ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਬ੍ਰਹਮਪੁਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਬੀਵੀਐੱਫਸੀਐੱਲ), ਨਾਮਰੂਪ, ਅਸਾਮ ਦੇ ਮੌਜੂਦਾ ਕੰਪਲੈਕਸ ਵਿੱਚ ਇੱਕ ਨਵਾਂ ਬ੍ਰਾਉਨਫੀਲਡ ਅਮੋਨੀਆ-ਯੂਰੀਆ ਕੰਪਲੈਕਸ ਨਾਮਰੂਪ IV ਫਰਟੀਲਾਈਜ਼ਰ ਪਲਾਂਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

Posted On: 19 MAR 2025 4:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਬ੍ਰਹਮਪੁਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਬੀਵੀਐੱਫਸੀਐੱਲ), ਨਾਮਰੂਪ, ਅਸਾਮ ਦੇ ਮੌਜੂਦਾ ਕੰਪਲੈਕਸ ਵਿੱਚ 12.7 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਸਲਾਨਾ ਯੂਰੀਆ ਉਤਪਾਦਨ ਸਮਰੱਥਾ ਦਾ ਇੱਕ ਨਵਾਂ ਬ੍ਰਾਉਨਫੀਲਡ ਅਮੋਨੀਆ-ਯੂਰੀਆ ਕੰਪਲੈਕਸ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਅਨੁਮਾਨਤ ਕੁੱਲ ਪ੍ਰੋਜੈਕਟ ਲਾਗਤ 10,601.40 ਕਰੋੜ ਰੁਪਏ ਹੈ ਅਤੇ ਲੋਨ ਇਕੁਇਟੀ ਅਨੁਪਾਤ 70:30 ਹੈ। ਇਹ ਨਵੀਂ ਨਿਵੇਸ਼ ਨੀਤੀ, 2012 (7 ਅਕਤੂਬਰ, 2014 ਨੂੰ ਇਸ ਦੇ ਸੰਸ਼ੋਧਨਾਂ ਸਹਿਤ) ਦੇ ਤਹਿਤ ਇੱਕ ਸੰਯੁਕਤ ਉੱਦਮ (ਜੇਵੀ) ਦੇ ਮਾਧਿਅਮ ਨਾਲ ਸਥਾਪਿਤ ਕੀਤਾ ਜਾਵੇਗਾ। ਨਾਮਰੂਪ-IV ਪ੍ਰੋਜੈਕਟ ਦੇ ਚਾਲੂ ਹੋਣ ਦੀ ਸੰਭਾਵਿਤ ਸਮੇਂ-ਸੀਮਾ 48 ਮਹੀਨੇ ਹੈ।

ਇਸ ਦੇ ਇਲਾਵਾ, ਕੈਬਨਿਟ ਨੇ ਜਨਤਕ ਉੱਦਮ ਵਿਭਾਗ (ਡੀਪੀਈ) ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਨਿਰਧਾਰਿਤ ਸੀਮਾਵਾਂ ਵਿੱਚ ਛੂਟ ਦਿੰਦੇ ਹੋਏ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨਐੱਫਐੱਲ) ਦੀ 18 ਪ੍ਰਤੀਸ਼ਤ ਦੀ ਇਕੁਇਟੀ ਭਾਗੀਦਾਰੀ ਨੂੰ ਵੀ ਮਨਜ਼ੂਰੀ ਦਿੱਤੀ; ਅਤੇ ਨਾਮਰੂਪ-IV ਫਰਟੀਲਾਈਜ਼ਰ ਪਲਾਂਟ ਦੀ ਸਥਾਪਨਾ ਦੀ ਪ੍ਰਕਿਰਿਆ ਦੀ ਦੇਖ-ਰੇਖ ਦੇ ਲਈ ਇੱਕ ਅੰਤਰ-ਮੰਤਰਾਲੀ ਕਮੇਟੀ (ਆਈਐੱਮਸੀ) ਦਾ ਗਠਨ।

ਪ੍ਰਸਤਾਵਿਤ ਸੰਯੁਕਤ ਉੱਦਮ ਵਿੱਚ ਇਕੁਇਟੀ ਪੈਟਰਨ ਹੇਠਾਂ ਲਿਖੇ ਅਨੁਸਾਰ ਹੋਵੇਗਾ:

(i) ਅਸਾਮ ਸਰਕਾਰ: 40%

(ii) ਬ੍ਰਹਮਪੁਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਬੀਵੀਐੱਫਸੀਐੱਲ): 11%

(iii) ਹਿੰਦੁਸਤਾਨ ਉਰਵਰਕ ਐਂਡ ਰਸਾਇਣ ਲਿਮਟਿਡ (ਐੱਚਯੂਆਰਐੱਲ): 13%

(iv) ਨੈਸ਼ਨਲ ਫਰਟੀਲਾਈਜ਼ਰਸ ਲਿਮਟਿਡ (ਐੱਨਐੱਫਐੱਲ): 18%

(v) ਔਇਲ ਇੰਡੀਆ ਲਿਮਟਿਡ (ਓਆਈਐੱਲ): 18%

ਬੀਵੀਐੱਫਸੀਐੱਲ ਦੀ ਇਕੁਇਟੀ ਹਿੱਸੇਦਾਰੀ ਮੂਰਤ ਅਸਾਸਿਆਂ ਦੇ ਬਦਲੇ ਵਿੱਚ ਹੋਵੇਗੀ।

ਇਸ ਪ੍ਰੋਜੈਕਟ ਨਾਲ ਦੇਸ਼ ਵਿੱਚ ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਖੇਤਰ ਵਿੱਚ ਘਰੇਲੂ ਯੂਰੀਆ ਉਤਪਾਦਨ ਸਮਰੱਥਾ ਵਧੇਗੀ। ਇਹ ਉੱਤਰ-ਪੂਰਬ, ਬਿਹਾਰ, ਪੱਛਮ ਬੰਗਾਲ, ਪੂਰਬੀ ਉੱਤਰ ਪ੍ਰਦੇਸ਼ ਅਤੇ ਝਾਰਕੰਡ ਵਿੱਚ ਯੂਰੀਆ ਖਾਦ ਦੀ ਵਧਦੀ ਮੰਗ ਨੂੰ ਪੂਰਾ ਕਰੇਗਾ। ਨਾਮਰੂਪ-IV ਇਕਾਈ ਦੀ ਸਥਾਪਨਾ ਵੱਧ ਊਰਜਾ ਕੁਸ਼ਲ ਹੋਵੇਗੀ। ਇਸ ਨਾਲ ਖੇਤਰ ਦੇ ਲੋਕਾਂ ਦੇ ਲਈ ਹੋਰ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਅਵਸਰ ਵੀ ਖੁਲਣਗੇ। ਇਸ ਨਾਲ ਦੇਸ਼ ਵਿੱਚ ਯੂਰੀਆ ਦੇ ਖੇਤਰ ਵਿੱਚ ਆਤਮਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

*****

ਐੱਮਜੇਪੀਐੱਸ/ਬੀਐੱਮ


(Release ID: 2112925) Visitor Counter : 28