ਪੇਂਡੂ ਵਿਕਾਸ ਮੰਤਰਾਲਾ
ਅੰਮ੍ਰਿਤ ਸਰੋਵਰ ਯੋਜਨਾ
Posted On:
25 MAR 2025 5:00PM by PIB Chandigarh
ਅਪ੍ਰੈਲ 2022 ਵਿੱਚ ਮਿਸ਼ਨ ਅੰਮ੍ਰਿਤ ਸਰੋਵਰ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਟੀਚਾ ਹਰੇਕ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ (ਤਲਾਬਾਂ) ਦਾ ਨਿਰਮਾਣ ਜਾਂ ਮੁੜ-ਸੁਰਜੀਤ ਕਰਨਾ ਹੈ। ਜਿਸ ਨਾਲ ਪੂਰੇ ਦੇਸ਼ ਵਿੱਚ ਇਨ੍ਹਾਂ ਦੀ ਸੰਖਿਆ 50,000 ਹੋ ਜਾਵੇਗੀ। ਹਰੇਕ ਅੰਮ੍ਰਿਤ ਸਰੋਵਰ ਵਿੱਚ ਲਗਭਗ 10,000 ਘਨ ਮੀਟਰ (ਪਹਾੜੀ ਇਲਾਕਿਆਂ ਵਾਲੇ ਰਾਜਾਂ ਨੂੰ ਛੱਡ ਕੇ) ਦੀ ਜਲ ਧਾਰਨ ਸਮਰੱਥਾ ਦੇ ਨਾਲ ਲਗਭਗ ਇੱਕ ਏਕੜ (ਪਹਾੜੀ ਇਲਾਕਿਆਂ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੱਡ ਕੇ) ਦਾ ਤਲਾਬ ਖੇਤਰ ਹੋਣਾ ਸੀ।
20-03-2025 ਤੱਕ 68,000 ਤੋਂ ਵੱਧ ਅੰਮ੍ਰਿਤ ਸਰੋਵਰ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਦਾ ਰਾਜਵਾਰ ਵੇਰਵਾ ਨੱਥੀ ਹੈ। ਇਸ ਪਹਿਲ ਨੇ ਜਲ ਦੀ ਕਮੀ ਦੀ ਸਮੱਸਿਆ ਦਾ ਸਮਾਧਾਨ ਕਰਨ ਅਤੇ ਵਿਭਿੰਨ ਖੇਤਰਾਂ ਵਿੱਚ ਸਤਹੀ ਅਤੇ ਭੂਮੀਗਤ ਜਲ ਦੀ ਉਪਲਬਧਤਾ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਤਲਾਬ ਨਾ ਕੇਵਲ ਤਤਕਾਲੀ ਜਲ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ, ਸਗੋਂ ਟਿਕਾਊ ਜਲ ਸੰਸਾਧਨਾਂ ਦੀ ਸਥਾਪਨਾ ਦਾ ਵੀ ਪ੍ਰਤੀਕ ਹਨ, ਜੋ ਵਾਤਾਵਰਣਕ ਸਥਿਰਤਾ ਅਤੇ ਜਨ ਭਲਾਈ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹਨ।
