ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਏਮਸ ਰਿਸ਼ੀਕੇਸ਼ ਦੀ 5ਵੀਂ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ
ਕਨਵੋਕੇਸ਼ਨ ਇੱਕ ਵਿਸ਼ੇਸ਼ ਮੌਕਾ ਹੁੰਦਾ ਹੈ ਜੋ ਵਿਦਿਆਰਥੀਆਂ ਦੁਆਰਾ ਪ੍ਰਾਪਤ ਉਪਲਬਧੀਆਂ ਨੂੰ ਮਾਨਤਾ ਦਿੰਦਾ ਹੈ: ਸ਼੍ਰੀ ਜੇਪੀ ਨੱਡਾ
”ਸਰਕਾਰ ਅਜਿਹੀ ਸਿਹਤ ਸੰਭਾਲ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਜੋ ਨਾ ਕੇਵਲ ਇਲਾਜ ਯੋਗ ਹੈ ਬਲਕਿ ਰੋਕਥਾਮ, ਉਪਚਾਰਕ ਅਤੇ ਪੁਨਰਵਾਸ ਵੀ ਹੈ।”
"ਦੇਸ਼ ਭਰ ਵਿੱਚ 1.75 ਲੱਖ ਆਯੁਸ਼ਮਾਨ ਅਰੋਗਯ ਮੰਦਿਰ ਕੰਮ ਕਰ ਰਹੇ ਹਨ, ਪਿਛਲੇ 10 ਵਰ੍ਹਿਆਂ ਵਿੱਚ ਮੈਡੀਕਲ ਕਾਲਜਾਂ ਵਿੱਚ 101 ਪ੍ਰਤੀਸ਼ਤ ਵਾਧਾ ਹੋਇਆ ਹੈ, ਪਿਛਲੇ 10 ਵਰ੍ਹਿਆਂ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਵਿੱਚ 130% ਦਾ ਵਾਧਾ ਹੋਇਆ ਹੈ, ਜਦੋਂ ਕਿ ਪੀਜੀ ਸੀਟਾਂ ਵਿੱਚ 138 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ"
ਸ਼੍ਰੀ ਨੱਡਾ ਨੇ ਆਯੁਸ਼ ਵਿਭਾਗ ਵਿੱਚ ਇੰਟੀਗ੍ਰੇਟਿਡ ਮੈਡੀਸਿਨ, ਨਿਊਕਲੀਅਰ ਮੈਡੀਸਨ ਵਿਭਾਗ ਵਿੱਚ ਇੱਕ ਪੀਈਟੀ ਸਕੈਨ ਮਸ਼ੀਨ, ਰੇਡੀਓਲੋਜੀ ਵਿਭਾਗ ਵਿੱਚ ਪੀਏਸੀਐੱਸ ਸਹੂਲਤ ਅਤੇ ਬਾਲ ਰੋਗਾਂ ਵਿੱਚ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ ਸਮੇਤ ਕਈ ਸਿਹਤ ਸੰਭਾਲ ਸਹੂਲਤਾਂ ਦਾ ਉਦਘਾਟਨ ਕੀਤਾ
ਏਮਸ ਰਿਸ਼ੀਕੇਸ਼ ਮਰੀਜ਼ਾਂ ਨੂੰ ਰੋਬੋਟਿਕ ਸਰਜਰੀ, ਨਿਊਰੋ ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਜਿਹੇ ਉੱਨਤ ਡਾਕਟਰੀ ਇਲਾਜ ਪ੍ਰਦਾਨ ਕਰ ਰਿਹਾ ਹੈ: ਸ਼੍ਰੀ ਪੁਸ਼ਕਰ ਸਿੰਘ ਧਾਮੀ
ਕਨਵੋਕੇਸ਼ਨ ਦੌਰਾਨ 434 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ
प्रविष्टि तिथि:
15 APR 2025 2:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਏਮਸ, ਰਿਸ਼ੀਕੇਸ਼ ਦੇ 5ਵੇਂ ਕਨਵੋਕੇਸ਼ਨ ਦੀ ਪ੍ਰਧਾਨਗੀ ਕੀਤੀ। ਇਸ ਮੌਕੇ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਉੱਤਰਾਖੰਡ ਦੇ ਸਿਹਤ ਅਤੇ ਸਿੱਖਿਆ ਮੰਤਰੀ ਸ਼੍ਰੀ ਧਨ ਸਿੰਘ ਰਾਵਤ, ਲੋਕ ਸਭਾ ਮੈਂਬਰ ਸ਼੍ਰੀ ਅਜੈ ਭੱਟ, ਸ਼੍ਰੀ ਅਜੈ ਟਮਟਾ ਅਤੇ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਉੱਤਰਾਖੰਡ ਵਿਧਾਨ ਸਭਾ ਦੇ ਸਪੀਕਰ ਸ਼੍ਰੀਮਤੀ ਰਿਤੂ ਖੰਡੂਰੀ ਭੂਸ਼ਣ ਵੀ ਮੌਜੂਦ ਸਨ।
