ਜਹਾਜ਼ਰਾਨੀ ਮੰਤਰਾਲਾ
ਸਾਗਰਮਾਲਾ ਪ੍ਰੋਗਰਾਮ
ਭਾਰਤ ਦੀ ਸਮੁੰਦਰੀ ਕ੍ਰਾਂਤੀ ਨੂੰ ਸ਼ਕਤੀ ਪ੍ਰਦਾਨ ਕਰਨਾ
Posted On:
27 MAR 2025 6:51PM by PIB Chandigarh
ਮੁੱਖ ਉਪਾਅ
ਸਾਗਰਮਾਲਾ ਪ੍ਰੋਗਰਾਮ ਦੇ ਤਹਿਤ, 5.79 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 839 ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ 272 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 1.41 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਪਿਛਲੇ ਦਹਾਕੇ ਵਿੱਚ ਤੱਟਵਰਤੀ ਸ਼ਿਪਿੰਗ ਵਿੱਚ 118% ਦਾ ਵਾਧਾ ਹੋਇਆ ਹੈ, ਜਿਸ ਨਾਲ ਲੌਜਿਸਟਿਕਸ ਲਾਗਤਾਂ ਅਤੇ ਨਿਕਾਸ ਵਿੱਚ ਕਮੀ ਆਈ ਹੈ।
ਅੰਦਰੂਨੀ ਜਲ ਮਾਰਗਾਂ ਰਾਹੀਂ ਮਾਲ ਆਵਾਜਾਈ ਵਿੱਚ 700% ਵਾਧਾ ਹੋਇਆ, ਜਿਸ ਨਾਲ ਸੜਕਾਂ ਅਤੇ ਰੇਲਵੇ 'ਤੇ ਦਬਾਅ ਘੱਟ ਹੋਇਆ।
ਰੋ-ਪੈਕਸ ਫੈਰੀਆਂ ਤੋਂ 40 ਲੱਖ ਤੋਂ ਵੱਧ ਯਾਤਰੀਆਂ ਨੂੰ ਲਾਭ ਹੋਇਆ ਹੈ, ਜਿਸ ਨਾਲ ਤੱਟਵਰਤੀ ਖੇਤਰਾਂ ਵਿੱਚ ਸੰਪਰਕ ਵਧਿਆ ਹੈ।
ਸਾਗਰਮਾਲਾ 2.0 ਦਾ ਟੀਚਾ ਅਗਲੇ ਦਹਾਕੇ ਵਿੱਚ 40,000 ਕਰੋੜ ਰੁਪਏ ਦੇ ਬਜਟ ਸਮਰਥਨ ਨਾਲ 12 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਉਣਾ ਹੈ।
ਦੁਨੀਆ ਦੀਆਂ ਟੌਪ 100 ਕੰਟੇਨਰ ਬੰਦਰਗਾਹਾਂ ਵਿੱਚ 9 ਭਾਰਤੀ ਬੰਦਰਗਾਹਾਂ ਸ਼ਾਮਲ ਹਨ ਇਨਾਂ ਵਿੱਚੋਂ ਵਿਸ਼ਾਖਾਪਟਨਮ ਵਿਸ਼ਵ ਪੱਧਰ 'ਤੇ ਟੌਪ ਦੀਆਂ 20 ਕੰਟੇਨਰ ਬੰਦਰਗਾਹਾਂ ਵਿੱਚੋਂ ਇੱਕ ਹੈ।
ਸਾਗਰਮਾਲਾ ਸਟਾਰਟਅੱਪ ਇਨੋਵੇਸ਼ਨ ਇਨੀਸ਼ੀਏਟਿਵ (ਐੱਸ2ਆਈ2) ਸਮੁੰਦਰੀ ਟੈਕਨੋਲੋਜੀ ਵਿੱਚ ਖੋਜ, ਇਨੋਵੇਸ਼ਨ, ਸਟਾਰਟਅੱਪਸ ਅਤੇ ਉੱਦਮਤਾ (ਆਰਆਈਐੱਸਈ) ਨੂੰ ਉਤਸ਼ਾਹਿਤ ਕਰੇਗਾ
|
ਜਾਣ-ਪਛਾਣ
ਮਾਰਚ 2015 ਵਿੱਚ ਸ਼ੁਰੂ ਕੀਤਾ ਗਿਆ ਸਾਗਰਮਾਲਾ ਪ੍ਰੋਗਰਾਮ, ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ। ਇਸ ਦਾ ਉਦੇਸ਼ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਹੈ। 7,500 ਕਿਲੋਮੀਟਰ ਲੰਬੀ ਤੱਟ ਰੇਖਾ, 14,500 ਕਿਲੋਮੀਟਰ ਲੰਬੀ ਸੰਭਾਵਿਤ ਨੇਵੀਗੇਬਲ ਯੋਗ ਜਲ ਮਾਰਗਾਂ ਅਤੇ ਪ੍ਰਮੁੱਖ ਵਿਸ਼ਵ ਵਪਾਰ ਮਾਰਗਾਂ 'ਤੇ ਇੱਕ ਰਣਨੀਤਕ ਸਥਿਤੀ ਦੇ ਨਾਲ, ਭਾਰਤ ਵਿੱਚ ਬੰਦਰਗਾਹ-ਅਧਾਰਿਤ ਆਰਥਿਕ ਵਿਕਾਸ ਲਈ ਅਥਾਹ ਸੰਭਾਵਨਾਵਾਂ ਹਨ। ਸਾਗਰਮਾਲਾ ਪ੍ਰੋਗਰਾਮ ਦਾ ਉਦੇਸ਼ ਪ੍ਰੰਪਰਾਗਤ ਬੁਨਿਆਦੀ ਢਾਂਚੇ-ਭਾਰੀ ਆਵਾਜਾਈ ਤੋਂ ਕੁਸ਼ਲ ਤੱਟਵਰਤੀ ਅਤੇ ਜਲ ਮਾਰਗ ਨੈੱਟਵਰਕਾਂ ਵੱਲ ਤਬਦੀਲ ਹੋ ਕੇ ਲੌਜਿਸਟਿਕਸ ਨੂੰ ਸੁਚਾਰੂ ਬਣਾਉਣਾ, ਲਾਗਤਾਂ ਘਟਾਉਣਾ ਅਤੇ ਅੰਤਰਰਾਸ਼ਟਰੀ ਵਪਾਰ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ ਬੰਦਰਗਾਹਾਂ ਦੇ ਆਧੁਨਿਕੀਕਰਣ, ਉਦਯੋਗਿਕ ਵਿਕਾਸ, ਰੋਜ਼ਗਾਰ ਸਿਰਜਣ ਅਤੇ ਟਿਕਾਊ ਤੱਟਵਰਤੀ ਵਿਕਾਸ 'ਤੇ ਕੇਂਦ੍ਰਿਤ ਕਰਦਾ ਹੈ, ਘੱਟੋ-ਘੱਟ ਬੁਨਿਆਦੀ ਢਾਂਚੇ ਦੇ ਨਿਵੇਸ਼ ਨਾਲ ਵੱਧ ਤੋਂ ਵੱਧ ਆਰਥਿਕ ਪ੍ਰਭਾਵ ਨੂੰ ਯਕੀਨੀ ਬਣਾਉਂਦਾ ਹੈ।
ਸਾਗਰਮਾਲਾ ਪ੍ਰੋਗਰਾਮ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 (ਐੱਮਏਕੇਵੀ) ਦਾ ਇੱਕ ਮੁੱਖ ਥੰਮ੍ਹ ਹੈ, ਜੋ ਸਮੁੰਦਰੀ ਮਾਮਲਿਆਂ ਵਿੱਚ ਭਾਰਤ ਦੀ ਵਿਸ਼ਵਵਿਆਪੀ ਲੀਡਰ ਬਣਨ ਦੀ ਮਹੱਤਵਾਕਾਂਖੀ ਨੂੰ ਅੱਗੇ ਵਧਾਉਂਦਾ ਹੈ। ਮੈਰੀਟਾਈਮ ਇੰਡੀਆ ਵਿਜ਼ਨ 2030 ਦੇ ਅਧਾਰਿਤ ਐੱਮਏਕੇਵੀ ਨੇ ਮਹੱਤਵਾਕਾਂਖੀ ਟੀਚੇ ਰੱਖੇ ਹਨ। ਇਸ ਵਿੱਚ 4 ਮਿਲੀਅਨ ਜੀਅਰਟੀ ਜਹਾਜ਼ ਨਿਰਮਾਣ ਸਮਰੱਥਾ ਅਤੇ ਸਲਾਨਾ 10 ਬਿਲੀਅਨ ਮੀਟ੍ਰਿਕ ਟਨ ਦੀ ਪੋਰਟ ਹੈਂਡਲਿੰਗ ਸ਼ਾਮਲ ਹੈ, ਜਿਸ ਦਾ ਉਦੇਸ਼ 2047 ਤੱਕ ਭਾਰਤ ਨੂੰ ਟੌਪ ਦੇ ਪੰਜ ਜਹਾਜ਼ ਨਿਰਮਾਣ ਦੇਸ਼ਾਂ ਵਿੱਚ ਸ਼ਾਮਲ ਕਰਨਾ ਹੈ।
150 ਤੋਂ ਵੱਧ ਹਿਤਧਾਰਕਾਂ ਨੇ ਸਲਾਹ-ਮਸ਼ਵਰਾ ਕਰਕੇ ਅਤੇ 50 ਵਿਸ਼ਵ ਪੱਧਰੀ ਮਿਆਰਾਂ ਦੇ ਵਿਸ਼ਲੇਸ਼ਣ ਦੁਆਰਾ ਤਿਆਰ ਕੀਤਾ ਗਿਆ, ਐੱਮਏਕੇਵੀ ਵਿਸ਼ਵ ਪੱਧਰੀ ਬੰਦਰਗਾਹਾਂ ਨੂੰ ਵਿਕਸਿਤ ਕਰਨ, ਤੱਟਵਰਤੀ ਅਤੇ ਅੰਦਰੂਨੀ ਜਲ ਮਾਰਗਾਂ ਦਾ ਵਿਸਥਾਰ ਕਰਨ ਅਤੇ ਇੱਕ ਟਿਕਾਊ ਸਮੁੰਦਰੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ 300 ਤੋਂ ਵੱਧ ਰਣਨੀਤਕ ਪਹਿਲਕਦਮੀਆਂ ਦੀ ਰੂਪਰੇਖਾ ਪੇਸ਼ ਕਰਦਾ ਹੈ। ਇੱਕ ਮੁੱਖ ਸਮਰਥਕ ਦੇ ਰੂਪ ਵਿੱਚ, ਸਾਗਰਮਾਲਾ ਪ੍ਰੋਗਰਾਮ ਲੌਜਿਸਟਿਕਸ, ਬੁਨਿਆਦੀ ਢਾਂਚੇ ਅਤੇ ਸ਼ਿਪਿੰਗ ਨੂੰ ਵਧਾਉਣ ਵਿੱਚ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ 2047 ਤੱਕ ਭਾਰਤ ਦੇ ਸਮੁੰਦਰੀ ਵਿਕਾਸ ਵਿੱਚ ਤੇਜ਼ੀ ਆਏਗੀ।
