ਗ੍ਰਹਿ ਮੰਤਰਾਲਾ
azadi ka amrit mahotsav

‘ਵਤਨ ਕੋ ਜਾਨੋ’ ਪ੍ਰੋਗਰਾਮ

Posted On: 19 MAR 2025 4:06PM by PIB Chandigarh

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਿੱਤ ਪੋਸ਼ਣ ਦੇ ਤਹਿਤ ਜੰਮੂ ਕਸ਼ਮੀਰ ਸਰਕਾਰ ਦੁਆਰਾ ਆਯੋਜਿਤ ‘ਵਤਨ ਕੋ ਜਾਨੋ’ ਪ੍ਰੋਗਰਾਮ ਦਾ ਉਦੇਸ਼ ਸਰਕਾਰ ਦੁਆਰਾ ਸੰਚਾਲਿਤ ਆਵਾਸਾਂ ਵਿੱਚ ਰਹਿ ਰਹੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਦੀ ਸੱਭਿਆਚਾਰਕ, ਇਤਿਹਾਸਿਕ ਅਤੇ ਤਕਨੀਕੀ ਪ੍ਰਗਤੀ ਤੋਂ ਜਾਣੂ ਕਰਵਾ ਕੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ‘ਵਤਨ ਕੋ ਜਾਨੋ’ ਪ੍ਰੋਗਰਾਮ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇਣ, ਭਾਰਤ ਦੇ ਨੌਜਵਾਨਾਂ ਵਿੱਚ ਏਕਤਾ ਨੂੰ ਉਸ਼ਾਹਿਤ ਕਰਨ ਅਤੇ ਵਧੇਰੇ ਸਮਾਵੇਸ਼ੀ, ਸਦਭਾਵਨਾਪੂਰਨ ਸਮਾਜ ਬਣਾਉਣ ਵਿੱਚ ਸਫ਼ਲ ਰਿਹਾ ਹੈ। ਜੰਮੂ ਕਸ਼ਮੀਰ ਸਰਕਾਰ ਦੋ ਪ੍ਰਮੁੱਖ ਪ੍ਰੋਗਰਾਮਾਂ, ਮਿਸ਼ਨ ਯੂਥ ਅਤੇ ਮਿਸ਼ਨ ਯੁਵਾ ਸਮੇਤ ਵਿਭਿੰਨ ਵੋਕੇਸ਼ਨਲ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰ ਰਹੀ ਹੈ। ਇਨ੍ਹਾਂ ਮਿਸ਼ਨਾਂ ਨੂੰ ਵਿਸ਼ੇਸ਼ ਤੌਰ ‘ਤੇ ਖੇਤਰ ਦੇ ਨੌਜਵਾਨਾਂ ਦੇ ਕੌਸ਼ਲ ਨੂੰ ਸਸ਼ਕਤ ਬਣਾਉਣ ਅਤੇ ਵਧਾਉਣ ਲਈ ਅਧਿਕ੍ਰਿਤ ਕੀਤਾ ਗਿਆ ਹੈ, ਤਾਕਿ ਉਨ੍ਹਾਂ ਨੂੰ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਜ਼ਰੂਰੀ ਸਾਧਨ ਅਤੇ ਅਵਸਰ ਪ੍ਰਦਾਨ ਕੀਤੇ ਜਾ ਸਕਣ।

ਇਸ ਤੋਂ ਇਲਾਵਾ, ‘ਕਸ਼ਮੀਰੀ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ (ਕੇਵਾਈਈਪੀ)’ ਦੇ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੁਆਰਾ ਜੰਮੂ ਕਸ਼ਮੀਰ ਦੇ ਸਕੂਲੀ ਵਿਦਿਆਰਥੀਆਂ/ਨੌਜਵਾਨਾਂ ਦੇ ਲਈ ਹੋਰ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਗੱਲਬਾਤ, ਸੈਮੀਨਾਰ, ਪੈਨਲ ਚਰਚਾ, ਕੌਸ਼ਲ ਵਿਕਾਸ, ਉਦਯੋਗਾਂ ਦਾ ਦੌਰਾ, ਕਸ਼ਮੀਰ ਘਾਟੀ ਦੀਆਂ ਕਲਾਕ੍ਰਿਤੀਆਂ ਅਤੇ ਸਥਾਨਕ ਉਤਪਾਦਾਂ ਦੀ ਪ੍ਰਦਰਸ਼ਨੀ, ਫੂਡ ਫੈਸਟੀਵਲ, ਸਰਵੋਤਮ ਤੌਰ ਤਰੀਕਿਆਂ, ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਨੂੰ ਸਾਂਝਾ ਕਰਨਾ, ਕਰੀਅਰ ਮਾਰਗਦਰਸ਼ਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਪ੍ਰੋਗਰਾਮ, ਸੱਭਿਆਚਾਰਕ ਪ੍ਰੋਗਰਾਮ ਆਦਿ  ਰਾਹੀਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ


(Release ID: 2113412) Visitor Counter : 10


Read this release in: English , Hindi , Urdu