ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੇ 18,000 ਕਰੋੜ ਰੁਪਏ ਤੋਂ ਵੱਧ ਦਾ ਸਭ ਤੋਂ ਵੱਡਾ ਇਨਵਿਟ ਮੁਦ੍ਰੀਕਰਣ ਪੂਰਾ ਕੀਤਾ

Posted On: 26 MAR 2025 4:42PM by PIB Chandigarh

ਪਰਿਸੰਪਤੀਆਂ ਨਾਲ ਭਾਰਤ ਸਰਕਾਰ ਦੇ ਨਕਦ ਮਾਲੀਆ ਪ੍ਰਾਪਤੀਆਂ ਦੇ ਮੁਦ੍ਰੀਕਰਣ ਪ੍ਰੋਗਰਾਮ ਦੇ ਸਹਿਯੋਗ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ 2020 ਵਿੱਚ ਸਥਾਪਿਤ ਬੁਨਿਆਦੀ ਢਾਂਚਾ ਨਿਵੇਸ਼ ਟ੍ਰਸਟ (ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟ੍ਰਸਟ –ਇਨਵਿਟ) ਨੈਸ਼ਨਲ ਹਾਈਵੇਅ ਇਨਫ੍ਰਾ ਟ੍ਰਸਟ (ਐੱਨਐੱਚਆਈਟੀ) ਨੇ ਲਗਭਗ 18,380 ਕਰੋੜ ਰੁਪਏ ਦੇ ਉੱਦਮ ਮੁੱਲ ਦੇ ਬਰਾਬਰ ਫੰਡ ਇਕੱਠਾ ਕਰਨ ਦੇ ਆਪਣੇ ਚੌਥੇ ਦੌਰ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਦੇ ਨਾਲ, ਇਹ ਭਾਰਤੀ ਸੜਕ ਖੇਤਰ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮੁਦ੍ਰੀਕਰਣ ਲੈਣ-ਦੇਣ ਬਣ ਗਿਆ ਹੈ। ਇਸ ਦੌਰ ਦੇ ਪੂਰਾ ਹੋਣ ਦੇ ਨਾਲ, ਚਾਰ ਦੌਰਿਆਂ ਵਿੱਚ ਇਕੱਠੀ ਕੀਤੀ ਗਈ ਕੁੱਲ ਕੀਮਤ 46,000 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।

 

ਇਸ ਦੌਰ ਵਿੱਚ, ਨੈਸ਼ਨਲ ਹਾਈਵੇਅਜ਼ ਇਨਫ੍ਰਾਸਟ੍ਰਕਚਰ ਟ੍ਰਸਟ (ਐੱਨਐੱਚਆਈਟੀ) ਨੇ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਤੋਂ 8,340 ਕਰੋੜ ਰੁਪਏ ਦੀ ਪੂੰਜੀ ਇਕੱਠੀ ਕੀਤੀ ਹੈ ਅਤੇ ਘਰੇਲੂ ਕਰਜ਼ਦਾਤਾਵਾਂ (from domestic lenders) ਤੋਂ 10,040 ਕਰੋੜ ਰੁਪਏ ਦਾ ਕਰਜ਼ਾ ਵੀ ਇਕੱਠਾ ਕੀਤਾ ਹੈ। 17,738 ਕਰੋੜ ਰੁਪਏ (97 ਕਰੋੜ ਰੁਪਏ ਦੇ ਪ੍ਰੀਮੀਅਮ ਸਮੇਤ) ਦੀ ਰਿਆਇਤੀ ਕੀਮਤ 'ਤੇ ਇਨ੍ਹਾਂ ਫੰਡਾਂ ਦੀ ਵਰਤੋਂ ਰਾਸ਼ਟਰੀ ਰਾਜਮਾਰਗ ਸਟ੍ਰੈਚਿਜ਼ ਦੀ ਪ੍ਰਾਪਤੀ ਲਈ ਵਰਤੇ ਜਾਣਗੇ, ਜਿਸ ਵਿੱਚ ਸ਼ਾਮਲ ਹਨ-ਆਂਧਰ ਪ੍ਰਦੇਸ਼ ਵਿੱਚ ਅਨਾਕਪੱਲੀ-ਨਰਸਨਪੇਟਾ, ਗੁੰਡੂਗੋਲਾਨੂ-ਕੋਵਵੁਰੂ ਅਤੇ ਚਿਤੂਰ-ਮੱਲਾਵਰਮ ਸਟ੍ਰੈਚ, ਉੱਤਰ ਪ੍ਰਦੇਸ਼/ਉੱਤਰਾਖੰਡ ਵਿੱਚ ਬਰੇਲੀ-ਸੀਤਾਪੁਰ ਅਤੇ ਮੁਜ਼ੱਫਰਨਗਰ-ਹਰਿਦੁਆਰ ਸਟ੍ਰੈਚਿਜ਼, ਗੁਜਰਾਤ ਵਿੱਚ ਗਾਂਧੀਧਾਮ-ਮੁੰਦਰਾ ਸਟ੍ਰੈਚ ਅਤੇ ਛੱਤੀਸਗੜ੍ਹ ਵਿੱਚ ਰਾਏਪੁਰ-ਬਿਲਾਸਪੁਰ ਸਟ੍ਰੈਚ ਸ਼ਾਮਲ ਹਨ। ਨਿਵੇਸ਼ਕਾਂ ਨੇ ਬੁੱਕ-ਬਿਲਡਿੰਗ ਪ੍ਰਕਿਰਿਆ ਰਾਹੀਂ 133.50 ਰੁਪਏ ਪ੍ਰਤੀ ਯੂਨਿਟ ਦੀ ਕੱਟ-ਆਫ ਕੀਮਤ 'ਤੇ ਯੂਨਿਟਾਂ ਪ੍ਰਾਪਤ ਕੀਤੀਆਂ ਹਨ, ਜੋ ਕਿ 31 ਦਸੰਬਰ, 2024 ਦੇ ਨੈੱਟ ਅਸੈੱਟ ਵੈਲਿਊ (ਐੱਨਏਵੀ) 131.94 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਪ੍ਰੀਮੀਅਮ ਨੂੰ ਦਰਸਾਉਂਦਾ ਹੈ।

