ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੈਬਨਿਟ ਨੇ ਮਹਾਰਾਸ਼ਟਰ ਵਿੱਚ ਜੇਐੱਨਪੀਏ ਪੋਰਟ (ਪਗੋਟੇ) ਤੋਂ ਚੌਕ (29.219 ਕਿਲੋਮੀਟਰ) ਤੱਕ ਬੀਓਟੀ (ਟੋਲ) ਮੋਡ ‘ਤੇ 6-ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇਅ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
प्रविष्टि तिथि:
19 MAR 2025 4:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਹਾਰਾਸ਼ਟਰ ਵਿੱਚ ਜੇਐੱਨਪੀਏ ਪੋਰਟ (ਪਗੋਟੇ) ਤੋਂ ਚੌਕ (29.219 ਕਿਲੋਮੀਟਰ) ਤੱਕ 6-ਲੇਨ ਦੀ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈ ਸਪੀਡ ਨੈਸ਼ਨਲ ਹਾਈਵੇਅ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ 4500.62 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ‘ਤੇ ਬਿਲਡ, ਆਪਰੇਟ ਅਤੇ ਟ੍ਰਾਂਸਫਰ ਬੀਓਟੀ ਮੋਡ ‘ਤੇ ਸੰਪੰਨ ਕੀਤਾ ਜਾਏਗਾ।
ਦੇਸ਼ ਵਿੱਚ ਵੱਡੀਆਂ ਅਤੇ ਛੋਟੀਆਂ ਬੰਦਰਗਾਹਾਂ ਨੂੰ ਬੁਨਿਆਦੀ ਢਾਂਚੇ ਨਾਲ ਜੋੜਨ ਵਾਲੀ ਸੜਕ ਦਾ ਵਿਕਾਸ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਸਿਧਾਂਤਾਂ ਦੇ ਤਹਿਤ ਏਕੀਕ੍ਰਿਤ ਇਨਫ੍ਰਾਸਟ੍ਰਕਚਰ ਪਲਾਨਿੰਗ ਦੇ ਮੇਨ ਫੋਕਸ ਖੇਤਰਾਂ ਵਿੱਚੋਂ ਇੱਕ ਹੈ। ਜੇਐੱਨਪੀਏ ਬੰਦਰਗਾਹ ‘ਤੇ ਕੰਟੇਨਰ ਦੀ ਸੰਖਿਆ ਵਿੱਚ ਵਾਧਾ ਅਤੇ ਨਵੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਵਿਕਾਸ ਦੇ ਨਾਲ, ਇਸ ਖੇਤਰ ਵਿੱਚ ਨੈਸ਼ਨਲ ਹਾਈਵੇਅ ਕਨੈਕਟੀਵਿਟੀ ਨੂੰ ਵਧਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।