ਮਿਸ਼ਨ ਅੰਮ੍ਰਿਤ ਸਰੋਵਰ ਨੂੰ ਰਾਜਾਂ ਅਤੇ ਜ਼ਿਲ੍ਹਿਆਂ ਦੁਆਰਾ ਚਲ ਰਹੀਆਂ ਵਿਭਿੰਨ ਯੋਜਨਾਵਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਮਹਾਤਮਾ ਗਾਂਧੀ ਐੱਨਆਰਈਜੀਐੱਸ), ਪੰਦ੍ਰਹਵੇਂ ਵਿੱਤ ਆਯੋਗ ਤੋਂ ਗ੍ਰਾਂਟ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਉਪ-ਪ੍ਰੋਗਰਾਮ ਜਿਹੇ ਵਾਟਰਸ਼ੈੱਡ ਡਿਵੈਲਪਮੈਂਟ ਕੰਪੋਨੈਂਟ ਅਤੇ ਹਰ ਖੇਤ ਕੋ ਪਾਣੀ (Har Khet ko Pani), ਨਾਲ ਹੀ ਰਾਜ ਸਰਕਾਰਾਂ ਦੀਆਂ ਆਪਣੀਆਂ ਯੋਜਨਾਵਾਂ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕ੍ਰਾਉਡਫੰਡਿੰਗ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਜਿਹੇ ਜਨਤਕ ਸਮਰਥਨ ਦੇ ਮਾਧਿਅਮ ਨਾਲ ਵੀ ਯੋਗਦਾਨ ਦੀ ਅਨੁਮਤੀ ਹੈ।
ਜਨਭਾਗੀਦਾਰੀ ਇਸ ਪੂਰੇ ਅਭਿਯਾਨ ਦੀ ਨੀਂਹ ਰਹੀ ਹੈ। ਆਮ ਲੋਕ ਅਤੇ ਗੈਰ-ਸਰਕਾਰੀ ਸੰਸਾਧਨ ਜੁਟਾਉਣ, ਸਰਕਾਰੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਸ਼ਨ ਅੰਮ੍ਰਿਤ ਸਰੋਵਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਹੇਠਾਂ ਲਿਖੇ ਪ੍ਰਾਵਧਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ:
i. ਅੰਮ੍ਰਿਤ ਸਰੋਵਰ ਦੀ ਨੀਂਹ ਸੁਤੰਤਰਾ ਸੈਨਾਨੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਸ਼ਹੀਦ (ਸੁਤੰਤਰਤਾ ਦੇ ਬਾਅਦ) ਦੇ ਪਰਿਵਾਰ ਜਾਂ ਸਥਾਨਕ ਪਦਮ ਪੁਰਸਕਾਰ ਜੇਤੂ ਦੁਆਰਾ ਰੱਖੀ ਜਾਵੇਗੀ ਅਤੇ ਜੇਕਰ ਅਜਿਹਾ ਕੋਈ ਨਾਗਰਿਕ ਉਪਲਬਧ ਨਹੀਂ ਹੈ ਤਾਂ ਸਥਾਨਕ ਗ੍ਰਾਮ ਪੰਚਾਇਤ ਦੇ ਸਭ ਤੋਂ ਸੀਨੀਅਰ ਮੈਂਬਰ ਦੁਆਰਾ ਰੱਖੀ ਜਾਵੇਗੀ।
ii. ਨਿਰਮਾਣ ਸਮੱਗਰੀ, ਬੈਂਚ ਅਤੇ ਸ਼੍ਰਮ ਦਾਨ ਦੇ ਮਾਧਿਅਮ ਨਾਲ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਦਾ ਪ੍ਰਾਵਧਾਨ ਹੈ।
iii. ਜੇਕਰ ਗ੍ਰਾਮੀਣ ਸਮਾਜ ਚਾਵੇ ਤਾਂ ਸਰੋਵਰ ਸਥਲ ਦੇ ਸੁੰਦਰੀਕਰਣ ਕਾਰਜ ਦੇ ਲਈ ਕਰਾਉਡ ਸੋਰਸਿੰਗ ਅਤੇ ਸੀਐੱਸਆਰ ਯੋਗਦਾਨ ਦੇ ਮਾਧਿਅਮ ਨਾਲ ਜ਼ਰੂਰੀ ਦਾਨ ਜੁਟਾ ਸਕਦਾ ਹੈ।
