ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਵਿਖੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 10 ਵਰ੍ਹਿਆਂ ਵਿੱਚ ਹਰ ਖੇਤਰ ਵਿੱਚ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕੀਤੇ ਹਨ ਜਿਸ ਨਾਲ ਹਰ ਵਰਗ ਦਾ ਵਿਕਾਸ ਹੋ ਰਿਹਾ ਹੈ
100 ਵਰ੍ਹਿਆਂ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਨੇ ਲੱਖਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀਆਂ ਕਈ ਪੀੜ੍ਹੀਆਂ ਦੇ ਜੀਵਨ ਵਿੱਚ ਸਮ੍ਰਿੱਧੀ ਲਿਆਉਣ ਦਾ ਕੰਮ ਕੀਤਾ ਹੈ
ਸਿਹਤ, ਸੇਵਾ ਅਤੇ ਸਹਿਕਾਰ ਦੇ ਤਿੰਨਾਂ ਖੇਤਰਾਂ ਵਿੱਚ ADC ਬੈਂਕ ਨੇ ਬਹੁਤ ਕੰਮ ਕੀਤਾ ਹੈ
Ola ਅਤੇ Uber ਦੀ ਤਰਜ਼ 'ਤੇ ਡ੍ਰਾਈਵਰਾਂ ਦੇ ਲਈ ਵੀ ਰਾਸ਼ਟਰੀ ਪੱਧਰ ਦਾ ਸਹਿਕਾਰੀ ਸੰਗਠਨ ਬਣੇ
ਦੇਸ਼ ਦੇ ਸੁਨਹਿਰੇ (ਉੱਜਵਲ) ਭਵਿੱਖ ਲਈ ਸਕੂਲਾਂ ਦੇ ਨਾਲ-ਨਾਲ ਲਾਈਬ੍ਰੇਰੀਆਂ ਦੀ ਵੀ ਜ਼ਰੂਰਤ
ਅੱਜ ਇਕੱਠੇ ਮਿਲ ਕੇ 11 ਹਜ਼ਾਰ ਤੋਂ ਜ਼ਿਆਦਾ ਯੁਵਾ ਵਕੀਲਾਂ ਨੇ ਨਿਆਂ ਅਤੇ ਫਰਜ਼ ਦੀ ਸਹੁੰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ
ਵਕਾਲਤ ਸਿਰਫ਼ ਇੱਕ ਕਾਰੋਬਾਰ ਨਹੀਂ, ਸਗੋਂ ਦੇਸ਼ ਵਾਸੀਆਂ ਨੂੰ ਨਿਆਂ ਦਿਵਾਉਣ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਪਵਿੱਤਰ ਕਰਤੱਵ ਹੈ
ਹਾਈ ਪਰਫੌਰਮੈਂਸ ਸਪੋਰਟਸ ਸੈਂਟਰ ਵਿੱਚ ਸਾਡੇ ਪੈਰਾ ਐਥਲੀਟਸ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਮੁਕਾਬਲੇ ਦੇ ਲਈ ਉੱਤਮ ਇਨਫ੍ਰਾਸਟ੍ਰਕਚਰ ਦੀਆਂ ਸਾਰੀਆਂ ਸੁਵਿਧਾਵਾਂ ਮਿਲਣਗੀਆਂ
ਕਰਮ, ਧਰਮ, ਧਿਆਨ ਅਤੇ ਗਿਆਨ ਨੂੰ ਜੀਵਨ ਕਦਰਾਂ-ਕੀਮਤਾਂ ਬਣਾਉਣ ਵਾਲੇ ਪੂਜਯ ਬੁੱਧੀਸਾਗਰ ਸੂਰ
Posted On:
09 MAR 2025 8:49PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਅਮਿਤ ਸ਼ਾਹ ਨੇ ਗਾਂਧੀ ਨਗਰ ਵਿੱਚ ਹਾਈ ਪਰਫੌਰਮੈਂਸ ਸਪੋਰਟਸ ਸੈਂਟਰ ਦਾ ਨੀਂਹ ਪੱਥਰ ਰੱਖਿਆ। ਨਾਲ ਹੀ ਉਨ੍ਹਾਂ ਨੇ ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਔਨਲਾਈਨ ਡਿਲੀਵਰੀ ਦੇ ਲਈ ਗੁਜਰਾਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਐਂਡ ਕੌਮਨ ਸਰਵਿਸ ਸੈਂਟਰ ਦਰਮਿਆਨ ਸਮਝੌਤਾ ਪੱਤਰ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ, ਕ੍ਰੇਂਦਰੀ ਗ੍ਰਹਿ ਮੰਤਰੀ ਨੇ ਗੁਜਰਾਤ ਬਾਰ ਕੌਂਸਲ ਦੁਆਰਾ ਆਯੋਜਿਤ ਨਵੇਂ ਰਜ਼ਿਸਟਰਡ (ਇਨਰੋਲਡ) ਵਕੀਲਾਂ ਦੇ ਸਹੁੰ ਚੁੱਕ ਸਮਾਰੋਹ ਨੂੰ ਸੰਬੋਧਨ ਕੀਤਾ। ਕ੍ਰੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੇ 'ਗੋਲਡਨ ਜ਼ੁਬਲੀ ਸਮਾਪਤੀ ਮਹੋਤਸਵ' ਨੂੰ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਸਸਤੁ ਸਾਹਿਤਯ ਮੁਦਰਣਾਲਯ ਟਰੱਸਟ (SastuSahitya Mudranalaya