ਸਾਗਰਮਾਲਾ ਪ੍ਰੋਗਰਾਮ ਦੀ ਮੌਜੂਦਾ ਸਥਿਤੀ
ਸਾਗਰਮਾਲਾ ਪ੍ਰੋਗਰਾਮ ਦੇ ਤਹਿਤ, ਲਗਭਗ 839 ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਦੀ ਅਨੁਮਾਨਤ ਲਾਗਤ ਲਗਭਗ ₹5.79 ਲੱਖ ਕਰੋੜ ਹੈ। ਇਹ ਪ੍ਰੋਜੈਕਟ ਕੇਂਦਰੀ ਮੰਤਰਾਲਿਆਂ, ਆਈਡਬਲਯੂਏਆਈ, ਭਾਰਤੀ ਰੇਲਵੇ, ਐਁਨਐਁਚਏਆਈ, ਰਾਜ ਸਰਕਾਰਾਂ, ਪ੍ਰਮੁੱਖ ਬੰਦਰਗਾਹਾਂ ਅਤੇ ਹੋਰ ਸਬੰਧਿਤ ਸੰਗਠਨਾਂ ਨੂੰ ਲਾਗੂ ਕਰਦੇ ਹਨ। 19 ਮਾਰਚ 2025 ਤੱਕ, ਲਗਭਗ ₹1.41 ਲੱਖ ਕਰੋੜ ਦੇ ਨਿਵੇਸ਼ ਨਾਲ 272 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ।

ਸਾਗਰਮਾਲਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ
ਸਾਗਰਮਾਲਾ ਨੇ ਭਾਰਤ ਦੀਆਂ ਬੰਦਰਗਾਹਾਂ ਨੂੰ ਗਤੀ ਦਿੱਤੀ ਹੈ, ਤੱਟਵਰਤੀ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਹੈ, ਅੰਦਰੂਨੀ ਜਲ ਮਾਰਗਾਂ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਵਿਸ਼ਵ ਲੌਜਿਸਟਿਕਸ ਰੈਕਿੰਗ ਵਿੱਚ ਸੁਧਾਰ ਕੀਤਾ ਹੈ। ਇੱਕ ਦਹਾਕੇ ਵਿੱਚ ਤੱਟਵਰਤੀ ਸ਼ਿਪਿੰਗ ਵਿੱਚ 118% ਦਾ ਵਾਧਾ ਹੋਇਆ, ਰੋ-ਪੈਕਸ ਕਿਸ਼ਤੀਆਂ ਨੇ 40 ਲੱਖ ਤੋਂ ਵੱਧ ਯਾਤਰੀਆਂ ਨੂੰ ਆਵਾਗਵਨ ਦੀ ਸੁਵਿਧਾ ਪ੍ਰਦਾਨ ਕੀਤੀ ਅਤੇ ਅੰਦਰੂਨੀ ਜਲ ਮਾਰਗਾਂ ਦੇ ਮਾਲ ਵਿੱਚ 700% ਦਾ ਵਾਧਾ ਹੋਇਆ। 9 ਭਾਰਤੀ ਬੰਦਰਗਾਹਾਂ ਦੁਨੀਆ ਦੀਆਂ ਟੌਪ ਦੀਆਂ 100 ਬੰਦਰਗਾਹਾਂ ਵਿੱਚੋਂ ਹਨ, ਜਿਨ੍ਹਾਂ ਵਿੱਚੋਂ ਵਿਸ਼ਾਖਾਪਟਨਮ ਟੌਪ ਦੀਆਂ 20 ਕੰਟੇਨਰ ਬੰਦਰਗਾਹਾਂ ਵਿੱਚੋਂ ਇੱਕ ਹੈ। ਸਮੁੰਦਰੀ ਖੇਤਰ ਵਿੱਚ, ਭਾਰਤੀ ਬੰਦਰਗਾਹਾਂ ਹੁਣ ਪ੍ਰਮੁੱਖ ਮਾਪਦੰਡਾਂ 'ਤੇ ਕਈ ਉੱਨਤ ਸਮੁੰਦਰੀ ਦੇਸ਼ਾਂ ਨੂੰ ਪਛਾੜ ਰਹੀਆਂ ਹਨ।

ਸਾਗਰਮਾਲਾ ਪ੍ਰੋਗਰਾਮ ਵਿੱਚ ਨਵੇਂ ਐਡੀਸ਼ਨਸ
ਸਾਗਰਮਾਲਾ 2.0
ਭਾਰਤ ਸਰਕਾਰ ਸਾਗਰਮਾਲਾ 2.0 ਦੇ ਨਾਲ ਸਾਗਰਮਾਲਾ ਪ੍ਰੋਗਰਾਮ ਨੂੰ ਅੱਗੇ ਵਧਾ ਰਹੀ ਹੈ, ਜਿਸ ਵਿੱਚ ਭਾਰਤ ਦੀ ਸਮੁੰਦਰੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਜਹਾਜ਼ ਨਿਰਮਾਣ, ਮੁਰੰਮਤ, ਰੀਸਾਈਕਲਿੰਗ ਅਤੇ ਬੰਦਰਗਾਹ ਆਆਧੁਨਿਕੀਕਰਣ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
