ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੇਂਦਰ ਅਤੇ ਉੱਤਰ ਪ੍ਰਦੇਸ਼ ਦਰਮਿਆਨ ਕੌਸ਼ਲ ਵਿਕਾਸ ਸਬੰਧਾਂ ‘ਚ ਮਜ਼ਬੂਤੀ , 60,000 ਕਰੋੜ ਰੁਪਏ ਦੀ ਆਈਟੀਆਈ ਅੱਪਗ੍ਰੇਡੇਸ਼ਨ ਯੋਜਨਾ 'ਤੇ ਫੋਕਸ
Posted On:
28 MAR 2025 6:04PM by PIB Chandigarh
ਕੌਸ਼ਲ ਵਿਕਾਸ ਪਹਿਲਕਦਮੀਆਂ ਨੂੰ ਤੇਜ਼ ਕਰਨ ਵੱਲ ਇੱਕ ਵੱਡੇ ਕਦਮ ਵਜੋਂ, ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਨੇ ਅੱਜ ਨਵੀਂ ਦਿੱਲੀ ਦੇ ਕੌਸ਼ਲ ਭਵਨ ਵਿਖੇ ਉੱਤਰ ਪ੍ਰਦੇਸ਼ ਸਰਕਾਰ ਦੇ ਕਿੱਤਾਮੁਖੀ ਸਿੱਖਿਆ ਅਤੇ ਹੁਨਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਪਿਲ ਦੇਵ ਅਗਰਵਾਲ ਨਾਲ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ), ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐੱਨਏਪੀਐੱਸ), ਪੀਐੱਮ ਵਿਸ਼ਵਕਰਮਾ ਅਤੇ ਸਵਾਵਲੰਬਿਨੀ ਮਹਿਲਾ ਉੱਦਮਤਾ ਪ੍ਰੋਗਰਾਮ ਸਮੇਤ ਮੁੱਖ ਕੌਸ਼ਲ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕੇਂਦਰ-ਰਾਜ ਸਹਿਯੋਗ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਉੱਤਰ ਪ੍ਰਦੇਸ਼ ਸਰਕਾਰ ਦੇ ਕੌਸ਼ਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਰਾਜ ਦੀਆਂ ਕੌਸ਼ਲ ਵਿਕਾਸ ਪ੍ਰਾਪਤੀਆਂ ਦਾ ਬਿਓਰਾ ਪੇਸ਼ ਕੀਤਾ ਅਤੇ ਉਨ੍ਹਾਂ ਖੇਤਰਾਂ ਨੂੰ ਉਜਾਗਰ ਕੀਤਾ ਜਿੱਥੇ ਕੇਂਦਰ ਤੋਂ ਵਾਧੂ ਸਹਾਇਤਾ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਨੇ ਹੁਣ ਤੱਕ ਪੀਐੱਮਕੇਵੀਵਾਈ ਦੇ ਤਹਿਤ 24.73 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਹੈ। ਨਵੀਨਤਮ ਪੀਐੱਮਕੇਵੀਵਾਈ 4.0 ਪਹਿਲਕਦਮੀ ਦੇ ਤਹਿਤ, 93,000 ਤੋਂ ਵੱਧ ਵਿਅਕਤੀਆਂ ਨੇ ਡਰੋਨ ਸਰਵਿਸ ਟੈਕਨੀਸ਼ੀਅਨ, ਏਆਈ - ਮਸ਼ੀਨ ਲਰਨਿੰਗ ਇੰਜੀਨੀਅਰ, ਇਲੈਕਟ੍ਰਿਕ ਵਹੀਕਲ ਸਰਵਿਸ ਟੈਕਨੀਸ਼ੀਅਨ, ਅਤੇ ਸੋਲਰ ਪੀਵੀ ਇੰਸਟਾਲਰ (ਇਲੈਕਟ੍ਰੀਕਲ) ਵਰਗੀਆਂ ਭਵਿੱਖ ਦੀਆਂ ਨੌਕਰੀਆਂ ਲਈ ਨਾਮ ਦਰਜ ਕਰਵਾਇਆ ਹੈ।
ਪਰੰਪਰਾਗਤ ਕਾਰੀਗਰਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਪੀਐੱਮ ਵਿਸ਼ਵਕਰਮਾ ਦੇ ਅਧੀਨ 405 ਟ੍ਰੇਨਿੰਗ ਸੈਂਟਰਾਂ ਨੇ ਉੱਤਰ ਪ੍ਰਦੇਸ਼ ਭਰ ਵਿੱਚ ਲਗਭਗ 1.08 ਲੱਖ ਕਾਰੀਗਰਾਂ ਨੂੰ ਸਫਲਤਾਪੂਰਵਕ ਟ੍ਰੇਨਿੰਗ ਦਿੱਤੀ ਹੈ। ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ, ਰਾਜ ਨੇ 450 ਤੋਂ ਵੱਧ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਅਤੇ 145 ਉੱਦਮਤਾ ਵਿਕਾਸ ਪ੍ਰੋਗਰਾਮ ਵੀ ਆਯੋਜਿਤ ਕੀਤੇ ਹਨ, ਜੋ ਚਾਹਵਾਨ ਉੱਦਮੀਆਂ ਨੂੰ ਜ਼ਰੂਰੀ ਵਪਾਰਕ ਕੌਸ਼ਲ਼ ਅਤੇ ਵਿੱਤੀ ਸਾਖਰਤਾ ਨਾਲ ਲੈਸ ਕਰਦੇ ਹਨ।

