ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਨੇ ਤੇਲੰਗਾਨਾ ਦੇ ਦਿਵਿਤਿਪੱਲੀ ਮਹਿਬੂਬਨਗਰ ਜ਼ਿਲ੍ਹੇ ਵਿੱਚ ਕਈ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹ ਪੱਥਰ ਰੱਖਿਆ


ਬਿਜਲੀ ਦੇ ਜ਼ਰੀਏ ਗਤੀਸ਼ੀਲਤਾ ‘ਤੇ ਸਰਕਾਰ ਦਾ ਮੁੱਖ ਧਿਆਨ : ਸ਼੍ਰੀ ਅਸ਼ਵਿਨੀ ਵੈਸ਼ਣਵ

Posted On: 08 MAR 2025 3:13PM by PIB Chandigarh

ਕੇਂਦਰੀ ਰੇਲ, ਇਲੈਕਟ੍ਰੌਨਿਕਸ, ਆਈਟੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਦਿਵਿਤਿਪੱਲੀ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲਸਟਰ ਵਿੱਚ ਚਾਰ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹ ਪੱਥਰ ਰੱਖਿਆ। ਸਮਾਰੋਹ ਦੇ ਦੌਰਾਨ, ਅਮਾਰਾ ਰਾਜਾ ਕੰਪਨੀ ਦੀ ਆਗਾਮੀ ਗੀਗਾ ਫੈਕਟਰੀ -1 ਦਾ ਨੀਂਹ ਪੱਥਰ ਰੱਖਿਆ ਗਿਆ, ਲੋਹਮ ਕੰਪਨੀ ਦੇ ਮਹੱਤਵਪੂਰਨ ਖਣਿਜਾਂ ਦੇ ਸੋਧਨ ਅਤੇ ਬੈਟਰੀ ਰੀਸਾਇਕਲਿੰਗ ਲਈ ਭੂਮੀ ਪੂਜਨ ਸਮਾਰੋਹ ਆਯੋਜਿਤ ਕੀਤਾ ਗਿਆ, ਸੈੱਲ ਐਨਰਜੀ ਦੁਆਰਾ ਆਪਣੇ ਸੈੱਲ ਕੇਸਿੰਗ ਮੈਨੂਫੈਕਚਰਿੰਗ (cell casing manufacturing) ਲਈ ਭੂਮੀ ਪੂਜਨ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਅਲਟਮਿਨ ਨੇ ਆਪਣੀ ਪਹਿਲੀ ਐੱਲਐੱਫਪੀ-ਸੀਏਐੱਮ ਗੀਗਾ ਫੈਕਟਰੀ (LFP-CAM Giga Factory) ਦਾ ਨੀਂਹ ਪੱਥਰ ਰੱਖਿਆ।  

ਨੀਂਹ ਪੱਥਰ ਸਮਾਰੋਹ ਵਿੱਚ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਇਲੈਕਟ੍ਰਿਕ ਮੋਬਿਲਿਟੀ  ਸਰਕਾਰ ਦੇ ਲਈ ਇੱਕ ਫੋਕਸ ਸੈਕਟਰ ਬਣਿਆ ਹੋਇਆ ਹੈ ਅਤੇ ਅਸੀਂ ਈਵੀ ਦੇ ਪ੍ਰਚਾਰ ਅਤੇ ਉਸ ਨੂੰ ਅਪਣਾਉਣ ਦੇ ਲਈ ਸਹੀ ਇਨਫ੍ਰਾਸਟ੍ਰਕਚਰ ਅਤੇ ਈਕੋਸਿਸਟਮ ਵਿਕਸਿਤ ਕਰਨ ਲਈ ਪ੍ਰਤੀਬੱਧ ਹਾਂ। ਅਸੀਂ ਭਾਰਤੀ ਇਨੋਵੇਸ਼ਨ ਅਤੇ ਮੈਨੂਫੈਕਚਰਿੰਗ ਦਾ ਸੁਆਗਤ ਕਰਦੇ ਹਾਂ ਅਤੇ ਇਸ ਯਤਨ ਦੀ ਸਫਲਤਾ ਦੀ ਉਮੀਦ ਕਰਦੇ ਹਾਂ।”

ਭਾਰਤ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਇਸ ਦੀ ਸਪਲਾਈ ਚੇਨ ਦੇ ਨਾਲ ਈਵੀ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਆਪਣੇ ਮਕਸਦ ਦੇ ਤਹਿਤ, ਇਲੈਕਟ੍ਰੌਨਿਕ ਅਤੇ ਆਈਟੀ ਮੰਤਰਾਲੇ (ਐੱਮਈਆਈਟੀਵਾਈ) ਨੇ ਸੰਸ਼ੋਧਿਤ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲਸਟਰ (ਈਐੱਮਸੀ 2.0) ਯੋਜਨਾ ਨੂੰ ਨੋਟੀਫਾਇਡ ਕੀਤਾ, ਜਿਸ ਦੇ ਤਹਿਤ ਉਸ ਨੇ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਦਿਵਿਤਿਪੱਲੀ ਪਿੰਡ ਵਿੱਚ 377.65 ਏਕੜ ਖੇਤਰ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲਸਟਰ (ਈਐੱਮਸੀ) ਪ੍ਰੋਜੈਕਟ ਦੀ ਸਥਾਪਨਾ ਲਈ ਪਿਛਲੇ ਸਾਲ ਮਨਜ਼ੂਰੀ ਦਿੱਤੀ ਸੀ।