iv. ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਸੁਤੰਤਰਤਾ ਦਿਵਸ/ਗਣਤੰਤਰ ਦਿਵਸ ਦੇ ਅਵਸਰ ‘ਤੇ ਹਰੇਕ ਅੰਮ੍ਰਿਤ ਸਰੋਵਰ ਸਥਲ ‘ਤੇ ਸੁਤੰਤਰਤਾ ਸੈਨਾਨੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਸ਼ਹੀਦ ਦੇ ਪਰਿਵਾਰ ਦੇ ਮੈਂਬਰ ਜਾਂ ਸਥਾਨਕ ਪਦਮ ਪੁਰਸਕਾਰ ਜੇਤੂ ਦੁਆਰਾ ਤਿਰੰਗਾ ਫਹਿਰਾਇਆ ਜਾਵੇਗਾ। ਅੰਮ੍ਰਿਤ ਸਰੋਵਰ ਸਥਲਾਂ ‘ਤੇ ਰਾਸ਼ਟਰੀ ਪ੍ਰੋਗਰਾਮ ਵੀ ਮਨਾਏ ਜਾ ਰਹੇ ਹਨ।
v. ਇਨ੍ਹਾਂ ਜਲ ਸੰਸਥਾਵਾਂ ਦੇ ਸੰਭਾਵਿਤ ਉਪਯੋਗਕਰਤਾਵਾਂ ਜਿਵੇਂ ਕਿ ਖੇਤੀਬਾੜੀ ਸਿੰਚੀ, ਮੱਛੀ ਪਾਲਨ, ਜਾਂ ਐਕੁਆਕਲਚਰ ਲਾਭਾਰਥੀਆਂ ਦੀ ਪਹਿਚਾਣ ਕੀਤੀ ਜਾਵੇਗੀ, ਅਤੇ ਇਨ੍ਹਾਂ ਸੰਸਾਧਨਾਂ ਦਾ ਪ੍ਰਭਾਵੀ ਉਪਯੋਗ ਯਕੀਨੀ ਬਣਾਉਣ ਦੇ ਲਈ ਸਮੂਹ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।
ਮਿਸ਼ਨ ਅੰਮ੍ਰਿਤ ਸਰੋਵਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅੰਮ੍ਰਿਤ ਸਰੋਵਰਾਂ ਦੇ ਪ੍ਰਭਾਵੀ ਰੱਖ-ਰਖਾਅ ਅਤੇ ਸਥਿਰਤਾ ਦੇ ਲਈ ਹਰੇਕ ਸਰੋਵਰ ਨਾਲ ਜੁੜੇ ਉਪਯੋਗਕਰਤਾ ਸਮੂਹਾਂ ਦਾ ਗਠਨ ਅਤੇ ਸਪਸ਼ਟ ਮੈਪਿੰਗ ਜ਼ਰੂਰੀ ਹੈ, ਜੋ ਮੁੱਖ ਤੌਰ ‘ਤੇ ਸਹਾਇਤਾ ਸਮੂਹਾਂ ਦੇ ਮੈਂਬਰਾਂ ਤੋਂ ਲਿਆ ਜਾਵੇਗਾ। ਸਰੋਵਰਾਂ ਦੇ ਸਭ ਤੋਂ ਬਿਹਤਰ ਉਪਯੋਗ ਅਤੇ ਰੱਖ-ਰਖਾਅ ਦੇ ਲਈ ਇਨ੍ਹਾਂ ਉਪਯੋਗਕਰਤਾ ਸਮੂਹਾਂ ਦੀ ਉਚਿਤ ਪਹਿਚਾਣ ਅਤੇ ਇਨ੍ਹਾਂ ਵਿੱਚ ਤਾਲਮੇਲ ਜ਼ਰੂਰੀ ਹੈ। ਉਪਯੋਗਕਰਤਾ ਸਮੂਹ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਸਹਿਤ ਅੰਮ੍ਰਿਤ ਸਰੋਵਰ ਦੇ ਨਿਰੰਤਰ ਉਪਯੋਗ ਅਤੇ ਰੱਖ-ਰਖਾਅ ਦੇ ਲਈ ਵੀ ਜ਼ਿੰਮੇਦਾਰ ਹੋਵੇਗਾ। ਹਰੇਕ ਮੌਨਸੂਨ ਸੀਜ਼ਨ ਦੇ ਬਾਅਦ ਕੈਚਮੈਂਟ ਖੇਤਰ ਤੋਂ ਗਾਦ ਹਟਾਉਣ ਦਾ ਕੰਮ ਉਪਯੋਗਕਰਤਾ ਸਮੂਹਾਂ ਦੁਆਰਾ ਸਵੈ-ਇੱਛਾ ਨਾਲ ਕੀਤਾ ਜਾਵੇਗਾ।
