ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪੇਂਡੂ ਖੇਤਰਾਂ ਵਿੱਚ ਡਾਕ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਉਪਰਾਲੇ
Posted On:
27 MAR 2025 5:09PM by PIB Chandigarh
ਡਾਕਘਰਾਂ ਦੁਆਰਾ ਪੈਦਾ ਮਾਲੀਆ ਦੀ ਨਿਯਮਿਤ ਅੰਤਰਾਲ ‘ਤੇ ਕਈ ਪੱਧਰਾਂ ‘ਤੇ ਨਿਗਰਾਨੀ ਕੀਤੀ ਜਾਂਦੀ ਹੈ। ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਡਾਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਹੇਠ ਲਿਖੇ ਉਪਰਾਲੇ ਕੀਤੇ ਹਨ:
-
ਮੇਲ ਨੈੱਟਵਰਕ ਔਪਟੀਮਾਇਜ਼ੇਸ਼ਨ ਪ੍ਰੋਜੈਕਟ (MNOP) ਅਤੇ ਪਾਰਸਲ ਨੈੱਟਵਰਕ ਔਪਟੀਮਾਇਜ਼ੇਸ਼ਨ ਪ੍ਰੋਜੈਕਟ (PNOP) ਨੂੰ ਕਈ ਪੱਧਰਾਂ ‘ਤੇ ਡਾਕ ਸੇਵਾਵਾਂ ਦੇ ਪ੍ਰਭਾਵੀ ਪ੍ਰਦਰਸ਼ਨ ਪ੍ਰਬੰਧਨ ਅਤੇ ਨਿਗਰਾਨੀ ਲਈ ਲਾਗੂ ਕੀਤਾ ਗਿਆ ਹੈ।
-
ਡੋਰ ਡਿਲੀਵਰੀ ਦੇ ਸਮੇਂ ਮੋਬਾਈਲ ਐਪਲੀਕੇਸ਼ਨ ਰਾਹੀਂ ਰਿਅਲ ਟਾਈਮ ਡਿਲੀਵਰੀ ਸਟੇਸਟ ਅੱਪਡੇਟ ਉਪਲਬਧ ਹੈ।
-
ਸਾਰੀਆਂ ਸ਼ਾਖਾਵਾਂ ਡਾਕਘਰਾਂ ਨੂੰ ਆਧੁਨਿਕ ਡਿਜੀਟਲ ਉਪਕਰਣਾ ਜਿਵੇਂ ਮੋਬਾਈਲ ਡਿਵਾਈਸ, ਥਰਮਲ ਪ੍ਰਿੰਟਰ, ਬਾਇਓਮੈਟ੍ਰਿਕ ਡਿਵਾਈਸ ਨਾਲ ਲੈਸ ਕੀਤਾ ਗਿਆ ਹੈ, ਜੋ ਕਰਮਚਾਰੀਆਂ ਨੂੰ ਡਾਕ, ਵਿੱਤੀ, ਬੀਮਾ ਆਦਿ ਵਰਗੇ ਵਿਭਿੰਨ ਲੈਣ-ਦੇਣ ਡਿਜੀਟਲ ਤਰੀਕਿਆਂ ਨਾਲ ਕਰਨ ਦੇ ਸਮਰੱਥ ਬਣਾਉਂਦਾ ਹੈ।
-
ਡਾਕਘਰ ਬੱਚਤ ਯੋਜਨਾ ਅਕਾਉਂਟ ਹੋਲਡਰਸ ਦੀ ਪਹੁੰਚ ਅਤੇ ਸੁਵਿਧਾ ਵਧਾਉਣ ਲਈ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਈਕੇਵਾਈਸੀ, ਈ-ਪਾਸਬੁੱਕ ਆਦਿ ਵਰਗੀਆਂ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਹ ਜਾਣਕਾਰੀ ਅੱਜ ਸੰਚਾਰ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਡਾ. ਪੈੱਮਾਸਾਨੀ ਚੰਦਰਸ਼ੇਖੜ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
*****
ਸਮਰਾਟ/ਐਲਨ
(Release ID: 2116473)
Visitor Counter : 9