ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਕਾਨੂੰਨੀ ਮਾਮਲਿਆਂ ਦੇ ਵਿਭਾਗ (DoLA) ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ


ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਮਹਿਲਾ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਅਤੇ ਸਸ਼ਕਤੀਕਰਣ ਦੇ ਉਦੇਸ਼ ਨਾਲ DoLA ਪਹਿਲਕਦਮੀ ਲਈ ਸਮਰਥਨ 'ਤੇ ਜ਼ੋਰ ਦਿੰਦੇ ਹੋਏ ਆਗਰਾ ਦੌਰੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

DoLA ਦੁਆਰਾ ਨਿਰਧਾਰਿਤ ਪ੍ਰੋਗਰਾਮਾਂ ਦੀ ਮੇਜ਼ਬਾਨੀ ਮਹਿਲਾ ਅਧਿਕਾਰੀਆਂ ਦੁਆਰਾ ਪ੍ਰਸਿੱਧ ਤਾਜ ਮਹਿਲ ਦੇ ਦੌਰੇ ਨਾਲ ਸ਼ੁਰੂ ਹੋਈ

ਇੱਕ ਸੱਭਿਆਚਾਰਕ ਅਤੇ ਇਤਿਹਾਸਕ ਸਥਾਨ ਦਾ ਦੌਰਾ, ਤਣਾਅ-ਮੁਕਤ ਵਾਤਾਵਰਣ ਵਿੱਚ ਕੰਮ ਕਰਨ ਦੇ ਉਦੇਸ਼ ਨਾਲ ਸਾਰੇ ਪੱਧਰਾਂ 'ਤੇ ਮਹਿਲਾ ਕਰਮਚਾਰੀਆਂ ਨੂੰ ਸਸ਼ਕਤ ਬਣਾਉਣਾ ਹੈ

Posted On: 08 MAR 2025 12:43PM by PIB Chandigarh

ਕਾਨੂੰਨੀ ਮਾਮਲਿਆਂ ਦੇ ਵਿਭਾਗ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ 1 ਮਾਰਚ 2025 ਨੂੰ ਸਾਰੇ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਗਰਾ ਦੀ ਇੱਕ ਸਫਲ ਯਾਤਰਾ ਦਾ ਆਯੋਜਨ ਕੀਤਾ। ਇਸ ਯਾਤਰਾ ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ, ਉਨ੍ਹਾਂ ਨੇ ਮਹਿਲਾ ਸਟਾਫ ਨੂੰ ਸਨਮਾਨਿਤ ਕਰਨ ਅਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਇਸ ਪਹਿਲ ਦੇ ਪ੍ਰਤੀ ਪੂਰਾ ਸਮਰਥਨ ਦਿਖਾਇਆ।

ਇਸ ਯਾਤਰਾ ਦੀ ਯੋਜਨਾ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਡਾ. ਅੰਜੂ ਰਾਠੀ ਰਾਣਾ ਦੀ ਅਗਵਾਈ ਹੇਠ ਬਣਾਈ ਗਈ ਸੀ ਤਾਂ ਜੋ ਇਸ ਦੇ ਮਹਿਲਾ ਸਟਾਫ਼ ਨੂੰ ਇੱਕ ਭਰਪੂਰ ਅਤੇ ਯਾਦਗਾਰੀ ਅਨੁਭਵ ਪ੍ਰਦਾਨ ਕੀਤਾ ਜਾ ਸਕੇ, ਜਿਸ ਨਾਲ ਉਹ ਤਣਾਅ ਮੁਕਤ ਹੋਣ ਹੋ ਕੇ ਆਪਣੇ ਯੋਗਦਾਨ ਦਾ ਵਿਸ਼ੇਸ਼ ਤਰੀਕੇ ਨਾਲ ਜਸ਼ਨ ਮਨਾ ਸਕਣ ।

ਆਗਰਾ ਯਾਤਰਾ ਦੀਆਂ ਝਲਕੀਆਂ

1. ਤਾਜ ਮਹਿਲ, ਆਗਰਾ:

