ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਕਾਰਪੋਰੇਟ ਮਾਮਲੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਇੰਟਰਨਸ ਲਈ 5ਵੇਂ 'ਕੈਂਡੀਡੇਟ ਓਪਨ ਹਾਊਸ' ਦੀ ਮੇਜ਼ਬਾਨੀ ਕੀਤੀ


ਇੰਟਰਨਸ ਨੇ ਆਪਣੀਆਂ ਪ੍ਰੇਰਨਾਦਾਇਕ ਯਾਤਰਾਵਾਂ ਅਤੇ ਅਨੁਭਵ ਸਾਂਝੇ ਕੀਤੇ

Posted On: 12 APR 2025 6:13PM by PIB Chandigarh

 11 ਅਪ੍ਰੈਲ 2025 ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਦੁਆਰਾ 5ਵੇਂ ਕੈਂਡੀਡੇਟ ਓਪਨ ਹਾਊਸ ਦੀ ਮੇਜ਼ਬਾਨੀ ਕੀਤੀ ਗਈ। ਪੀਐੱਮ ਇੰਟਰਨਸ਼ਿਪ ਸਕੀਮ ਦੇ ਇੰਟਰਨਸ ਨੇ ਸੈਸ਼ਨ ਦੌਰਾਨ ਆਪਣੀਆਂ ਪਰਿਵਰਤਨਸ਼ੀਲ ਯਾਤਰਾਵਾਂ 'ਤੇ ਵਿਚਾਰ ਸਾਂਝਾ ਕੀਤੇ।

ਪੰਜਵੇਂ ਔਨਲਾਈਨ 'ਕੈਂਡੀਡੇਟ ਓਪਨ ਹਾਊਸ' ਦੇ ਹਿੱਸੇ ਵਜੋਂ, ਕਾਰਪੋਰੇਟ ਮਾਮਲੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਇੰਟਰਨਸ ਨੂੰ ਆਪਣੇ ਸ਼ੁਰੂਆਤੀ ਤਜ਼ਰਬੇ ਸਾਂਝੇ ਕਰਨ ਲਈ ਇਕੱਠਾ ਕੀਤਾ। ਇਹ ਸੈਸ਼ਨ ਚਾਹਵਾਨਾਂ, ਮੌਜੂਦਾ ਇੰਟਰਨਸ ਅਤੇ ਇਸ ਯੋਜਨਾ ਨੂੰ ਨੈਵੀਗੇਟ ਕਰਨ ਵਾਲੇ ਉਦਯੋਗ ਦੇ ਹਿਤਧਾਰਕਾਂ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਸ ਵਿੱਚ 557 ਭਾਗੀਦਾਰਾਂ ਨੇ ਹਿੱਸਾ ਲਿਆ।

4 ਅਪ੍ਰੈਲ, 2025 ਨੂੰ ਓਪਨ ਹਾਊਸ ਦੇ ਪਿਛਲੇ ਐਡੀਸ਼ਨ ਵਿੱਚ, ONGC ਦੇ ਇੰਟਰਨਸ ਨੇ ਆਪਣੇ ਸਿੱਖਣ ਦੇ ਸਫ਼ਰ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ, ਜਦੋਂ ਕਿ ONGC ਦੇ ਹੁਨਰ ਵਿਕਾਸ ਦੇ ਮੁਖੀ, ਸ਼੍ਰੀ ਅਨਿਲ ਬਹੁਗੁਣਾ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਸੰਗਠਨ ਨੌਜਵਾਨਾਂ ਦਾ ਕੋਰ ਸਕਿੱਲ, ਸੋਫਟ ਸਕਿੱਲ ਅਤੇ ਸਮੁੱਚੇ ਸ਼ਖਸੀਅਤ ਵਿਕਾਸ ਰਾਹੀਂ ਮਦਦ ਕਰ ਰਿਹਾ ਹੈ।

