ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ-ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਬਜਟ ਦੋਂ ਬਾਅਦ ਵੈਬੀਨਾਰ ਨੂੰ ਸੰਬੋਧਨ ਕੀਤਾ
ਵੈਬੀਨਾਰ ਦਾ ਉਦੇਸ਼ ਪਰਿਵਰਤਨਕਾਰੀ ਬਜਟ ਐਲਾਨਾਂ ਨੂੰ ਲਾਗੂਕਰਨ ਦੀ ਕਾਰਜ ਯੋਜਨਾ ਵਿਕਸਿਤ ਕਰਨ ਲਈ ਸਹਿਯੋਗਾਤਮਕ ਪਲੈਟਫਾਰਮ ਪ੍ਰਦਾਨ ਕਰਨਾ ਹੈ
ਬਜਟ ਤੋਂ ਬਾਅਦ ਵੈਬੀਨਾਰ ਵਿੱਚ ਦੇਸ਼ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਬ੍ਰਾਡਬੈਂਡ ਕਨੈਕਟੀਵਿਟੀ ਪਰਿਵਰਤਨਕਾਰੀ ਪ੍ਰਭਾਵ ਦੀ ਜਾਣਕਾਰੀ ਦਿੱਤੀ ਗਈ
ਭਾਰਤਨੈੱਟ ਪ੍ਰੋਜੈਕਟ ਦੇ ਤਹਿਤ ਗ੍ਰਾਮੀਣ ਖੇਤਰਾਂ ਦੇ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਸ ਨੂੰ ਬ੍ਰਾਂਡਬੈਂਡ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ
ਇਹ ਪਹਿਲ ਆਰਥਿਕ ਅਵਸਰਾਂ ਨੂੰ ਖੋਲ੍ਹੇਗੀ, ਲੋਕਾਂ ਨੂੰ ਸਸ਼ਕਤ ਬਣਾਏਗੀ ਅਤ ਗ੍ਰਾਮੀਣ ਭਾਰਤ ਵਿੱਚ ਉੱਦਮਤਾ ਨੂੰ ਹੁਲਾਰਾ ਦੇਵੇਗੀ”: ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ
ਕੇਂਦਰੀ ਬਜਟ 2025-26 ਦੇ ਤਹਿਤ ਬ੍ਰਾਂਡਬੈਂਡ ਕਨੈਕਟੀਵਿਟੀ ਪਹਿਲ ਨੂੰ ਲਾਗੂ ਕਰਨ ਲਈ ਦੂਰਸੰਚਾਰ ਵਿਭਾਗ ਨੇ ਸਿੱਖਿਆ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਾਲ ਸਹਿਯੋਗ ਕੀਤਾ
Posted On:
05 MAR 2025 9:30PM by PIB Chandigarh
ਕੇਂਦਰੀ ਬਜਟ 2025-26 ‘ਤੇ ਬਜਟ ਤੋਂ ਬਾਅਦ ਵੈਬੀਨਾਰ ਦੇ ਹਿੱਸੇ ਵਜੋਂ ‘ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼’ ਵਿਸ਼ੇ ‘ਤੇ ‘ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਲਈ ਬ੍ਰਾਂਡਬੈਂਡ ਕਨੈਕਟੀਵਿਟੀ’ ‘ਤੇ ਅੱਜ ਆਊਟਰੀਚ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਨੇ ਦੇਸ਼ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਇਨ੍ਹਾਂ ਪਹਿਲਕਦਮੀਆਂ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਇਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਈ-ਲਰਨਿੰਗ ਪਲੈਟਫਾਰਮ, ਵਰਚੁਅਲ ਲੈਬ, ਡਿਜੀਟਲ ਸਾਖਰਤਾ, ਟੈਲੀਮੈਡੀਸਨ ਅਤੇ ਇਲੈਕਟ੍ਰੌਨਿਕ ਹੈਲਥ ਰਿਕਾਰਡ ਨੂੰ ਸਮਰੱਥ ਕਰਕੇ, ਇਹ ਪਹਿਲ ਸ਼ਹਿਰੀ-ਗ੍ਰਾਮੀਣ ਡਿਜੀਟਲ ਵੰਡ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ ਅਤੇ ਨਿਰਵਿਘਨ ਕਨੈਕਟੀਵਿਟੀ, ਈ-ਗਵਰਨੈਂਸ ਅਤੇ ਆਰਥਿਕ ਅਵਸਰਾਂ ਰਾਹੀਂ ਭਾਈਚਾਰਿਆਂ ਨੂੰ ਸਸ਼ਕਤ ਬਣਾਏਗੀ। ਇਸ ਨਾਲ ਗ੍ਰਾਮੀਣ ਭਾਰਤ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਸਿਹਤ ਸੇਵਾ ਵਧੇਰੇ ਪਹੁੰਚਯੋਗ ਹੋ ਜਾਵੇਗੀ।
ਸਰਕਾਰ ਦੁਆਰਾ ਭਾਰਤਨੈੱਟ ਪ੍ਰੋਜੈਕਟ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਦੇ ਲਈ ਬ੍ਰਾਂਡਬੈਂਡ ਕਨੈਕਟੀਵਿਟੀ ਦੇ ਐਲਾਨ ਦੇ ਨਾਲ, ਦੂਰਸੰਚਾਰ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਭਾਗੀਦਾਰੀ ਦੇ ਨਾਲ, ਇੰਟਰਐਕਟਿਵ ਸੈਸ਼ਨ ਵਿੱਚ ਡਿਜੀਟਲ ਵੰਡ ਨੂੰ ਪੂਰਾ ਕਰਨ ‘ਤੇ ਵਿਸਤਾਰ ਨਾਲ ਚਰਚਾ ਹੋਈ। ਸੈਸ਼ਨ ਵਿੱਚ ਭਾਰਤ ਦੇ ਡਿਜੀਟਲ ਸਮਾਵੇਸ਼ਨ ਦੇ ਮਿਸ਼ਨ ਨੂੰ ਵਧਾਉਣ ਦੀਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਡੋਮੇਨ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਸਮੇਤ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਂਦਾ ਗਿਆ।

ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਦੇ ਸਮਾਨ ਹੀ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਨਿਵੇਸ਼ ਦਾ ਦ੍ਰਿਸ਼ਟੀਕੋਣ ਤਿੰਨ ਥੰਮ੍ਹਾਂ- ਸਿੱਖਿਆ, ਕੌਸ਼ਲ ਅਤੇ ਸਿਹਤ ਸੰਭਾਲ ‘ਤੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਦੇਸ਼ ਭਰ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਟੈਲੀਮੈਡੀਸਨ ਸੁਵਿਧਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਬਜਟ 2025-26 ਦੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਦੀ ਵੀ ਜਾਣਕਾਰੀ ਦਿੱਤੀ ਜੋ ਸਰਕਾਰ ਦੁਆਰਾ ਕੀਤੇ ਗਏ ਸੁਧਾਰ-ਮੁਖੀ ਏਜੰਡੇ ਦੇ ਅਨੁਰੂਪ ਹੈ।

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਬ੍ਰਾਂਡਬੈਂਡ ਕਨੈਕਟੀਵਿਟੀ “ਪਰਿਵਰਤਨ ਲਿਆਏਗੀ ਜੋ ਗ੍ਰਾਮੀਣ ਭਾਰਤ ਵਿੱਚ ਸਿੱਖਿਆ, ਸਿਹਤ ਸੰਭਾਲ਼ ਅਤੇ ਸ਼ਾਸਨ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗਾ। ਅਜਿਹਾ ਪਰਿਵਰਤਨ ਜੋ ਲੱਖਾਂ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਸਸ਼ਕਤ ਕਰੇਗਾ, ਅਵਸਰ ਅਤੇ ਪਹੁੰਚ ਦਰਮਿਆਨ ਅੰਤਰ ਨੂੰ ਪੂਰਾ ਕਰੇਗਾ।” ਉਨ੍ਹਾਂ ਨੇ ਕਿਹਾ ਕਿ ਇਸ ਬ੍ਰਾਂਡਬੈਂਡ ਨੈੱਟਵਰਕ ਵਿੱਚ 16.1 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਜੋ ਦੁਨੀਆ ਦਾ ਸਭ ਤੋਂ ਵੱਡਾ ਗ੍ਰਾਮੀਣ ਬ੍ਰਾਂਡਬੈਂਡ ਨੈੱਟਵਰਕ ਹੈ।
ਸ਼੍ਰੀ ਸਿੰਧਿਆ ਨੇ ਦੱਸਿਆ ਕਿ “ਹੁਣ ਅਸੀਂ ਡਿਜੀਟਲ ਰਾਜਮਾਰਗ ਦਾ ਨਿਰਮਾਣ ਕਰ ਰਹੇ ਹਾਂ ਜੋ ਸਾਡੇ ਦੇਸ਼ ਦੇ ਹਰੇਕ ਨਾਗਰਿਕ ਨੂੰ ਨਾ ਕੇਵਲ ਬਾਕੀ ਭਾਰਤ ਦੇ ਨਾਲ, ਬਲਕਿ ਦੁਨੀਆ ਦੇ ਨਾਲ ਜੋੜਨ ਦੀ ਇਜ਼ਾਜਤ ਦੇਵੇਗਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ “ਅਤੇ ਜੇਕਰ ਅਸੀਂ ਸਿੱਧੇ ਤਿੰਨ ਖੇਤਰਾਂ, ਸਿੱਖਿਆ, ਸਿਹਤ ਸੰਭਾਲ, ਅਤੇ ਸ਼ਾਸਨ ਅਤੇ ਆਰਥਿਕ ਸਸ਼ਕਤੀਕਰਣ ਨੂੰ ਦੇਖੀਏ, ਤਾਂ ਇਹ ਸਮਾਜਿਕ ਕ੍ਰਾਂਤੀ, ਵਿਕਾਸ ਕ੍ਰਾਂਤੀ ਤੋਂ ਘੱਟ ਨਹੀਂ ਹੈ।” ਉਨ੍ਹਾਂ ਨੇ ਕਿਹ ਕਿ ਇਸ ਦੇ ਨਤੀਜੇ ਵਜੋਂ ਯੂਨੀਵਰਸਲ ਡਿਜੀਟਲ ਪਹੁੰਚ ਦਾ ਦ੍ਰਿਸ਼ਟੀਕੋਣ ਅਤੇ ਅਵਸਰ ਵਿੱਚ ਸਮਾਨਤਾ ਦਾ ਵਾਅਦਾ ਸਾਕਾਰ ਹੋਵੇਗਾ।
ਮੰਤਰੀ ਨੇ ਕਿਹਾ ਕਿ ਇਸ ਪਰਿਵਰਤਨ ਦਾ ਪਹਿਲਾ ਖੇਤਰ ਸਿੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਡਿਜੀਟਲ ਸੁਪਰ ਹਾਈਵੇਅ ਸਾਡੇ ਬੱਚਿਆਂ ਨੂੰ ਸਮਾਰਟ ਕਲਾਸਾਂ, ਏਆਈ ਸੰਚਾਲਿਤ ਲਰਨਿੰਗ, ਆਭਾਸੀ ਟੀਚਰ ਟ੍ਰੇਨਿੰਗ ਪ੍ਰੋਗਰਾਮਾਂ ਦੇ ਨਾਲ ਦੁਨੀਆ ਦੇ ਨਾਲ ਜੁੜਨ ਦੀ ਇਜ਼ਾਜਤ ਦੇਵੇਗਾ।
ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪਹਿਲ ਆਰਥਿਕ ਅਵਸਰਾਂ ਨੂੰ ਖੋਲ੍ਹੇਗੀ, ਲੋਕਾਂ ਨੂੰ ਸਸ਼ਕਤ ਬਣਾਏਗੀ ਅਤੇ ਗ੍ਰਾਮੀਣ ਭਾਰਤ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰੇਗੀ।
ਸ਼੍ਰੀ ਸਿੰਧਿਆ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਤਰ੍ਹਾਂ, ਸਿਹਤ ਦੇ ਮਾਮਲੇ ਵਿੱਚ, ਇਹ ਡਿਜੀਟਲ ਸੁਪਰ ਹਾਈਵੇਅ ਅਸਲ ਵਿੱਚ ਜੀਵਨ ਬਚਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ, “ਇਹ ਭਾਰਤਨੈੱਟ ਪ੍ਰੋਗਰਾਮ ਸਾਡੇ ਦੇਸ਼ ਭਰ ਵਿੱਚ ਹਰੇਕ ਭਾਰਤੀ ਦੇ ਦਰਵਾਜ਼ੇ ‘ਟੈਲੀਮੈਡੀਸਨ, ਈ-ਕੰਸਲਟੇਸ਼ਨ, ਡਿਜੀਟਲ ਹੈਲਥ ਰਿਕਾਰਡ ਦੀ ਇਜ਼ਾਜਤ ਦੇਵੇਗਾ। ਗ੍ਰਾਮੀਣ ਮਰੀਜ਼ਾਂ ਨੂੰ ਹੁਣ ਜ਼ਿਲ੍ਹਾ ਹਸਪਤਾਲਾਂ ਵਿੱਚ ਜਾਣ ਦੇ ਲਈ ਇੰਤਜਾਰ ਨਹੀਂ ਕਰਨਾ ਪਵੇਗਾ,ਸਗੋਂ ਵਰਚੁਅਲ ਨੈੱਟਵਰਕ ‘ਤੇ ਰੈਫਰਲ, ਡਾਕਟਰ ਨੂੰ ਮਿਲਣ ਦਾ ਸਮਾਂ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਇਲਾਜ ਡਿਜੀਟਲ ਪਲੈਟਫਾਰਮ ‘ਤੇ ਹੋ ਸਕੇਗਾ।”
ਕੇਂਦਰੀ ਮੰਤਰੀ ਸਿੰਧਿਆ ਨੇ ਦੱਸਿਆ ਕਿ ਤੀਸਰਾ ਖੇਤਰ ਸਾਡੇ ਹਰੇਕ ਨਾਗਰਿਕ ਦੇ ਲਈ ਆਰਥਿਕ ਸਸ਼ਕਤੀਕਰਣ ਅਤੇ ਅਵਸਰਾਂ ਨੂੰ ਅਨਲੌਕਿੰਗ ਕਰਨ ਦਾ ਮੁੱਦਾ ਹੈ।

