ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਹਿਸਾਰ ਵਿੱਚ ਬ੍ਰਹਮਾ ਕੁਮਾਰੀ ਦੇ ਰਾਜ ਪੱਧਰੀ ਅਭਿਯਾਨ ‘ਸਮੁੱਚੀ ਭਲਾਈ ਲਈ ਅਧਿਆਤਮਿਕ ਸਿੱਖਿਆ’ ਦੀ ਸ਼ੁਰੂਆਤ ਕੀਤੀ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਹਿਸਾਰ ਵਿੱਚ ਬ੍ਰਹਮਾ ਕੁਮਾਰੀ ਦੀ ਗੋਲਡਨ ਜੁਬਲੀ ‘ਤੇ ਅੱਜ (10 ਮਾਰਚ, 2025) ਰਾਜ ਪੱਧਰੀ ਅਭਿਯਾਨ ‘ਸਮੁੱਚੀ ਭਲਾਈ ਲਈ ਅਧਿਆਤਮਿਕ ਸਿੱਖਿਆ’ ਦੀ ਸ਼ੁਰੂਆਤ ਕੀਤੀ।
Posted On:
10 MAR 2025 5:50PM by PIB Chandigarh

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਿਕਤਾ ਮਨੁੱਖ ਨਿਰਮਿਤ ਸੀਮਾਵਾਂ ਤੋਂ ਉਪਰ ਉੱਠ ਕੇ ਸੰਪੂਰਨ ਮਨੁੱਖਤਾ ਨੂੰ ਇੱਕ ਕਰਦੀ ਹੈ। ਅਧਿਆਤਮਿਕਤਾ ‘ਤੇ ਅਧਾਰਿਤ ਸਮਾਜਿਕ ਆਰਥਿਕ, ਵਿਗਿਆਨਿਕ, ਸੱਭਿਆਚਾਰਕ, ਰਾਜਨੀਤਕ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਵਿਵਸਥਾ ਨੈਤਿਕ ਅਤੇ ਟਿਕਾਊ ਬਣੀ ਰਹਿੰਦੀ ਹੈ। ਜੋ ਵਿਅਕਤੀ ਅਧਿਆਤਮਿਕ ਚੇਤਨਾ ਨੂੰ ਹਮੇਸ਼ਾ ਜਾਗ੍ਰਿਤ ਰੱਖਦਾ ਹੈ, ਉਹ ਮਾਨਸਿਕ ਅਤੇ ਸਰੀਰਕ ਸਿਹਤ ਅਤੇ ਅੰਦਰੂਨੀ ਸ਼ਾਂਤੀ ਦਾ ਅਨੁਭਵ ਕਰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜੋ ਵਿਅਕਤੀ ਅਧਿਆਤਮਿਕ ਸ਼ਾਂਤੀ ਦਾ ਅਨੁਭਵ ਕਰਦਾ ਹੈ, ਉਹ ਦੂਸਰਿਆਂ ਦੇ ਜੀਵਨ ਨੂੰ ਵੀ ਸਕਾਰਾਤਮਕ ਊਰਜਾ ਨਾਲ ਸਮ੍ਰਿੱਧ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਤਮਿਕ ਸ਼ਾਂਤੀ ਦੀ ਅਸਲ ਉਪਯੋਗਿਤਾ ਇਕੱਲਤਾ ‘ਚ ਰਹਿਣ ਵਿੱਚ ਨਹੀਂ ਹੈ। ਇਸ ਦਾ ਉਪਯੋਗ ਸਿਹਤ, ਸਸ਼ਕਤ ਅਤੇ ਸਮ੍ਰਿੱਧ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਬ੍ਰਹਮਾ ਕੁਮਾਰੀ ਸੰਸਥਾ ਅਧਿਆਤਮਿਕ ਊਰਜਾ ਦਾ ਉਪਯੋਗ ਰਾਸ਼ਟਰ ਅਤੇ ਸਮਾਜ ਦੇ ਲਾਭ ਲਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਵਿਰੁੱਧ ਅਭਿਯਾਨ, ਮਹਿਲਾ ਸਸ਼ਕਤੀਕਰਣ ਅਤੇ ਵਾਤਾਵਰਣ ਸੰਭਾਲ ਜਿਹੀਆਂ ਕਈ ਸਮਾਜਿਕ ਅਤੇ ਰਾਸ਼ਟਰੀ ਪਹਿਲਕਦਮੀਆਂ ਵਿੱਚ ਯੋਗਦਾਨ ਦੇ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਬ੍ਰਹਮਾ ਕੁਮਾਰੀ ਪਰਿਵਾਰ ਅਧਿਆਤਮਿਕ ਦੇ ਬਲ ‘ਤੇ ਲੋਕਾਂ ਦੀ ਸਮੁੱਚੀ ਸਿਹਤ ਅਤ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਦਿੰਦਾ ਰਹੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ.
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2110088)
Visitor Counter : 7