ਪੰਚਾਇਤੀ ਰਾਜ ਮੰਤਰਾਲਾ
ਆਲਮੀ ਭੂ ਚੁਣੌਤੀਆਂ ਨਾਲ ਨਿਪਟਣ ਦੇ ਲਈ ਹਰਿਆਣਾ ਦੇ ਗੁਰੂਗ੍ਰਾਮ ਵਿੱਚ 6 ਦਿਨਾਂ “ਭੂ ਪ੍ਰਸ਼ਾਸਨ ‘ਤੇ ਅੰਤਰਰਾਸ਼ਟਰੀ ਵਰਕਸ਼ਾਪ” ਸ਼ੁਰੂ ਹੋਵੇਗੀ
24 ਤੋਂ 29 ਮਾਰਚ 2025 ਤੱਕ ਆਯੋਜਿਤ ਹੋਣ ਵਾਲੀ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਭਾਰਤ ਦੀ ਸਵਾਮਿਤਵ ਯੋਜਨਾ ‘ਤੇ ਮੁੱਖ ਚਰਚਾ ਹੋਵੇਗੀ
22 ਦੇਸ਼ਾਂ ਦੇ ਵਫਦ ਹਿੱਸਾ ਲੈਣਗੇ: ਵਰਕਸ਼ਾਪ ਭੂ ਪ੍ਰਸ਼ਾਸਨ ਦੇ ਲਈ ਹਾਈ-ਰਿਜ਼ੌਲਿਊਸ਼ਨ ਮੈਪਿੰਗ ਅਤੇ ਸੀਓਆਰਐੱਸ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ
Posted On:
22 MAR 2025 3:36PM by PIB Chandigarh
ਪੰਚਾਇਤੀ ਰਾਜ ਮੰਤਰਾਲਾ, ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਆਪਣੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਅਤੇ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ (ਐੱਚਆਈਪੀਏ) ਦੇ ਸਹਿਯੋਗ ਨਾਲ, 24 ਮਾਰਚ ਤੋਂ 29 ਮਾਰਚ 2025 ਤੱਕ ਗੁਰੂਗ੍ਰਾਮ, ਹਰਿਆਣਾ ਦੇ ਐੱਚਆਈਪੀਏ ਕੰਪਲੈਕਸ ਵਿੱਚ “ਭੂ ਪ੍ਰਸ਼ਾਸਨ ‘ਤੇ ਅੰਤਰਰਾਸ਼ਟਰੀ ਵਰਕਸ਼ਾਪ” ਦਾ ਆਯੋਜਨ ਕਰ ਰਿਹਾ ਹੈ। ਇਹ ਵਰਕਸ਼ਾਪ ਅਫਰੀਕਾ, ਲੈਟਿਨ ਅਮਰੀਕਾ ਅਤੇ ਦੱਖਣ-ਪੂਰਬ ਏਸ਼ੀਆ ਦੇ 22 ਦੇਸ਼ਾਂ ਦੇ ਵਫਦਾਂ ਨੂੰ ਇਕੱਠੇ ਲਿਆਵੇਗੀ ਤਾਕਿ ਆਲਮੀ ਪੱਧਰ ‘ਤੇ ਭੂ ਪ੍ਰਸ਼ਾਸਨ ਚੁਣੌਤੀਆਂ ਨਾਲ ਨਿਪਟਨ ਲਈ ਇਨੋਵੇਟਿਵ ਦ੍ਰਿਸ਼ਟੀਕੋਣਾਂ ਦੀ ਖੋਜ ਕੀਤੀ ਜਾ ਸਕੇ।
ਇਹ ਛੇ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਭਾਰਤ ਦੀ ਮੋਹਰੀ ਸਵਾਮਿਤਵ ਯੋਜਨਾ ਦਾ ਪ੍ਰਦਰਸ਼ਨ ਕਰੇਗੀ, ਜਿਸ ਨੇ ਪ੍ਰਾਪਰਟੀ ਦੇ ਮਾਲਕਾਂ ਨੂੰ ਕਾਨੂੰਨੀ ਸਵਾਮਿਤਵ ਦਸਤਾਵੇਜ਼ ਪ੍ਰਦਾਨ ਕਰਨ ਦੇ ਲਈ ਡ੍ਰੋਨ ਤਕਨੀਕ ਦਾ ਉਪਯੋਗ ਕਰਕੇ ਗ੍ਰਾਮੀਣ ਵਸੇ ਹੋਏ ਖੇਤਰਾਂ ਦੀ ਸਫਤਾਪੂਰਵਕ ਮੈਪਿੰਗ ਕੀਤੀ ਹੈ। ਇਸ ਵਰਕਸ਼ਾਪ ਵਿੱਚ 22 ਹਿੱਸਾ ਲੈਣ ਵਾਲੇ ਦੇਸ਼ਾਂ- ਤੁਰਕਮੇਨਿਸਤਾਨ, ਕੋਲੰਬੀਆ, ਜਿੰਬਾਬਵੇ, ਫਿਜੀ, ਮਾਲੀ, ਲੇਸੋਥੋ, ਸਿਏਰਾ ਲਿਯੋਨ, ਵੇਨੇਜੁਏਲਾ, ਮੰਗੋਲੀਆ, ਤੰਜਾਨੀਆ, ਉਜ਼ਬੇਕਿਸਤਾਨ, ਇਕੁਵੇਟੋਰੀਅਲ ਗਿਨੀ, ਕਿਰਿਬਾਤੀ, ਸਾਓ ਟੋਮੇ ਅਤੇ ਪ੍ਰਿੰਸਿਪੇ, ਲਾਇਬੇਰੀਆ, ਘਾਨਾ, ਆਰਮੇਨੀਆ, ਹੋਂਡੁਰਾਸ, ਇਸਵਾਤਿਨੀ, ਕੰਬੋਡੀਆ, ਟੋਗੋ ਅਤੇ ਪਾਪੁਆ ਨਿਊ ਗਿਨੀ- ਦੇ 40 ਤੋਂ ਵੱਧ ਸੀਨੀਅਰ ਅਧਿਕਾਰੀ ਭੂ ਪ੍ਰਸ਼ਾਸਨ ‘ਤੇ ਸਰਵੋਤਮ ਪ੍ਰਥਾਵਾਂ ਦਾ ਅਦਾਨ-ਪ੍ਰਦਾਨ ਕਰਨਗੇ।
ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਭੂ ਪ੍ਰਸ਼ਾਸਨ ਅਤੇ ਟਿਕਾਊ ਵਿਕਾਸ ਵਿੱਚ ਪ੍ਰਗਤੀ ‘ਤੇ ਚਰਚਾ ਕੀਤੀ ਜਾਵੇਗੀ ਅਤੇ ਡ੍ਰੋਨ-ਅਧਾਰਿਤ ਭੂ ਸਰਵੇਖਣ ਤਕਨੀਕਾਂ, ਹਾਈ-ਰਿਜ਼ੌਲਿਊਸ਼ਨ ਮੈਪਿੰਗ ਅਤੇ ਭੂ-ਸਥਾਨਕ ਤਕਨੀਕਾਂ ‘ਤੇ ਵਿਆਪਕ ਸੈਸ਼ਨ ਹੋਣਗੇ, ਜੋ ਭੂ ਪ੍ਰਸ਼ਾਸਨ ਵਿੱਚ ਬਦਲਾਵ ਲਿਆ ਸਕਦੇ ਹਨ। ਤਕਨੀਕੀ ਸੈਸ਼ਨਾਂ ਵਿੱਚ ਡ੍ਰੋਨ ਸਰਵੇਖਣ ਵਿਧੀਆਂ, ਡੇਟਾ ਪ੍ਰੋਸੈੱਸਿੰਗ ਤਕਨੀਕਾਂ, ਗ੍ਰਾਉਂਡ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਅਤੇ ਜੀਆਈਐੱਸ ਏਕੀਕਰਣ ਦਾ ਵਿਹਾਰਕ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤ ਸਰਵੇਖਣ ਮਾਹਿਰਾਂ ਦੁਆਰਾ ਇੱਕ ਨੇੜੇ ਦੇ ਪਿੰਡ ਵਿੱਚ ਉਡਾਨ ਯੋਜਨਾ ਅਤੇ ਡ੍ਰੋਨ ਸਰਵੇਖਣ ਦੇ ਖੇਤਰੀ ਪ੍ਰਦਰਸ਼ਨ ਕੀਤੇ ਜਾਣਗੇ, ਤਾਕਿ ਵਫਦਾਂ ਨੂੰ ਇਸ ਤਕਨੀਕ ਦਾ ਵਿਹਾਰਕ ਅਨੁਭਵ ਮਿਲ ਸਕੇ। ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਭੂ ਪ੍ਰਸ਼ਾਸਨ ਦੀਆਂ ਆਧੁਨਿਕ ਤਕਨੀਕਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਖੇਤਰੀ ਦੌਰੇ ਅਤੇ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।
