ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਲਾਭਪਾਤਰੀਆਂ ਨੂੰ ਏਬੀ ਪੀਐੱਮ-ਜੇਏਵਾਈ ਦੇ ਆਯੁਸ਼ਮਾਨ ਕਾਰਡ ਵੰਡੇ
ਦਿੱਲੀ ਸਰਕਾਰ ਨੇ ਕੇਂਦਰੀ ਸਿਹਤ ਮੰਤਰਾਲੇ ਨਾਲ ਪੀਐੱਮ-ਏਬੀਐੱਚਆਈਐੱਮ ਸਿਹਤ ਯੋਜਨਾ ਲਾਗੂ ਕਰਨ ਲਈ ਸਮਝੌਤਾ ਪੱਤਰ ਉਤੇ ਹਸਤਾਖਰ ਕੀਤੇ
ਇਹ ਮਾਣ ਦੀ ਗੱਲ ਹੈ ਕਿ ਦਿੱਲੀ ਵਿੱਚ 36 ਲੱਖ ਲੋਕਾਂ ਨੂੰ ਏਬੀ ਪੀਐੱਮ-ਜੇਏਵਾਈ ਯੋਜਨਾ ਦਾ ਲਾਭ ਮਿਲੇਗਾ: ਸ਼੍ਰੀ ਜੇਪੀ ਨੱਡਾ
"ਇਸ ਯੋਜਨਾ ਤਹਿਤ 8.19 ਕਰੋੜ ਲੋਕ ਪਹਿਲਾਂ ਹੀ ਇਲਾਜ ਦਾ ਲਾਭ ਉਠਾ ਚੁੱਕੇ ਹਨ ਅਤੇ ਸਰਕਾਰ ਨੇ ਇਸ ਲਈ ਕੁੱਲ 1.26 ਲੱਖ ਕਰੋੜ ਰੁਪਏ ਖਰਚ ਕੀਤੇ ਹਨ"
ਦਿੱਲੀ ਲਈ ਯੋਜਨਾ ਦੀ ਮਿਆਦ ਦੌਰਾਨ ਪੀਐੱਮ-ਏਬੀਐੱਚਆਈਐੱਮ ਸਿਹਤ ਯੋਜਨਾ ਤਹਿਤ 1139 ਸ਼ਹਿਰੀ ਏਏਐੱਮ ਦੀ ਸਥਾਪਨਾ, 11 ਏਕੀਕ੍ਰਿਤ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਅਤੇ 9 ਕ੍ਰਿਟਿਕਲ ਕੇਅਰ ਬਲਾਕਾਂ ਨੂੰ ਮਜ਼ਬੂਤ ਕਰਨ ਲਈ 1749 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ: ਰੇਖਾ ਗੁਪਤਾ
Posted On:
10 APR 2025 5:31PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਟੀ) ਦਿੱਲੀ ਨੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਦੀ ਸ਼ੁਰੂਆਤ ਕਰਕੇ ਸਿਹਤ ਸੇਵਾ ਵਿੱਚ ਇਕ ਹੋਰ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸਬੰਧੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਐੱਨਸੀਟੀ, ਦਿੱਲੀ ਸਰਕਾਰ ਨਾਲ ਸਮਝੌਤਾ ਪੱਤਰ ਉਤੇ ਹਸਤਾਖਰ ਕੀਤੇ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਕੈਮੀਕਲਸ ਅਤੇ ਫਰਟੀਲਾਈਜ਼ਰਸ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਹਸਤਾਖਰ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਕੇਂਦਰੀ ਕਾਰਪੋਰੇਟ ਮਾਮਲੇ ਅਤੇ ਸੜਕ ਆਵਾਜਾਈ ਤੇ ਰਾਜਮਾਰਗ ਕੇਂਦਰੀ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ, ਦਿੱਲੀ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਆਵਾਜਾਈ ਤੇ ਸੂਚਨਾ ਟੈਕਨੋਲੋਜੀ ਮੰਤਰੀ ਡਾ. ਪੰਕਜ ਕੁਮਾਰ ਸਿੰਘ, ਦਿੱਲੀ ਦੇ ਪੀਡਬਲਿਊਡੀ, ਕਾਨੂੰਨੀ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ ਅਤੇ ਜਲ ਮੰਤਰੀ ਸ਼੍ਰੀ ਪਰਵੇਸ਼ ਸਾਹਿਬ ਸਿੰਘ, ਦਿੱਲੀ ਦੇ ਉਦਯੋਗ, ਫੂਡ ਐਂਡ ਸਪਲਾਈਜ਼, ਵਾਤਾਵਰਨ ਤੇ ਜੰਗਲਾਤ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਦੇ ਗ੍ਰਹਿ, ਬਿਜਲੀ, ਸ਼ਹਿਰੀ ਵਿਕਾਸ, ਸਿੱਖਿਆ, ਟ੍ਰੇਨਿੰਗ ਤੇ ਟੈਕਨੀਕਲ ਸਿੱਖਿਆ ਮੰਤਰੀ ਸ਼੍ਰੀ ਅਸ਼ੀਸ਼ ਸੂਦ ਅਤੇ ਦਿੱਲੀ ਦੇ ਸਮਾਜ ਭਲਾਈ, ਐੱਸਸੀ ਤੇ ਐੱਸਟੀ ਕਲਿਆਣ ਤੇ ਸਹਿਕਾਰਤਾ ਮੰਤਰੀ ਸ਼੍ਰੀ ਰਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸਮਾਗਮ ਵਿੱਚ ਸੰਸਦ ਮੈਂਬਰ (ਸ਼੍ਰੀ ਰਾਮਵੀਰ ਸਿੰਘ ਬਿਧੂੜੀ, ਸ਼੍ਰੀ ਮਨੋਜ ਕੁਮਾਰ ਤਿਵਾਰੀ, ਸ਼੍ਰੀ ਯੋਗੇਂਦਰ ਚੰਦੋਲਿਆ ਤੇ ਸ੍ਰੀਮਤੀ ਬਾਂਸੁਰੀ ਸਵਰਾਜ) ਤੇ ਦਿੱਲੀ ਦੇ ਵਿਧਾਨ ਸਭਾ ਦੇ ਮੈਂਬਰ ਵੀ ਹਾਜ਼ਰ ਸਨ। ਸਮਾਗਮ ਦੌਰਾਨ ਕੇਂਦਰੀ ਸਿਹਤ ਸਕੱਤਰ ਸ੍ਰੀਮਤੀ ਪੁਣਯ ਸਲੀਲਾ ਅਤੇ ਦਿੱਲੀ ਦੇ ਮੁੱਖ ਸਕੱਤਰ ਸ੍ਰੀ ਧਰਮੇਂਦਰ ਵੀ ਮੌਜੂਦ ਸਨ।
ਸ੍ਰੀ ਜੇਪੀ ਨੱਡਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਬੀ ਪੀਐੱਮ-ਜੇਏਵਾਈ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਕਵਰੇਜ ਪ੍ਰੋਗਰਾਮ ਹੈ, ਜਿਸ ਅਧੀਨ ਇਸ ਵੇਲੇ 62 ਕਰੋੜ ਲੋਕ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ, "ਇਹ ਮਾਣ ਵਾਲੀ ਗੱਲ ਹੈ ਕਿ ਏਬੀ ਪੀਐੱਮ-ਜੇਏਵਾਈ ਯੋਜਨਾ ਦੁਆਰਾ ਦਿੱਲੀ ਵਿੱਚ 36 ਲੱਖ ਲੋਕ ਲਾਭ ਲੈਣਗੇ।"