ਮੌਜੂਦਾ ਸਮੇਂ, ਮਹਾਰਾਸ਼ਟਰ ਦੇ ਪਲਾਸਪੇ ਫਾਟਾ, ਡੀ-ਪੁਆਇੰਟ, ਕਲੰਬੋਲੀ ਜੰਕਸ਼ਨ, ਪਨਵੇਲ ਜਿਹੇ ਸ਼ਹਿਰੀ ਖੇਤਰਾਂ ਵਿੱਚ ਭੀੜ-ਭੜੱਕੇ ਦੇ ਕਾਰਨ ਜੇਐੱਨਪੀਏ ਪੋਰਟ ਤੋਂ ਐੱਨਐੱਚ-48 ਦੇ ਧਮਨੀ ਗੋਲਡਨ ਕੁਆਡ੍ਰਿਲੇਟ੍ਰੇਲ (arterial Golden Quadrilateral (ਜੀਕਿਊ) ਸੈਕਸ਼ਨ ਅਤੇ ਮੁੰਬਈ-ਪੁਣੇ ਐਕਸਪ੍ਰੈੱਸਵੇਅ ਤੱਕ ਵਾਹਨਾਂ ਨੂੰ ਜਾਣ ਵਿੱਚ 2-3 ਘੰਟੇ ਲਗਦੇ ਹਨ, ਜਿੱਥੇ ਲਗਭਗ 1.8 ਲੱਖ ਪੀਸੀਯੂ/ਦਿਨ ਟ੍ਰੈਫਿਕ ਰਹਿੰਦਾ ਹੈ। 2025 ਵਿੱਚ ਨਵੀ ਮੁੰਬਈ ਏਅਰਪੋਰਟ ਦੇ ਸ਼ੁਰੂ ਹੋਣ ਦੇ ਬਾਅਦ, ਡਾਇਰੈਕਟ ਕਨੈਕਟੀਵਿਟੀ ਦੀ ਜ਼ਰੂਰਤ ਹੋਰ ਵੀ ਵਧਣ ਦੀ ਉਮੀਦ ਹੈ।
ਇਸ ਅਨੁਸਾਰ, ਇਹ ਪ੍ਰੋਜੈਕਟ ਇਨ੍ਹਾਂ ਕਨੈਕਟੀਵਿਟੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜੇਐੱਨਪੀਏ ਬੰਦਰਗਾਹ ਅਤੇ ਨਵੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਜੋੜਨ ਦੀ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਪ੍ਰੋਜੈਕਟ ਜੇਐੱਨਪੀਏ ਬੰਦਰਗਾਹ (ਐੱਨਐੱਚ 348) (ਪਗੋਟੇ ਪਿੰਡ) ਤੋਂ ਸ਼ੁਰੂ ਹੁੰਦੀ ਹੈ ਅਤੇ ਮੁੰਬਈ-ਪੁਣੇ ਹਾਈਵੇਅ (ਐੱਨਐੱਚ-48) ‘ਤੇ ਖ਼ਤਮ ਹੁੰਦਾ ਹੈ, ਜਦਕਿ ਮੁੰਬਈ ਪੁਣੇ ਐਕਸਪ੍ਰੈੱਸਵੇਅ ਅਤੇ ਮੁੰਬਈ ਗੋਆ ਨੈਸ਼ਨਲ ਹਾਈਵੇਅ (ਐੱਨਐੱਚ-66) ਨੂੰ ਵੀ ਇਹ ਜੋੜਦੀ ਹੈ।
ਪਹਾੜੀ ਇਲਾਕਿਆਂ ਵਿੱਚ ਘਾਟ ਸੈਕਸ਼ਨ ਦੀ ਬਜਾਏ ਸਹਾਯਾਦ੍ਰੀ (Sahayadri) ਤੋਂ ਹੋ ਕੇ ਗੁਜ਼ਰਨ ਵਾਲੀਆਂ ਦੋ ਟਨਲਸ ਕਮਰਸ਼ੀਅਲ ਵਹੀਕਲਜ਼ ਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਵੱਡੇ ਕੰਟੇਨਰ ਟਰੱਕਾਂ ਨੂੰ ਤੇਜ਼ ਗਤੀ ਨਾਲ ਆਵਾਜਾਈ ਵਿੱਚ ਸੁਗਮਤਾ ਯਕੀਨੀ ਹੁੰਦੀ ਹੈ।
ਕੌਰੀਡੋਰ ਦਾ ਮੈਪ
ਨਵਾਂ 6-ਲੇਨ ਗ੍ਰੀਨ ਫੀਲਡ ਪ੍ਰੋਜੈਕਟ ਕੌਰੀਡੋਰ ਬਿਹਤਰ ਬੰਦਰਗਾਹ ਕਨੈਕਟੀਵਿਟੀ ਵੱਲ ਲੈ ਜਾਵੇਗਾ, ਜਿਸ ਨਾਲ ਸੁਰੱਖਿਅਤ ਅਤੇ ਕੁਸ਼ਲ ਮਾਲ ਢੋਆਈ ਵਿੱਚ ਮਦਦ ਮਿਲੇਗੀ। ਇਹ ਪ੍ਰੋਜੈਕਟ ਮੁੰਬਈ ਅਤੇ ਪੁਣੇ ਦੇ ਆਸ-ਪਾਸ ਦੇ ਵਿਕਾਸ਼ਸ਼ੀਲ ਖੇਤਰਾਂ ਵਿੱਚ ਵਿਕਾਸ, ਤਰੱਕੀ ਅਤੇ ਸਮ੍ਰਿੱਧੀ ਦੇ ਨਵੇਂ ਰਾਹ ਖੋਲ੍ਹੇਗੀ।

*****
ਐੱਮਜੇਪੀਐੱਸ/ਬੀਐੱਮ
(रिलीज़ आईडी: 2113132)
आगंतुक पटल : 36