ਮੈਸਰਜ਼ ਅਮਾਰਾ ਰਾਜਾ ਐਡਵਾਂਸਡ ਸੈੱਲ ਟੈਕਨੋਲੋਜੀਜ਼ (ਏਆਰਏਸੀਟੀ), ਐਂਕਰ ਯੂਨਿਟ ਦੇ ਰੂਪ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਈਐੱਮਸੀ ਵਿੱਚ 16 ਗੀਗਾਵਾਟ ਸੈੱਲ ਮੈਨੂਫੈਕਚਰਿੰਗ 5 ਗੀਗਾਗਾਟ ਬੈਟਰੀ ਪੈਕ ਪਲਾਂਟ ਦੇ ਨਾਲ 262 ਏਕੜ ਜ਼ਮੀਨ ‘ਤੇ, ਆਪਣੀ ਗੀਗਾ ਫੈਕਟਰੀ ਸਥਾਪਿਤ ਕਰ ਰਹੀ ਹੈ, ਜਿਸ ਵਿੱਚ 5 ਵਰ੍ਹਿਆਂ ਦੀ ਮਿਆਦ ਵਿੱਚ 9500 ਕਰੋੜ ਰੁਪਏ ਦਾ ਅਨੁਮਾਨਿਤ ਨਿਵੇਸ਼ ਹੈ। ਇੱਕ ਵਾਰ ਚਾਲੂ ਹੋਣ ਦੇ ਬਾਅਦ, ਅਮਾਰਾ ਰਾਜਾ ਗੀਗਾ ਕੌਰੀਡੋਰ ਤੋਂ ਰਾਜ ਵਿੱਚ 4500 ਲੋਕਾਂ ਦੇ ਲਈ ਪ੍ਰਤੱਖ ਰੋਜ਼ਗਾਰ ਅਤੇ ਇੰਨੀ ਹੀ ਸੰਖਿਆ ਵਿੱਚ ਅਪ੍ਰਤੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ, ਜੋ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਦੇਵੇਗਾ।

ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲਸਟਰ, 4 ਕੰਪਨੀਆਂ (ਮੈਸਰਜ਼ ਅਮਾਰਾ ਰਾਜਾ, ਮੈਸਰਜ਼ ਅਲਟਮਿਨ, ਮੈਸਰਜ਼ ਲੋਹਮ ਮਟੀਰੀਅਲ ਅਤੇ ਮੈਸਰਜ਼ ਸੈੱਲ ਐਨਰਜੀ) ਨੂੰ 307.47 ਏਕੜ ਜ਼ਮੀਨ ਦੀ ਵੰਡ ਦੇ ਨਾਲ, 10,574 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 19,164 (ਪ੍ਰਤੱਖ 5,864 ਅਤੇ ਅਪ੍ਰਤੱਖ-13,300) ਵਿਅਕਤੀਆਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ।

ਅਮਾਰਾ ਰਾਜਾ ਐਨਰਜੀ ਐਂਡ ਮੋਬਿਲਿਟੀ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੈਦੇਵ ਗੱਲਾ ਨੇ ਉਤਸਾਹ ਪ੍ਰਗਟਾਉਂਦੇ ਹੋਏ ਕਿਹਾ, “ਨੀਂਹ ਪੱਥਰ ਸਮਾਰੋਹ ਸਾਡੀ ਕੰਪਨੀ ਅਤੇ ਸਮੂਹ ਲਈ ਇੱਕ ਵੱਡਾ ਕਦਮ ਹੈ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਅਤੇ ਮਾਣਯੋਗ ਮੰਤਰੀ ਅਸ਼ਵਿਨੀ ਵੈਸ਼ਣਵ ਦੇ ਪ੍ਰਤੀ ਆਭਾਰੀ ਹਾਂ, ਜਿਨ੍ਹਾਂ ਨੇ ਚੌਕਸੀ ਨਾਲ ਇਸ ਉਦਯੋਗ ਪ੍ਰਤੀ ਆਪਣਾ ਸਮਰਥਨ ਦਿਖਾਇਆ ਹੈ।

ਇਸ ਸਮਾਰੋਹ ਵਿੱਚ ਤੇਲੰਗਾਨਾ ਸਰਕਾਰ ਦੇ ਆਈਟੀ, ਇਲੈਕਟ੍ਰੌਨਿਕਸ, ਉਦਯੋਗ ਅਤੇ ਵਣਜ, ਕਾਨੂੰਨੀ ਮਾਮਲੇ ਮੰਤਰੀ ਸ਼੍ਰੀ ਡੀ. ਸ੍ਰੀਧਰ ਬਾਬੂ, ਮਹਿਬੂਬਨਗਰ ਚੋਣ ਖੇਤਰ ਤੋਂ ਮਾਣਯੋਗ ਸਾਂਸਦ ਸ਼੍ਰੀਮਤੀ ਅਰੁਣਾ ਡੀ.ਕੇ. ਅਤੇ ਵਿਧਾਨ ਸਭਾ ਦੇ ਮੈਂਬਰ ਸ਼੍ਰੀ ਵਾਈ. ਸ੍ਰੀਨਿਵਾਸ ਰੈੱਡੀ ਨੇ ਹਿੱਸਾ ਲਿਆ। ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।

 

https://x.com/PIBHyderabad/status/1898321746744521043 

https://x.com/PIBHyderabad/status/1898324281215664189 

****


(Release ID: 2109871) Visitor Counter : 8


Read this release in: English , Urdu , Hindi , Tamil , Telugu