ਮੀਟਿੰਗ ਦਾ ਮੁੱਖ ਆਕਰਸ਼ਣ ਰਾਸ਼ਟਰੀ ਆਈਟੀਆਈ ਅੱਪਗ੍ਰੇਡੇਸ਼ਨ ਸਕੀਮ 'ਤੇ ਚਰਚਾ ਸੀ, ਜੋ ਕਿ ਹੱਬ-ਐਂਡ-ਸਪੋਕ ਮਾਡਲ ਦੇ ਤਹਿਤ ਭਾਰਤ ਭਰ ਵਿੱਚ 1,000 ਆਈਟੀਆਈ ਨੂੰ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਹੈ। ਇਸ ਯੋਜਨਾ ਦਾ ਕੁੱਲ ਖਰਚ ਪੰਜ ਸਾਲਾਂ ਵਿੱਚ 60,000 ਕਰੋੜ ਰੁਪਏ ਹੈ, ਜਿਸ ਵਿੱਚੋਂ 30,000 ਕਰੋੜ ਰੁਪਏ ਕੇਂਦਰ ਸਰਕਾਰ, 20,000 ਕਰੋੜ ਰੁਪਏ ਰਾਜ ਸਰਕਾਰਾਂ ਅਤੇ 10,000 ਕਰੋੜ ਰੁਪਏ ਉਦਯੋਗ ਦੀ ਭਾਗੀਦਾਰੀ ਰਾਹੀਂ ਦਿੱਤੇ ਜਾਣਗੇ। ਇਹ ਪਹਿਲਕਦਮੀ ਆਈਟੀਆਈ ਨੂੰ ਵਿਸ਼ਵ ਪੱਧਰੀ ਕੌਸ਼ਲ ਵਿਕਾਸ ਕੇਂਦਰਾਂ ਵਿੱਚ ਬਦਲ ਦੇਵੇਗੀ, ਨੌਜਵਾਨਾਂ ਲਈ ਉੱਚ ਰੋਜ਼ਗਾਰ ਯੋਗਤਾ ਅਤੇ ਉਦਯੋਗਾਂ ਲਈ ਹੁਨਰਮੰਦ ਪ੍ਰਤਿਭਾ ਦੀ ਇੱਕ ਸਥਿਰ ਪਾਈਪਲਾਈਨ ਨੂੰ ਯਕੀਨੀ ਬਣਾਏਗੀ। 75 ਜ਼ਿਲ੍ਹਿਆਂ ਵਿੱਚ ਫੈਲੇ 3,258 ਆਈਟੀਆਈ ਦੇ ਨਾਲ, ਉੱਤਰ ਪ੍ਰਦੇਸ਼ ਇਸ ਮਹੱਤਵਾਕਾਂਖੀ ਤਬਦੀਲੀ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਉਦਯੋਗ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਜਯੰਤ ਚੌਧਰੀ ਨੇ ਉਦਯੋਗ-ਅਧਾਰਿਤ ਪਾਠਕ੍ਰਮ ਵਿਕਾਸ, ਵਿਹਾਰਕ ਟ੍ਰੇਨਿੰਗ ਵਿਧੀਆਂ ਅਤੇ ਬਜ਼ਾਰ ਦੀਆਂ ਮੰਗਾਂ ਦੇ ਅਨੁਰੂਪ ਰੀਅਲ ਟਾਈਮ ਦੇ ਕੌਸ਼ਲ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਵਿੱਚ ਕਲਪਨਾ ਕੀਤੇ ਅਨੁਸਾਰ ਕਿੱਤਾਮੁਖੀ ਸਿੱਖਿਆ ਨੂੰ ਮੁੱਖ ਧਾਰਾ ਦੀ ਸਿੱਖਿਆ ਨਾਲ ਜੋੜਨ 'ਤੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਵਿਕਸਿਤ ਹੋ ਰਹੀ ਡਿਜੀਟਲ ਅਰਥਵਿਵਸਥਾ ਲਈ ਤਿਆਰ ਕਰਨ ਲਈ ਵੱਧ ਤੋਂ ਵੱਧ ਏਆਈ-ਸੰਚਾਲਿਤ ਪਾਠਕ੍ਰਮ ਪੇਸ਼ ਕਰਨ ਦਾ ਸੱਦਾ ਦਿੱਤਾ।
ਦੋਵਾਂ ਮੰਤਰੀਆਂ ਨੇ ਕੌਸ਼ਲ ਵਿਕਾਸ ਵਿੱਚ ਕੇਂਦਰ-ਰਾਜ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਨਾਲ ਹੀ ਉੱਤਰ ਪ੍ਰਦੇਸ਼ ਨੂੰ ਕੁਸ਼ਲ ਕਾਰਜਬਲ ਵਿਕਾਸ ਲਈ ਇੱਕ ਮੋਹਰੀ ਕੇਂਦਰ ਬਣਾਉਣ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰਾ ਸਕਾਰਾਤਮਕ ਢੰਗ ਨਾਲ ਸਮਾਪਤ ਹੋਇਆ, ਜਿਸ ਵਿੱਚ ਰਾਸ਼ਟਰੀ ਤਰਜੀਹਾਂ ਅਤੇ ਵਿਸ਼ਵਵਿਆਪੀ ਉਦਯੋਗ ਦੀਆਂ ਮੰਗਾਂ ਦੇ ਅਨੁਰੂਪ ਭਾਰਤ ਦੇ ਕੋਸ਼ਲ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਬਿਹਤਰ ਤਾਲਮੇਲ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ।
****************
ਪਵਨ ਸਿੰਘ ਫੌਜਦਾਰ/ਦਿਵਯਾਂਸ਼ੂ ਕੁਮਾਰ
(Release ID: 2116894)
Visitor Counter : 7