ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਪਿਛਲੇ ਵਿੱਤ ਵਰ੍ਹੇ ਵਿੱਚ 9 ਪ੍ਰਤੀਸ਼ਤ ਦਾ ਸਲਾਨਾ ਵਾਧਾ ਦਰਜ ਕਰਦੇ ਹੋਏ 7,134 ਕੋਚ ਬਣਾਏ, ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਪਿਛਲੇ ਦਹਾਕੇ ਵਿੱਚ 5481 ਕੋਚ ਬਣਾਏ ਸਨ, ਜੋ ਹੁਣ ਨਵਾਂ ਰਿਕਾਰਡ ਹੈ
ਨੌਨ-ਏਸੀ ਸੈਗਮੇਂਟ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤੀ ਰੇਲਵੇ 2024-25 ਵਿੱਚ 4,601 ਕੋਚ ਬਣਾਵੇਗੀ
ਸਲਾਨਾ ਔਸਤ ਕੋਚ ਉਤਪਾਦਨ 2004-14 ਦੇ 3,300 ਤੋਂ ਵਧ ਕੇ 2014-24 ਵਿੱਚ 5,481 ਹੋ ਗਿਆ, ਪਿਛਲੇ ਦਹਾਕੇ ਵਿੱਚ ਕੁੱਲ 54,809 ਕੋਚਾਂ ਦਾ ਉਤਪਾਦਨ ਹੋਇਆ
ਆਈਸੀਐੱਫ ਚੇਨੱਈ ਨੇ 3,000 ਦੀ ਸਲਾਨਾ ਸੀਮਾ ਨੂੰ ਪਾਰ ਕਰਦੇ ਹੋਏ 178 ਜ਼ਿਆਦਾ ਕੋਚ ਬਣਾਏ; ਆਰਸੀਐੱਫ ਕਪੂਰਥਲਾ ਨੇ 201 ਅਤੇ ਐੱਮਸੀਐੱਫ ਰਾਏਬਰੇਲੀ ਨੇ 341 ਜ਼ਿਆਦਾ ਕੋਚ ਬਣਾ ਕੇ ਰਿਕਾਰਡ ਉਤਪਾਦਨ ਦੀ ਪ੍ਰਤਿਸ਼ਠਿਤ ਯਾਤਰਾ ਵਿੱਚ ਯੋਗਦਾਨ ਦਿੱਤਾ
Posted On:
03 APR 2025 7:22PM by PIB Chandigarh
ਭਾਰਤੀ ਰੇਲਵੇ ਨੇ ਵਿੱਤ ਵਰ੍ਹੇ 2024-25 ਵਿੱਚ 7,134 ਕੋਚ ਬਣਾ ਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਜੋ ਪਿਛਲੇ ਵਰ੍ਹੇ ਦੇ 6,541 ਕੋਚਾਂ ਦੇ ਉਤਪਾਦਨ ਨਾਲ 9% ਦੇ ਵਾਧੇ ਨੂੰ ਦਰਸਾਉਂਦਾ ਹੈ, ਇਸ ਵਿੱਚ ਨੌਨ-ਏਸੀ ਕੋਚਾਂ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ 4,601 ਕੋਚਾਂ ਦਾ ਉਤਪਾਦਨ ਕੀਤਾ ਗਿਆ ਹੈ, ਜੋ ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਹ ਵਾਧਾ, ਵਧਦੀ ਯਾਤਰਾ ਮੰਗ ਨੂੰ ਪੂਰਾ ਕਰਨ ਦੇ ਲਈ ਰੇਲਵੇ ਇਨਫ੍ਰਾਸਟ੍ਰਕਚਰ ਦੇ ਆਧੁਨਿਕੀਕਰਣ ‘ਤੇ ਭਾਰਤ ਦੇ ਵਧਦੇ ਜ਼ੋਰ ਨੂੰ ਦਰਸਾਉਂਦੀ ਹੈ।