ਇਸ ਸਮੂਹ ਨੇ ਆਪਣੇ ਦਿਨ ਦੀ ਸ਼ੁਰੂਆਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਅਤੇ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ, ਪ੍ਰਤੀਕਾਤਮਕ ਤਾਜ ਮਹਿਲ ਦੇ ਦੌਰੇ ਨਾਲ ਕੀਤੀ। ਮਹਿਲਾ ਅਧਿਕਾਰੀ ਸ਼ਾਨਦਾਰ ਚਿੱਟੇ ਸੰਗਮਰਮਰ ਦੇ ਮਕਬਰੇ ਤੋਂ ਹੈਰਾਨ ਹੋ ਗਈਆਂ, ਜੋ ਕਿ ਪ੍ਰੇਮ ਅਤੇ ਆਰਕੀਟੈਕਚਰਲ ਪ੍ਰਤਿਭਾ ਦੇ ਪ੍ਰਤੀਕ ਵਜੋਂ ਖੜ੍ਹਾ ਹੈ। ਗਾਈਡਡ ਟੂਰ ਨੇ ਉਨ੍ਹਾਂ ਨੂੰ ਸਮਾਰਕ ਦੇ ਇਤਿਹਾਸ, ਨਿਰਮਾਣ ਅਤੇ ਮਹੱਤਤਾ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਇਸ ਸਦੀਵੀ ਮਾਸਟਰਪੀਸ ਲਈ ਉਨ੍ਹਾਂ ਦੀ ਪ੍ਰਸੰਸ਼ਾ ਵਧੀ।

2. ਲਾਲ ਕਿਲ੍ਹਾ, ਆਗਰਾ:

ਤਾਜ ਮਹਿਲ ਦੀ ਯਾਤਰਾ ਤੋਂ ਬਾਅਦ, ਇਹ ਸਮੂਹ ਲਾਲ ਕਿਲ੍ਹੇ ਵੱਲ ਰਵਾਨਾ ਹੋਇਆ, ਜੋ ਕਿ ਯੂਨੈਸਕੋ ਦੀ ਇੱਕ ਹੋਰ ਵਿਸ਼ਵ ਵਿਰਾਸਤ ਸਾਈਟ ਹੈ। ਟੂਰ ਗਾਈਡ ਨੇ ਕਿਲ੍ਹੇ ਦੀ ਇਤਿਹਾਸਕ ਮਹੱਤਤਾ ਅਤੇ ਮੁਗਲ ਯੁੱਗ ਦੌਰਾਨ ਇਸਦੀ ਭੂਮਿਕਾ ਬਾਰੇ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ, ਜਿਸ ਨਾਲ ਇਹ ਦੌਰਾ ਵਿਦਿਅਕ ਅਤੇ ਆਨੰਦਦਾਇਕ ਦੋਵੇਂ ਤਰ੍ਹਾਂ ਦਾ ਬਣ ਗਿਆ।

ਇਸ ਯਾਤਰਾ ਨੂੰ ਮਹਿਲਾ ਅਧਿਕਾਰੀਆਂ ਵੱਲੋਂ ਬਹੁਤ ਜ਼ਿਆਦਾ ਸਕਾਰਾਤਮਕ ਫੀਡਬੈਕ ਮਿਲਿਆ, ਜਿਨ੍ਹਾਂ ਨੇ ਇਸ ਸੋਚ-ਸਮਝ ਕੇ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਪ੍ਰੋਗਰਾਮ ਲਈ ਧੰਨਵਾਦ ਪ੍ਰਗਟ ਕੀਤਾ। ਕਈਆਂ ਨੇ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੇ ਯਤਨਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਕਦਰ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਵਿਭਾਗ ਨੇ ਉੱਤਰ ਪ੍ਰਦੇਸ਼ ਸਰਕਾਰ, ਸੁਪਰਡੈਂਟ ਪੁਰਾਤੱਤਵ ਵਿਗਿਆਨੀ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ASI) ਦਾ ਉਨ੍ਹਾਂ ਦੇ ਮਿਸਾਲੀ ਪ੍ਰਬੰਧਾਂ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ।