40,000 ਕਰੋੜ ਰੁਪਏ ਦੇ ਬਜਟ ਸਮਰਥਨ ਨਾਲ, ਇਸ ਪਹਿਲਕਦਮੀ ਦਾ ਉਦੇਸ਼ ਅਗਲੇ ਦਹਾਕੇ ਦੌਰਾਨ 12 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਪ੍ਰਾਪਤ ਕਰਨਾ ਹੈ। ਇਸ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ, ਤੱਟਵਰਤੀ ਆਰਥਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਨੂੰ ਪ੍ਰੋਤਸਾਹਨ ਮਿਲੇਗਾ। 2047 ਤੱਕ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਸਾਗਰਮਾਲਾ 2.0 ਬੰਦਰਗਾਹ ਅਧਾਰਿਤ ਵਿਕਾਸ ਨੂੰ ਗਤੀ ਦੇਵੇਗਾ ਅਤੇ ਇੱਕ ਵਿਸ਼ਵਵਿਆਪੀ ਸਮੁੰਦਰੀ ਲੀਡਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।

ਸਾਗਰਮਾਲਾ ਸਟਾਰਟਅੱਪ ਇਨੋਵੇਸ਼ਨ ਇਨੀਸ਼ੀਏਟਿਵ (ਐੱਸ2ਆਈ2)
ਸਾਗਰਮਾਲਾ ਸਟਾਰਟਅੱਪ ਇਨੋਵੇਸ਼ਨ ਇਨੀਸ਼ੀਏਟਿਵ (ਐੱਸ2ਆਈ2) 19 ਮਾਰਚ 2025 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਇੱਕ ਪਰਿਵਰਤਨਸ਼ੀਲ ਪ੍ਰੋਗਰਾਮ ਹੈ ਜੋ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਐੱਸ2ਆਈ2 ਦਾ ਉਦੇਸ਼ ਗ੍ਰੀਨ ਸ਼ਿਪਿੰਗ, ਸਮਾਰਟ ਪੋਰਟ, ਮੈਰੀਟਾਈਮ ਲੌਜਿਸਟਿਕਸ, ਸ਼ਿਪ ਬਿਲਡਿੰਗ ਟੈਕਨੋਲੋਜੀ ਅਤੇ ਟਿਕਾਊ ਤੱਟਵਰਤੀ ਵਿਕਾਸ ਵਰਗੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਸਸ਼ਕਤ ਬਣਾਉਣਾ ਹੈ।
ਆਰਆਈਐੱਸਈ - ਖੋਜ, ਇਨੋਵੇਸ਼ਨ ਸਟਾਰਟਅੱਪ ਅਤੇ ਉੱਦਮਤਾ - ਦੇ ਸਿਧਾਂਤਾਂ 'ਤੇ ਅਧਾਰਿਤ ਐੱਸ2ਆਈ2 ਤਕਨੀਕੀ ਤਰੱਕੀ ਨੂੰ ਉਤਸ਼ਾਹਿਤ ਕਰੇਗਾ, ਉਦਯੋਗ ਮੁਕਾਬਲੇਬਾਜ਼ੀ ਨੂੰ ਵਧਾਏਗਾ ਅਤੇ ਆਰਥਿਕ ਵਿਕਾਸ ਨੂੰ ਵਧਾਏਗਾ। ਇਹ ਪਹਿਲ ਸਾਗਰਮਾਲਾ 2.0 ਦੇ ਨਾਲ ਮਿਲ ਕੇ ਸਮੁੰਦਰੀ ਉੱਤਮਤਾ ਅਤੇ ਟਿਕਾਊ ਤੱਟਵਰਤੀ ਵਿਕਾਸ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ ਅਤੇ ਇੱਕ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਸਮੁੰਦਰੀ ਵਾਤਾਵਰਣ ਪ੍ਰਣਾਲੀ ਲਈ ਰਾਹ ਪੱਧਰਾ ਕਰਦੀ ਹੈ।
ਸਾਗਰਮਾਲਾ ਪ੍ਰੋਗਰਾਮ ਦੇ ਉਦੇਸ਼