ਭਾਰਤੀ ਰੇਲਵੇ ਦੀ ਦੇਸ਼ ਵਿੱਚ ਤਿੰਨ ਕੋਚ ਨਿਰਮਾਣ ਇਕਾਈਆਂ ਹਨ- ਚੇਨੱਈ, ਤਮਿਲ ਨਾਡੂ ਵਿੱਚ ਇੰਟੀਗ੍ਰਲ ਕੋਚ ਫੈਕਟਰੀ (ਆਈਸੀਐੱਫ), ਕਪੂਰਥਲਾ, ਪੰਜਾਬ ਵਿੱਚ ਰੇਲ ਕੋਚ ਫੈਕਟਰੀ (ਆਰਸੀਐੱਫ) ਅਤੇ ਰਾਏਬਰੇਲੀ, ਉੱਤਰ ਪ੍ਰਦੇਸ਼ ਵਿੱਚ ਮਾਡਰਨ ਕੋਚ ਫੈਕਟਰੀ (ਐੱਮਸੀਐੱਫ)। ਚੇਨੱਈ ਸਥਿਤ ਭਾਰਤੀ ਰੇਲਵੇ ਦੀ ਪ੍ਰਮੁੱਖ ਯਾਤਰੀ ਕੋਚ ਉਤਪਾਦਕ ਇਕਾਈ ਇੰਟੀਗ੍ਰਲ ਕੋਚ ਫੈਕਟਰੀ (ਆਈਸੀਐੱਫ) ਨੇ ਵਰ੍ਹੇ 2024-25 ਦੇ ਲਈ ਆਪਣੇ ਪਿਛਲੇ ਉਤਪਾਦਨ ਰਿਕਾਰਡ ਨੂੰ ਪਾਰ ਕਰ ਲਿਆ, ਕਿਉਂਕਿ ਇਸ ਨੇ 3,007 ਕੋਚ ਤਿਆਰ ਕੀਤੇ।
ਕੋਚ ਨਿਰਮਾਣ ਇਕਾਈ
|
ਸਥਾਨ
|
ਉਤਪਾਦਿਤ ਕੋਚਾਂ ਦੀ ਸੰਖਿਆ (2023-24)
|
ਉਤਪਾਦਿਤ ਕੋਚਾਂ ਦੀ ਸੰਖਿਆ (2024-25)
|
ਉਤਪਾਦਨ ਵਿੱਚ ਵਾਧਾ
|
ਇੰਟੀਗ੍ਰਲ ਕੋਚ ਫੈਕਟਰੀ (ਆਈਸੀਐੱਫ)
|
ਚੇਨੱਈ, ਤਮਿਲ ਨਾਡੂ
|
2,829
|
3,007
|
+178
|
ਰੇਲ ਕੋਚ ਫੈਕਟਰੀ (ਆਰਸੀਐੱਫ)
|
ਕਪੂਰਥਲਾ, ਪੰਜਾਬ
|
1,901
|
2,102
|
+201
|
ਮਾਡਰਨ ਕੋਚ ਫੈਕਟਰੀ (ਐੱਮਸੀਐੱਫ)
|
ਰਾਏ ਬਰੇਲੀ, ਉੱਤਰ ਪ੍ਰਦੇਸ਼
|
1,684
|
2,025
|
+341
|
ਘਰੇਲੂ ਨਿਰਮਾਣ ਵਿੱਚ ਵਾਧਾ
ਭਾਰਤ ਵਿੱਚ ਕੋਚ ਉਤਪਾਦਨ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਬਹੁਤ ਵਾਧਾ ਹੋਇਆ ਹੈ। 2004 ਤੋਂ 2014 ਦਰਮਿਆਨ, ਭਾਰਤੀ ਰੇਲਵੇ ਨੇ ਪ੍ਰਤੀ ਵਰ੍ਹੇ ਔਸਤਨ 3,300 ਤੋਂ ਘੱਟ ਕੋਚਾਂ ਦਾ ਨਿਰਮਾਣ ਕੀਤਾ। ਹਾਲਾਂਕਿ, 2014 ਤੋਂ 2024 ਦੌਰਾਨ, ਉਤਪਾਦਨ ਵਿੱਚ 54,809 ਕੋਚਾਂ ਦੇ ਉਤਪਾਦਨ ਦੇ ਨਾਲ ਪ੍ਰਤੀ ਵਰ੍ਹੇ ਔਸਤਨ 5,481 ਕੋਚਾਂ ਦੇ ਉਤਪਾਦਨ ਦੇ ਨਾਲ ਵੱਡਾ ਵਾਧਾ ਦਰਜ ਕੀਤਾ ਗਿਆ, ਜੋ ਰੇਲਵੇ ਨਿਰਮਾਣ ਵਿੱਚ ਬਿਹਤਰ ਕਨੈਕਟੀਵਿਟੀ ‘ਤੇ ਜ਼ੋਰ ਅਤੇ ਆਤਮਨਿਰਭਰਤਾ ਦੇ ਅਨੁਰੂਪ ਹੈ। ਇਹ ਵਿਸਤਾਰ ਘਰੇਲੂ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ, ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨ ਅਤੇ ਰੇਲਵੇ ਡਿਜ਼ਾਈਨ ਵਿੱਚ ਐਡਵਾਂਸਡ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ।
