ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲੇ ਮੰਤਰਾਲੇ ਨੇ ਸਵੱਛਤਾ ਪ੍ਰਣ ਦੇ ਨਾਲ ਸਵੱਛਤਾ ਪਖਵਾੜਾ 2025 ਦੀ ਸ਼ੁਰੂਆਤ ਕੀਤੀ

प्रविष्टि तिथि: 16 APR 2025 7:10PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਨੇ ਅੱਜ ਸਵੱਛਤਾ ਪਖਵਾੜਾ 2025 ਦਾ ਉਦਘਾਟਨ ਕੀਤਾ, ਜੋ ਕਿ ਇੱਕ ਪੰਦਰਵਾੜੇ ਤੱਕ ਚੱਲਣ ਵਾਲਾ ਸਵੱਛਤਾ ਅਭਿਯਾਨ ਹੈ। ਇਸ ਅਭਿਯਾਨ ਦਾ ਉਦੇਸ਼ 'ਸਵੱਛ ਭਾਰਤ' ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਕੰਮਕਾਜ ਦੇ ਸਵੱਛ ਅਤੇ ਟਿਕਾਊ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ 'ਤੇ, ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਉਮੰਗ ਨਰੂਲਾ ਨੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਵਿਅਕਤੀਗਤ ਅਤੇ ਪੇਸ਼ੇਵਰ ਦੋਵਾਂ ਹੀ ਸਥਾਨਾਂ 'ਤੇ ਸਵੱਛਤਾ ਅਤੇ ਸਫ਼ਾਈ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਵਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਸਬੰਧੀ ਆਪਣੇ ਆਵਾਸ ਦੇ ਆਲੇ-ਦੁਆਲੇ ਜਾਂ ਕਿਸੇ ਢੁਕਵੀਂ ਜਗ੍ਹਾ 'ਤੇ ਰੁੱਖ ਲਗਾਉਣ ਦੇ ਲਈ ਵੀ ਪ੍ਰੇਰਿਤ ਕੀਤਾ।

ਸੰਸਦੀ ਮਾਮਲੇ ਮੰਤਰਾਲੇ ਦੇ ਵਧੀਕ ਸਕੱਤਰ ਡਾ. ਸੱਤਿਆ ਪ੍ਰਕਾਸ਼ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਕਾਰੀਆਂ ਨੂੰ ਇਸ 15 ਦਿਨਾਂ ਦੇ ਸਵੱਛਤਾ ਪਖਵਾੜੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਵੱਛ, ਗ੍ਰੀਨ ਅਤੇ ਟਿਕਾਊ ਵਾਤਾਵਰਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਮੂਹਿਕ ਜ਼ਿੰਮੇਵਾਰੀ ਅਤੇ ਨਿਰੰਤਰ ਯਤਨਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਡਾ. ਪ੍ਰਕਾਸ਼ ਨੇ ਇਸ ਪੰਦਰਵਾੜੇ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਵਿਭਿੰਨ ਗਤੀਵਿਧੀਆਂ ਦਾ ਸੰਖੇਪ ਵੇਰਵਾ ਵੀ ਦਿੱਤਾ।

ਮੰਤਰਾਲਾ ਸਵੱਛ ਭਾਰਤ ਅਭਿਯਾਨ ਦੇ ਆਦਰਸ਼ਾਂ ਦੇ ਪ੍ਰਤੀ ਵਚਨਬੱਧ ਹੈ ਅਤੇ ਇਹ ਨਿਯਮਿਤ ਪਹਿਲਕਦਮੀਆਂ ਅਤੇ ਅਭਿਆਨਾਂ ਦੇ ਜ਼ਰੀਏ ਸਵੱਛਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣਾ ਜਾਰੀ ਰੱਖੇਗਾ।

******

ਐੱਸਐੱਸ/ ਆਈਐੱਸਏ


(रिलीज़ आईडी: 2122411) आगंतुक पटल : 26
इस विज्ञप्ति को इन भाषाओं में पढ़ें: English , Urdu , हिन्दी