ਬੰਦਰਗਾਹਾਂ ਦੇ ਆਧੁਨਿਕੀਕਰਣ, ਸੰਪਰਕ, ਉਦਯੋਗੀਕਰਣ ਅਤੇ ਕੌਸ਼ਲ ਵਿਕਾਸ 'ਤੇ ਰਣਨੀਤਕ ਧਿਆਨ ਦੇ ਨਾਲ, ਸਾਗਰਮਾਲਾ ਪ੍ਰੋਗਰਾਮ ਆਰਥਿਕ ਵਿਸਥਾਰ ਅਤੇ ਭਾਰਤ ਨੂੰ ਇੱਕ ਵਿਸ਼ਵਵਿਆਪੀ ਸਮੁੰਦਰੀ ਮਹਾਂਸ਼ਕਤੀ ਵਜੋਂ ਸਥਾਪਿਤ ਕਰਨ ਲਈ ਨਵੇਂ ਰਸਤੇ ਖੋਲ੍ਹ ਰਿਹਾ ਹੈ। ਸਾਗਰਮਾਲਾ ਪ੍ਰੋਗਰਾਮ ਦਾ ਦ੍ਰਿਸ਼ਟੀਕੋਣ ਭਾਰਤ ਦੀ ਲੌਜਿਸਟਿਕਸ ਮੁਕਾਬਲੇਬਾਜ਼ੀ ਅਤੇ ਵਿਆਪਕ ਅਰਥਵਿਵਸਥਾ 'ਤੇ ਸੰਭਾਵੀ ਤੌਰ 'ਤੇ ਪਰਿਵਰਤਨਸ਼ੀਲ ਪ੍ਰਭਾਵ ਪਾ ਸਕਦਾ ਹੈ। ਇਸਦੇ ਮੁੱਖ ਉਦੇਸ਼ ਹੇਠਾਂ ਦਿੱਤੇ ਗਏ ਹਨ:

ਸਾਗਰਮਾਲਾ ਪ੍ਰੋਗਰਾਮ ਦੇ ਕੰਪੋਨੈਂਟ
ਸਾਗਰਮਾਲਾ ਪ੍ਰੋਗਰਾਮ ਵਿੱਚ ਕਈ ਪ੍ਰਮੁੱਖ ਕੰਪੋਨੈਂਟ ਸ਼ਾਮਲ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਦੇ ਸਮੁੰਦਰੀ ਖੇਤਰ ਨੂੰ ਬਦਲਣਾ ਹੈ। ਸਾਗਰਮਾਲਾ ਪ੍ਰੋਗਰਾਮ ਅਧੀਨ ਸਮੁੱਚੇ ਪ੍ਰੋਜੈਕਟਾਂ ਨੂੰ 5 ਥੰਮ੍ਹਾਂ ਅਤੇ 24 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਹੇਠਾਂ ਦਿਖਾਏ ਗਏ ਹਨ।
1. ਬੰਦਰਗਾਹਾਂ ਦਾ ਆਧੁਨਿਕੀਕਰਣ ਅਤੇ ਨਵੀਆਂ ਬੰਦਰਗਾਹਾਂ ਦਾ ਵਿਕਾਸ: ਇਸਦਾ ਉਦੇਸ਼ ਮੌਜੂਦਾ ਬੰਦਰਗਾਹਾਂ ਨੂੰ ਅਪਗ੍ਰੇਡ ਕਰਨਾ ਹੈ ਅਤੇ ਨਾਲ ਹੀ ਸਮਰੱਥਾ ਅਤੇ ਕੁਸ਼ਲਤਾ ਵਧਾਉਣ ਲਈ ਨਵੀਆਂ ਬੰਦਰਗਾਹਾਂ ਦਾ ਨਿਰਮਾਣ ਕਰਨਾ ਹੈ। ਇਸ ਵਿੱਚ ਬੰਦਰਗਾਹ ਸੰਚਾਲਨ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਆਆਧੁਨਿਕੀਕਰਣ ਮਸ਼ੀਨੀਕਰਨ ਅਤੇ ਕੰਪਿਊਟਰੀਕਰਨ ਨੂੰ ਲਾਗੂ ਕਰਨਾ ਸ਼ਾਮਲ ਹੈ।
2. ਬੰਦਰਗਾਹਾਂ ਨਾਲ ਜੁੜਨਾ: ਇਸ ਹਿੱਸੇ ਦਾ ਉਦੇਸ਼ ਬੰਦਰਗਾਹਾਂ ਅਤੇ ਅੰਦਰੂਨੀ ਇਲਾਕਿਆਂ ਦਰਮਿਆਨ ਸੰਪਰਕ ਨੂੰ ਬਿਹਤਰ ਬਣਾਉਣਾ ਹੈ, ਜਦੋਂ ਕਿ ਮਾਲ ਢੋਆ-ਢੁਆਈ ਦੇ ਸਮੇਂ ਅਤੇ ਲਾਗਤ ਦੋਵਾਂ ਨੂੰ ਅਨੁਕੂਲ ਬਣਾਉਣਾ ਹੈ। ਇਸ ਵਿੱਚ ਮਾਲ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਅੰਦਰੂਨੀ ਜਲ ਮਾਰਗਾਂ ਅਤੇ ਤੱਟਵਰਤੀ ਸ਼ਿਪਿੰਗ ਵਰਗੇ ਮਲਟੀ-ਮਾਡਲ ਲੌਜਿਸਟਿਕਸ ਹੱਲਾਂ ਦਾ ਵਿਕਾਸ ਸ਼ਾਮਲ ਹੈ।
3. ਬੰਦਰਗਾਹਾਂ-ਅਧਾਰਿਤ ਉਦਯੋਗੀਕਰਣ: ਇਹ ਪਹਿਲਕਦਮੀ ਬੰਦਰਗਾਹਾਂ ਦੇ ਨੇੜੇ ਉਦਯੋਗਿਕ ਕਲਸਟਰਾਂ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਦੀ ਹੈ, ਆਰਥਿਕ ਵਿਕਾਸ ਨੂੰ ਵਧਾਉਂਦੀ ਹੈ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਂਦੀ ਹੈ। ਇਹ ਕਲਸਟਰ ਉਨ੍ਹਾਂ ਉਦਯੋਗਾਂ ਨੂੰ ਆਕਰਸ਼ਿਤ ਕਰਦੇ ਹਨ ਜੋ ਕੁਸ਼ਲ ਆਵਾਜਾਈ ਅਤੇ ਬੰਦਰਗਾਹਾਂ ਦੀ ਨੇੜਤਾ ਤੋਂ ਲਾਭ ਉਠਾਉਂਦੇ ਹਨ।