ਕਟਿੰਗ-ਐੱਜ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ, 24-25 ਮਾਰਚ 2025 ਨੂੰ ਇੱਕ ਡ੍ਰੋਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗੀ, ਜਿਸ ਵਿੱਚ 10 ਡ੍ਰੋਨ ਪ੍ਰਦਰਸ਼ਕ ਆਪਣੇ ਸਟਾਲ ਸਥਾਪਿਤ ਕਰਨਗੇ, ਜੋ ਡ੍ਰੋਨ-ਅਧਾਰਿਤ ਭੂ ਮੈਪਿੰਗ ਅਤੇ ਸਰਵੇਖਣ ਤਕਨੀਕਾਂ ਵਿੱਚ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕਰਨਗੇ। ਪ੍ਰਦਰਸ਼ਨੀ ਵਿੱਚ ਉੱਚ ਸ਼ੁੱਧਤਾ ਮੈਪਿੰਗ, ਐਡਵਾਂਸਡ ਡ੍ਰੋਨ ਸਰਵੇਖਣ ਪ੍ਰਕਿਰਿਆਵਾਂ ਅਤੇ ਟੈਕਨੋਲੋਜੀ ਅਤੇ ਡੇਟਾ-ਸੰਚਾਲਿਤ ਭੂ ਪ੍ਰਬੰਧਨ ਦੇ ਲਈ ਜੀਆਈਐੱਸ ਉਪਕਰਣ ਅਤੇ ਅਨੁਪ੍ਰਯੋਗਾਂ ਦੇ ਲਈ ਸਰਵੇਖਣ-ਗ੍ਰੇਡ ਡ੍ਰੋਨ ਪ੍ਰਦਰਸ਼ਿਤ ਕੀਤੇ ਜਾਣਗੇ। ਰਾਜ ਸਰਕਾਰਾਂ ਐਂਡ-ਟੂ-ਐਂਡ ਪ੍ਰੋਸੈੱਸ ਆਟੋਮੇਸ਼ਨ ਵਿੱਚ ਡਿਜੀਟਲ ਇਨੋਵੇਸ਼ਨ ਪੇਸ਼ ਕਰੇਗੀ, ਜਦਕਿ ਨਿਰੰਤਰ ਸੰਚਾਲਨ ਸੰਦਰਭ ਸਟੇਸ਼ਨ (ਸੀਓਆਰਐੱਸ) {ਸੀਓਆਰਐੱਸ ਨੈੱਟਵਰਕ ਨੂੰ ਜਨਤਕ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਭਾਰਤੀ ਸਰਵੇਖਣ ਦੁਆਰਾ ਸਥਾਪਿਤ ਕੀਤਾ ਗਿਆ ਹੈ, ਜੋ ਵਿਕਾਸ ਕਾਰਜਾਂ ਦੇ ਲਈ 5 ਸੈਮੀ ਸਟੀਕਤਾ ਵਾਲਾ ਪੋਜਿਸ਼ਨਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਤਕਨੀਕ ਦਾ ਉਪਯੋਗ ਟਿਕਾਊ ਵਿਕਾਸ ਅਤੇ ਆਫਤ ਪ੍ਰਬੰਧਨ ਦੇ ਲਈ ਕੀਤਾ ਜਾ ਸਕਦਾ ਹੈ} ਅਤੇ ਰੋਵਰਸ ਰੀਅਲ-ਟਾਈਮ, ਉੱਚ ਸਟੀਕਤਾ ਵਾਲੀ ਭੂ ਸਰਵੇਖਣ ਤਕਨੀਕਾਂ ਨੂੰ ਸਾਹਮਣੇ ਰੱਖਣਗੇ।
ਉਦਯੋਗ ਭਾਗੀਦਾਰਾਂ ਵਿੱਚ ਭਾਰਤ ਸਰਵੇਖਣ, ਰਾਜ ਭੂਮੀ ਰੇਵੈਨਿਊ ਵਿਭਾਗ, ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ, ਜਿਓ-ਸਪੈਟੀਅਲ ਵਰਲਡ, ਹੈਕਸਾਗਨ, ਟ੍ਰਿੰਬਲ, ਏਰੀਓ, ਮਾਰਵਲ ਜਿਓਸਪੈਟੀਅਲ, ਆਈਡਿਆ ਫੋਰਜ ਟੈੱਕ, ਅਤੇ ਏਡਬਲਿਊ ਸ਼ਾਮਲ ਹਨ. ਜੋ ਭੂਮੀ ਸ਼ਾਸਨ ਦੇ ਲਈ ਅਤਿਆਧੁਨਿਕ ਤਕਨੀਕਾਂ ਅਤੇ ਸਮਾਧਾਨਾਂ ਦਾ ਪ੍ਰਦਰਸ਼ਨ ਕਰਨਗੇ। ਇਸ ਦੇ ਇਲਾਵਾ, ਇੱਕ ਲੜੀ ਦੀਆਂ ਕਲਾਸਾਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਡ੍ਰੋਨ ਉਪਯੋਗ ਮਾਮਲਿਆਂ, ਆਰਥੋ-ਰੈਕਟੀਫਾਇਡ ਇਮੇਜਿੰਗ, ਫੀਚਰ-ਐਕਸਟ੍ਰੈਕਟੇਡ ਮੈਪਿੰਗ ਅਤੇ ਗ੍ਰਾਉਂਡ ਵੈਰੀਫਿਕੇਸ਼ਨ ਤਕਨੀਕਾਂ ਸ਼ਾਮਲ ਹਣੋਗੀਆਂ। ਇਹ ਪ੍ਰਦਰਸਨ ਭਾਗੀਦਾਰਾਂ ਨੂੰ ਹਾਈ-ਰਿਜ਼ੌਲਿਊਸ਼ਨ ਮੈਪਿੰਗ, ਡੇਟਾ ਵੈਲੀਡੇਸ਼ਨ ਅਤੇ ਪ੍ਰਾਪਰਟੀ ਕਾਰਡ ਦੇ ਅੰਤਿਮਕਰਣ ‘ਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਨਗੇ, ਜਿਸ ਨਾਲ ਆਧੁਨਿਕ ਭੂ ਪ੍ਰਸ਼ਾਸਨ ਪ੍ਰਥਾਵਾਂ ਦੀ ਗਹਿਰੀ ਸਮਝ ਵਿਕਸਿਤ ਹੋਵੇਗੀ।
ਇਹ ਵਰਕਸ਼ਾਪ ਭੂ ਪ੍ਰਸ਼ਾਸਨ ਦੀ ਯੂਨੀਵਰਸਲ ਚੁਣੌਤੀ ਨੂੰ ਮਾਣਤਾ ਦਿੰਦੀ ਹੈ, ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ 2017 ਦੀ ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਆਲਮੀ ਆਬਾਦੀ ਦੇ ਕੇਵਲ 30% ਲੋਕਾਂ ਦੇ ਕੋਲ ਕਾਨੂੰਨੀ ਤੌਰ ‘ਤੇ ਰਜਿਸਟਰਡ ਭੂ ਅਧਿਕਾਰ ਹਨ। ਇਸ ਦੇ ਵਿਪਰੀਤ, ਭਾਰਤ ਦੀ ਸਵਾਮਿਤਵ ਯੋਜਨਾ ਨੇ 1:500 ਦੇ ਰਿਜ਼ੌਲਿਊਸ਼ਨ ‘ਤੇ 5 ਸੈਮੀ ਸਟੀਕਤਾ ਦੇ ਨਾਲ ਗ੍ਰਾਮੀਣ ਬਸਤੀਆਂ ਨੂੰ ਮੈਪ ਕਰਨ ਦੇ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਅਪਣਾਇਆ ਹੈ, ਜਿਸ ਨਾਲ ਭਾਰਤ ਹੋਰ ਦੇਸ਼ਾਂ ਦੇ ਲਈ ਇੱਕ ਸੰਭਾਵਿਤ ਮਾਡਲ ਬਣ ਗਿਆ ਹੈ। ਇਹ ਭੂ ਅਧਿਕਾਰਾਂ ਨਾਲ ਸਬੰਧਿਤ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਜਿਸ ਵਿੱਚ ਵਫਦ ਭਾਰਤ ਦੇ ਸਵਾਮਿਤਵ ਮਾਡਲ ਤੋਂ ਸਿੱਖ ਕੇ ਆਪਣੇ ਨਾਗਰਿਕਾਂ ਨੂੰ ਸਪਸ਼ਟ ਭੂ ਸਵਾਮਿਤਵ ਦਸਤਾਵੇਜ਼ਾਂ ਦੇ ਨਾਲ ਸਸ਼ਕਤ ਕਰਨਗੇ, ਜਿਸ ਨਾਲ ਵੱਧ ਭਰੋਸੇਯੋਗ ਭੂਮੀ ਪ੍ਰਸ਼ਾਸਨ ਪ੍ਰਣਾਲੀਆਂ ਦਾ ਨਿਰਮਾਣ ਹੋਵੇਗਾ।
ਅੰਤਰਰਾਸ਼ਟਰੀ ਵਰਕਸ਼ਾਪ ਦੇ ਏਜੰਡੇ ਦੇ ਲਈ: ਇੱਥੇ ਕਲਿੱਕ ਕਰੋ
************
ਅਦਿਤੀ ਅਗ੍ਰਵਾਲ
(Release ID: 2114225)
Visitor Counter : 18