ਸੰਬੋਧਨ ਕਰਦੇ ਹੋਏ, ਸ਼੍ਰੀ ਜੇ.ਪੀ. ਨੱਡਾ ਨੇ ਕਿਹਾ, "ਕਨਵੋਕੇਸ਼ਨ ਇੱਕ ਵਿਸ਼ੇਸ਼ ਮੌਕਾ ਹੈ ਜੋ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਮਾਨਤਾ ਦਿੰਦਾ ਹੈ।" ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਗਰੀਬ ਵਿਅਕਤੀ ਨੂੰ ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨਾ ਕੇਂਦਰ ਸਰਕਾਰ ਦੀ ਤਰਜੀਹ ਹੈ।

ਸ਼੍ਰੀ ਜੇ.ਪੀ. ਨੱਡਾ ਨੇ ਦੇਸ਼ ਭਰ ਵਿੱਚ ਮੈਡੀਕਲ ਸਿੱਖਿਆ ਅਤੇ ਸੇਵਾਵਾਂ ਵਿੱਚ ਏਮਸ ਸੰਸਥਾਵਾਂ ਦੀਆਂ ਉਪਲਬਧੀਆਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ, "ਇਸ ਸਦੀ ਦੇ ਸ਼ੁਰੂ ਹੋਣ ਤੱਕ, ਭਾਰਤ ਵਿੱਚ ਸਿਰਫ ਇੱਕ ਏਮਸ ਸੀ। ਵਰਤਮਾਨ ਵਿੱਚ, ਦੇਸ਼ ਵਿੱਚ 22 ਏਮਸ ਕੰਮ ਕਰ ਰਹੇ ਹਨ।" ਉਨ੍ਹਾਂ ਨੇ ਕਿਹਾ ਕਿ ਏਮਸ ਰਿਸ਼ੀਕੇਸ਼ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਕਾਰਨ ਸਿਹਤ ਸੰਭਾਲ ਸੰਸਥਾਵਾਂ ਵਿੱਚ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ, "ਸਰਕਾਰ ਅਜਿਹੀ ਸਿਹਤ ਸੰਭਾਲ ਪ੍ਰਦਾਨ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਜੋ ਨਾ ਸਿਰਫ਼ ਇਲਾਜਯੋਗ ਹੋਵੇ, ਸਗੋਂ ਰੋਕਥਾਮ,ਉਪਚਾਰਕ ਅਤੇ ਮੁੜ ਵਸੇਬਾ ਵੀ ਹੋਵੇ।"
ਸਿਹਤ ਖੇਤਰ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, "ਮੌਜੂਦਾ ਸਮੇਂ , ਦੇਸ਼ ਭਰ ਵਿੱਚ 1.75 ਲੱਖ ਆਯੁਸ਼ਮਾਨ ਅਰੋਗਯ ਮੰਦਿਰ ਕੰਮ ਕਰ ਰਹੇ ਹਨ, ਜੋ ਸਿਹਤ ਸੰਭਾਲ ਅਤੇ ਤੰਦਰੁਸਤੀ ਨਾਲ ਸਬੰਧਿਤ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੇ ਹਨ। ਪਿਛਲੇ 10 ਵਰ੍ਹਿਆਂ ਵਿੱਚ, ਦੇਸ਼ ਭਰ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 101 ਪ੍ਰਤੀਸ਼ਤ ਵਧ ਕੇ ਕੁੱਲ 780 ਹੋ ਗਈ ਹੈ। ਪਿਛਲੇ 10 ਵਰ੍ਹਿਆਂ ਵਿੱਚ ਐੱਮਬੀਬੀਐੱਸ ਸੀਟਾਂ ਵਿੱਚ 130 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਪੀਜੀ ਸੀਟਾਂ ਵਿੱਚ 138 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਇਸੇ ਤਰ੍ਹਾਂ, ਪੈਰਾਮੈਡਿਕਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, 157 ਨਰਸਿੰਗ ਕਾਲਜ ਵੀ ਸਥਾਪਿਤ ਕੀਤੇ ਜਾ ਰਹੇ ਹਨ, ਜੋ ਕਿ ਮੈਡੀਕਲ ਕਾਲਜਾਂ ਦੇ ਨਾਲ ਸਥਿਤ ਹੋਣਗੇ।"

ਕੇਂਦਰੀ ਸਿਹਤ ਮੰਤਰੀ ਨੇ 309 ਗੰਭੀਰ ਮਰੀਜ਼ਾਂ ਨੂੰ ਬਚਾਉਣ ਲਈ ਹੈਲੀਕਾਪਟਰ ਅਤੇ ਡਰੋਨ ਸੇਵਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਏਮਸ ਰਿਸ਼ੀਕੇਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਏਮਸ ਰਿਸ਼ੀਕੇਸ਼ ਨੂੰ ਦੇਸ਼ ਦੇ ਸਭ ਤੋਂ ਵਧੀਆ ਸੰਸਥਾਨਾਂ ਵਿੱਚੋਂ ਇੱਕ ਹੋਣ ਲਈ ਵਧਾਈ ਦਿੱਤੀ, ਜਿਸਨੇ ਰਾਜ ਦੇ ਦੂਰ-ਦੁਰਾਡੇ ਅਤੇ ਵਾਂਝੇ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਟੈਲੀਮੈਡੀਸਨ (ਈ-ਸੰਜੀਵਨੀ) ਵਰਗੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕੀਤੀ।
ਸ਼੍ਰੀ ਨੱਡਾ ਨੇ ਆਪਣੇ ਭਾਸ਼ਣ ਦੀ ਸਮਾਪਤੀ ਵਿਦਿਆਰਥੀਆਂ ਨੂੰ ਆਪਣੇ ਕੰਮ ਪ੍ਰਤੀ ਦਇਆ, ਇਮਾਨਦਾਰੀ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹੋਏ ਕੀਤੀ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਹਰੇਕ ਐੱਮਬੀਬੀਐੱਸ ਵਿਦਿਆਰਥੀ 'ਤੇ 30-35 ਲੱਖ ਰੁਪਏ ਖਰਚ ਕਰਦੀ ਹੈ, ਉਨ੍ਹਾਂ ਨੇ ਨਵੇਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕਰਨ ਤਾਂ ਉਹ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਸੰਭਾਲਣ।
ਇਸ ਸਮਾਗਮ ਦੌਰਾਨ, ਸ਼੍ਰੀ ਨੱਡਾ ਨੇ ਸੰਸਥਾ ਦੀਆਂ ਡਾਕਟਰੀ ਸੇਵਾਵਾਂ ਨੂੰ ਵਧਾਉਣ ਲਈ ਕਈ ਸਿਹਤ ਸੰਭਾਲ ਸਹੂਲਤਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਆਯੁਸ਼ ਵਿਭਾਗ ਵਿੱਚ ਏਕੀਕ੍ਰਿਤ ਦਵਾਈ, ਨਿਊਕਲੀਅਰ ਮੈਡੀਸਨ ਵਿਭਾਗ ਵਿੱਚ ਇੱਕ ਪੀਈਟੀ ਸਕੈਨ ਮਸ਼ੀਨ, ਰੇਡੀਓਲੋਜੀ ਵਿਭਾਗ ਵਿੱਚ ਪੀਏਸੀਐੱਸ ਸਹੂਲਤ ਅਤੇ ਬਾਲ ਰੋਗ ਵਿੱਚ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ ਸ਼ਾਮਲ ਹਨ।

ਸਮਾਰੋਹ ਦੌਰਾਨ, ਸ਼੍ਰੀ ਨੱਡਾ ਨੇ ਐੱਮਬੀਬੀਐੱਸ, ਡੀਐੱਮ, ਐੱਮਐੱਸਸੀ ਨਰਸਿੰਗ, ਬੀਐੱਸਸੀ ਨਰਸਿੰਗ ਅਤੇ ਬੀਐੱਸਸੀ ਅਲਾਈਡ ਹੈਲਥ ਸਾਇੰਸਜ਼ ਪ੍ਰੋਗਰਾਮਾਂ ਦੇ 10 ਮੈਡੀਕਲ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ। ਕਨਵੋਕੇਸ਼ਨ ਦੌਰਾਨ ਕੁੱਲ 434 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 98 ਐੱਮਬੀਬੀਐੱਸ ਵਿਦਿਆਰਥੀ, 95 ਬੀਐੱਸਸੀ (ਆਨਰਜ਼) ਨਰਸਿੰਗ ਵਿਦਿਆਰਥੀ, 54 ਬੀਐਸਸੀ ਅਲਾਈਡ ਹੈਲਥ ਸਾਇੰਸਜ਼ ਵਿਦਿਆਰਥੀ, 109 ਐੱਮਡੀ/ਐੱਮਐੱਸ/ਐੱਮਡੀਐੱਸ ਵਿਦਿਆਰਥੀ, 17 ਐੱਮਐੱਸਸੀ ਨਰਸਿੰਗ ਵਿਦਿਆਰਥੀ, 1 ਐੱਮਐੱਸਸੀ ਮੈਡੀਕਲ ਅਲਾਈਡ ਵਿਦਿਆਰਥੀ, 12 ਮਾਸਟਰ ਆਫ਼ ਪਬਲਿਕ ਹੈਲਥ ਵਿਦਿਆਰਥੀ, 40 ਡੀਐੱਮ/ਐੱਮਸੀਐੱਚ ਵਿਦਿਆਰਥੀ ਅਤੇ 8 ਪੀਐੱਚਡੀ ਵਿਦਿਆਰਥੀ ਸ਼ਾਮਲ ਸਨ।

