ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਗ੍ਰਾਮੀਣ ਸਿਹਤ ਟ੍ਰੇਨਿੰਗ ਸੈਂਟਰ, ਨਜਫਗੜ੍ਹ ਅਤੇ ਆਯੁਸ਼ਮਾਨ ਅਰੋਗਯ ਮੰਦਿਰ, ਪਾਲਮ ਦਾ ਦੌਰਾ ਕੀਤਾ; ਮਰੀਜ਼ਾਂ ਅਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ


ਸ਼੍ਰੀ ਨੱਡਾ ਨੇ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ ਦੋਵੇਂ ਸਿਹਤ ਸੰਸਥਾਨਾਂ ਵਿੱਚ ਪੌਦੇ ਲਗਾਏ

ਆਰਐੱਚਟੀਸੀ, ਨਜਫਗੜ੍ਹ ਦੀ ਤਰੱਕੀ ਦੀ ਨਿਗਰਾਨੀ ਕੀਤੀ ਅਤੇ ਸੰਸਥਾਨ ਦੀਆਂ ਸਿਹਤ ਸੁਵਿਧਾਵਆਂ ਨੂੰ ਵਧਾਉਣ ਵਿੱਚ ਕੇਂਦਰ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ

Posted On: 03 MAR 2025 3:20PM by PIB Chandigarh

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਗ੍ਰਾਮੀਣ ਸਿਹਤ ਟ੍ਰੇਨਿੰਗ ਸੈਂਟਰ (ਆਰਐੱਚਟੀਸੀ), ਨਜਫਗੜ੍ਹ ਅਤੇ ਆਯੁਸ਼ਮਾਨ ਅਰੋਗਯ ਮੰਦਿਰ, ਪਾਲਮ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਦੱਖਣ ਦਿੱਲੀ ਤੋਂ ਸਾਂਸਦ (ਲੋਕ ਸਭਾ) ਸ਼੍ਰੀ ਰਾਮਵੀਰ ਸਿੰਘ ਬਿਧੂੜੀ ਅਤੇ ਪੱਛਮ ਦਿੱਲੀ ਤੋਂ ਸਾਂਸਦ (ਲੋਕ ਸਭਾ) ਸ਼੍ਰੀਮਤੀ ਕਮਲਜੀਤ ਸਹਿਰਾਵਤ ਵੀ ਮੌਜੂਦ ਸਨ। 

ਸ਼੍ਰੀ ਨੱਡਾ ਨੇ ਦੋਵੇਂ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਅਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ ਦੋਵੇਂ ਕੈਂਪਸਾਂ ਵਿੱਚ ਇੱਕ ਪੌਦਾ ਵੀ ਲਗਾਇਆ।

ਕੇਂਦਰੀ ਸਿਹਤ ਮੰਤਰੀ ਨੇ ਆਰਐੱਚਟੀਸੀ ਦੀ ਪ੍ਰੋਗਰੈੱਸ ਰਿਪੋਰਟ ਦੀ ਵੀ ਸਮੀਖਿਆ ਕੀਤੀ ਅਤੇ ਨਜਫਗੜ੍ਹ, ਉਜਵਾ ਅਤੇ ਪਾਲਮ ਵਿੱਚ ਪ੍ਰਾਇਮਰੀ ਹੈਲਥ ਸੈਂਟਰ-ਪੀਐੱਚਸੀ ਨੂੰ ਕੇਂਦਰ ਸਰਕਾਰ ਦੇ ਅਧੀਨ ਬਣਾਏ ਰੱਖਣ ਨੂੰ ਮਨਜ਼ੂਰੀ ਦਿੱਤੀ ਅਤੇ 3 ਮਹੀਨੇ ਦੀ ਐੱਨਕਿਊਏਐੱਸ ਅਤੇ ਆਈਪੀਐੱਚਐੱਸ ਸਰਟੀਫਿਕੇਸ਼ਨ ਅਤੇ 6 ਮਹੀਨੇ ੲਚ ਆਰਐੱਚਟੀਸੀ ਹਸਪਤਾਲ ਨੂੰ ਪੂਰੀ ਤਰ੍ਹਾਂ ਨਾਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕੌਸ਼ਲ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਏਕੀਕ੍ਰਿਤ ਪ੍ਰਾਇਮਰੀ, ਸੈਕੰਡਰੀ, ਆਯੁਸ਼ ਅਤੇ ਸਿਖਲਾਈ ਸੇਵਾਵਾਂ ਲਈ ਇੱਕ ਮਾਡਲ ਵਜੋਂ ਆਰਐੱਚਟੀਸੀ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਸੰਸਥਾਨ ਦੀਆਂ ਸਿਹਤ ਸੁਵਿਧਾਵਾਂ ਨੂੰ ਵਧਾਉਣ ਵਿੱਚ ਕੇਂਦਰ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ।