11 ਅਪ੍ਰੈਲ 2025 ਨੂੰ ਇਸ ਗਤੀ ਨੂੰ ਅੱਗੇ ਵਧਾਉਂਦੇ ਹੋਏ , HDFC ਬੈਂਕ ਦੇ ਸ਼੍ਰੀ ਪ੍ਰਿਓ ਰੂਪ ਗੁਹਾ-HR ਲੀਡ (ਸੈਂਟਰ ਆਫ਼ ਐਕਸੀਲੈਂਸ) ਨੇ ਸਾਂਝਾ ਕੀਤਾ ਕਿ ਕਿਵੇਂ HDFC MCA ਦੀ ਪੀਐੱਮ ਇੰਟਰਨਸ਼ਿਪ ਸਕੀਮ ਨਾਲ ਸਰਗਰਮੀ ਨਾਲ ਭਾਗੀਦਾਰੀ ਕਰ ਰਿਹਾ ਹੈ ਤਾਂ ਜੋ ਚਾਹਵਾਨ ਵਿਦਿਆਰਥੀਆਂ ਨੂੰ ਨੌਕਰੀ ਲਈ ਤਿਆਰ ਪ੍ਰੋਫੈਸ਼ਨਲਸ ਬਣਾਇਆ ਜਾ ਸਕੇ - ਉਨ੍ਹਾਂ ਨੂੰ ਅਸਲ-ਸੰਸਾਰ ਦੇ ਐਕਸਪੋਜ਼ਰ, ਮਾਰਗਦਰਸ਼ਨ ਅਤੇ ਹੁਨਰ ਸੁਧਾਰ ਨਾਲ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਦਸੰਬਰ ਤੋਂ PMIS ਅਧੀਨ ਭਾਰਤ ਭਰ ਵਿੱਚ 130 ਤੋਂ ਵੱਧ ਇੰਟਰਨ ਸ਼ਾਮਲ ਹੋਏ ਹਨ ਜੋ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਫਰੰਟਲਾਈਨ ਵਿਕਰੀ ਦੀ ਭੂਮਿਕਾਵਾਂ ਦੀ ਪੇਸ਼ਕਸ਼ ਕਰਦੇ ਹਨ। ਇੰਟਰਨਸ਼ਿਪ ਤੋਂ ਬਾਅਦ, ਬਹੁਤ ਸਾਰੇ ਪੂਰੇ ਸਮੇਂ ਦੀਆਂ ਭੂਮਿਕਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਇਹ ਬੈਂਕਿੰਗ ਕਰੀਅਰ ਲਈ ਇੱਕ ਮਜ਼ਬੂਤ ​​ਲਾਂਚਪੈਡ ਬਣਾਉਂਦੇ ਹਨ।

ਓਪਨ ਹਾਊਸ ਦੌਰਾਨ, ਤਿੰਨ ਇੰਟਰਨ - ਉੱਤਰ ਪ੍ਰਦੇਸ਼ ਤੋਂ ਨੀਰਜ, ਪੱਛਮੀ ਬੰਗਾਲ ਤੋਂ ਪ੍ਰਲਯ, ਅਤੇ ਬਿਹਾਰ ਤੋਂ ਆਸਥਾ - ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਆਪਣੀਆਂ ਪ੍ਰੇਰਨਾਦਾਇਕ ਯਾਤਰਾਵਾਂ ਸਾਂਝੀਆਂ ਕੀਤੀਆਂ । ਇਨ੍ਹਾਂ ਵਿਚੋਂ ਹਰੇਕ ਵਿਕਾਸ ਅਤੇ ਪਰਿਵਰਤਨ ਦੇ ਇੱਕ ਵਿਲੱਖਣ ਮਾਰਗ ਨੂੰ ਦਰਸਾਉਂਦਾ ਹੈ।