ਯਾਤਰੀ ਅਨੁਭਵ ਅਤੇ ਕਨੈਕਟੀਵਿਟੀ ਵਿੱਚ ਸੁਧਾਰ
ਰਿਕਾਰਡ ਕੋਚ ਉਤਪਾਦਨ ਸਰਕਾਰ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਵਿਜ਼ਨ ਦੇ ਅਨੁਰੂਪ ਹੈ, ਜੋ ਘਰੇਲੂ ਨਿਰਮਾਣ ਨੂੰ ਸਮਰੱਥ ਕਰਨ ਦੇ ਨਾਲ-ਨਾਲ ਬਿਹਤਰ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਯਕੀਨੀ ਬਣਾਉਂਦਾ ਹੈ। ਵੱਧ ਕੋਚ ਪੇਸ਼ ਕੀਤੇ ਜਾਣ ਨਾਲ, ਯਾਤਰੀ ਬਿਹਤਰ ਸੁਵਿਧਾਵਾਂ, ਵਧੀ ਹੋਈ ਸੁਰੱਖਿਆ ਸੁਵਿਧਾਵਾਂ ਅਤੇ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਵਧੀ ਹੋਈ ਸਮਰੱਥਾ ਦੀ ਉਮੀਦ ਕਰ ਸਕਦੇ ਹਨ।
ਇਸ ਦੇ ਇਲਾਵਾ, ਇਹ ਉਪਲਬਧੀ ‘ਮੇਕ ਇਨ ਇੰਡੀਆ ਪਹਿਲ’ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਰੇਲ-ਨਿਰਮਾਣ ਵਿੱਚ ਭਾਰਤ ਦੀ ਪ੍ਰਮੁੱਖ ਭੂਮਿਕਾ ਨੂੰ ਬਲ ਮਿਲਦਾ ਹੈ। ਆਧੁਨਿਕ, ਊਰਜਾ-ਕੁਸ਼ਲ ਅਤੇ ਯਾਤਰੀ-ਅਨੁਕੂਲ ਕੋਚਾਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਭਾਰਤੀ ਰੇਲਵੇ ਇੱਕ ਵੱਧ ਮਜ਼ਬੂਤ ਅਤੇ ਭਵਿੱਖ ਦੇ ਲਈ ਤਿਆਰ ਟ੍ਰਾਂਸਪੋਰਟ ਨੈੱਟਵਰਕ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਉਠਾ ਰਿਹਾ ਹੈ।
ਰੇਲਵੇ ਬਿਜਲੀਕਰਣ, ਹਾਈ-ਸਪੀਡ ਕੌਰੀਡੋਰ ਅਤੇ ਅੱਪਗ੍ਰੇਡਿਡ ਯਾਤਰੀ ਸੇਵਾਵਾਂ ਦੇ ਚਲ ਰਹੇ ਯਤਨਾਂ ਦੇ ਨਾਲ, ਵਧਿਆ ਹੋਇਆ ਕੋਚ ਉਤਪਾਦਨ ਭਾਰਤ ਦੇ ਰੇਲ ਟ੍ਰਾਂਸਪੋਰਟ ਸਿਸਟਮ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਜਿਸ ਨਾਲ ਲੱਖਾਂ ਯਾਤਰੀਆਂ ਦੇ ਲਈ ਵੱਧ ਕੁਸ਼ਲਤਾ, ਆਰਾਮ ਅਤੇ ਪਹੁੰਚ ਯਕੀਨੀ ਬਣੇਗੀ।
****
ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ
(Release ID: 2118957)