Trust) ਦੁਆਰਾ ਮੁੜ ਪ੍ਰਕਾਸ਼ਿਤ ਪੁਸਤਕਾਂ ਦੀ ਰਿਲੀਜ਼ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਅਹਿਮਦਾਬਾਦ ਵਿੱਚ ਅਚਾਰੀਆ ਭਗਵੰਤ ਸ਼੍ਰੀ ਬੁੱਧੀ ਸਾਗਰ ਸੁਰੀਸ਼ਵਰ ਮਹਾਰਾਜ ਦੀ 150ਵੀਂ ਜਯੰਤੀ ਦੇ ਮੌਕੇ ਵਿੱਚ 150 ਰੁਪਏ ਦੇ ਸਿੱਕੇ ਵੀ ਜਾਰੀ ਕੀਤੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗਾਂਧੀ ਨਗਰ ਵਿੱਚ ਹਾਈ ਪਰਫੌਰਮੈਂਸ ਸਪੋਰਟਸ ਸੈਂਟਰ ਦੇ ਨੀਂਹ ਪੱਥਰ ਅਤੇ ਗੁਜਰਾਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਐਂਡ ਕੌਮਨ ਸਰਵਿਸ ਸੈਂਟਰ ਦਰਮਿਆਨ ਸਮਝੌਤਾ ਪੱਤਰ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੋ ਸੁਵਿਧਾਵਾਂ ਗਾਂਧੀ ਨਗਰ ਦੇ ਨਾਗਰਿਕਾਂ ਅਤੇ ਦੇਸ਼ ਭਰ ਦੇ ਦਿਵਯਾਂਗ ਖਿਡਾਰੀਆਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਦੇ ਹਰ ਵਰਗ ਅਤੇ ਤਬਕੇ ਦਾ ਵਿਕਾਸ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਚਾਹੇ ਨਵੀਂ ਸਿੱਖਿਆ ਨੀਤੀ 2020 ਨੂੰ ਲੈ ਕੇ ਭਾਰਤ ਦੇ ਵਿਦਿਆਰਥੀਆਂ ਲਈ ਗਲੋਬਲ ਕੋਰਸ ਸ਼ੁਰੂ ਕਰਨਾ ਹੋਵੇ, ਭਾਰਤ ਵਿੱਚ ਸਟਾਰਟਅੱਪ ਸ਼ੁਰੂ ਕਰਕੇ ਦੇਸ਼ ਨੂੰ ਵਿਸ਼ਵ ਦੇ ਸਭ ਤੋਂ ਵੱਧ ਸਟਾਰਟਅੱਪ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਤੀਸਰੇ ਸਥਾਨ ‘ਤੇ ਲਿਆਉਣਾ ਹੋਵੇ, ਭਾਰਤ ਦੇ ਅਰਥਤੰਤਰ ਨੂੰ ਵਿਸ਼ਵ ਵਿੱਚ ਪੰਜਵੇਂ ਸਥਾਨ ‘ਤੇ ਲਿਆਉਣਾ ਹੋਵੇ ਜਾ ਭਾਰਤ ਵਿੱਚ ਖੇਤੀਬਾੜੀ ਵਿਕਾਸ ਵਿੱਚ ਨਵੇਂ ਉਤਸ਼ਾਹ ਦੇ ਨਾਲ ਕੰਮ ਕਰਨਾ ਹੋਵੇ, ਹਰ ਖੇਤਰ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਨੇ ਨਵੇਂ ਆਯਾਮ ਸਥਾਪਿਤ ਕੀਤੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨੋਲੋਜੀ ਅਤੇ ਸੀਐੱਸਸੀ ਦੇ ਡਿਜੀਟਲ ਸੇਵਾ ਪੋਰਟਲ ਦਾ ਸਮਾਵੇਸ਼ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੁੱਲ ਮਿਲਾ ਕੇ ਰਾਜ ਅਤੇ ਕੇਂਦਰ ਦੀ 300 ਤੋਂ ਵੱਧ ਸੇਵਾਵਾਂ ਨਾਗਰਿਕਾਂ ਨੂੰ ਘਰ ਦੇ ਕੋਲ ਸੀਐੱਸਸੀ ਸੈਂਟਰ ਤੋਂ ਹਾਸਲ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਆਧਾਰ ਕਾਰਡ, ਪੈਨ ਕਾਰਡ, ਰੇਲਵੇ, ਬੱਸ, ਜ਼ਹਾਜ ਟਿਕਟ, ਹੋਟਲ ਬੁਕਿੰਗ, ਪ੍ਰੋਫੈਸ਼ਨਲ ਰਜ਼ਿਸਟ੍ਰੇਸ਼ਨ, ਜਾਤੀ ਪ੍ਰਮਾਣ ਪੱਤਰ, ਰਾਸ਼ਨ ਕਾਰਡ, ਸਕੌਲਰਸ਼ਿਪ ਅਪਲਾਈ ਕਰਨੀ ਹੋਵੇ ਜਾਂ ਜਨਮ-ਮੌਤ ਦਾ ਰਜ਼ਿਸਟ੍ਰੇਸ਼ਨ ਕਰਵਾਉਣਾ ਹੋਵੇ- ਕਿਸੇ ਕੰਮ ਦੇ ਲਈ ਹੁਣ ਨਾਗਰਿਕਾਂ ਨੂੰ ਘਰ ਤੋਂ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਦੇ ਡਿਜੀਟਲ ਇੰਡਿਆ ਮਿਸ਼ਨ ਨੂੰ ਗਤੀ ਮਿਲੇਗੀ ਅਤੇ ਦੇਸ਼ ਵਿੱਚ ਡਿਜੀਟਲ ਸਰਵਿਸ ਗ੍ਰਾਸਰੂਟ ਲੈਵਲ ‘ਤੇ ਲੈ ਜਾਣ ਦਾ ਕੰਮ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਦੀ ਡਿਜੀਟਲ ਕਨੈਕਟਿਵਿਟੀ ਵਧਾਉਣ ਦੇ ਲਈ ਕਈ ਕੰਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਸੱਭ ਤੋਂ ਵੱਧ ਅਤੇ ਗਤੀ ਨਾਲ 5ਜੀ ਸੇਵਾਵਾਂ ਦਾ ਰੋਲਆਊਟ ਭਾਰਤ ਵਿੱਚ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗ੍ਰਮੀਣ ਬ੍ਰੌਡਬੈਂਡ ਕਨੈਕਟੀਵਿਟੀ ਪ੍ਰੋਗਰਾਮ ‘ਤੇ ਕੰਮ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 2,14,000 ਗ੍ਰਾਮ ਪੰਚਾਇਤਾਂ ਅੱਜ ਭਾਰਤ ਨੈੱਟ ਦੇ ਮਾਧਿਅਮ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਲੱਖ ਤੋਂ ਵੱਧ ਵਾਈਫਾਈ ਹੌਟਸਪੋਟ ਬਣਾਏ ਗਏ ਹਨ ਅਤੇ ਗਿਆਰਾਂ ਲੱਖ ਪੰਜਾਹ ਹਜ਼ਾਰ ਤੋਂ ਵੱਧ ਫਾਈਬਰ ਟੂ ਦ ਹੋਮ ਕਨੈਕਸ਼ਨ ਦੇਣ ਦਾ ਕੰਮ ਪੂਰਾ ਹੋ ਗਿਆ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਾਰੀਆਂ ਸੁਵਿਧਾਵਾਂ ਸਸਤੀਆਂ ਵੀ ਹੋਈਆਂ ਹਨ। 2014 ਵਿੱਚ ਜਦੋਂ ਸ਼੍ਰੀ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਉਸ ਸਮੇਂ 1 ਜੀਬੀ ਡੇਟਾ ਦੀ ਕੀਮਤ ਦੇਸ਼ ਵਿੱਚ 270 ਰੁਪਏ ਸੀ ਅਤੇ ਅੱਜ 1 ਜੀਬੀ ਡੇਟਾ ਦੀ ਕੀਮਤ ਸਿਰਫ਼ 9 ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਮੋਬਾਇਲ ਬ੍ਰੌਡਬੈਂਡ ਸਪੀਡ 1.30 ਐੱਮਬੀਪੀਐੱਸ ਸੀ, ਜੋ ਅੱਜ ਵਧ ਕੇ 96 ਐੱਮਬੀਪੀਐੱਸ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਲੈਣ-ਦੇਣ, ਮਨੋਰੰਜਨ, ਕਾਰੋਬਾਰ ਵਧਾਉਣ, ਬੈਂਕਿੰਗ ਸੁਵਿਧਾਵਾਂ, ਡਿਜੀਟਲ ਸਿੱਖਿਆ ਵਿੱਚ ਅੱਗੇ ਵੱਧਣਾ ਆਦਿ ਜਿਹੇ ਹਰ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ ਅਤੇ ਨਾਗਰਿਕਾਂ ਦੇ ਲਈ ਨਰੇਂਦਰ ਮੋਦੀ ਸਰਕਾਰ ਨੇ ਸੁਵਿਧਾਵਾਂ ਅਤੇ ਪਹੁੰਚਯੋਗਤਾ ਉਪਲਬਧ ਕਰਵਾਈਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਲਗਭਗ ਸਵਾ ਤਿੰਨ ਸੌ ਕਰੋੜ ਰੁਪਏ ਦੀ ਲਾਗਤ ਨਾਲ ਪੈਰਾ ਹਾਈ ਪਰਫੌਰਮੈਂਸ ਸਪੋਰਟਸ ਸੈਂਟਰ ਦਾ ਭੂਮੀਪੂਜਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪੈਰਾ ਐਥਲੀਟਸ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਰਾਜ ਪੱਧਰੀ, ਦੇਸ਼ ਪੱਧਰੀ ਅਤੇ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਉੱਤਮ ਇਨਫ੍ਰਾਸਟ੍ਰਕਚਰ ਮਿਲੇ, ਇਸ ਦੇ ਲਈ ਸਾਰੀਆਂ ਸੁਵਿਧਾਵਾਂ ਇਸ ਕੇਂਦਰ ਵਿੱਚ ਉਪਲਬਧ ਹੋਣਗੀਆਂ। ਪ੍ਰਧਾਨ ਮੰਤਰੀ ਮੋਦੀ ਜੀ ਨੇ ਸਨਮਾਨਜਨਕ ਸ਼ਬਦ ‘ਦਿਵਯਾਂਗ’ ਦੇ ਕੇ ਸਾਰੇ ਦਿਵਯਾਂਗਜਨਾਂ ਵਿੱਚ ਆਤਮਵਿਸ਼ਵਾਸ ਭਰਨ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਇਸ ਪਹਿਲ ਦੇ ਬਾਅਦ ਦਿਵਯਾਂਗਜਨਾਂ ਨੇ ਵੀ ਹਰ ਖੇਤਰ ਵਿੱਚ ਆਪਣਾ ਪ੍ਰਦਰਸ਼ਨ ਵਧਾਇਆ ਅਤੇ ਅੱਜ ਪੂਰੇ ਵਿਸ਼ਵ ਵਿੱਚ ਸਭ ਤੋਂ ਵਧੀਆ ਪਰਫੌਰਮੈਂਸ ਸਾਡੇ ਦਿਵਯਾਂਗ ਖਿਡਾਰੀਆਂ ਦੀ ਹੁੰਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿਵਯਾਂਗ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਪ੍ਰੈਕਟਿਸ ਦੇ ਲਈ ਇਹ ਹਾਈ ਪਰਫੌਰਮੈਂਸ ਸੈਂਟਰ ਬਹੁਤ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਨਰੇਂਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਦ ਉਨ੍ਹਾਂ ਨੇ ‘ਖੇਲੇ ਗੁਜਰਾਤ’ (Khele Gujarat) ਅਤੇ ਹੁਣ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੁਆਰਾ ਦਿੱਤੇ ਗਏ ਸਪੋਰਟਸ ਫਾਰ ਆਲ ਦੇ ਮੰਤਰ ਨੂੰ ਸਾਕਾਰ ਕਰਨ ਲਈ ਸ਼੍ਰੀ ਭੂਪੇਂਦਰ ਪਟੇਲ ਜੀ ਦੀ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਅੱਜ ਗੁਜਰਾਤ, ਦੇਸ਼ ਭਰ ਵਿੱਚ ਸਭ ਤੋਂ ਵੱਧ ਸਪੋਰਟਸ ਇਨਫ੍ਰਾਸਟ੍ਰਕਚਰ ਵਾਲਾ ਰਾਜ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡਾ ਟੀਚਾ ਵਰ੍ਹੇ 2036 ਦੇ ਓਲੰਪਿਕ ਖੇਲ ਮੋਟੇਰਾ ਸਟੇਡੀਅਮ ਦੇ ਕੋਲ ਸਰਦਾਰ ਪਟੇਲ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਕਰਨ ਦਾ ਹੈ ਅਤੇ ਇਸ ਦੇ ਲਈ ਗੁਜਰਾਤ ਸਰਕਾਰ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਗੁਜਰਾਤ ਬਾਰ ਕੌਂਸਲ ਦੁਆਰਾ ਆਯੋਜਿਤ ਨਵੇਂ ਭਰਤੀ ਹੋਏ ਵਕੀਲਾਂ ਦੇ ਸਹੁੰ ਚੁੱਕ ਸਮਾਰੋਹ ਦੇ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਦੋ ਪ੍ਰਕਾਰ ਨਾਲ ਇਤਿਹਾਸਕ ਹੈ। ਅੱਜ 11 ਹਜ਼ਾਰ ਯੁਵਾ ਵਕੀਲ ਸੰਵਿਧਾਨ ਦੀ ਸੁਰੱਖਿਆ ਅਤੇ ਨਾਗਰਿਕਾਂ ਨੂੰ ਨਿਆਂ ਦਿਵਾਉਣ ਦੇ ਕੰਮ ਨਾਲ ਕਾਰੋਬਾਰੀ ਰੂਪ ਵਿੱਚ ਜੁੜ ਰਹੇ ਹਨ ਅਤੇ ਇੱਕ ਹੀ ਛੱਤ ਦੇ ਹੇਠਾਂ 11 ਹਜ਼ਾਰ ਵਕੀਲਾਂ ਦਾ ਇਕੱਠਾ ਹੋਣਾ ਆਪਣੇ ਆਪ ਵਿੱਚ ਇਤਿਹਾਸਕ ਹੈ। ਉਨ੍ਹਾਂ ਨੇ ਕਿਹਾ ਕਿ ਵਕਾਲਤ ਸਿਰਫ਼ ਇੱਕ ਕਾਰੋਬਾਰ ਹੀ ਨਹੀਂ ਹੈ ਸਗੋਂ ਇੱਕ ਪਵਿੱਤਰ ਜ਼ਿੰਮੇਦਾਰੀ ਹੈ। ਇਹ ਪਵਿੱਤਰ ਜ਼ਿੰਮੇਦਾਰੀ ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਦੇਸ਼ ਦੀ 140 ਕਰੋੜ ਜਨਤਾ ਦੀ ਸੰਪਤੀ, ਸਰੀਰਕ ਅਤੇ ਸਨਮਾਨ ਦੀ ਰੱਖਿਆ ਲਈ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰੋਬਾਰ ਵਿੱਚ ਇੱਕ ਛੋਟੀ ਜਿਹੀ ਗਲਤੀ ਕਿਸੇ ਦੇ ਜੀਵਨ ਵਿੱਚ ਹਨ੍ਹੇਰਾ ਲਿਆ ਸਕਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਮੌਜੂਦ 11 ਹਜ਼ਾਰ ਵਕੀਲ ਅਜਿਹੇ ਸਮੇਂ ਵਿੱਚ ਸੰਵਿਧਾਨ ਦੀ ਸੁਰੱਖਿਆ ਦੀ ਪ੍ਰਕਿਰਿਆ ਦੇ ਨਾਲ ਜੁੜਨ ਜਾ ਰਹੇ ਹਨ ਜਦੋਂ ਸਾਡੇ ਸੰਵਿਧਾਨ ਨੇ ਆਪਣੇ 75 ਵਰ੍ਹੇ ਪੂਰੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੰਸਦ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਤੰਤਰਤਾ, ਸੰਵਿਧਾਨ ਨਿਰਮਾਣ ਅਤੇ ਦੇਸ਼ ਦੇ ਵਿਕਾਸ ਵਿੱਚ ਵਕੀਲਾਂ ਦਾ ਯੋਗਦਾਨ ਹਮੇਸ਼ਾ ਉੱਦਮ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਵੱਲ ਦੇਖਣ ਤੋਂ ਪਤਾ ਚਲਦਾ ਹੈ ਕਿ ਲਾਲਾ ਲਾਜਪਤਰਾਏ, ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ, ਭੂਲਾਭਾਈ ਦੇਸਾਈ, ਸਰਦਾਰ ਵੱਲਭਭਾਈ ਪਟੇਲ, ਡਾ. ਰਾਜੇਂਦਰ ਬਾਬੂ ਹੋਣ ਜਾਂ ਡਾ. ਅੰਬੇਡਕਰ, ਇਹ ਸਾਰੇ ਖੁਦ ਪੇਸ਼ੇ ਤੋਂ ਵਕੀਲ ਹੀ ਸਨ। ਸੁਤੰਤਰਤਾ ਦੇ ਬਾਅਦ ਸੰਵਿਧਾਨ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਡ੍ਰਾਫਟਿੰਗ ਕਮੇਟੀ ਦੇ ਚੇਅਰਮੈਨ ਡਾ. ਭੀਮਰਾਓ ਅੰਬੇਡਕਰ, ਸੰਵਿਧਾਨ ਸਭਾ ਦੇ ਚੇਅਰਮੈਨ ਡਾ. ਰਾਜੇਂਦਰ ਪ੍ਰਸਾਦ ਅਤੇ ਸੰਵਿਧਾਨ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡਾ. ਕੇ.ਐੱਮ. ਮੁਨਸ਼ੀ ਵੀ ਉੱਘੇ ਵਕੀਲ ਹੀ ਸਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਇੱਕ ਦੂਰਦ੍ਰਿਸ਼ਟੀ, ਪਾਰਦਰਸ਼ੀ ਅਤੇ ਸਮਾਵੇਸ਼ੀ ਸੰਵਿਧਾਨ ਬਣਾਇਆ ਹੈ ਅਤੇ ਇਸ ਦੀ ਰੱਖਿਆ, ਸੁਚਾਰੂ ਤੌਰ ‘ਤੇ ਸੰਚਾਲਨ ਦੀ ਜ਼ਿੰਮੇਦਾਰੀ ਦੇ ਨਾਲ ਅੱਜ 11 ਹਜ਼ਾਰ ਵਕੀਲ ਜੁੜਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਕੀਲਾਂ ਦਾ ਇੰਨਾ ਵੱਡਾ ਮੋਬਿਲਾਈਜੇਸ਼ਨ ਗੁਜਰਾਤ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ, ਤਿੰਨੋਂ ਖੇਤਰਾਂ ਵਿੱਚ ਕਈ ਉਪਲਬਧੀਆਂ ਨਾਲ ਜੋੜਿਆ ਹੈ। ਸਮਾਜਿਕ ਨਿਆਂ ਦੇ ਤਹਿਤ ਮੋਦੀ ਜੀ ਨੇ ਤਿੰਨ ਤਲਾਕ ਸਮਾਪਤ ਕਰਕੇ ਪਹਿਲੀ ਵਾਰ ਮੁਸਲਿਮ ਮਹਿਲਾਵਾਂ ਨੂੰ ਸਮਾਨਤਾ ਦਾ ਅਧਿਕਾਰ ਦਿਲਵਾਇਆ। ਨਵੀਂ ਸਿੱਖਿਆ ਨੀਤੀ ਦੇ ਤਹਿਤ ਸਕਿੱਲ ਬੇਸਡ ਅਤੇ ਮਾਤ੍ਰਭਾਸ਼ਾ ਵਿੱਚ ਸਿੱਖਿਆ ਨਾਲ ਸਾਡੇ ਨੌਜਵਾਨਾਂ, ਕਿਸ਼ੋਰਾਂ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ ਹੈ। ਨਾਗਰਿਕਤਾ ਸੰਸ਼ੋਧਨ ਐਕਟ ਦੇ ਜ਼ਰੀਏ ਦਹਾਕਿਆਂ ਤੋਂ ਤਸੀਹੇ ਝੇਲ ਰਹੇ ਲੋਕਾਂ ਨੂੰ ਨਾਗਰਿਕਤਾ ਦਾ ਅਧਿਕਾਰ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਦਾ ਕਾਨੂੰਨ ਵਿਵਸਥਾ ਵਿੱਚ ਅੱਜ ਤੱਕ ਵਿਸ਼ਵਾਸ ਕਾਇਮ ਹੈ ਲੇਕਿਨ ਨਿਆਂ ਮਿਲਣ ਵਿੱਚ ਦੇਰੀ ਕਾਰਨ ਇਹ ਵਿਸ਼ਵਾਸ ਲੰਬੇ ਸਮੇਂ ਤੱਕ ਨਹੀਂ ਟਿਕਿਆ ਰਹਿ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਨਿਆਂ ਕੇਂਦ੍ਰਿਤ ਅਤੇ ਸਮੇਂ ‘ਤੇ ਨਿਆਂ ਦਿਲਾਉਣ ਲਈ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਣਾਏ। ਪੂਰੇ ਦੇਸ਼ ਦੀ ਨਿਆਂ ਪ੍ਰਕਿਰਿਆ ਅੱਜ ਇਨ੍ਹਾਂ ਕਾਨੂੰਨਾਂ ਦੇ ਅਧਾਰ ‘ਤੇ ਕੰਮ ਕਰ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ‘ਤੇ ਪੂਰੀ ਤਰ੍ਹਾਂ ਨਾਲ ਅਮਲ ਹੋਣ ਦੇ ਬਾਅਦ ਐੱਫ.ਆਈ.