ਇਤਿਹਾਸ ਦੇ ਗ੍ਰੈਜੂਏਟ ਨੀਰਜ ਨੇ ਵਿੱਤ ਅਤੇ ਬੈਂਕਿੰਗ ਦੀ ਦੁਨੀਆ ਵਿੱਚ ਆਪਣੇ ਪਰਿਵਰਤਨ ਬਾਰੇ ਗੱਲ ਕੀਤੀ। HDFC ਬੈਂਕ ਦੇ ਪੂਰੇ ਸਮਰਥਨ ਨਾਲ, ਉਸ ਨੂੰ ਦਿੱਲੀ ਤੋਂ ਉਸ ਦੇ ਜੱਦੀ ਸ਼ਹਿਰ ਦੇ ਨੇੜੇ ਇੱਕ ਬ੍ਰਾਂਚ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਨਾਲ ਉਹ ਸਿੱਖਣ ਅਤੇ ਅਰਥਪੂਰਨ ਯੋਗਦਾਨ ਪਾਉਣ ਦੇ ਯੋਗ ਹੋਇਆ। ਕੋਰ ਬੈਂਕਿੰਗ ਸੇਵਾਵਾਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਲੈ ਕੇ ਵਿੱਤੀ ਉਤਪਾਦਾਂ ਨੂੰ ਸਮਝਣ ਤੱਕ, ਉਸ ਦਾ ਸਫ਼ਰ ਇੱਕ ਸ਼ਾਨਦਾਰ ਪੇਸ਼ੇਵਰ ਵਿਕਾਸ  ਦਾ ਰਿਹਾ ਹੈ।

ਬਿਹਾਰ ਦੇ ਨੌਗਾਛੀਆ ਦੀ ਰਹਿਣ ਵਾਲੀ 22 ਸਾਲ ਦੇ ਛੋਟੇ ਸ਼ਹਿਰ ਦੀ ਕੁੜੀ ਆਸਥਾ ਨੇ ਕਾਮਰਸ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੌਕਰੀ ਦਾ ਸੁਪਨਾ ਦੇਖਿਆ - ਪਰ ਉਸ ਕੋਲ ਕੋਈ ਹੁਨਰ ਨਹੀਂ ਸੀ ਅਤੇ ਉਸ ਨੂੰ ਆਪਣਾ ਸ਼ਹਿਰ ਛੱਡਣ ਦੀ ਇਜਾਜ਼ਤ ਨਹੀਂ ਸੀ। ਫਿਰ ਇੱਕ ਦੋਸਤ ਨੇ ਉਸ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਬਾਰੇ ਦੱਸਿਆ - ਅਤੇ ਇਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਇੱਕ ਨੇੜਲੀ HDFC ਬ੍ਰਾਂਚ ਵਿੱਚ ਨੌਕਰੀ ਮਿਲਣ ਤੋਂ ਬਾਅਦ, ਉਹ ਹੁਣ ਆਤਮਵਿਸ਼ਵਾਸੀ, ਅਨੁਸ਼ਾਸਿਤ, ਬੈਂਕਿੰਗ ਉਤਪਾਦਾਂ ਨੂੰ ਆਸਾਨੀ ਨਾਲ ਸੰਭਾਲ ਰਹੀ ਹੈ, ਅਤੇ ਮਾਣ ਨਾਲ ਆਪਣੇ ਪਰਿਵਾਰ ਦਾ ਸਮਰਥਨ ਕਰ ਰਹੀ ਹੈ। ਉਸ ਨੇ ਕਿਹਾ ਕਿ "ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਮੌਕਾ ਮੇਰੇ ਕੋਲ ਆਵੇਗਾ," ਹੁਣ ਉਹ ਦੂਸਰਿਆਂ ਨੂੰ ਵੀ ਅਪਲਾਈ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਪ੍ਰਲਯ ਨੇ ਦਸਿਆ ਕਿ ਇੰਟਰਨਸ਼ਿਪ ਵਿੱਚ ਸ਼ਾਮਲ ਹੋਣ ਲਈ ਇੱਕ ਫਿਕਸਡ-ਸੈਲਰੀ ਨੌਕਰੀ ਛੱਡ ਦਿੱਤੀ ਅਤੇ ਕਿਵੇਂ ਅਰਥਸ਼ਾਸਤਰ ਵਿੱਚ ਉਸ ਦੇ ਪਿਛੋਕੜ ਦੇ ਕਾਰਨ ਬੈਂਕਿੰਗ ਖੇਤਰ ਵਿੱਚ ਆਪਣਾ ਅਸਲ ਉਦੇਸ਼ ਪ੍ਰਾਪਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿੱਖਣ ਦਾ ਤਜਰਬਾ ਇੱਕ ਰੁਟੀਨ ਨੌਕਰੀ ਨਾਲੋਂ ਕਿਤੇ ਜ਼ਿਆਦਾ ਕੀਮਤੀ ਰਿਹਾ ਹੈ। ਆਪਣੀ ਟੀਮ ਦੇ ਨਿਰੰਤਰ ਸਮਰਥਨ ਤੋਂ ਉਤਸ਼ਾਹਿਤ, ਉਸ ਨੂੰ ਵਿਸ਼ਵਾਸ ਹੈ ਕਿ ਇੰਟਰਨਸ਼ਿਪ ਉਦਯੋਗ ਵਿੱਚ ਇੱਕ ਪੂਰੇ ਸਮੇਂ ਦੇ ਕਰੀਅਰ ਲਈ ਰਾਹ ਪੱਧਰਾ ਕਰੇਗੀ।