4. ਤੱਟਵਰਤੀ ਭਾਈਚਾਰਾ ਵਿਕਾਸ: ਇਹ ਕੌਸ਼ਲ ਵਿਕਾਸ ਅਤੇ ਰੋਜ਼ੀ-ਰੋਟੀ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰਕੇ ਤੱਟਵਰਤੀ ਭਾਈਚਾਰਿਆਂ ਦੇ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਕਰਦਾ ਹੈ। ਇਸ ਵਿੱਚ ਮੱਛੀ ਪਾਲਣ, ਤੱਟਵਰਤੀ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਆਬਾਦੀ ਦੀ ਭਲਾਈ ਨੂੰ ਵਧਾਉਣ ਲਈ ਪਹਿਲਕਦਮੀਆਂ ਸ਼ਾਮਲ ਹਨ।
5. ਤੱਟਵਰਤੀ ਸ਼ਿਪਿੰਗ ਅਤੇ ਅੰਦਰੂਨੀ ਜਲ ਮਾਰਗਾਂ ਦੀ ਆਵਾਜਾਈ: ਇਹ ਹਿੱਸਾ ਮਾਲ ਢੋਆ-ਢੁਆਈ ਲਈ ਤੱਟਵਰਤੀ ਅਤੇ ਅੰਦਰੂਨੀ ਜਲ ਮਾਰਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਸੜਕ ਅਤੇ ਰੇਲ ਨੈੱਟਵਰਕ 'ਤੇ ਨਿਰਭਰਤਾ ਘਟਦੀ ਹੈ। ਇਹ ਆਵਾਜਾਈ ਦਾ ਇੱਕ ਵਾਤਾਵਰਣ-ਅਨੁਕੂਲ ਸਾਧਨ ਹੈ ਜੋ ਸੜਕਾਂ ਅਤੇ ਰੇਲਵੇ 'ਤੇ ਭੀੜ-ਭੜੱਕੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਸਾਗਰਮਾਲਾ ਪ੍ਰੋਗਰਾਮ ਅਧੀਨ ਪ੍ਰੋਜੈਕਟ ਲਾਗੂਕਰਨ ਅਤੇ ਫੰਡਿੰਗ
ਸਾਗਰਮਾਲਾ ਪ੍ਰੋਗਰਾਮ ਪ੍ਰੋਜੈਕਟ ਦੀ ਪਛਾਣ ਅਤੇ ਲਾਗੂ ਕਰਨ ਲਈ ਇੱਕ ਰਣਨੀਤਕ, ਹਿੱਸੇਦਾਰ-ਸੰਚਾਲਿਤ ਦ੍ਰਿਸ਼ਟੀਕੋਣ ਦਾ ਅਨੁਸਰਣ ਕਰਦਾ ਹੈ। ਪ੍ਰਮੁੱਖ ਬੰਦਰਗਾਹਾਂ ਦੀ ਮਾਸਟਰ ਪਲਾਨਿੰਗ, ਰਾਸ਼ਟਰੀ ਅਤੇ ਰਾਜ ਸਟੀਅਰਿੰਗ ਕਮੇਟੀਆਂ ਦੀਆਂ ਮੀਟਿੰਗਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਸਤਾਵਾਂ ਦੇ ਅਧਾਰ 'ਤੇ ਪ੍ਰੋਜੈਕਟਾਂ ਦੀ ਚੋਣ ਕੀਤੀ ਜਾਂਦੀ ਹੈ। ਨਿਯਮਤ ਬਦਲਾਅ ਅਤੇ ਨਿਗਰਾਨੀ ਸਾਰਥਕਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਂਦੇ ਹਨ।
ਲਾਗੂ ਕਰਨ ਦੀ ਵਿਧੀ
ਪ੍ਰਮੁੱਖ ਬੰਦਰਗਾਹਾਂ, ਕੇਂਦਰੀ ਮੰਤਰਾਲੇ, ਰਾਜ ਸਰਕਾਰਾਂ, ਰਾਜ ਸਮੁੰਦਰੀ ਬੋਰਡ ਅਤੇ ਹੋਰ ਸਬੰਧਿਤ ਏਜੰਸੀਆਂ ਪ੍ਰੋਜੈਕਟਾਂ ਨੂੰ ਲਾਗੂ ਕਰਦੀਆਂ ਹਨ।
ਫੰਡਿੰਗ ਢਾਂਚਾ
