂ ਤੋਂ ਅਣਜਾਣ ਸੀ, ਹੁਣ ਵਿਵਸਥਿਤ ਕਾਰ ਪਾਰਕਿੰਗ ਸਮਾਧਾਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ, “ਇੱਕ ਸਮਾਂ ਸੀ ਜਦੋਂ ਪੂਰੇ ਸ਼ਹਿਰ ਵਿੱਚ ਕੇਵਲ ਤਿੰਨ ਕਾਰਾਂ ਦਿਖਾਈ ਦਿੰਦੀਆਂ ਸੀ – ਡੀਸੀ, ਐੱਸਪੀ ਅਤੇ ਐਗਜ਼ੀਕਿਊਟਿਵ ਇੰਜੀਨੀਅਰ ਦੀ ਇੱਕ-ਇੱਕ ਕਾਰ। ਅੱਜ, ਨਿਜੀ ਵਾਹਨਾਂ ਦੀ ਭਾਰੀ ਸੰਖਿਆ ਦੇ ਕਾਰਨ ਸਾਰੀਆਂ ਸੁਵਿਧਾਵਾਂ ਨਾਲ ਲੈਸ ਪਾਰਕਿੰਗ ਸੁਵਿਧਾ ਦਾ ਉਦਘਾਟਨ ਕਰ ਰਹੇ ਹਨ। ਇਸ ਨਾਲ ਇੱਕ ਸਮੇਂ ਤੋਂ ਉਡੀਕ ਰਹੇ ਇਸ ਸ਼ਹਿਰ ਦੇ ਅਭਿਲਾਸ਼ੀ ਉਥਾਨ ਦਾ ਪਤਾ ਚਲਦਾ ਹੈ।”

ਦਿੱਲੀ ਵਿੱਚ ਆਪਣੀ ਮਹੱਤਵਪੂਰਨ ਪ੍ਰਤੀਬੱਧਤਾਵਾਂ ਦੇ ਬਾਵਜੂਦ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲ੍ਹਾ ਦੀ ਉਪਸਥਿਤੀ ਨੂੰ ਡਾ. ਜਿਤੇਂਦਰ ਸਿੰਘ ਨੇ ਕੇਂਦਰ-ਰਾਜ ਸਹਿਯੋਗ ਦਾ ਸੰਕੇਤ ਦੱਸਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ, “ਇੱਥੇ ਉਨ੍ਹਾਂ ਦੀ ਉਪਸਥਿਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਤਹਿਤ ਜੰਮੂ-ਕਸ਼ਮੀਰ ਦੇ ਸੰਯੁਕਤ ਵਿਕਾਸ ਦੇ ਲਈ ਰਾਜ ਅਤੇ ਕੇਂਦਰ ਦੀ ਸਾਂਝਾ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।”