ਸ਼੍ਰੀ ਨੱਡਾ ਨੇ ਇਹ ਵੀ ਦੱਸਿਆ ਕਿ ਦਿੱਲੀ ਵਿੱਚ ਏਬੀ ਪੀਐੱਮ-ਜੇਏਵਾਈ ਦੇ ਲਾਗੂ ਹੋਣ ਨਾਲ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕ, ਚਾਹੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੁਝ ਵੀ ਹੋਵੇ, ਆਯੁਸ਼ਮਾਨ ਅਤੇ ਵਯ ਵੰਦਨਾ ਯੋਜਨਾ ਅਧੀਨ ਆ ਜਾਣਗੇ।
ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ "8.19 ਕਰੋੜ ਲੋਕ ਪਹਿਲਾਂ ਹੀ ਇਸ ਯੋਜਨਾ ਤਹਿਤ ਇਲਾਜ ਦਾ ਲਾਭ ਲੈ ਚੁੱਕੇ ਹਨ ਅਤੇ ਸਰਕਾਰ ਨੇ ਇਸ ਲਈ ਕੁੱਲ 1.26 ਲੱਖ ਕਰੋੜ ਰੁਪਏ ਖਰਚ ਕੀਤੇ ਹਨ।" ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 19 ਲੱਖ ਲੋਕ ਵਾਂਝੇ ਵਰਗ ਦੇ ਹਨ, ਜੋ ਆਯੁਸ਼ਮਾਨ ਭਾਰਤ ਸਿਹਤ ਕਵਰੇਜ ਤੋਂ ਬਿਨਾ ਇਨ੍ਹਾਂ ਇਲਾਜਾਂ ਦਾ ਖਰਚਾ ਨਹੀਂ ਚੁੱਕ ਸਕਦੇ ਸਨ। ਉਨ੍ਹਾਂ ਅੱਗੇ ਕਿਹਾ, "ਆਯੁਸ਼ਮਾਨ ਭਾਰਤ ਯੋਜਨਾ ਦੇ ਸਿੱਟੇ ਵਜੋਂ ਅੱਜ ਜੇਬ ਵਿਚੋਂ ਹੋਣ ਵਾਲਾ ਖਰਚਾ 62 ਫੀਸਦੀ ਤੋਂ ਘਟ ਕੇ 38 ਫੀਸਦੀ ਰਹਿ ਗਿਆ ਹੈ।"

ਇਸ ਮੌਕੇ ਸ੍ਰੀਮਤੀ ਰੇਖਾ ਗੁਪਤਾ ਨੇ ਸੰਬੋਧਨ ਵਿੱਚ ਕਿਹਾ, "ਕੇਂਦਰ ਸਰਕਾਰ ਨੇ ਸਿਹਤ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਸਿਹਤ ਸਬੰਧੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਗੁਣਵੱਤਾਪੂਰਨ ਅਤੇ ਕਿਫਾਇਤੀ ਦਵਾਈਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਪੋਸ਼ਣ, ਯੋਗ, ਧਿਆਨ ਆਦਿ ਉਤੇ ਜ਼ੋਰ ਦਿੱਤਾ ਹੈ, ਜੋ ਸਿਹਤ ਖੇਤਰ ਉਤੇ ਦਿੱਤੇ ਜਾ ਰਹੇ ਜ਼ੋਰ ਨੂੰ ਦਰਸਾਉਂਦਾ ਹੈ।"