ਆਰ ਰਜਿਸਟਰਡ ਹੋਣ ਦੇ ਬਾਅਦ ਤਿੰਨ ਸਾਲ ਦੇ ਅੰਦਰ ਸੁਪਰੀਮ ਕੋਰਟ ਤੱਕ ਨਿਆਂ ਮਿਲੇ, ਅਜਿਹੀ ਵਿਵਸਥਾ ਕਾਨੂੰਨ ਵਿੱਚ ਕੀਤੀ ਗਈ ਹੈ। ਕਈ ਪ੍ਰਕਿਰਿਆਵਾਂ ਨੂੰ ਯੁਕਤੀਸੰਗਤ ਬਣਾ ਕੇ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ, ਛੋਟੇ-ਵੱਡੇ ਕੇਸਾਂ ਵਿੱਚ ਸਮਰੀ-ਟ੍ਰਾਇਲ ਦੇ ਜ਼ਰੀਏ ਜਲਦੀ ਪੂਰਾ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਸਗੋਂ ਤਕਨੀਕ ਦੀ ਵਰਤੋਂ ਕਰਕੇ ਇਲੈਕਟ੍ਰੋਨਿਕ ਅਤੇ ਡਿਜੀਟਲ ਰਿਕਾਰਡ ਦੀਆਂ ਨਵੀਆਂ ਪਰਿਭਾਸ਼ਾਵਾਂ ਨੂੰ ਕਾਨੂੰਨ ਵਿੱਚ ਸ਼ਾਮਲ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਗੋਲਡਨ ਜੁਬਲੀ ਸਮਾਪਨ ਮਹੋਤਸਵ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਵਿੱਚ ਕੰਪਿਊਟਰਾਈਜ਼ੇਸ਼ਨ, ਪਾਰਦਰਸ਼ਿਤਾ ਅਤੇ ਲੋਨ ਦੇਣ ਦੀ ਵਿਵਸਥਾ ਵਿੱਚ ਸੁਧਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਿਰੰਤਰ ਮੌਨੀਟਰਿੰਗ ਅਤੇ ਕਿਸਾਨਾਂ ਦੀ ਚਿੰਤਾ ਕਰਨ ਦੇ ਨਾਲ ਹੀ ਅੱਜ ਇਹ ਬੈਂਕ ਜ਼ੀਰੋ ਐੱਨਪੀਏ ਵਿੱਚ ਹੈ,ਜੋ ਸਾਡੇ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਆਪਣੇ 100 ਵਰ੍ਹਿਆਂ ਦੇ ਇਤਿਹਾਸ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਨੇ ਅਹਿਮਦਾਬਾਦ ਜ਼ਿਲ੍ਹੇ ਦੇ ਲੱਖਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀਆਂ ਕਈ ਪੀੜ੍ਹੀਆਂ ਦੀ ਜੀਵਨ ਵਿੱਚ ਸਮ੍ਰਿੱਧੀ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 25 ਵਰ੍ਹਿਆਂ ਵਿੱਚ ਇਸ ਬੈਂਕ ਨੇ 100 ਫੀਸਦੀ ਈ-ਬੈਂਕਿੰਗ ਜਿਹੇ ਕਈ ਨਵੇਂ ਖੇਤਰਾਂ ਵਿੱਚ ਪ੍ਰਵੇਸ਼ ਕੀਤਾ ਹੈ, ਜਿਸ ਦੇ ਕਾਰਨ ਬੈਂਕ ਦੇ ਜਮ੍ਹਾਂਕਰਤਾਵਾਂ ਦਾ ਵਿਸ਼ਵਾਸ ਵਧਿਆ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਬੈਂਕ ਦੀ ਪਹੁੰਚ ਵਧਾਉਣ ਦਾ ਮਾਧਿਅਮ ਪ੍ਰਚਾਰ ਨਹੀਂ ਸਗੋਂ ਸੇਵਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ, ਸੇਵਾ ਅਤੇ ਸਹਿਕਾਰ ਦੇ ਤਿੰਨਾ ਖੇਤਰਾਂ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਨੇ ਬਹੁਤ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਸਹਿਕਾਰਤਾ ਖੇਤਰ ਦੀ ਮੰਗ ਸੀ ਕਿ ਇੱਕ ਅਲਗ ਸਹਿਕਾਰਤਾ ਮੰਤਰਾਲਾ ਬਣਿਆ ਅਤੇ ਦੇਸ਼ ਵਿੱਚ ਸਹਿਕਾਰਤਾ ਅਭਿਯਾਨ ਨੂੰ ਅੱਜ ਦੇ ਸਮੇਂ ਦੇ ਅਨੁਕੂਲ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੰਗ ਨੂੰ ਪੂਰਾ ਕਰਦੇ ਹੋਏ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਅਤੇ ਮੰਤਰਾਲੇ ਨੇ ਅੱਜ ਤੱਕ 60 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੈਅ ਕੀਤਾ ਹੈ ਕਿ 5 ਵਰ੍ਹਿਆਂ ਵਿੱਚ 2 ਲੱਖ ਕੋਆਪ੍ਰੇਟਿਵ ਸੋਸਾਇਟੀਆਂ ਬਣਾਉਣੀਆਂ ਹਨ ਅਤੇ ਦੇਸ਼ ਵਿੱਚ ਇੱਕ ਵੀ ਪੰਚਾਇਤ ਅਜਿਹੀ ਨਹੀਂ ਹੋਵੇਗੀ ਜਿੱਥੇ ਪ੍ਰਾਇਮਰੀ ਕੋਆਪ੍ਰੇਟਿਵ ਸੋਸਾਇਟੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਲਈ ਮਾਡਲ ਬਾਇਲੌਜ ਬਣਾ ਕੇ ਕਈ ਤਰ੍ਹਾਂ ਦੀਆ ਗਤੀਵਿਧੀਆਂ ਨੂੰ ਇਨ੍ਹਾਂ ਦੇ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਦੀ 572 ਸਹਿਕਾਰੀ ਕਮੇਟੀਆਂ ਵਿੱਚੋਂ ਹਰ ਇੱਕ ਕਮੇਟੀ ਨੂੰ ਸਾਡੀਆਂ ਤਿੰਨ ਬਹੁ-ਮੰਤਵੀ ਰਾਸ਼ਟਰੀ ਕੋਆਪ੍ਰੇਟਿਵ ਸੋਸਾਇਟੀਆਂ ਦਾ ਮੈਂਬਰ ਬਣਨਾ ਚਾਹੀਦਾ ਹੈ ਅਤੇ ਇਸ ਦਿਸ਼ਾ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਨੂੰ ਕੰਮ ਕਰਨਾ ਚਾਹੀਦਾ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰੀ ਪੱਧਰ ‘ਤੇ ਡਰਾਈਵਰਾਂ ਦੀ ਇੱਕ ਨੈਸ਼ਨਲ ਕੋਆਪ੍ਰੇਟਿਵ ਟੈਕਸੀ ਮੈਨੇਜਮੈਂਟ ਸੰਸਥਾ ਵੀ ਅਸੀਂ ਬਣਾਉਣ ਵਾਲੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਕੁੱਲ ਬੀਜ ਉਤਪਾਦਨ ਦਾ 25 ਪ੍ਰਤੀਸ਼ਤ ਹਿੱਸਾ ਕੋਆਪ੍ਰੇਟਿਵ ਸੈਕਟਰ ਤੋਂ ਹੋਵੇ, ਅਜਿਹਾ ਟੀਚਾ ਵੀ ਤੈਅ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਵਿੱਚ ਸਹਿਕਾਰਤਾ ਖੇਤਰ ਦਾ ਭਵਿੱਖ ਉੱਜਵਲ ਹੈ ਅਤੇ ਇਸ ਵਿੱਚ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਜਿਹੀਆਂ ਸੰਸਥਾਵਾਂ ਨੂੰ ਅੱਗੇ ਵਧ ਕੇ ਵੱਡਾ ਯੋਗਦਾਨ ਦੇਣਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਹੋ ਰਹੇ ਇੰਨੇ ਸਾਰੇ ਸੁਧਾਰਾਂ ਦੇ ਨਾਲ-ਨਾਲ ਸਾਨੂੰ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਨੂੰ ਵਧੇਰੇ ਪ੍ਰਾਸੰਗਿਕ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਦੀ ਉਪਯੋਗਤਾ ਦੇ ਨਾਲ-ਨਾਲ ਅਹਿਮਦਾਬਾਦ ਜ਼ਿਲ੍ਹੇ ਦੇ ਨਾਗਰਿਕਾਂ ਦਾ ਇਸ ਨਾਲ ਜੁੜਾਅ ਅਤੇ ਉਨ੍ਹਾਂ ਦਾ ਵਿਸ਼ਵਾਸ ਇਸ ਬੈਂਕ ਵਿੱਚ ਹੋਵੇ, ਇਹ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ 100 ਵਰ੍ਹਿਆਂ ਬਾਅਦ ਇਸ ਬੈਂਕ ਦਾ ਦੋ-ਸ਼ਤਾਬਦੀ ਸਮਾਰੋਹ ਮਨਾਇਆ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਸਤੁ ਸਾਹਿਤਯ ਮੁਦਰਣਾਲਯ ਟ੍ਰਸਟ ਦੁਆਰਾ ਮੁੜ ਛਪੀਆਂ ਪੁਸਤਕਾਂ ਰਿਲੀਜ਼ ਕੀਤੀਆਂ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਰਾਸ਼ਟਰੀ ਕਵੀ ਜ਼ਵੇਰਚੰਦ ਮੇਘਾਣੀ ਜੀ ਦੀ ਪੁਣਯਤਿਥੀ ਹੈ ਅਤੇ ਅੱਜ ਹੀ ਦੇ ਦਿਨ ਵਰ੍ਹੇ 2002 ਦੇ ਬਾਅਦ ਸਸਤੁ ਸਾਹਿਤਯ ਮੁਦਰਣਾਲਯ ਟ੍ਰਸਟ ਦੁਆਰਾ ਇਕੱਠੇ ਕਈ ਪੁਸਤਕਾਂ ਦੀ ਮੁੜ ਛਪਾਈ ਹੋਣ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਮਾਜ, ਭਾਸ਼ਾ, ਉਸ ਦਾ ਗੌਰਵ, ਨਿਰੰਤਰਤਾ ਅਤੇ ਹੋਂਦ ਤਦ ਹੀ ਗੌਰਵਮਈ ਬਣਦੇ ਹਨ ਜਦੋਂ ਉਸ ਦੀ ਸੰਭਾਲ ਕਰਨ ਵਾਲੇ ਲੋਕ, ਸਾਹਿਤਕਾਰ ਅਤੇ ਸਾਹਿਤ ਦੇ ਪੋਸ਼ਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਸਮੇਂ-ਸਮੇਂ ‘ਤੇ ਮਿਲਦੇ ਰਹਿਣ।