ਸਕੱਤਰ (ਦੂਰਸੰਚਾਰ) ਡਾ. ਨੀਰਜ ਮਿੱਤਲ ਨੇ ਚਰਚਾਵਾਂ ਦਾ ਸਾਰ ਦਿੰਦੇ ਹੋਏ ਕਿਹਾ ਕਿ ਔਨਲਾਈਨ ਟ੍ਰੇਨਿੰਗ ਪ੍ਰੋਗਰਾਮਾਂ, ਏਆਈ-ਸੰਚਾਲਿਤ ਵਿਦਿਅਕ ਉਪਕਰਣਾਂ ਅਤੇ ਹੋਰ ਡਿਜੀਟਲ ਸਾਖਰਤਾ ਪਹਿਲਕਦਮੀਆਂ ਤੱਕ ਪਹੁੰਚ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਹਾਂ ਨੂੰ ਲਾਭ ਹੋਵੇਗਾ, ਜਿਸ ਨਾਲ ਸਿਖਣ ਦੀ ਗੁਣਵੱਤਾ ਵਧੇਗੀ। ਸੈਸ਼ਨ ਵਿੱਚ ਮਿਲੇ ਸੁਝਾਵਾਂ ਦੇ ਸੰਦਰਭ ਵਿੱਚ, ਉਨ੍ਹਾਂ ਨੇ ਦੱਸਿਆ ਕਿ ਸਾਨੂੰ ਅਸਲ ਵਿੱਚ ਡਿਜੀਟਲ ਸਾਖਰਤਾ ਨੂੰ ਵਧਾਉਣ, ਚੰਗੀ ਗੁਣਵੱਤਾ ਵਾਲੀ ਸਮਗੱਗੀ ਪ੍ਰਦਾਨ ਕਰਨ ਅਤੇ ਇਹ ਦੇਖਣ ਦੀ ਜ਼ਰੂਰਤ ਹੈ ਕਿ 5ਜੀ ਅਤੇ 6ਜੀ ਜਿਹੀਆਂ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਵਿਦਿਆਰਥੀਆਂ ਦੇ ਗਿਆਨ ਗ੍ਰਹਿਣ ਵਿੱਚ ਸੁਧਾਰ ਲਈ ਸਕੂਲਾਂ ਵਿੱਚ ਏਆਈ, ਵੀਆਰ, ਉੱਚ ਬੈਂਡਵਿਡਥ ਟੈਕਨੋਲੋਜੀ ਕਿਵੇਂ ਲਿਆ ਸਕਦੀਆਂ ਹਨ।
ਸਿਹਤ ਸੰਭਾਲ ਦੇ ਮੋਰਚੇ 'ਤੇ, ਡਾ: ਮਿੱਤਲ ਨੇ ਕਿਹਾ ਕਿ ਚਰਚਾਵਾਂ ਨੇ ਦੂਰ-ਦੁਰਾਡੇ ਸਲਾਹ-ਮਸ਼ਵਰੇ, ਡਿਜੀਟਲ ਇੰਟਰਐਕਸ਼ਨ ਅਤੇ ਬਿਹਤਰ ਬਿਮਾਰੀ ਪ੍ਰਬੰਧਨ ਨੂੰ ਸਮਰੱਥ ਬਣਾ ਕੇ ਗ੍ਰਾਮੀਣ ਆਬਾਦੀ ਲਈ ਸਿਹਤ ਸੰਭਾਲ ਪਾੜੇ ਨੂੰ ਪੂਰਾ ਕਰਨ ਵਿੱਚ ਟੈਲੀਮੇਡੀਸਨ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਡਾ: ਮਿੱਤਲ ਨੇ ਕਿਹਾ ਕਿ ਭਾਗੀਦਾਰਾਂ ਨੇ ਸੁਝਾਅ ਦਿੱਤਾ ਕਿ ਈ-ਸੰਜੀਵਨੀ ਜਿਹੇ ਪਲੈਟਫਾਰਮ ਰੀਅਲ ਟਾਈਮ ਦੀ ਡਾਕਟਰੀ ਸਹਾਇਤਾ, ਨਿਦਾਨ ਨੂੰ ਸਮਰੱਥ ਬਣਾ ਸਕਦੇ ਹਨ ਅਤੇ ਗ੍ਰਾਮੀਣ ਮਰੀਜ਼ਾਂ ਦੇ ਦਰਵਾਜ਼ੇ 'ਤੇ ਤਿੰਨ-ਪੱਧਰੀ ਸਭ ਤੋਂ ਵਧੀਆ ਗੁਣਵੱਤਾ ਵਾਲੀ ਡਾਕਟਰੀ ਦੇਖਭਾਲ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਡਿਜੀਟਲ ਪਾੜੇ ਨੂੰ ਦੂਰ ਕਰਨ, ਗ੍ਰਾਮੀਣ ਕਾਰਜਬਲ ਨੂੰ ਸਸ਼ਕਤ ਬਣਾਉਣ ਅਤੇ ਸ਼ਾਸਨ ਅਤੇ ਸੇਵਾ ਵੰਡ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ।
ਭਾਰਤਨੈੱਟ ਪ੍ਰੋਗਰਾਮ
