ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਪੀਐੱਮ-ਗਤੀ ਸ਼ਕਤੀ ਦੇ ਤਹਿਤ ਰੋਡ ਪ੍ਰੋਜੈਕਟਸ

प्रविष्टि तिथि: 20 MAR 2025 9:24PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ (ਐੱਮਓਆਰਟੀਐੱਚ) ਮੁੱਖ ਤੌਰ ‘ਤੇ ਨੈਸ਼ਨਲ ਹਾਈਵੇਅਜ਼ (ਐੱਨਐੱਚ) ਨੈਸ਼ਨਲ ਐਕਸਪ੍ਰੈੱਸਵੇਅ ਦੇ ਵਿਕਾਸ ਅਤੇ ਰੱਖ- ਰਖਾਅ ਦੇ ਲਈ ਟੌਪ ਸੰਸਥਾ ਹੈ। ਸਾਰੇ ਰਾਸ਼ਟਰੀ ਰਾਜ ਮਾਰਗ ਵਿਕਾਸ ਪ੍ਰੋਜਕਟਸ, ਜਿਸ ਵਿੱਚ ਐਕਸੈੱਸ-ਕੰਟ੍ਰੋਲਡ ਹਾਈ-ਸਪੀਡ ਕੌਰੀਡੋਰ (ਐੱਚਐੱਸਸੀ)/ਐਕਸਪ੍ਰੈੱਸਵੇਅ ਦਾ ਵਿਕਾਸ ਵੀ ਸ਼ਾਮਲ ਹੈ, ਦੀ ਯੋਜਨਾ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨਐੱਮਪੀ) ਸਿਧਾਂਤਾਂ ਦੇ ਅਨੁਰੂਪ ਬਣਾਈ ਗਈ ਹੈ।

ਲਗਭਗ 2,474 ਕਿਲੋਮੀਟਰ ਵਿੱਚ ਸੰਚਾਲਿਤ ਰਾਸ਼ਟਰੀ ਐੱਚਐੱਸਸੀ/ਐਕਸਪ੍ਰੈੱਸਵੇਅ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ)-ਵਾਰ ਬਿਊਰਾ ਹੇਠ ਲਿਖੇ ਅਨੁਸਾਰ ਹੈ:

ਤੇਲੰਗਾਨਾ ਰਾਜ ਵਿੱਚ ਲਗਭਗ 779 ਕਿਲੋਮੀਟਰ ਵਿੱਚ ਚਾਰ ਰਾਸ਼ਟਰੀ ਐੱਚਐੱਸਸੀ/ਐਕਸਪ੍ਰੈੱਸਵੇਅ (ਹੈਦਰਾਬਾਦ-ਵਿਸ਼ਾਖਾਪੱਟਨਮ, ਸੋਲਾਪੁਰ-ਕੁਰਨੂਲ-ਚੇੱਨਈ, ਇੰਦੌਰ-ਹੈਦਰਾਬਾਦ ਅਤੇ ਨਾਗਪੁਰ-ਵਿਜੈਵਾੜਾ ਕੌਰੀਡੋਰ) ਵਿਕਾਸ ਅਧੀਨ ਹਨ, ਜਿਨ੍ਹਾਂ ਵਿਚੋਂ 415 ਕਿਲੋਮੀਟਰ ਲੰਬਾਈ ਤੱਕ ਦਾ ਨਿਰਮਾਣ ਹੋ ਚੁੱਕਿਆ ਹੈ।

ਸਰਕਾਰ ਨੇ ਤੇਲੰਗਾਨਾ ਰਾਜ ਸਮੇਤ ਦੇਸ਼ ਭਰ ਵਿੱਚ ਪ੍ਰੋਜੈਕਟਸ ਨੂੰ ਜਲਦੀ ਪੂਰਾ ਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਹਨ:

ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨਐੱਮਪੀ) ਪੋਰਟਲ ’ਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਸਮੇਤ ਪ੍ਰੋਜੈਕਟ ਪਲਾਨਿੰਗ ਲਾਜ਼ਮੀ ਕੀਤੀ ਗਈ ਹੈ।

ਭੂਮੀ ਅਧਿਗ੍ਰਹਿਣ (ਐੱਲਏ) ਅਤੇ ਨਿਰਮਾਣ-ਪੂਰਵ ਗਤੀਵਿਧੀਆਂ ਦੇ ਸੰਦਰਭ ਵਿੱਚ ਲੋੜੀਂਦੀ ਤਿਆਰੀ ਤੋਂ ਬਾਅਦ ਪ੍ਰੋਜੈਕਟਸ ਪ੍ਰਦਾਨ ਕਰਨਾ

ਐੱਲ.ਏ. ਪ੍ਰਕਿਰਿਆ ਅਤੇ ਵਾਤਾਵਰਣ ਮਨਜ਼ੂਰੀ ਨੂੰ ਸੁਚਾਰੂ ਕਰਨਾ

ਰੇਲਵੇ ਦੁਆਰਾ ਜੀਏਡੀ (ਜਨਰਲ ਅਰੇਂਜਮੈਂਟ ਡ੍ਰਾਇੰਗ) ਦੀ ਮਨਜ਼ੂਰੀ ਦੀ ਸਰਲ ਪ੍ਰਕਿਰਿਆ

ਪ੍ਰੋਜੈਕਟਸ ਅਤੇ ਕੈਂਟ੍ਰੇਕਟਰ ਦਸਤਾਵੇਜ਼ਾਂ ਨੂੰ ਤਰਕਸ਼ੀਲ ਬਣਾ ਕੇ ਕੈਂਟ੍ਰੇਕਟਰਸ ਈਕੋਸਿਸਟਮ ਨੂੰ ਉਤਸ਼ਾਹਿਤ ਕਰਨਾ

ਵਿਵਾਦ ਸਮਾਧਾਨ ਵਿਧੀ ਦੀ ਮੁੜ ਸੁਰਜੀਤੀ

ਫੰਡਸ ਦੀ ਤਰਲਤਾ ਵਿੱਚ ਸੁਧਾਰ ਦੇ ਲਈ “ਆਤਮ ਨਿਰਭਰ ਭਾਰਤ” ਦੇ ਤਹਿਤ ਅਨੁਬੰਧ ਪ੍ਰਾਵਧਾਨਾਂ ਵਿੱਚ ਛੁੱਟ

ਵਿਭਿੰਨ ਪੱਧਰ ’ਤੇ ਪ੍ਰੋਜੈਕਟਸ ਦੀ ਨਿਯਤ ਸਮੇਂ ‘ਤੇ ਸਮੀਖਿਆ

ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

ਜੀਡੀਐੱਚ/ਐੱਚਆਰ


(रिलीज़ आईडी: 2113737) आगंतुक पटल : 24
इस विज्ञप्ति को इन भाषाओं में पढ़ें: English , Urdu , हिन्दी