ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਐੱਨਸੀਐੱਸਸੀ ਨੇ ਨਵੀਂ ਦਿੱਲੀ ਵਿੱਚ ਡਾ. ਬੀ.ਆਰ ਅੰਬੇਡਕਰ ਜਯੰਤੀ 2025 ਮਨਾਇਆ, ਜਿਸ ਦਾ ਵਿਸ਼ਾ ਹੈ- “ਭਾਰਤੀ ਸੰਵਿਧਾਨ ਦੀ 75 ਵਰ੍ਹਿਆਂ ਦੀ ਯਾਤਰਾ”
ਨੌਜਵਾਨਾਂ ਨੂੰ ਬਾਬਾਸਾਹੇਬ ਦੇ ਆਦਰਸ਼ਾਂ ਨੂੰ ਆਤਮਸਾਤ ਕਰਕੇ ਇੱਕ ਸਮਾਵੇਸ਼ੀ ਅਤੇ ਵਿਕਾਸਸ਼ੀਲ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ: ਡਾ. ਵਿਰੇਂਦਰ ਕੁਮਾਰ
ਸੱਚਾ ਰਾਸ਼ਟਰ ਨਿਰਮਾਣ ਤਦ ਹੀ ਸੰਭਵ ਹੈ ਜਦੋਂ ਹਰੇਕ ਨਾਗਰਿਕ ਨੂੰ ਬਰਾਬਰ ਅਧਿਕਾਰ, ਮੌਕੇ ਅਤੇ ਸਨਮਾਨ ਮਿਲੇ: ਸ਼੍ਰੀ ਅਰਜੁਨ ਰਾਮ ਮੇਘਵਾਲ
Posted On:
14 APR 2025 8:47PM by PIB Chandigarh
ਰਾਸ਼ਟਰੀ ਅਨੁਸੂਚਤ ਜਾਤੀ ਕਮਿਸ਼ਨ (NCSC) ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਦੀ 135ਵੀਂ ਜਯੰਤੀ ‘ਤੇ ਆਯੋਜਿਤ ਸਮਾਰੋਹ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ਸੀ- “ਭਾਰਤੀ ਸੰਵਿਧਾਨ ਦੀ 75 ਵਰ੍ਹਿਆਂ ਦੀ ਯਾਤਰਾ”।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵਿਰੇਂਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਸੰਸਦੀ ਮਾਮਲੇ ਅਤੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਮੰਚ ‘ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਐੱਨਸੀਐੱਸਸੀ ਦੇ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ, ਕਮਿਸ਼ਨ ਦੇ ਮੈਂਬਰ ਸ਼੍ਰੀ ਲਵ ਕੁਸ਼ ਕੁਮਾਰ ਅਤੇ ਸ਼੍ਰੀ ਵੱਡਾਪੱਲੀ ਰਾਮਚੰਦ੍ਰ ਸ਼ਾਮਲ ਸਨ।
ਆਪਣੇ ਮੁੱਖ ਭਾਸ਼ਣ ਵਿੱਚ ਡਾ. ਵਿਰੇਂਦਰ ਕੁਮਾਰ ਨੇ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਹੋਣ ਦੇ ਨਾਅਤੇ ਭਾਈਚਾਰੇ ਦੀ ਭਲਾਈ ਲਈ ਬਾਬਾਸਾਹੇਬ ਅੰਬੇਡਕਰ ਦੇ ਕਈ ਯੋਗਦਾਨਾਂ ਬਾਰੇ ਦੱਸਿਆ। ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਸਮਾਜਿਕ ਸਮਾਨਤਾ, ਸੁਤੰਤਰਤਾ ਅਤੇ ਬੰਧੁਤਵ ਦੇ ਮੰਤਰਾਂ ਨੂੰ ਵਿਸਤਾਰ ਨਾਲ ਦੁਹਰਾਇਆ ਗਿਆ। ਉਨ੍ਹਾਂ ਨੇ ਡਾ. ਅੰਬੇਡਕਰ ਦੁਆਰਾ ਸਹੇ ਗਏ ਅਣਗਿਣਤ ਨਿਜੀ ਕਸ਼ਟਾਂ ਅਤੇ ਸਮਾਜਿਕ ਅਪਮਾਨ ‘ਤੇ ਵਿਚਾਰ ਕੀਤਾ, ਜਿਸ ਨੇ ਸਾਰਿਆਂ ਦੇ ਲਈ ਨਿਆਂ, ਸਨਮਾਨ ਅਤੇ ਸਮਾਨਤਾ ਲਈ ਲੜ੍ਹਨ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ। ਮੰਤਰੀ ਨੇ ਨੌਜਵਾਨਾਂ ਨੂੰ ਬਾਬਾਸਾਹੇਬ ਦੇ ਆਦਰਸ਼ਾਂ ਨੂੰ ਆਤਮਸਾਤ ਕਰਨ ਅਤੇ ਇੱਕ ਸਮਾਵੇਸ਼ੀ ਅਤੇ ਵਿਕਾਸਸ਼ੀਲ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ। ਭਾਰਤੀ ਸੰਵਿਧਾਨ ਦੀ 75 ਵਰ੍ਹਿਆਂ ਦੀ ਯਾਤਰਾ ਦੀ ਯਾਦ ਵਿੱਚ ਐੱਨਸੀਐੱਸਸੀ ਦੁਆਰਾ ਇਸ ਤਰ੍ਹਾਂ ਦੇ ਵੱਡੇ ਪੈਮਾਨੇ ‘ਤੇ ਆਯੋਜਿਤ ਪਹਿਲੇ ਸਮਾਰੋਹ ਦੀ ਮੰਤਰੀ ਨੇ ਸ਼ਲਾਘਾ ਕੀਤੀ।

ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਡਾ. ਅੰਬੇਡਕਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਲਈ ਕਾਨੂੰਨੀ ਸਸ਼ਕਤੀਕਰਣ ਅਤੇ ਪ੍ਰਤੀਨਿਧਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਮੰਤਰੀ ਨੇ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਤੋਂ ਮਿਲੀ ਪੀੜਾ ਅਤੇ ਸਿੱਖਿਆ ਨੂੰ ਦੱਸਿਆ। ਉਨ੍ਹਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਸਮਾਨਤਾ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਦਾ ਨੀਂਹ ਪੱਥਰ ਸੀ ਅਤੇ ਸੱਚਾ ਰਾਸ਼ਟਰ ਨਿਰਮਾਣ ਤਦ ਹੀ ਸੰਭਵ ਹੈ ਜਦੋਂ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ, ਮੌਕਾ ਅਤੇ ਸਨਮਾਨ ਮਿਲੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਚੇਅਰਪਰਸਨ (ਐੱਨਸੀਐੱਸਸੀ) ਨੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦਰਮਿਆਨ ਸਿੱਖਿਆ, ਆਤਮ-ਸਨਮਾਨ ਅਤੇ ਚਰਿੱਤਰ ਨਿਰਮਾਣ ਵਿੱਚ ਡਾ. ਅੰਬੇਡਕਰ ਦੇ ਸਥਾਈ ਯੋਗਦਾਨ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਅਨੁਸੂਚਿਤ ਜਾਤੀਆਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਨੀਤੀ ਨਿਰਮਾਣ, ਜਾਗਰੂਕਤਾ ਅਤੇ ਸਰਗਰਮ ਨਿਗਰਾਨੀ ਜ਼ਰੀਏ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਐੱਨਸੀਐੱਸਸੀ ਦੇ ਸੰਕਲਪ ਦੀ ਪੁਸ਼ਟੀ ਕੀਤੀ। ਮੈਂਬਰ (ਐੱਨਸੀਐੱਸਸੀ) ਸ਼੍ਰੀ ਲਵ ਕੁਸ਼ ਕੁਮਾਰ ਨੇ ਨਿਆਂਪੂਰਨ ਅਤੇ ਸਮਾਨਤਾਵਾਦੀ ਸਮਾਜ ਦੀ ਨੀਂਹ ਰੱਖਣ ਵਿੱਚ ਡਾ. ਅੰਬੇਡਕਰ ਦੁਆਰਾ ਨਿਭਾਈ ਗਈ ਕ੍ਰਾਂਤੀਕਾਰੀ ਭੂਮਿਕਾ 'ਤੇ ਜ਼ੋਰ ਦਿੱਤਾ। ਮੈਂਬਰ ਸ਼੍ਰੀ ਵੱਡਾਪੱਲੀ ਰਾਮਚੰਦ੍ਰ ਨੇ ਜਾਤੀ-ਅਧਾਰਿਤ ਵਿਤਕਰੇ ਦੇ ਵਿਰੁੱਧ ਡਾ. ਅੰਬੇਡਕਰ ਦੇ ਅਣਥੱਕ ਸੰਘਰਸ਼ ਅਤੇ ਸੰਵਿਧਾਨ ਵਿੱਚ ਸਮਾਜਿਕ ਨਿਆਂ ਨੂੰ ਸਥਾਪਿਤ ਕਰਨ ਦੇ ਉਨ੍ਹਾਂ ਦੇ ਯਤਨਾਂ ‘ਤੇ ਵਿਚਾਰ ਕੀਤਾ।

ਇਸ ਤੋਂ ਪਹਿਲਾਂ ਆਪਣੇ ਸੁਆਗਤੀ ਭਾਸ਼ਣ ਵਿੱਚ ਸਕੱਤਰ (ਐੱਨਸੀਐੱਸਸੀ) ਸ਼੍ਰੀ ਜੀ.ਸ੍ਰੀਨਿਵਾਸ ਨੇ ਸ਼ਿਕਾਇਤਾਂ ਦੇ ਨਿਪਟਾਰੇ, ਪਾਰਦਰਸ਼ਿਤਾ ਅਤੇ ਪਟੀਸ਼ਨਰਾਂ ਨੂੰ ਨਿਰੰਤਰ ਫੀਡਬੈਕ/ਅੱਪਡੇਟ ਵਿੱਚ ਸੁਧਾਰ ਕਰਨ ਲਈ ਕਮਿਸ਼ਨ ਦੇ ਮੌਜੂਦਾ ਯਤਨਾਂ ਨੂੰ ਸੰਖੇਪ ਵਿੱਚ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 338 ਦੇ ਤਹਿਤ ਸੌਂਪੀਆਂ ਗਈਆਂ ਮੁੱਖ ਜ਼ਿੰਮੇਦਾਰੀਆਂ ਦੇ ਤਹਿਤ ਐੱਨਸੀਐੱਸਸੀ ਐੱਸਸੀ ਭਾਈਚਾਰਿਆਂ ਤੱਕ ਪਹੁੰਚਣ ਦੇ ਲਈ ਵੱਖ-ਵੱਖ ਕਦਮ ਉਠਾ ਰਿਹਾ ਹੈ।

ਪ੍ਰੋਗਰਾਮ ਦੇ ਦੌਰਾਨ, ਡਾ. ਵਿਰੇਂਦਰ ਕੁਮਾਰ ਨੇ ਐੱਨਸੀਐੱਸਸੀ ਦੀ ਨਵੀਂ ਵੈੱਬਸਾਈਟ ਦਾ ਉਦਘਾਟਨ ਕੀਤਾ। ਪ੍ਰੋਗਰਾਮ ਵਿੱਚ ਡਾ. ਅੰਬੇਡਕਰ ਦੇ ਜੀਵਨ ‘ਤੇ ਅਧਾਰਿਤ ਕਲਿੱਪਾਂ ਦੀ ਸਕ੍ਰੀਨਿੰਗ ਅਤੇ ਪਤਵੰਤਿਆਂ ਦਾ ਅਭਿਨੰਦਨ ਵੀ ਕੀਤਾ ਗਿਆ। ਇਸ ਮੌਕੇ ਭਾਰਤ ਦੇ ਸੰਵਿਧਾਨ ਦੀ ਅਸਲ ਕਾਪੀ ਦੇ ਨਾਲ-ਨਾਲ ਬਾਬਾਸਾਹੇਬ ਅੰਬੇਡਕਰ 'ਤੇ ਲਿਖੀਆਂ ਗਈਆਂ ਪ੍ਰਮੁੱਖ ਪੁਸਤਕਾਂ ਦੀ ਡਿਜੀਟਲ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਸਮਾਰੋਹ ਵਿੱਚ ਸਾਂਸਦਾਂ/ਸਾਬਕਾ ਸਾਂਸਦਾਂ, ਹੋਰ ਸਾਰੇ ਕਮਿਸ਼ਨਾਂ ਦੇ ਮੈਂਬਰਾਂ ਵਿਭਿੰਨ ਯੂਨੀਅਨਾਂ ਦੇ ਪ੍ਰੈਜ਼ੀਡੈਂਟਾਂ/ ਜਨਰਲ ਸਕੱਤਰਾਂ, ਜਨਤਕ ਖੇਤਰ ਦੇ ਬੈਂਕਾਂ/ਜਨਤਕ ਖੇਤਰ ਦੇ ਉਪਕ੍ਰਮਾਂ, ਸਿੱਖਿਆ ਸੰਸਥਾਨਾਂ/ ਯੂਨੀਵਰਸਿਟੀਆਂ ਦੇ ਸੀਐੱਮਡੀ/ਐੱਮਡੀ/ਈਡੀ/ ਡਾਇਰੈਕਟਰਾਂ ਅਤੇ ਦੇਸ਼ ਭਰ ਦੇ ਹੋਰ ਪਤਵੰਤਿਆਂ, ਵਿਦਵਾਨਾਂ, ਸਮਾਜਿਕ ਨਿਆਂ ਵਕੀਲਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ।
*****
ਵੀਐੱਮ
(Release ID: 2122019)
Visitor Counter : 4