ਅਨੁਬੰਧ
20.03.2025 ਤੱਕ ਪੂਰੇ ਹੋ ਚੁੱਕੇ ਅੰਮ੍ਰਿਤ ਸਰੋਵਰ ਦਾ ਰਾਜ/ਕੇਂਦਰ ਸ਼ਾਸਿਤ ਖੇਤਰਾਂ (ਯੂਟੀ) ਦਾ ਬਿਓਰਾ
|
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਖੇਤਰ
|
ਪੂਰੇ ਕੀਤੇ ਗਏ ਅੰਮ੍ਰਿਤ ਸਰੋਵਰ ਦੀ ਕੁੱਲ ਸੰਖਿਆ
|
1
|
ਅੰਡੇਮਾਨ ਅਤੇ ਨਿਕੋਬਾਰ
|
227
|
2
|
ਆਂਧਰ ਪ੍ਰਦੇਸ਼
|
2154
|
3
|
ਅਰੁਣਾਚਲ ਪ੍ਰਦੇਸ਼
|
772
|
4
|
ਅਸਾਮ
|
2966
|
5
|
ਬਿਹਾਰ
|
2613
|
6
|
ਛੱਤੀਸਗੜ੍ਹ
|
2902
|
7
|
ਗੋਆ
|
159
|
8
|
ਗੁਜਰਾਤ
|
2650
|
9
|
ਹਰਿਆਣਾ
|
2088
|
10
|
ਹਿਮਾਚਲ ਪ੍ਰਦੇਸ਼
|
1691
|
11
|
ਜੰਮੂ ਅਤੇ ਕਸ਼ਮੀਰ
|
1056
|
12
|
ਝਾਰਖੰਡ
|
2048
|
13
|
ਕਰਨਾਟਕ
|
4056
|
14
|
ਕੇਰਲ
|
866
|
15
|
ਲਦਾਖ
|
100
|
16
|
ਮੱਧ ਪ੍ਰਦੇਸ਼
|
5839
|
17
|
ਮਹਾਰਾਸ਼ਟਰ
|
3055
|
18
|
ਮਣੀਪੁਰ
|
1226
|
19
|
ਮੇਘਾਲਯ
|
705
|
20
|
ਮਿਜ਼ੋਰਮ
|
1031
|
21
|
ਨਾਗਾਲੈਂਡ
|
256
|
22
|
ਓਡੀਸ਼ਾ
|
2367
|
23
|
ਪੁਡੂਚੇਰੀ
|
152
|
24
|
ਪੰਜਾਬ
|
1450
|
25
|
ਰਾਜਸਥਾਨ
|
3138
|
26
|
ਸਿੱਕਮ
|
199
|
27
|
ਤਮਿਲ ਨਾਡੂ
|
2487
|
28
|
ਤੇਲੰਗਾਨਾ
|
1872
|
29
|
ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
58
|
30
|
ਤ੍ਰਿਪੁਰਾ
|
682
|
31
|
ਉੱਤਰਾਖੰਡ
|
1322
|
32
|
ਉੱਤਰ ਪ੍ਰਦੇਸ਼
|
16630
|
33
|
ਪੱਛਮ ਬੰਗਾਲ
|
25
|
|
ਕੁੱਲ
|
68,842
|
ਗ੍ਰਾਮੀਣ ਵਿਕਾਸ ਰਾਜ ਮੰਤਰੀ, ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਮਜੀ/ਆਰਐੱਨ/ਕੇਐੱਸਆਰ/4001
(Release ID: 2115232)
Visitor Counter : 14