ਸੰਸਦੀ ਮਾਮਲੇ
ਸੰਸਦ ਮੈਬਰਾਂ ਨਾਲ ਸੰਵਾਦ ਸੀਐੱਸਐੱਮਓਪੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ
Posted On:
12 MAR 2025 4:27PM by PIB Chandigarh
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਸ ਮੰਤਰਾਲੇ, ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਅਤੇ ਗ੍ਰਹਿ ਮੰਤਰਾਲੇ ਦੁਆਰਾ ਉਪਲਬਧ ਕਰਵਾਏ ਗਏ ਸੁਝਾਵਾਂ ਦੇ ਅਨੁਸਾਰ, ਸੰਸਦ ਮੈਂਬਰਾਂ (ਐੱਮਪੀ) ਦੇ ਨਾਲ ਕੇਂਦਰੀ ਸਕੱਤਰੇਤ ਦਫ਼ਤਰ ਪ੍ਰਕਿਰਿਆ ਮੈਨੂਅਲ (ਸੀਐੱਸਐੱਮਓਪੀ) ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਵਾਦ ਕੀਤਾ ਜਾਣਾ ਚਾਹੀਦਾ ਹੈ। ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਸੰਸਦ ਮੈਂਬਰਾਂ ਦੁਆਰਾ ਕੇਂਦਰੀ ਮੰਤਰੀਆਂ ਅਤੇ ਮੰਤਰਾਲਿਆਂ ਨੂੰ ਭੇਜੇ ਗਏ ਪੱਤਰਾਂ ਲਈ ਸੀਐੱਸਐੱਮਓਪੀ ਵਿੱਚ ਸ਼ਾਮਲ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ ਗਏ ਹਨ। ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਪ੍ਰਸ਼ਾਸਨ ਅਤੇ ਸੰਸਦ ਮੈਂਬਰਾਂ ਅਤੇ ਰਾਜ ਵਿਧਾਨ ਮੰਡਲਾਂ ਦਰਮਿਆਨ ਅਧਿਕਾਰਿਤ ਆਚਰਣ ਬਾਰੇ ਸੰਯੁਕਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸਮੇਂ-ਸਮੇਂ ‘ਤੇ ਦੁਹਰਾਇਆ ਜਾਂਦਾ ਹੈ।
ਇਸ ਤੋਂ ਇਲਾਵਾ, ਗ੍ਰਹਿ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ (ਡੀਐੱਨਐੱਚਐਂਡਡੀਡੀ) ਪ੍ਰਸ਼ਾਸਨ ਦੇ ਪ੍ਰਸ਼ਾਸਕੀ ਅਧਿਕਾਰੀ, ਸਾਂਸਦਾਂ ਦੇ ਨਾਲ ਆਪਣੇ ਅਧਿਕਾਰਿਤ ਆਚਰਣ ਦੇ ਸਬੰਧ ਵਿੱਚ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣਾ ਕਰਨ। ਸਾਂਸਦਾਂ ਤੋਂ ਪ੍ਰਾਪਤ ਸਾਰੇ ਪੱਤਰ ਵਿਵਹਾਰਾਂ ਨੂੰ ਉਚਿਤ ਢੰਗ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂ ਤਾਂ ਉਸ ਦਾ ਤੁਰੰਤ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਜਾਂ ਸਮੀਖਿਆ ਅਤੇ ਕਾਰਵਾਈ ਲਈ ਢੁਕਵੇਂ ਅਧਿਕਾਰੀਆਂ ਨੂੰ ਅੱਗੇ ਭੇਜਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਡੀਐੱਨਐੱਚਐਂਡਡੀਡੀ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਸਾਂਸਦਾਂ ਦੀਆਂ ਫੋਨ ਕਾਲਾਂ ਦਾ ਬਹੁਤ ਹੀ ਸ਼ਿਸ਼ਟਾਚਾਰ ਅਤੇ ਨਿਮਰਤਾ ਨਾਲ ਜਵਾਬ ਦੇਣਾ ਹੋਵੇਗਾ। ਇਸ ਮੁੱਦੇ ‘ਤੇ ਇੱਕ ਦੋਭਾਸ਼ੀ ਤੱਥਾਂ ਸਬੰਧੀ ਰਿਪੋਰਟ, ਗ੍ਰਹਿ ਮੰਤਰਾਲੇ ਦੁਆਰਾ 09.10.2024 ਨੂੰ ਲੋਕ ਸਭਾ ਸਕੱਤਰੇਤ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਸੰਸਦੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ ਅਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਐੱਸਐੱਸ/ਆਈਐੱਸਏ
(Release ID: 2111186)
Visitor Counter : 20