ਦੇਸ਼ ਭਰ ਵਿੱਚ ਮੰਗ ਦੇ ਅਧਾਰ 'ਤੇ ਸਾਰੀਆਂ ਗ੍ਰਾਮ ਪੰਚਾਇਤਾਂ (ਜੀਪੀਸ) ਅਤੇ ਜੀਪੀਸ ਤੋਂ ਪਰੇ ਪਿੰਡਾਂ ਨੂੰ ਬ੍ਰੌਡਬੈਂਡ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਭਾਰਤਨੈੱਟ ਪ੍ਰੋਜੈਕਟ ਦਾ ਪੜਾਅਬੱਧ ਤਰੀਕੇ ਨਾਲ ਲਾਗੂਕਰਨ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਈ-ਗਵਰਨੈਂਸ, ਈ-ਐਜੂਕੇਸ਼ਨ, ਈ-ਕਾਮਰਸ, ਟੈਲੀਮੈਡੀਸਨ ਆਦਿ ਦੇ ਮਾਧਿਅਮ ਨਾਲ ਸਿੱਖਿਆ ਅਤੇ ਸਿਹਤ ਸੁਵਿਧਾਵਾਂ, ਖੇਤੀ ਵਿੱਚ ਇਨੋਵੇਸ਼ਨ ਆਦਿ ਨੂੰ ਉਤਸ਼ਾਹਿਤ ਕਰਨਾ, ਗਿਆਨ ਅਤੇ ਹੁਨਰ ਦੇ ਪ੍ਰਸਾਰ, ਗ੍ਰਾਮੀਣ ਆਬਾਦੀ ਦੀ ਸਮੁੱਚੀ ਭਲਾਈ ਹੈ।
ਸੰਸ਼ੋਧਿਤ ਭਾਰਤਨੈੱਟ ਪ੍ਰੋਗਰਾਮ ਹੁਣ ਆਈਪੀ-ਐੱਮਪੀਐੱਲਐੱਸ ਨੈੱਟਵਰਕਾਂ ਦੇ ਨਾਲ ਰਿੰਗ ਟੋਪੋਲੋਜੀ ਦੀ ਵਰਤੋਂ ਕਰਕੇ ਡਿਜ਼ਾਈਨ, ਬਿਲਡ, ਆਪਰੇਟ ਅਤੇ ਮੇਨਟੇਨ (ਡੀਬੀਓਐੱਮ) ਮਾਡਲ ਦੇ ਤਹਿਤ ਸ਼ੁਰੂ ਕੀਤਾ ਜਾ ਰਿਹਾ ਹੈ। ਨਾਲ ਹੀ ਭਾਰਤਨੈੱਟ ਫੇਜ਼-1 ਅਤੇ ਫੇਜ਼-2 ਨੈੱਟਵਰਕ ਦੇ ਮੌਜੂਦਾ ਨੈੱਟਵਰਕ ਦੇ ਅਪਗ੍ਰੇਡੇਸ਼ਨ, ਅਣਛੂਹੇ ਜੀਪੀਸ ਵਿੱਚ ਨੈੱਟਵਰਕ ਦਾ ਨਿਰਮਾਣ, 10 ਸਾਲਾਂ ਲਈ ਸੰਚਾਲਨ ਅਤੇ ਰੱਖ-ਰਖਾਅ ਅਤੇ ਭਾਰਤਨੈੱਟ ਦੀ ਵਰਤੋਂ ਵੀ ਸ਼ਾਮਲ ਹੈ।
ਬੀਐੱਸਐੱਨਐੱਲ ਨੂੰ ਭਾਰਤਨੈੱਟ ਪ੍ਰੋਜੈਕਟ ਲਈ ਪ੍ਰੋਜੈਕਟ ਮੈਨੇਜਮੈਂਟ ਏਜੰਸੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਭਾਰਤਨੈੱਟ ਪ੍ਰੋਗਰਾਮ ਦੇ ਤਹਿਤ, ਅਗਲੇ ਪੰਜ ਸਾਲਾਂ ਵਿੱਚ ਭਾਰਤਨੈੱਟ ਉੱਦਮੀ (ਬੀਐੱਨਯੂ) ਮਾਡਲ ਦੀ ਵਰਤੋਂ ਕਰਕੇ ਸਕੂਲਾਂ, ਪ੍ਰਾਇਮਰੀ ਹੈਲਥ ਸੈਂਟਰਾਂ, ਆਂਗਣਵਾੜੀਆਂ, ਪੰਚਾਇਤ ਦਫ਼ਤਰਾਂ ਆਦਿ ਸਮੇਤ ਸਰਕਾਰੀ ਸੰਸਥਾਵਾਂ ਨੂੰ ਕਵਰ ਕਰਨ ਲਈ ਪ੍ਰਾਥਮਿਕਤਾ ਦੇ ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1.50 ਕਰੋੜ ਗ੍ਰਾਮੀਣ ਹੋਮ ਫਾਈਬਰ ਕਨੈਕਸ਼ਨ ਪ੍ਰਦਾਨ ਕੀਤੇ ਜਾਣੇ ਹਨ।