ਉਨ੍ਹਾਂ ਨੇ ਕਿਹਾ ਕਿ ਗੁਜਰਾਤੀ ਭਾਸ਼ਾ ਦੇ ਇਤਿਹਾਸ ਨੂੰ ਹੇਮਚੰਦਰ ਅਚਾਰੀਆ ਤੋਂ ਲੈ ਕੇ ਨਰਸਿੰਹ ਮੇਹਤਾ, ਨਰਮਦ, ਗੋਵਰਧਨਰਾਮ ਤ੍ਰਿਪਾਠੀ, ਸੁੰਦਰਮ, ਗਾਂਧੀਜੀ, ਕਾਕਾ ਸਾਹੇਬ ਕਾਲੇਲਕਰ ਜਿਹੇ ਅਨੇਕ ਵਿਦਵਾਨਾਂ ਨੇ ਅੱਗੇ ਵਧਾਇਆ ਅਤੇ ਇਸ ਨੂੰ ਨਵੀਂ ਊਰਜਾ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ‘ਗਰਵੀ ਗੁਜਰਾਤ’, ਜਿਸ ਦੀ ਕਲਪਨਾ ਨਰਮਦ ਨੇ ਕੀਤੀ ਗੀ, ਨੂੰ ਗਰਵੀ ਬਣਾਉਣ ਦਾ ਕੰਮ ਹੋਇਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਚਾਰਾਂ ਦੀ ਉਚਾਈ, ਉਨ੍ਹਾਂ ਦੀ ਉੱਪਰ ਵਾਲੀ ਗਤੀ ਅਤੇ ਉਨ੍ਹਾਂ ਨੂੰ ਸਹੀ ਰਸਤੇ ਵੱਲ ਲੈ ਜਾਣ ਦਾ ਕਾਰਜ ਸਿਰਫ਼ ਅਤੇ ਸਿਰਫ਼ ਪੜ੍ਹਨ ਦੁਆਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਇਸ ਗੱਲ ਤੋਂ ਤੈਅ ਨਹੀਂ ਹੁੰਦਾ ਕਿ ਦੇਸ਼ ਦੇ ਸਕੂਲਾਂ ਵਿੱਚ ਕਿੰਨੇ ਵਿਦਿਆਰਥੀ ਹਨ ਸਗੋਂ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਦੇਸ਼ ਦੀਆਂ ਲਾਇਬ੍ਰੇਰੀਆਂ ਵਿੱਚ ਪਾਠਕਾਂ ਦੀ ਸੰਖਿਆ ਕਿੰਨੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਅਕਤੀ, ਆਤਮਾ ਨੂੰ ਅੱਗੇ ਲੈ ਜਾਣ ਵਾਲਾ ਅਤੇ ਗਿਆਨ ਵਿੱਚ ਵਾਧਾ ਕਰਨ ਵਾਲਾ ਸਾਹਿਤ ਸਸਤਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਖੰਡ ਆਨੰਦ ਮੈਗਜ਼ੀਨ ਨੇ ਸਾਤਵਿਕ ਸਾਹਿਤ ਪ੍ਰਦਾਨ ਕਰਨ, ਬਾਲ ਮਨ ਦੇ ਨਿਰਮਾਣ ਅਤੇ ਬਾਲਗ ਲੋਕਾਂ ਨੂੰ ਸਮਾਜ ਸੇਵਾ ਦਾ ਸੰਦੇਸ਼ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਸਤੁ ਸਾਹਿਤਯ ਨੇ ਜੀਵਨ ਨੂੰ ਅੱਗੇ ਵਧਾਉਣ ਵਾਲੀ, ਭਗਤੀ ਦੀ ਸਰਲ ਸਮਝ ਦੇਣ ਵਾਲੀ, ਅਧਿਆਤਮ ਦਾ ਵਿਵਹਾਰਿਕ ਗਿਆਨ ਦੇਣ ਵਾਲੀ ਅਤ ਭਾਰਤ ਦੇ ਧਰਮ ਗ੍ਰੰਥਾਂ ਵਿੱਚ ਸ਼ਾਮਲ ਨੀਤੀ ਦੀ ਸਰਲ ਵਿਆਖਿਆ ਕਰਨ ਵਾਲੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ 2002 ਦੇ ਬਾਅਦ ਪਹਿਲੀ ਵਾਰ 24 ਪੁਸਤਕਾਂ ਇੱਥੇ ਮੁੜ ਛਾਪੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ “ਵਾਂਚੇ ਗੁਜਰਾਤ” ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਪੜ੍ਹਨ ਦੀ ਮਹਿਮਾ ਵਧਾਉਣ ਲਈ ਇਕੱਲੇ ਸਰਕਾਰ ਕੁਝ ਨਹੀਂ ਕਰ ਸਕਦੀ, ਭਾਸ਼ਾ ਦੀ ਸ਼ੁੱਧਤਾ, ਲਿਖਣ ਦਾ ਉਦੇਸ਼, ਲਿਖਣ ਦੀ ਦਿਸ਼ਾ, ਗੱਦ ਅਤੇ ਕਵਿਤਾ ਦੋਵਾਂ ਵਿੱਚ ਭਰਪੂਰ ਮਾਤਰਾ ਵਿੱਤ ਸਤਵ ਭਰਨ ਦਾ ਕਾਰਜ ਵਿਦਵਾਨਾਂ ਨੂੰ ਹੀ ਕਰਨਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਇੰਟਰਨੈੱਟ ਦੇ ਜ਼ਮਾਨੇ ਵਿੱਚ ਬੱਚੇ ਪੜ੍ਹਨ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਅਜਿਹੇ ਵਿੱਚ ਜੇਕਰ ਬੱਚਾ ਪੜ੍ਹਨਾ ਸਿੱਖਣਗੇ ਤਾਂ ਉਹ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰ ਸਕਣਗੇ।
****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2110223)
Visitor Counter : 29