ਇਕੱਠੇ ਮਿਲ ਕੇ, ਉਨ੍ਹਾਂ ਦੀਆਂ ਕਹਾਣੀਆਂ ਇਸ ਗੱਲ ਦੀ ਉਦਾਹਰਣ ਦਿੰਦੀਆਂ ਹਨ ਕਿ ਕਿਵੇਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਸਿਰਫ਼ ਕੰਮ ਦੇ ਤਜਰਬੇ ਬਾਰੇ ਨਹੀਂ ਹੈ - ਸਗੋਂ ਸੰਭਾਵਨਾਵਾਂ ਨੂੰ ਖੋਲ੍ਹਣ, ਵਿਸ਼ਵਾਸ ਪੈਦਾ ਕਰਨ ਅਤੇ ਭਵਿੱਖ ਨੂੰ ਆਕਾਰ ਦੇਣ ਬਾਰੇ ਹੈ।

ਐੱਮਸੀਏ ਦੇ ਅਧਿਕਾਰੀ ਨੇ ਉਮੀਦਵਾਰਾਂ ਨੂੰ ਤਾਜ਼ਾ ਅਪਡੇਟਸ ਪ੍ਰਾਪਤ ਕਰਨ ਲਈ ਪੋਰਟਲ, ਈਮੇਲ ਅਤੇ ਫ਼ੋਨ ਰਾਹੀਂ ਸਰਗਰਮ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਪਾਇਲਟ ਪੜਾਅ ਦੇ ਦੂਸਰੇ ਦੌਰ ਲਈ ਅਰਜ਼ੀਆਂ ਇਸ ਸਮੇਂ ਖੁੱਲ੍ਹੀਆਂ ਹਨ, ਯੋਗ ਨੌਜਵਾਨਾਂ ਨੂੰ 22 ਅਪ੍ਰੈਲ, 2025 ਦੀ ਆਖਰੀ ਮਿਤੀ ਤੋਂ ਪਹਿਲਾਂ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਜੁੜੇ ਰਹੋ ਅਤੇ ਆਪਣੇ ਭਵਿੱਖ ਵੱਲ ਪਹਿਲਾ ਕਦਮ ਚੁੱਕੋ!

ਹੋਰ ਜਾਣਕਾਰੀ ਲਈ ਵੇਖੋ: https://pminternship.mca.gov.in/

 

 **************

ਐੱਨਬੀ/ਏਡੀ


(Release ID: 2121347) Visitor Counter : 8


Read this release in: English , Urdu , Hindi