ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਏਮਸ ਦੀ 8ਵੀਂ ਕੇਂਦਰੀ ਸੰਸਥਾਨ ਬੌਡੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਏਮਸ ਦਿੱਲੀ ਵੱਲੋਂ ਬਣਾਇਆ ਗਿਆ ਇੰਟਰ ਏਮਸ ਰੈਫਰਲ ਪੋਰਟਲ ਲਾਂਚ ਕੀਤਾ ਗਿਆ

ਇਸ ਯੋਜਨਾ ਦੇ ਤਹਿਤ ਪ੍ਰਵਾਨਿਤ 22 ਏਮਸ ਵਿੱਚੋਂ, 18 ਏਮਸ ਕਾਰਜਸ਼ੀਲ ਹਨ ਅਤੇ ਦੇਸ਼ ਦੇ ਪਛੜੇ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਨੂੰ ਅਤਿ-ਆਧੁਨਿਕ, ਕਿਫਾਇਤੀ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ

ਉਚਿਤ ਮਾਨਤਾ/ਪ੍ਰਮਾਣੀਕਰਨ ਦੁਆਰਾ ਪ੍ਰਕਿਰਿਆਵਾਂ ਅਤੇ ਨਤੀਜਿਆਂ ਵਿੱਚ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਬਿਹਤਰ ਸ਼ਾਸਨ ਅਤੇ ਮਰੀਜ਼ਾਂ ਦੀ ਸਹੂਲਤ ਲਈ ਆਈਟੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ: ਸ਼੍ਰੀ ਜੇਪੀ ਨੱਡਾ

Posted On: 08 APR 2025 10:30PM by PIB Chandigarh

ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ 8ਵੀਂ ਸੈਂਟਰਲ ਇੰਸਟੀਟਿਊਟ  ਬੌਡੀ ਮੀਟਿੰਗ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਤਹਿਤ ਸਥਾਪਿਤ ਨਵੇਂ ਏਮਸ ਦੇ ਸਾਰੇ ਚੇਅਰਮੈਨ ਅਤੇ ਕਾਰਜਕਾਰੀ ਨਿਰਦੇਸ਼ਕਾਂ ਤੋਂ ਇਲਾਵਾ ਏਮਸ ਦਿੱਲੀ ਦੀ ਸੰਸਥਾਗਤ ਸੰਸਥਾ ਦੇ ਮੈਂਬਰ ਸ਼ਾਮਲ ਹੋਏ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ; ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪਾਲ, ਸੰਸਦ ਮੈਂਬਰ (ਲੋਕ ਸਭਾ) ਸ਼੍ਰੀਮਤੀ ਬਾਂਸੁਰੀ ਸਵਰਾਜ; ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁੰਨਿਆ ਸਲਿਲਾ ਸ੍ਰੀਵਾਸਤਵ, ਸਿਹਤ ਖੋਜ ਵਿਭਾਗ ਦੇ ਸਕੱਤਰ ਡਾ. ਰਾਜੀਵ ਬਹਿਲ ਅਤੇ ਸਕੱਤਰ ਆਯੂਸ਼ ਡਾ: ਵੈਦਯ ਰਾਜੇਸ਼ ਕੋਟੇਚਾ ਹਾਜ਼ਰ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਵਰਚੁਅਲ ਤੌਰ 'ਤੇ ਮੀਟਿੰਗ ਵਿੱਚ ਹਿੱਸਾ ਲਿਆ।

ਮੀਟਿੰਗ ਦੌਰਾਨ, ਏਮਸ ਨੂੰ ਅਧਿਆਪਨ, ਕਲੀਨਿਕਲ ਦੇਖਭਾਲ ਅਤੇ ਖੋਜ ਵਿੱਚ ਉੱਤਮਤਾ ਵਾਲੀ ਸੰਸਥਾ ਵਜੋਂ ਵਿਕਸਿਤ ਕਰਨ ਨਾਲ ਸਬੰਧਿਤ 6ਵੱਖ-ਵੱਖ ਏਜੰਡਾ ਆਈਟਮਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਹ ਨੋਟ ਕੀਤਾ ਗਿਆ ਕਿ ਇਸ ਯੋਜਨਾ ਦੇ ਤਹਿਤ ਪ੍ਰਵਾਨਿਤ 22 ਏਮਸ ਵਿੱਚੋਂ, 18 ਏਮਸ ਕਾਰਜਸ਼ੀਲ ਹਨ ਅਤੇ ਇਹ ਸੰਸਥਾਵਾਂ ਦੇਸ਼ ਦੇ ਵਾਂਝੇ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਲੋਕਾਂ ਨੂੰ ਅਤਿ-ਆਧੁਨਿਕ, ਕਿਫਾਇਤੀ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।

ਕੇਂਦਰੀ ਸਿਹਤ ਮੰਤਰੀ ਨੇ ਏਮਸ ਦਿੱਲੀ ਦੁਆਰਾ ਬਣਾਇਆ ਗਿਆ ਇੰਟਰ ਏਮਸ ਰੈਫਰਲ ਪੋਰਟਲ ਲਾਂਚ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਏਮਸ ਨੂੰ ਇੱਕ ਭਾਈਚਾਰੇ ਵਜੋਂ ਇਕੱਠੇ ਹੋਣਾ ਚਾਹੀਦਾ ਹੈ ਅਤੇ ਚੰਗੇ ਅਭਿਆਸਾਂ ਨੂੰ ਸਾਂਝਾ ਕਰਕੇ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਕਿਰਿਆਵਾਂ ਅਤੇ ਨਤੀਜਿਆਂ ਵਿੱਚ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਢੁਕਵੀਂ ਮਾਨਤਾ/ਪ੍ਰਮਾਣੀਕਰਨ ਰਾਹੀਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਬਿਹਤਰ ਪ੍ਰਸ਼ਾਸਨ ਅਤੇ ਮਰੀਜ਼ਾਂ ਦੀ ਸਹੂਲਤ ਲਈ ਸੂਚਨਾ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਧਾਂਤਾਂ ਵਿੱਚ ਇਕਸਾਰਤਾ ਬਣਾਈ ਰੱਖਦੇ ਹੋਏ, ਹਰੇਕ ਸੰਸਥਾ ਤੋਂ ਸਭ ਤੋਂ ਵਧੀਆ ਲਾਭ ਪ੍ਰਾਪਤ ਕਰਨ ਲਈ ਕਾਰਜਾਂ ਵਿੱਚ ਸਰਲਤਾ ਲਿਆਉਣਾ ਜ਼ਰੂਰੀ ਹੈ।

*****

ਐੱਮਵੀ


(Release ID: 2120661) Visitor Counter : 19
Read this release in: English , Urdu , Hindi