 

ਇਸ ਮੁੱਦੇ ਨੇ ਮੌਜੂਦਾ ਅਤੇ ਨਵੇਂ ਨਿਵੇਸ਼ਕਾਂ ਦੋਵਾਂ ਵੱਲੋਂ ਜ਼ੋਰਦਾਰ ਮੰਗ ਨੂੰ ਆਕਰਸ਼ਿਤ ਕੀਤਾ। ਕਈ ਘਰੇਲੂ ਕੰਪਨੀਆਂ ਨੇ ਇਸ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਪੈਨਸ਼ਨ/ਪ੍ਰੌਵੀਡੈਂਟ ਫੰਡ, ਜਿਵੇਂ ਈਪੀਐੱਫਓ, ਐੱਲਐਂਡਟੀ ਪੀਐੱਫ, ਰਾਜਸਥਾਨ ਰਾਜ ਬਿਜਲੀ ਕਰਮਚਾਰੀ ਪੀਐੱਫ, ਇੰਡੀਅਨ ਆਇਲ ਕਾਰਪੋਰੇਸ਼ਨ ਪੀਐੱਫ; ਐਕਸਿਸ ਮੈਕਸ ਲਾਈਫ ਇੰਸ਼ੋਰੈਂਸ ਸਮੇਤ ਬੀਮਾ ਕੰਪਨੀਆਂ; ਐੱਨਏਬੀਐੱਫਆਈਡੀ, ਐਕਸਿਸ ਬੈਂਕ, ਇਨਸਾਈਡ ਬੈਂਕ ਸਮੇਤ ਬੈਂਕ/ਵਿੱਤੀ ਸੰਸਥਾਨ; ਅਤੇ ਨਿਪੌਨ ਇੰਡੀਆ, ਬੜੌਦਾ ਬੀਐੱਨਪੀ ਪਾਰਿਬਾ, ਨੁਵਾਮਾ ਅਤੇ ਵ੍ਹਾਈਟ ਓਕ ਕੈਪੀਟਲ ਜਿਹੇ ਮਿਊਚਲ/ਨਿਵੇਸ਼ ਫੰਡ ਸ਼ਾਮਲ ਹਨ। ਇਸ ਤੋਂ ਇਲਾਵਾ, ਐੱਨਐੱਚਆਈਟੀ ਦੇ ਮੌਜੂਦਾ ਵਿਦੇਸ਼ੀ ਨਿਵੇਸ਼ਕ, ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਅਤੇ ਓਂਟਾਰਿਓ ਟੀਚਰਜ਼ ਪੈਨਸ਼ਨ ਪਲਾਨ ਬੋਰਡ ਨੇ ਆਪਣੀ ਵੱਧ ਤੋਂ ਵੱਧ ਸੀਮਾ ਤੱਕ ਬੁੱਕ ਬਿਲਡਿੰਗ ਵਿੱਚ ਹਿੱਸਾ ਲਿਆ।

 

ਇਸ ਦੌਰ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਕਰਮਚਾਰੀ ਪ੍ਰੌਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਵੱਲੋਂ 2,035 ਕਰੋੜ ਰੁਪਏ ਦੀ ਹਿੱਸੇਦਾਰੀ ਲੈਣਾ ਹੈ। ਇਹ ਈਪੀਐੱਫਓ ਵੱਲੋਂ ਕਿਸੇ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟ੍ਰਸਟ (InvIT) ਵਿੱਚ ਕੀਤਾ ਗਿਆ ਪਹਿਲਾ ਨਿਵੇਸ਼ ਹੈ। ਨਾਲ ਹੀ, ਐੱਨਐੱਚਏਆਈ ਨੇ ਵੀ ਉਸੇ ਕੀਮਤ ‘ਤੇ ਯੂਨਿਟਾਂ ਦੇ ~15% ਦੀ ਆਪਣੀ ਹਿੱਸੇਦਾਰੀ ਖਰੀਦੀ ਹੈ।

 

ਇਸ ਦੌਰ ਦੇ ਮੁਕੰਮਲ ਹੋਣ ਨਾਲ ਹੀ ਐੱਨ.ਐੱਚ.ਆਈ.ਟੀ. ਦੇ ਕੋਲ 12 ਰਾਜਾਂ ਵਿੱਚ ਫੈਲੀਆਂ 26 ਓਪਰੇਟਿੰਗ ਟੋਲ ਸੜਕਾਂ (41 ਟੋਲ ਪਲਾਜ਼ਾ) ਦੇ ਵਿਭਿੰਨਤਾਪੂਰਨ ਪੋਰਟਫੋਲੀਓ ਹੋਵੇਗਾ, ਜਿਸ ਦੀ ਕੁੱਲ ਲੰਬਾਈ 2,345 ਕਿਲੋਮੀਟਰ ਹੈ ਅਤੇ ਰਿਆਇਤ ਮਿਆਦ 20 ਤੋਂ 30 ਵਰ੍ਹਿਆਂ ਦਰਮਿਆਨ ਹੋਵੇਗੀ।

*****

 

ਜੀਡੀਐੱਚ/ਐੱਚਆਰ


(Release ID: 2115811) Visitor Counter : 10


Read this release in: English , Urdu , Hindi , Marathi