ਉਨ੍ਹਾਂ ਦੱਸਿਆ ਕਿ “ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਲਈ, ਯੋਜਨਾ ਦੀ ਮਿਆਦ ਦੌਰਾਨ ਪੀਐੱਮ-ਏਬੀਐੱਚਆਈਐੱਮ ਤਹਿਤ 1139 ਸ਼ਹਿਰੀ ਆਯੁਸ਼ਮਾਨ ਅਰੋਗਿਆ ਮੰਦਿਰਾਂ (ਏਏਐੱਮ) ਦੀ ਸਥਾਪਨਾ, 11 ਏਕੀਕ੍ਰਿਤ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ (ਆਈਪੀਐੱਚਐੱਲ) ਅਤੇ 9 ਕ੍ਰਿਟੀਕਲ ਕੇਅਰ ਬਲਾਕਾਂ (ਸੀਸੀਬੀ) ਨੂੰ ਮਜ਼ਬੂਤ ਕਰਨ ਲਈ 1749 ਕਰੋਡ਼ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।”
ਕੇਂਦਰੀ ਸਿਹਤ ਮੰਤਰੀ ਅਤੇ ਹੋਰ ਪਤਵੰਤਿਆਂ ਨੇ ਦਿੱਲੀ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਦੇ 30 ਲਾਭਪਾਤਰੀਆਂ ਨੂੰ ਆਯੁਸ਼ਮਾਨ ਕਾਰਡ ਵੰਡੇ। ਇਹ ਲਾਭਪਾਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਸੰਖਿਆ ਦੇ ਵੱਖ-ਵੱਖ ਸਮਾਜਿਕ-ਆਰਥਿਕ ਵਰਗਾਂ ਦੀ ਨੁਮਾਇੰਦਗੀ ਕਰਦੇ ਹਨ। ਦਿੱਲੀ ਵਿੱਚ ਇਸ ਯੋਜਨਾ ਦੇ ਲਾਭਪਾਤਰੀ ਹੁਣ ਆਪਣਾ ਆਯੁਸ਼ਮਾਨ ਕਾਰਡ ਬਣਵਾ ਸਕਦੇ ਹਨ।

ਸ੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਇਹ ਦਿੱਲੀ ਲਈ ਅਹਿਮ ਦਿਨ ਹੈ ਕਿਉਂਕਿ ਪੀਐੱਮ-ਏਬੀਐੱਚਆਈਐੱਮ ਵਿੱਚ ਸ਼ਾਮਲ ਹੋਣ ਨਾਲ ਦਿੱਲੀ ਨੂੰ ਲਚਕੀਲਾ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਸਿਹਤ ਬੁਨਿਆਦੀ ਢਾਂਚਾ ਮੁਹੱਈਆ ਹੋਵੇਗਾ, ਜਦਕਿ ਏਬੀ ਪੀਐੱਮ-ਜੇਏਵਾਈ ਤਹਿਤ ਦਿੱਲੀ ਵਿੱਚ ਲਾਭਪਾਤਰੀ ਪਰਿਵਾਰਾਂ ਨੂੰ ਯੋਜਨਾ ਤਹਿਤ ਸੂਚੀਬੱਧ ਕਿਸੇ ਵੀ ਹਸਪਤਾਲ ਵਿੱਚ ਹਰ ਸਾਲ 10 ਲੱਖ ਰੁਪਏ ਦੇ ਸਿਹਤ ਕਵਰ ਦਾ ਲਾਭ ਮਿਲੇਗਾ।
ਪਿਛੋਕੜ:
ਸੈਂਟਰਲ ਸਪੌਂਸਰਡ ਸਕੀਮ (ਸੀਐੱਸਐੱਸ) ਪੀਐੱਮ-ਏਬੀਐੱਚਆਈਐੱਮ ਨੂੰ 25 ਅਕਤੂਬਰ 2021 ਨੂੰ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦਾ ਮਕਸਦ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਸਿਹਤ ਬੁਨਿਆਦੀ ਢਾਂਚੇ, ਦੇਖ-ਭਾਲ ਅਤੇ ਸਿਹਤ ਰਿਸਰਚ ਵਿਚਲੇ ਅਹਿਮ ਪਾੜੇ ਨੂੰ ਪੂਰਨਾ ਹੈ ਤਾਂਕਿ ਭਾਈਚਾਰਾ ਕਿਸੇ ਵੀ ਸਿਹਤ ਸੰਕਟ ਨਾਲ ਨਜਿੱਠਣ ਲਈ ਆਤਮਨਿਰਭਰ ਹੋ ਸਕੇ।