ਭਾਰਤਨੈੱਟ ਉਦਯਮੀ ਦੀ ਵਰਤੋਂ ਪਿੰਡ ਤੋਂ ਘਰਾਂ/ਸੰਸਥਾਵਾਂ/ਉੱਦਮਾਂ ਤੱਕ ਆਖਰੀ-ਮੀਲ ਕਨੈਕਟੀਵਿਟੀ ਪ੍ਰਦਾਨ ਕਰਨ ਅਤੇ ਬਣਾਈ ਰੱਖਣ ਲਈ ਕੀਤੀ ਜਾਵੇਗੀ। ਨਵੇਂ ਹੋਮ ਫਾਈਬਰ ਕਨੈਕਸ਼ਨਾਂ ਨੂੰ ਸਰਗਰਮ ਕਰਨ ਲਈ ਬੀਐੱਨਯੂ ਨੂੰ ਇੱਕ ਵਾਰ ਵਿੱਤੀ ਪ੍ਰੋਤਸਾਹਨ ਦਿੱਤਾ ਜਾਵੇਗਾ। ਸੇਵਾਵਾਂ ਦੀ ਨਿਰੰਤਰਤਾ ਨੂੰ ਉਤਸ਼ਾਹਿਤ ਕਰਨ ਲਈ,ਬੀਐੱਨਯੂ ਨੂੰ ਮਾਸਿਕ ਰੈਵੇਨਿਊ ਦਾ ਇੱਕ ਹਿੱਸਾ ਵੀ ਪ੍ਰਾਪਤ ਹੋਵੇਗਾ। ਬੀਐਨਯੂ ਗ੍ਰਾਮੀਣ ਪੱਧਰ ਦਾ ਉਦਯਮੀ, ਇੰਟਰਨੈੱਟ ਸੇਵਾ ਪ੍ਰਦਾਤਾ, ਸਵੈ-ਸਹਾਇਤਾ ਸਮੂਹ (ਐਸਐਚਜੀ) ਆਦਿ ਹੋ ਸਕਦਾ ਹੈ।
ਸਿੱਖਿਆ ਮੰਤਰਾਲਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇਹ ਯਕੀਨੀ ਬਣਾਉਣਗੇ ਕਿ ਸਕੂਲ ਅਤੇ ਪੀਐੱਚਸੀ ਜ਼ਰੂਰੀ ਡਿਜੀਟਲ ਬੁਨਿਆਦੀ ਢਾਂਚੇ ਨਾਲ ਲੈਸ ਹੋਣ ਅਤੇ ਐੱਫਟੀਟੀਐੱਚ ਮੰਗ ਬੇਨਤੀਆਂ ਦੀ ਸੁਵਿਧਾ ਪ੍ਰਦਾਨ ਕਰਨ।
ਡੀਬੀਐੱਨ/ਬੀਐੱਸਐੱਨਐੱਲ ਸੈਕੰਡਰੀ ਸਕੂਲਾਂ ਅਤੇ ਪੀਐੱਚਸੀ ਨੂੰ ਭਾਰਤਨੈੱਟ ਨੈੱਟਵਰਕ ਦੇ ਨਾਲ ਮੈਪ ਕਰੇਗਾ ਅਤੇ ਜੁੜੇ ਖੇਤਰਾਂ ਵਿੱਚ ਉੱਚ ਨੈੱਟਵਰਕ ਅੱਪਟਾਈਮ (>90%) ਯਕੀਨੀ ਬਣਾਏਗਾ। ਪਾਰਦਰਸ਼ਿਤਾ ਅਤੇ ਪ੍ਰਦਰਸ਼ਨ ਟ੍ਰੈਕਿੰਗ ਲਈ ਅਸਲ ਸਮੇਂ ਦੀ ਨਿਗਰਾਨੀ ਕਰਨ ਲਈ ਡੈਸ਼ਬੋਰਡ ਪ੍ਰਦਾਨ ਕੀਤਾ ਜਾਵੇਗਾ।
ਨੀਤੀ ਆਯੋਗ ਦੁਆਰਾ ਆਯੋਜਿਤ ਬਜਟ ਤੋਂ ਬਾਅਦ ਤਿੰਨ ਵੈਬਿਨਾਰਾਂ ਦਾ ਉਦੇਸ਼ ਸਰਕਾਰੀ ਅਧਿਕਾਰੀਆਂ, ਵਿਸ਼ਾ ਵਸਤੂ ਮਾਹਿਰਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਯਤਨਾਂ ਨੂੰ ਇਕਸਾਰ ਕਰਨ ਅਤੇ ਬਜਟ ਘੋਸ਼ਣਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਸਹਿਯੋਗੀ ਪਲੈਟਫਾਰਮ ਪ੍ਰਦਾਨ ਕਰਨਾ ਸੀ।
ਵਧੇਰੇ ਜਾਣਤਾਰੀ ਲਈ ਦੂਰਸੰਚਾਰ ਵਿਭਾਗ ਦੇ ਇਨ੍ਹਾਂ ਹੈਂਡਲਾਂ ਨੂੰ ਫੋਲੋ ਕਰੋ:-
************
************
ਸਮਰਾਟ
(Release ID: 2108804)
Visitor Counter : 5