ਇਹ ਪਹਿਲਕਦਮੀ ਇੱਕ ਵਧੇਰੇ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਕਾਰਜ ਸਥਾਨ ਨੂੰ ਉਤਸ਼ਾਹਿਤ ਕਰਨ ਲਈ DoLA ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਇਸ ਤਰ੍ਹਾਂ ਅਰਥਪੂਰਨ ਤਰੀਕੇ ਨਾਲ ਮਨਾ ਕੇ, DoLA ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਉੱਦਮਤਾ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਅਤੇ ਸਸ਼ਕਤ ਬਣਾਉਣ ਦੀ ਉਮੀਦ ਕਰਦੀ ਹੈ।

ਭਵਿੱਖ ਵਿੱਚ ਨਿਰਧਾਰਿਤ ਪ੍ਰੋਗਰਾਮ

ਕਾਨੂੰਨੀ ਮਾਮਲਿਆਂ ਦੇ ਵਿਭਾਗ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਜਸ਼ਨ ਵਿੱਚ 8 ਮਾਰਚ ਤੋਂ 15 ਮਾਰਚ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। 11 ਮਾਰਚ 2025 ਨੂੰ  ਸਾਰੇ ਅਧਿਕਾਰੀਆਂ/ਕਰਮਚਾਰੀਆਂ ਲਈ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਇੱਕ ਲੇਖ ਲਿਖਣ ਮੁਕਾਬਲਾ ਆਯੋਜਿਤ ਕੀਤਾ ਜਾਵੇਗਾ। ਲੇਖ ਮੁਕਾਬਲੇ ਦਾ ਵਿਸ਼ਾ ਹੈ "ਸਮਾਜਿਕ ਪਰਿਵਰਤਨ ਅਤੇ ਲਿੰਗ ਸ਼ਮੂਲੀਅਤ ਦੇ ਸੰਦਰਭ ਵਿੱਚ ਮਹਿਲਾ ਸਸ਼ਕਤੀਕਰਣ - ਚੁਣੌਤੀਆਂ, ਪ੍ਰਾਪਤੀਆਂ ਅਤੇ ਅੱਗੇ ਦਾ ਰਸਤਾ" ਹੋਵੇਗਾ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਇਨਾਮ ਜੇਤੂਆਂ ਨੂੰ ਸਨਮਾਨਿਤ ਕਰਨਗੇ।

ਇਸ ਮੌਕੇ ਨੂੰ ਮਨਾਉਣ ਲਈ, ਇਸ ਦੇ ਕਰਮਚਾਰੀਆਂ ਲਈ ਇੱਕ ਪੈਨਲ ਚਰਚਾ/ਇੰਟਰਐਕਟਿਵ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ। ਇਹ ਨਾ ਸਿਰਫ਼ ਜੀਵਨ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਖੁੱਲ੍ਹੀ ਚਰਚਾ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ, ਸਗੋਂ ਭਾਗੀਦਾਰਾਂ ਵਿੱਚ ਭਾਈਚਾਰੇ ਅਤੇ ਸਸ਼ਕਤੀਕਰਣ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗਾ।

ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਤੋਂ ਪ੍ਰੇਰਿਤ ਹੋ ਕੇ, DoLA ਇੱਕ ਤਣਾਅ-ਮੁਕਤ ਕੰਮ ਦੇ ਵਾਤਾਵਰਣ ਨੂੰ ਦਰਸਾਉਣ ਅਤੇ ਵਧਾਉਣ ਦੇ ਨਾਲ-ਨਾਲ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਿਹਾ ਹੈ। 

****

ਸਮਰਾਟ/ਐਲਨ


(Release ID: 2109501) Visitor Counter : 13


Read this release in: English , Urdu , Hindi , Tamil