ਇਸ ਤੋਂ ਪਹਿਲਾਂ 5 ਅਪ੍ਰੈਲ 2025 ਨੂੰ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਏਬੀ ਪੀਐੱਮ-ਜੀਏਵਾਈ ਲਾਗੂ ਕਰਨ ਲਈ ਇੱਕ ਸਮਝੌਤਾ ਪੱਤਰ ਉਤੇ ਹਸਤਾਖਰ ਕੀਤੇ ਸਨ। ਦਿੱਲੀ ਵਿੱਚ ਏਬੀ ਪੀਐੱਮ-ਜੀਏਵਾਈ ਦੇ ਲਾਭਪਾਤਰੀ ਪਰਿਵਾਰਾਂ ਨੂੰ ਯੋਜਨਾ ਦੇ ਕਿਸੇ ਵੀ ਸੂਚਨਾਬੱਧ ਹਸਪਤਾਲ ਵਿੱਚ ਹਰ ਸਾਲ 5 ਲੱਖ ਰੁਪਏ ਦਾ ਸਿਹਤ ਕਵਰ ਮਿਲੇਗਾ। ਦਿੱਲੀ ਸਰਕਾਰ ਨੇ ਦਿੱਲੀ ਦੇ ਹਰ ਲਾਭਪਾਤਰੀ ਪਰਿਵਾਰ ਲਈ ਸਿਹਤ ਕਵਰ ਲਈ 5 ਲੱਖ ਰੁਪਏ ਦੀ ਵਾਧੂ ਰਾਸ਼ੀ ਵੀ ਜੋੜੀ ਹੈ। ਕਿਉਂਕਿ ਏਬੀ ਪੀਐੱਮ-ਜੀਏਵਾਈ ਯੋਜਨਾ ਕੌਮੀ ਪੱਧਰ ਉਤੇ ਪੋਰਟੇਬਲ ਹੈ, ਇਸ ਲਈ ਇਸ ਯੋਜਨਾ ਦਾ ਲਾਭ ਦਿੱਲੀ ਦੇ ਨਾਗਰਿਕ ਦੇਸ਼ ਭਰ ਵਿੱਚ ਯੋਜਨਾ ਅਧੀਨ 30,000 ਤੋਂ ਵੱਧ ਸੂਚੀਬੱਧ ਹਸਪਤਾਲਾਂ ਵਿਚੋਂ ਕਿਸੇ ਵਿਚੋਂ ਵੀ ਲੈ ਸਕਦੇ ਹਨ।
ਏਬੀ ਪੀਐੱਮ-ਜੇਏਵਾਈ ਅਤੇ ਪੀਐੱਮ-ਏਬੀਐੱਚਆਈਐੱਮ ਦੋਵੇਂ ਹੀ ਆਯੁਸ਼ਮਾਨ ਭਾਰਤ ਅਧੀਨ ਆਉਂਦੇ ਹਨ ਅਤੇ ਸਿਹਤ ਸੇਵਾ ਦੀ ਪਹੁੰਚ, ਸਮਰੱਥਾ ਅਤੇ ਉਪਲਬਧਤਾ ਵਿੱਚ ਸੁਧਾਰ ਲਈ ਮਿਸ਼ਨ ਮੋਡ ਵਿੱਚ ਸ਼ੁਰੂ ਕੀਤੇ ਗਏ ਸਨ। 23 ਸਤੰਬਰ 2018 ਨੂੰ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਪੀਐੱਮ-ਜਏਵਾਈ ਯੋਜਨਾ ਰਾਹੀਂ ਮੁੱਖ ਰੂਪ ਵਿੱਚ ਦੇਸ਼ ਭਰ ਦੇ ਲੱਖਾਂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਲਈ ਸਿਹਤ ਸੇਵਾ ਵਿੱਚ ਵੱਡਾ ਬਦਲਾਅ ਲਿਆਂਦਾ ਹੈ, ਜਦਕਿ ਪੀਐੱਮ-ਏਬੀਐੱਚਆਈਐੱਮ ਨੇ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਚੰਗੇ ਨਤੀਜੇ ਦਿੱਤੇ ਹਨ, ਜਿਸ ਰਾਹੀਂ ਭਾਰਤ ਸਿਹਤ ਸੇਵਾ ਦੀ ਵੱਡੇ ਪੱਧਰ ਉਤੇ ਹੋ ਰਹੀ ਮੰਗ ਦੌਰਾਨ ਜਨਤਕ ਸਿਹਤ ਦੇ ਪ੍ਰਬੰਧਨ ਦੇ ਮਾਮਲੇ ਵਿੱਚ ਸਭ ਤੋਂ ਵਿਕਸਿਤ ਦੇਸ਼ਾਂ ਵਿਚੋਂ ਇੱਕ ਬਣ ਗਿਆ ਹੈ।
*****
(Release ID: 2120943)
Visitor Counter : 12