ਪਿਛੋਕੜ

ਰਾਜਧਾਨੀ ਦਿੱਲੀ ਦੇ ਨਜਫਗੜ੍ਹ ਵਿੱਚ ਸਥਿਤ ਗ੍ਰਾਮੀਣ ਸਿਹਤ ਟ੍ਰੇਨਿੰਗ ਸੈਂਟਰ (ਆਰਐੱਚਟੀਸੀ) ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਸਿਹਤ ਦੇ ਖੇਤਰ ਵਿੱਚ ਕੌਸ਼ਲ ਵਿਕਾਸ ਦੇ ਨਾਲ-ਨਾਲ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੇਵਾ ਲਈ ਇੱਕ ਪ੍ਰਮੁੱਖ ਸੰਸਥਾਨ ਵਜੋਂ ਕੰਮ ਕਰ ਰਿਹਾ ਹੈ। 1937 ਵਿੱਚ ਇੱਕ ਸਿਹਤ ਕੇਂਦਰ ਦੇ ਰੂਪ ਵਿੱਚ ਸਥਾਪਿਤ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ 3 ਕੈਂਪਸਾਂ (ਨਜਫਗੜ, ਪਾਲਮ ਅਤੇ ਉਜਵਾ) ਵਿੱਚ ਅੱਪਗ੍ਰੇਡ ਕੀਤੇ ਗਏ ਆਰਐੱਚਟੀਸੀ ਨੂੰ ਹੁਣ ਪ੍ਰਾਇਮਰੀ, ਸੈਕੰਡਰੀ, ਆਯੁਸ਼ ਅਤੇ ਕੌਸ਼ਲ ਵਿਕਾਸ ਅਤੇ ਭਵਿੱਖ ਵਿੱਚ ਤੀਸਰੇ ਦਰਜੇ ਦੀ ਦੇਖਭਾਲ ਲਈ ਇੱਕ ਮੌਡਲ ਏਕੀਕ੍ਰਿਤ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। 

ਨਜਫਗੜ ਵਿੱਚ ਪ੍ਰਾਇਮਰੀ ਸੇਵਾਵਾਂ ਦੇ ਵਿਸਤਾਰ ਦੇ ਨਾਲ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਪਰਿਵਰਤਨ ਹੋ ਰਿਹਾ ਹੈ, ਜਿਸ ਵਿੱਚ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਗਈ ਸੈਕੰਡਰੀ ਸਿਹਤ ਦੇਖਭਾਲ ਸੇਵਾਵਾਂ ਵੀ ਉਪਲਬਧ ਹੋਣਗੀਆਂ। ਆਯੁਸ਼ਮਾਨ ਅਰੋਗਯ ਮੰਦਿਰ (ਏਏਐੱਮ) ਨੂੰ ਐੱਨਕਿਊਏਐੱਸ (NQAS) ਦੁਆਰਾ ਮਾਨਤਾ ਪ੍ਰਾਪਤ ਹੋਵੇਗਾ ਜੋ ਸਰਕਾਰ ਦੀ ਦਰਵਾਜ਼ੇ 'ਤੇ ਮਿਆਰੀ, ਉੱਚ-ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰੇਗਾ।

ਪ੍ਰਾਇਮਰੀ ਅਤੇ ਤੀਜੇ ਦਰਜੇ ਦੀ ਸਿਹਤ ਸੇਵਾ ਦੇ ਦਰਮਿਆਨ ਮੌਜੂਦ ਪਾੜੇ ਨੂੰ ਖਤਮ ਕਰਨ ਲਈ, ਆਰਐੱਚਟੀਸੀ ਹਸਪਤਾਲ ਨੂੰ 183 ਬੈੱਡਾਂ ਵਾਲੇ ਜਨਰਲ ਹਸਪਤਾਲ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਹ ਇੱਕ ਵਿਲੱਖਣ ਸਿਹਤ ਸੇਵਾ ਵਿਵਸਥਾ ਹੈ ਜੋ ਕਿ ਮੌਜੂਦਾ ਸਮੇਂ ਇੱਕ ਹੀ ਕੈਂਪਸ ਵਿੱਚ ਪ੍ਰਾਇਮਰੀ, ਦੂਸਰੇ ਦਰਜੇ ਦੀ ਦੇਖਭਾਲ ਅਤੇ ਆਯੁਸ਼ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਹਸਪਤਾਲ ਗੁਣਵੱਤਾਪੂਰਨ ਮੈਡੀਕਲ ਟ੍ਰੀਟਮੈਂਟ, ਐਮਰਜੈਂਸੀ ਕੇਅਰ ਅਤੇ ਵਿਸ਼ੇਸ਼ ਸੇਵਾ ਸਮਾਧਾਨ ਪ੍ਰਦਾਨ ਕਰਨ ਲਈ ਤਿਆਰ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਲੋਕਾਂ ਨੂੰ ਘਰ ਦੇ ਨੇੜੇ ਬਿਹਤਰ ਮੈਡੀਕਲ ਸੁਵਿਧਾਵਾਂ ਤੱਕ ਪਹੁੰਚ ਪ੍ਰਾਪਤ ਹੋਵੇ।

ਆਰਐੱਚਟੀਸੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ ਆਈਟੀ- ਸਮਰੱਥ ਸਿਹਤ ਸੇਵਾ ਸਮਾਧਾਨਾਂ ਨੂੰ ਅਪਣਾ ਰਿਹਾ ਹੈ, ਤਾਕਿ ਡਿਜੀਟਲ ਤੌਰ ‘ਤੇ ਸਸ਼ਕਤ ਹੈਲਥਕੇਅਰ ਈਕੋਸਿਸਟਮ ਬਣਾ ਕੇ, ਕੁਸ਼ਲਤਾ, ਪਹੁੰਚ ਅਤੇ ਰੋਗੀ-ਕੇਂਦ੍ਰਿਤ ਦੇਖਭਾਲ ਨੂੰ ਹੁਲਾਰਾ ਦਿੱਤਾ ਜਾ ਸਕੇ। 

ਵਧਦੇ ਸਿਹਤ ਸੇਵਾ ਬੁਨਿਆਦੀ ਢਾਂਚੇ ਨੂੰ ਸਹਿਯੋਗ ਦੇਣ ਲਈ, ਕੌਸ਼ਲ ਵਿਕਾਸ ਅਤੇ ਟ੍ਰੇਨਿੰਗ ਸੈਂਟਰ ਵਿੱਚ ਮਹੱਤਵਪੂਰਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਏਐੱਨਐੱਮ ਸਕੂਲ ਨੂੰ ਵਿਸ਼ਵ ਪੱਧਰੀ ਫਰੰਟਲਾਈਨ ਹੈਲਥਕੇਅਰ ਵਰਕਸ ਤਿਆਰ ਕਰਨ ਲਈ ਅੱਪਗ੍ਰੇਡ ਕੀਤਾ ਜਾਵੇਗਾ। ਏਐੱਨਐੱਮ ਕੋਰਸ 1985 ਵਿੱਚ 20 ਵਿਦਿਆਰਥੀਆਂ ਪ੍ਰਤੀ ਬੈਚ, ਲੜਕੀਆਂ ਦੇ ਲਈ ਡਿਪਲੋਮਾ ਕੋਰਸ ਦੇ ਨਾਲ ਸ਼ੁਰੂ ਹੋਇਆ ਸੀ। 1985 ਵਿੱਚ ਇੱਕ ਏਐੱਨਐੱਮ ਸਕੂਲ ਬਿਲਡਿੰਗ ਵੀ ਸਥਾਪਿਤ ਕੀਤੀ ਗਈ ਸੀ। ਮੌਜੂਦਾ ਸਮੇਂ ਸਲਾਨਾ 44 ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ, ਜੋ ਇੱਕ ਵਾਰ ਵਿੱਚ ਕੁੱਲ 88 ਵਿਦਿਆਰਥੀ ਹੁੰਦੇ ਹਨ। ਆਰਐੱਚਟੀਸੀ ਹਰ ਵਰ੍ਹੇ ਆਰਐੱਚਟੀਸੀ (44) ਅਤੇ ਲੇਡੀ ਰੀਡਿੰਗ ਹੈਲਥ ਸਕੂਲ (ਐੱਲਆਰਐੱਚਐੱਸ) (44) ਦੇ ਲਈ ਔਨਲਾਈਨ ਸੰਯੁਕਤ ਪ੍ਰਵੇਸ਼ ਪ੍ਰੀਖਿਆ ਆਯੋਜਿਤ ਕਰਦਾ ਹੈ, 2024 ਵਿੱਚ, 88 ਸੀਟਾਂ ਦੇ ਲਈ 672 ਬੱਚਿਆਂ ਨੇ ਅਪਲਾਈ ਕੀਤਾ। ਏਐੱਨਐੱਮ ਸਕੂਲ ਦੇ ਲਈ ਪ੍ਰਿੰਸੀਪਲ ਅਤੇ 8 ਸਿਸਟਰ ਟਿਊਟਰ ਦੇ ਅਹੁਦੇ ਸਿਰਜੇ ਰਹੇ ਹਨ। 