ਇਸ ਮੌਕੇ ਬੋਲਦਿਆਂ, ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਵਰਗੀਆਂ ਪਹਿਲਕਦਮੀਆਂ ਅਤੇ ਨਵੇਂ ਏਮਸ ਅਤੇ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ, ਦੇਸ਼ ਦੇ ਸਿਹਤ ਸੰਭਾਲ ਖੇਤਰ ਨੇ ਪਿਛਲੇ ਦਹਾਕੇ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਏਮਸ ਰਿਸ਼ੀਕੇਸ਼ ਪੂਰੇ ਰਾਜ ਦੇ ਲੋਕਾਂ ਨੂੰ ਗੁਣਵੱਤਾਪੂਰਨ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਮਰੀਜ਼ਾਂ ਨੂੰ ਰੋਬੋਟਿਕ ਸਰਜਰੀ, ਨਿਊਰੋ ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਵਰਗੇ ਉੱਨਤ ਡਾਕਟਰੀ ਇਲਾਜ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਏਮਸ ਰਿਸ਼ੀਕੇਸ਼ ਵਿੱਚ ਹੈਲੀ-ਐਂਬੂਲੈਂਸ ਸੇਵਾਵਾਂ ਦੇ ਉਦਘਾਟਨ 'ਤੇ ਵੀ ਚਾਨਣਾ ਪਾਇਆ।
ਸ਼੍ਰੀ ਧਾਮੀ ਨੇ ਇਹ ਵੀ ਦੱਸਿਆ ਕਿ ਅੱਜ, ਉੱਤਰਾਖੰਡ ਵਿੱਚ 5,000 ਤੋਂ ਵੱਧ ਗ੍ਰਾਮ ਪੰਚਾਇਤਾਂ ਟੀਬੀ ਮੁਕਤ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਜ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਸਥਾਪਿਤ ਕਰਨ ਅਤੇ ਰਾਜ ਵਿੱਚ ਜਨ ਔਸ਼ਧੀ ਕੇਂਦਰਾਂ ਦੇ ਨੈੱਟਵਰਕ ਦਾ ਵਿਸਥਾਰ ਕਰਨ ਲਈ ਕੰਮ ਕਰ ਰਹੀ ਹੈ।

ਇਸ ਪ੍ਰੋਗਰਾਮ ਵਿੱਚ ਏਮਸ ਰਿਸ਼ੀਕੇਸ਼ ਦੇ ਚੇਅਰਮੈਨ ਪ੍ਰੋ. ਸਮਿਰਣ ਨੰਦੀ, ਕਾਰਜਕਾਰੀ ਨਿਰਦੇਸ਼ਕ ਪ੍ਰੋ. ਮੀਨੂੰ ਸਿੰਘ, ਡੀਨ ਅਕਾਦਮਿਕ ਪ੍ਰੋ. ਜਯਾ ਚਤੁਰਵੇਦੀ, ਮੈਡੀਕਲ ਸੁਪਰਡੈਂਟ ਪ੍ਰੋ. ਬੀ. ਸਤਯ ਸ਼੍ਰੀ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕਰਨਲ ਰਾਜੀਵ ਸੇਨ ਰਾਏ, ਡੀਨ ਪ੍ਰੀਖਿਆਵਾਂ ਪ੍ਰੋ. ਪ੍ਰਸ਼ਾਂਤ ਪਾਟਿਲ, ਵਿੱਤੀ ਸਲਾਹਕਾਰ ਲੈਫਟੀਨੈਂਟ ਕਰਨਲ ਐਸ. ਸਿਧਾਰਥ, ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਪ੍ਰੋ. ਲਤਿਕਾ ਮੋਹਨ, ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ, ਫੈਕਲਟੀ ਮੈਂਬਰ, ਅਧਿਕਾਰੀ, ਮੈਡੀਕਲ ਅਤੇ ਨਰਸਿੰਗ ਵਿਦਿਆਰਥੀ ਮੌਜੂਦ ਸਨ।
*****
ਐੱਮਵੀ
(रिलीज़ आईडी: 2122135)
आगंतुक पटल : 19