ਜਨਤਕ-ਨਿੱਜੀ ਭਾਈਵਾਲੀ (ਪੀਪੀਪੀ): ਇਸ ਦੇ ਤਹਿਤ, ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਜਿੱਥੇ ਵੀ ਸੰਭਵ ਹੋਵੇ ਪੀਪੀਪੀ ਮਾਡਲ ਲਾਗੂ ਕੀਤਾ ਗਿਆ ਹੈ।
ਅੰਦਰੂਨੀ ਅਤੇ ਵਾਧੂ ਬਜਟ ਸਰੋਤ (ਆਈਈਬੀਆਰ): ਬਹੁਤ ਸਾਰੇ ਪ੍ਰੋਜੈਕਟਾਂ ਨੂੰ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੀਆਂ ਏਜੰਸੀਆਂ ਦੇ ਅੰਦਰੂਨੀ ਸਰੋਤਾਂ ਰਾਹੀਂ ਫੰਡ ਦਿੱਤਾ ਜਾਂਦਾ ਹੈ, ਜਿਸ ਵਿੱਚ ਪ੍ਰਮੁੱਖ ਬੰਦਰਗਾਹਾਂ ਵੀ ਸ਼ਾਮਲ ਹਨ।
ਗ੍ਰਾਂਟ ਸਹਾਇਤਾ – : ਸਾਗਰਮਾਲਾ ਪਰਿਯੋਜਨਾ ਅਧੀਨ ਉੱਚ ਸਮਾਜਿਕ ਪ੍ਰਭਾਵ ਵਾਲੇ ਪਰ ਘੱਟ ਵਿੱਤੀ ਰਿਟਰਨ ਵਾਲੇ ਪ੍ਰੋਜੈਕਟਾਂ ਲਈ ਅੰਸ਼ਕ ਫੰਡਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਚ ਮੱਛੀ ਫੜਨ ਦੇ ਸਥਾਨ, ਤੱਟਵਰਤੀ ਹੁਨਰ ਵਿਕਾਸ, ਬੰਦਰਗਾਹਾਂ ਦਾ ਆਧੁਨਿਕੀਕਰਨ, ਕਾਰਗੋ ਅਤੇ ਸੈਰ-ਸਪਾਟਾ ਬੁਨਿਆਦੀ ਢਾਂਚਾ, ਅਤੇ ਸ਼ਹਿਰੀ ਜਲ ਆਵਾਜਾਈ (ਰੋ-ਰੋ/ਰੋ-ਪੈਕਸ) ਸ਼ਾਮਲ ਹਨ।
ਭਾਗੀਦਾਰੀ -: ਸਾਗਰਮਾਲਾ ਵਿਕਾਸ ਕੰਪਨੀ ਲਿਮਟਿਡ (ਅੱਸਡੀਸੀਅੱਲ) ਦੀ ਸਥਾਪਨਾ ਅਗਸਤ 2016 ਵਿੱਚ ਸਾਗਰਮਾਲਾ ਪ੍ਰੋਗਰਾਮ ਅਧੀਨ ਇੱਕ ਸੰਸਥਾਗਤ ਢਾਂਚੇ ਵਜੋਂ ਕੀਤੀ ਗਈ ਸੀ ਤਾਂ ਜੋ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਬੰਦਰਗਾਹਾਂ ਅਤੇ ਰਾਜ ਸਮੁੰਦਰੀ ਬੋਰਡਾਂ ਦੁਆਰਾ ਇਕੁਇਟੀ ਭਾਗੀਦਾਰੀ ਰਾਹੀਂ ਸਥਾਪਿਤ ਪ੍ਰੋਜੈਕਟ ਵਿਸ਼ੇਸ਼ ਉਦੇਸ਼ ਵਾਹਨਾਂ (ਐੱਸਪੀਵੀਸ) ਨੂੰ ਸਮਰਥਨ ਦਿੱਤਾ ਜਾ ਸਕੇ।
ਨਿੱਜੀ ਨਿਵੇਸ਼, ਸੰਸਥਾਗਤ ਫੰਡਿੰਗ ਅਤੇ ਸਰਕਾਰੀ ਸਹਾਇਤਾ ਦਾ ਲਾਭ ਉਠਾ ਕੇ, ਸਾਗਰਮਾਲਾ ਬੰਦਰਗਾਹ-ਅਗਵਾਈ ਵਾਲੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਨੂੰ ਵਧਾਉਂਦਾ ਹੈ।
ਸਿੱਟਾ
ਸਾਗਰਮਾਲਾ ਪ੍ਰੋਗਰਾਮ ਬੰਦਰਗਾਹ-ਅਗਵਾਈ ਵਾਲੇ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਦੇ ਆਆਧੁਨਿਕੀਕਰਣ ਅਤੇ ਵਿਸ਼ਵਵਿਆਪੀ ਵਪਾਰ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਕੇ ਭਾਰਤ ਦੇ ਸਮੁੰਦਰੀ ਖੇਤਰ ਨੂੰ ਬਦਲ ਰਿਹਾ ਹੈ। ਇਸ ਨੇ 5.5 ਲੱਖ ਕਰੋੜ ਰੁਪਏ ਦੇ 839 ਪ੍ਰੋਜੈਕਟਾਂ ਦੇ ਨਾਲ ਸ਼ਾਨਦਾਰ ਨਤੀਜੇ ਦਿੱਤੇ ਹਨ। ਇਨ੍ਹਾਂ ਵਿੱਚ ਤੱਟਵਰਤੀ ਸ਼ਿਪਿੰਗ ਵਿੱਚ 118% ਵਾਧਾ, ਅੰਦਰੂਨੀ ਜਲ ਮਾਰਗਾਂ ਦੇ ਮਾਲ ਦੀ ਆਵਾਜਾਈ ਵਿੱਚ 700% ਵਾਧਾ ਅਤੇ ਦੁਨੀਆ ਦੀਆਂ ਟੌਪ ਦੀਆਂ 100 ਬੰਦਰਗਾਹਾਂ ਵਿੱਚ ਨੌਂ ਭਾਰਤੀ ਬੰਦਰਗਾਹਾਂ ਦੀ ਦਰਜਾਬੰਦੀ ਸ਼ਾਮਲ ਹੈ। ਇਸ ਸਫਲਤਾ ਦੇ ਅਧਾਰ 'ਤੇ, ਸਾਗਰਮਾਲਾ 2.0 ਅਤੇ ਸਾਗਰਮਾਲਾ ਸਟਾਰਟਅੱਪ ਇਨੋਵੇਸ਼ਨ ਇਨੀਸ਼ੀਏਟਿਵ (ਐੱਸ2ਆਈ2) 12 ਲੱਖ ਕਰੋੜ ਰੁਪਏ ਦੇ ਨਿਵੇਸ਼ ਲਿਆਏਗਾ, ਜਹਾਜ਼ ਨਿਰਮਾਣ, ਮੁਰੰਮਤ ਅਤੇ ਰੀਸਾਈਕਲਿੰਗ ਨੂੰ ਮਜ਼ਬੂਤ ਕਰੇਗਾ, ਅਤੇ ਭਾਰਤ ਨੂੰ ਸਮੁੰਦਰੀ ਇਨੋਵੇਸ਼ਨ ਅਤੇ ਸਥਿਰਤਾ ਦੇ ਕੇਂਦਰ ਵਜੋਂ ਸਥਾਪਿਤ ਕਰੇਗਾ। ਵਿਕਸਤ ਭਾਰਤ ਅਤੇ ਆਤਮਨਿਰਭਰ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਇੱਕ ਭਵਿੱਖ ਲਈ ਤਿਆਰ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਸਮੁੰਦਰੀ ਈਕੋਸਿਸਟਮ ਵੱਲ ਵਧ ਰਹੀ ਹੈ ਜੋ ਸਮੁੰਦਰੀ ਅਰਥਵਿਵਸਥਾ ਵਿੱਚ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣ ਅਤੇ ਅਗਵਾਈ ਨੂੰ ਵਧਾਏਗਾ।
ਸੰਦਰਭ
· https://sagarmala.gov.in/about-sagarmala/introduction
·https://www.pib.gov.in/PressReleasePage.aspx?PRID=2113023#:~:text=Sagarmala%202.0%20is%20a%20visionary,crore%20over%20the%20next%20decade.
· https://pib.gov.in/PressReleaseIframePage.aspx?PRID=1992273
· https://pib.gov.in/PressReleasePage.aspx?PRID=2113023
· https://sagarmala.gov.in/project/port-modernization
· https://sagarmala.gov.in/project/port-connectivity
· https://sagarmala.gov.in/project/port-led-industrialization
· https://sagarmala.gov.in/project/coastal-community-development
· https://sagarmala.gov.in/projects/coastal-shipping-inland-waterways
· https://sagarmala.gov.in/projects/projects-under-sagarmala\
Click here to download PDF
*********
ਸੰਤੋਸ਼ ਕੁਮਾਰ/ਸਰਲਾ ਮੀਨਾ/ਵਤਸਲਾ ਸ਼੍ਰੀਵਾਸਤਵ
(Release ID: 2118072)