ਨਰਸਿੰਗ ਦੇ ਪਾਠਕ੍ਰਮ ਲਈ ਜ਼ਰੂਰੀ ਤੌਰ ‘ਤੇ ਗ੍ਰਾਮੀਣ ਭਾਈਚਾਰੇ ਵਿੱਚ ਪੋਸਟਿੰਗ ਦੀ ਜ਼ਰੂਰਤ ਹੁੰਦੀ ਹੈ। ਗ੍ਰਾਮੀਣ ਸੈਟਅੱਪ, ਇੱਕ ਸਮਰਪਿਤ ਭਾਈਚਾਰਾ ਅਤੇ ਉਪਕੇਂਦਰਾਂ ਦੇ ਨਾਲ ਆਰਐੱਚਟੀਸੀ ਜ਼ਰੂਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਦਿੱਲੀ ਨਰਸਿੰਗ ਕੌਂਸਲ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ। ਜਿਨ੍ਹਾਂ ਕੋਰਸਾਂ ਲਈ ਨਰਸਿੰਗ ਇੰਟਰਨ ਆਰਐੱਚਟੀਸੀ ਅਤੇ ਇਸ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਆਉਂਦੇ ਹਨ, ਉਹ ਏਐੱਨਐੱਮ, ਜੀਐੱਨਐੱਮ, ਬੀਐੱਸਸੀ ਨਰਸਿੰਗ ਅਤੇ ਐੱਮਐੱਸਸੀ ਨਰਸਿੰਗ ਹਨ। ਕੁੱਲ 19 ਕਾਲਜਾਂ ਦੇ 2821 ਵਿਦਿਆਰਥੀਆਂ ਨੂੰ ਆਰਐੱਚਟੀਸੀ ਵਿੱਚ ਇਸ ਦੇ ਸਾਰੇ ਏਏਐੱਮ ਅਤੇ ਉਪਕੇਂਦਰਾਂ ਦੇ ਜ਼ਰੀਏ ਇੰਟਰਨਸ਼ਿਪ ਪ੍ਰਦਾਨ ਕੀਤੀ ਗਈ। 

ਨਜਫਗੜ ਦੇ ਇੱਕ ਕੈਂਪਸ ਵਿੱਚ ਪ੍ਰਾਇਮਰੀ, ਸੈਕੰਡਰੀ ਅਤੇ ਆਯੁਸ਼ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਨਤਕ ਸਿਹਤ ਅਤੇ ਭਾਈਚਾਰਕ ਭਲਾਈ ਦੇ ਪ੍ਰਤੀ ਕੇਂਦਰ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਐਲੋਪੈਥਿਕ ਸੁਵਿਧਾਵਾਂ, ਸਵਦੇਸ਼ੀ ਆਯੁਸ਼ ਪ੍ਰਣਾਲੀ ਨੂੰ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੇ ਨਾਲ ਏਕੀਕ੍ਰਿਤ ਕਰਨ ਦੀ ਪਹਿਲ ਦਾ ਉਦੇਸ਼ ਸਿਹਤ ਸੇਵਾ ਦੀ ਪਹੁੰਚ ਨੂੰ ਮਜ਼ਬੂਤ ਕਰਨਾ, ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਕਰਨਾ ਅਤੇ ਭਵਿੱਖ ਲਈ ਇੱਕ ਮਜ਼ਬੂਤ ​​ਮੈਡੀਕਲ ਵਰਕਫੋਰਸ ਤਿਆਰ ਕਰਨਾ ਹੈ। 

ਇਨ੍ਹਾਂ ਸੁਵਿਧਾਵਾਂ ਨਾਲ ਨਜਫਗੜ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਉਪਲਬਧਤਾ ਵਿੱਚ ਵਿਆਪਕ ਸੁਧਾਰ ਹੋਵੇਗਾ ਅਤੇ ਦਿੱਲੀ ਅਤੇ ਹਰਿਆਣਾ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। 

ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ, ਕੇਂਦਰੀ ਸਿਹਤ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਡਾ. ਮਨਸ਼ਵੀ ਕੁਮਾਰ, ਆਰਐੱਚਟੀਸੀ ਦੇ ਡਾਇਰੈਕਟਰ ਡਾ. ਜੀ ਕੌਸਲਿਆ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। 

************

ਐੱਮਵੀ


(Release ID: 2108286)
Read this release in: English , Urdu , Hindi , Tamil