ਕੇਂਦਰੀ ਮੰਤਰੀ ਨੇ ਦੱਸਿਆ ਕਿ ਨਵੀਂ ਪਾਰਕਿੰਗ ਸੁਵਿਧਾ ਉਨ੍ਹਾਂ ਕਈ ਪਰਿਵਰਤਨਕਾਰੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜਿਸ ਨੇ ਪਿਛਲੇ ਦਹਾਕੇ ਵਿੱਚ ਕਠੁਆ ਦੇ ਲੈਂਡਸਕੇਪ ਨੂੰ ਬਦਲ ਦਿੱਤਾ ਹੈ। ਵੰਦੇ ਭਾਰਤ ਟ੍ਰੇਨ ਚਲਾਉਣ ਤੋਂ ਲੈ ਕੇ ਕਠੁਆ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ, ਚੋਣ ਹਲਕੇ ਵਿੱਚ ਤਿੰਨ ਮੈਡੀਕਲ ਕਾਲਜ ਸਥਾਪਿਤ ਕਰਨ, ਬਾਇਓਟੈੱਕ ਪਾਰਕ ਸ਼ੁਰੂ ਕਰਨ ਅਤੇ ਇੰਜੀਨੀਅਰਿੰਗ ਅਤੇ ਹੋਮਿਓਪੈਥੀ ਕਾਲਜ ਬਣਾਉਣ ਤੱਕ, ਇਸ ਖੇਤਰ ਵਿੱਚ ਜਨਤਕ ਬੁਨਿਆਦੀ ਢਾਂਚੇ ਵਿੱਚ ਵਿਆਪਕ ਬਦਲਾਅ ਦੇਖਣ ਨੂੰ ਮਿਲਿਆ ਹੈ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐਕਸਪ੍ਰੈੱਸ ਕੌਰੀਡੋਰ ਜਿਹੇ ਕਨੈਕਟੀਵਿਟੀ ਪ੍ਰੋਜੈਕਟ, ਜੋ ਜਲਦੀ ਹੀ ਪੰਜ ਘੰਟੇ ਵਿੱਚ ਦਿੱਲੀ ਤੱਕ ਸਿੱਧੀ ਯਾਤਰਾ ਨੂੰ ਸਮਰੱਥ ਕਰਨਗੇ, ਇਸ ਖੇਤਰ ਦੇ ਲਈ ਗਤੀਸ਼ੀਲਤਾ ਅਤੇ ਆਰਥਿਕ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਦੇਣਗੇ। ਉਨ੍ਹਾਂ ਨੇ ਕਿਹਾ, “ਜਦੋਂ ਅਜਿਹਾ ਹੋਵੇਗਾ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤਸਵੀਰ ਕਿੰਨੀ ਨਾਟਕੀ ਰੂਪ ਨਾਲ ਬਦਲ ਗਈ ਹੈ।”

ਬੁਨਿਆਦੀ ਢਾਂਚੇ ਤੋਂ ਪਰੇ, ਡਾ. ਜਿਤੇਂਦਰ ਸਿੰਘ ਨੇ ਅਵੈਧ ਖਨਨ (ਮਾਈਨਿੰਗ) ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਜਿਹੀਆਂ ਸਮਾਜਿਕ ਚੁਣੌਤੀਆਂ ‘ਤੇ ਗੱਲ ਕੀਤੀ ਅਤੇ ਕਿਹਾ ਕਿ ਹੁਣ ਇਨ੍ਹਾਂ ਦੀ ਦ੍ਰਿੜ੍ਹਤਾ ਨਾਲ ਸਮਾਧਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਅਭਿਸ਼ਾਪ ਤੋਂ ਬਚਾਉਣ ਦੇ ਲਈ ਨਾਗਰਿਕ ਸਮਾਜ, ਪ੍ਰਸ਼ਾਸਨ ਅਤੇ ਮਾਤਾ-ਪਿਤਾ ਨੂੰ ਸ਼ਾਮਲ ਕਰਦੇ ਹੋਏ ਇੱਕ ਸੰਯੁਕਤ ਲੜਾਈ ਦੀ ਤਾਕੀਦ ਕਰਦੇ ਹੋਏ ਕਿਹਾ, “ਕਠੁਆ ਦਾ ਨਾਮ ਹੁਣ ਇਨ੍ਹਾਂ ਮੁੱਦਿਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਆਓ ਇਸ ਨੂੰ ਇੱਕ ਆਦਰਸ਼ ਦਾ ਉਦਾਹਰਣ ਬਣਾਈਏ।”

