ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਗ੍ਰਿੱਡਕੋਨ 2025 ਦਾ ਉਦਘਾਟਨ ਕੀਤਾ
Posted On:
09 MAR 2025 7:22PM by PIB Chandigarh
ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ 9 ਮਾਰਚ 2025 ਨੂੰ ਆਈਆਈਸੀਸੀ, ਯਸ਼ੋਭੂਮੀ, ਦਵਾਰਕਾ, ਨਵੀਂ ਦਿੱਲੀ ਵਿਖੇ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਦੀ ਗਰਿਮਾਮਈ ਮੌਜੂਦਗੀ ਵਿੱਚ ਗ੍ਰਿੱਡਕੋਨ 2025- ਅੰਤਰਰਾਸ਼ਟਰੀ ਸੰਮੇਲਨ ਸਹਿ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਦੁਆਰਾ 9 ਤੋਂ 11 ਮਾਰਚ 2025 ਤੱਕ ਆਯੋਜਿਤ ਇਹ ਪ੍ਰੋਗਰਾਮ ਬਿਜਲੀ ਮੰਤਰਾਲੇ ਦੀ ਸਰਪ੍ਰਸਤੀ ਹੇਠ ਅਤੇ ਸੀਆਈਜੀਆਰਈ, ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਗ੍ਰਿੱਡਕੋਨ 2025 ਦੇ ਉਦਘਾਟਨ ਸਮਾਰੋਹ ਵਿੱਚ ਦੁਨੀਆ ਭਰ ਤੋਂ ਬਿਜਲੀ ਖੇਤਰ ਦੇ ਪੇਸ਼ੇਵਰਾਂ ਦੀ ਇੱਕ ਟੋਲੀ ਸ਼ਾਮਲ ਹੋਈ। ਸਮਾਰੋਹ ਦੌਰਾਨ ਪਾਵਰਗ੍ਰਿੱਡ ਦੇ ਸੀਐੱਮਡੀ ਸ਼੍ਰੀ ਆਰ.ਕੇ.ਤਿਆਗੀ ਦੇ ਨਾਲ-ਨਾਲ ਮੰਤਰਾਲੇ, ਪਾਵਰਗ੍ਰਿੱਡ ਅਤੇ ਹੋਰ ਬਿਜਲੀ ਖੇਤਰ ਦੇ ਜਨਤਕ ਉਪਕ੍ਰਮਾਂ ਦੇ ਡਾਇਰੈਕਟਰ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਗ੍ਰਿੱਡਕੋਨ 2025, ਬਿਜਲੀ ਖੇਤਰ ਵਿੱਚ ਉਦਯੋਗ, ਉਪਯੋਗਤਾਵਾਂ, ਪੇਸ਼ੇਵਰਾਂ, ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਅਖੁੱਟ ਊਰਜਾ ਏਕੀਕਰਣ, ਗ੍ਰਿੱਡ ਲਚਕੀਲਾਪਣ, ਸੰਪਤੀ ਪ੍ਰਬੰਧਨ ਅਤੇ ਡਿਜੀਟਲ ਪਰਿਵਰਤਨ ਦੇ ਭਵਿੱਖ ਨੂੰ ਆਕਾਰ ਦੇਣਾ ਹੈ। ਇਸ ਵਿੱਚ 2000 ਤੋਂ ਵੱਧ ਸੰਮੇਲਨ ਪ੍ਰਤੀਨਿਧੀ, 150 ਟੈਕਨੀਕਲ ਪੇਪਰਸ, 150 ਪ੍ਰਦਰਸ਼ਨੀ ਕੰਪਨੀਆਂ, 30 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।
“ਗ੍ਰਿੱਡ ਲਚਕਤਾ ਵਿੱਚ ਇਨੋਵੇਸ਼ਨ” ਥੀਮ ਦੇ ਨਾਲ ਸੰਮੇਲਨ ਨਵੀਆਂ ਟੈਕਨੋਲੋਜੀਆਂ, ਇਨਫ੍ਰਾਸਟ੍ਰਕਚਰ ਅਤੇ ਸਮਾਰਟ ਸਮਾਧਾਨਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ ਜੋ ਊਰਜਾ ਪੈਦਾ ਕਰਨ, ਟ੍ਰਾਂਸਮਿਸ਼ਨ ਕਰਨ, ਵੰਡ ਕਰਨ ਅਤੇ ਉਪਭੋਗ ਕਰਨ ਦੇ ਤਰੀਕੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੇ ਹਨ।
*****
ਐੱਸਕੇ
(Release ID: 2109909)
Visitor Counter : 9