ਉਦਘਾਟਨ ਸਮਾਰੋਹ ਵਿੱਚ ਕੇਡੀਯਨ-ਗੰਡਿਯਲ(Kediyan-Gandyal) ਵਿੱਚ ਪੁਲ਼, ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦੁਆਰ ‘ਤੇ ਮਹਾਰਾਜਾ ਗੁਬਾਲ ਸਿੰਘ ਦੀ ਸ਼ਾਨਦਾਰ ਪ੍ਰਤਿਮਾ ਸਮਾਜਿਕ ਅਤੇ ਬੀਸੀਸੀਆਈ ਦੇ ਸਹਿਯੋਗ ਨਾਲ ਇੱਕ ਵੱਡੇ ਸਟੇਡੀਅਮ ਦੀ ਸਥਾਪਨਾ ਜਿਹੇ ਪੂਰੇ ਹੋ ਚੁੱਕੇ ਇਤਿਹਾਸਿਕ ਪ੍ਰੋਜੈਕਟਾਂ ‘ਤੇ ਵੀ ਚਾਨਣਾ ਪਾਇਆ ਗਿਆ। ਡਾ. ਜਿਤੇਂਦਰ ਸਿੰਘ ਨੇ ਬਿਰਲਾ ਪਾਰਕ ਜਿਹੀਆਂ ਸੁਵਿਧਾਵਾਂ ਦੇ ਵਿਕਾਸ ਵਿੱਚ ਕਾਰਪੋਰੇਟ  ਜ਼ਿੰਮੇਵਾਰੀ ਦੀ ਭੂਮਿਕਾ ਨੂੰ ਸਵੀਕਾਰ ਕੀਤਾ, ਜਿਸ ਨੂੰ ਦੇਖਣ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵੇਰ ਦੀ ਸੈਰ ਦੇ ਲਈ ਸ਼ਾਮਲ ਕੀਤਾ।

ਖੇਤਰ ਦੇ ਵਿਕਾਸ ‘ਤੇ ਖੁਸ਼ੀ ਜਾਹਿਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਨਾਗਰਿਕ ਜ਼ਿੰਮੇਦਾਰੀ ਅਤੇ ਭਵਿੱਖ ਦੀ ਯੋਜਨਾ ਦੇ ਮਾਧਿਅਮ ਨਾਲ ਇਸ ਨੂੰ ਬਣਾਏ ਰੱਖਣ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਪੁੱਛਿਆ, “ਜੇਕਰ ਸਾਡੇ ਯੁਵਾ ਨਸ਼ੇ ਦੀ ਲਤ ਦੇ ਸ਼ਿਕਾਰ ਹੋ ਗਏ, ਤਾਂ ਕੌਣ ਕਾਰ ਚਲਾਵੇਗਾ ਜਾਂ ਵੰਦੇ ਭਾਰਤ ਟ੍ਰੇਨ ਵਿੱਚ ਬੈਠੇਗਾ? ਕੌਣ ਆਪਣੇ ਮਾਤਾ-ਪਿਤਾ ਦੀ ਸੇਵਾ ਕਰੇਗਾ ਜਾਂ ਇਨ੍ਹਾਂ ਸੁਵਿਧਾਵਾਂ ਦਾ ਲਾਭ ਉਠਾਵੇਗਾ?”

ਡਾ. ਜਿਤੇਂਦਰ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਵਿੱਚ ਕਿਹਾ, “ਕਠੁਆ ਸਿਰਫ ਇੱਕ ਸ਼ਹਿਰ ਨਹੀਂ ਹੈ; ਇਹ ਭਾਜਪਾ ਦੇ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸ਼ਯਾਮਾ ਪ੍ਰਸਾਦ ਮੁਖਰਜੀ ਜਿਹੇ ਰਾਸ਼ਟਰੀ ਨਾਇਕਾਂ ਦੇ ਬਲੀਦਾਨ ਦੇ ਲਈ ਇੱਕ ਜੀਵੰਤ ਸ਼ਰਧਾਂਜਲੀ ਹੈ।”

ਨਵੇਂ ਪਾਰਕਿੰਗ ਕੰਪਲੈਕਸ ਦੇ ਚਾਲੂ ਹੋਣ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨਾਲ, ਅੱਜ ਦਾ ਉਦਘਾਟਨ ਖੇਤਰ ਦੇ ਸਮਾਜਿਕ-ਆਰਥਿਕ ਦੀ ਮੁੜ-ਸੁਰਜੀਤੀ ਸ਼ਹਿਰ ਦੀ ਵਧਦੀ ਭੂਮਿਕਾ ਦਾ ਪ੍ਰਮਾਣ ਹੈ।

****

ਐੱਨਕੇਆਰ/ਪੀਐੱਸਐੱਮ


(Release ID: 2122997) Visitor Counter : 20
Read this release in: English , Urdu , Hindi , Tamil