ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਖੇਤੀਬਾੜੀ ਬਜਟ ਵਿੱਚ ਛੇ ਗੁਣਾ ਵਾਧਾ, 2013-14 ਦੌਰਾਨ ਕੇਂਦਰੀ ਖੇਤੀਬਾੜੀ ਬਜਟ 21933.50 ਕਰੋੜ ਰੁਪਏ ਸੀ, ਜੋ ਕਿ 2025-26 ਵਿੱਚ ਛੇ ਗੁਣਾ ਵਧ ਕੇ 1,27,290 ਕਰੋੜ ਰੁਪਏ ਹੋ ਗਿਆ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਦੇ ਰੂਪ ਵਿੱਚ 9.8 ਕਰੋੜ ਕਿਸਾਨਾਂ ਨੂੰ 22,000 ਕਰੋੜ ਰੁਪਏ ਵੰਡੇ ਜਾਣਗੇ, 18 ਕਿਸ਼ਤਾਂ ਵਿੱਚ 3.46 ਲੱਖ ਕਰੋੜ ਰੁਪਏ ਵੰਡੇ ਜਾ ਚੁੱਕੇ ਹਨ : ਡਾ. ਜਿਤੇਂਦਰ ਸਿੰਘ
ਕਿਸਾਨ ਕ੍ਰੈਡਿਟ ਕਾਰਡਸ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕਰਨਾ ਇੱਕ ਮਹੱਤਵਪੂਰਨ ਕਦਮ
ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨਾਲ 2025 ਤੱਕ ਪੀਐੱਮ ਕਿਸਾਨ ਦੇ ਤਹਿਤ 30 ਲੱਖ ਹੋਰ ਕਿਸਾਨ ਲਾਭਾਰਥੀ ਬਣਨਗੇ
ਪੀਐੱਮ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਟੀਚਾ ਐਗਰੀਕਲਚਰ ਐਡਵਾਂਸਮੈਂਟ ਦੇ ਲਈ 100 ਜ਼ਿਲ੍ਹਿਆਂ ਦੀ ਪਹਿਚਾਣ ਕਰਨਾ ਹੈ
Posted On:
24 FEB 2025 5:37PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਜ਼ਿਕਰਯੋਗ ਵਿਕਾਸ ਦੀ ਸ਼ਲਾਘਾ ਕੀਤੀ ਅਤੇ ਕੇਂਦਰੀ ਖੇਤੀਬਾੜੀ ਬਜਟ ਵਿੱਚ ਛੇ ਗੁਣਾ ਵਾਧੇ ‘ਤੇ ਚਾਨਣਾ ਪਾਇਆ, ਜੋ ਕਿ 2013-14 ਵਿੱਚ 21,933.50 ਕਰੋੜ ਰੁਪਏ ਤੋਂ ਵਧ ਕੇ 2025-26 ਵਿੱਚ 1,27,290 ਕਰੋੜ ਰੁਪਏ ਹੋ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਬਿਹਾਰ ਦੇ ਭਾਗਲਪੁਰ ਵਿੱਚ ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਜੰਮੂ ਵਿੱਚ ਆਯੋਜਿਤ ਇਸ ਬੈਠਕ ਵਿੱਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏ।
ਕੇਂਦਰੀ ਮੰਤਰੀ ਨੇ ਮਾਣ ਨਾਲ ਐਲਾਨ ਕੀਤਾ ਕਿ ਸਰਕਾਰ ਇਸ ਕਿਸ਼ਤ ਦੇ ਤਹਿਤ 9.8 ਕਰੋੜ ਕਿਸਾਨਾਂ ਨੂੰ 22,000 ਕਰੋੜ ਰੁਪਏ ਵੰਡੇ ਗਏ। ਪਹਿਲਾਂ ਹੀ 18 ਕਿਸ਼ਤਾਂ ਵਿੱਚ 3.46 ਲੱਖ ਕਰੋੜ ਰੁਪਏ ਵੰਡ ਕੇ, ਪੀਐੱਮ ਕਿਸਾਨ ਪ੍ਰੋਗਰਾਮ ਕਿਸਾਨਾਂ ਦੀ ਆਜੀਵਿਕਾ ਨੂੰ ਸਮਰਥਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵਿੱਚ, ਡਾ. ਸਿੰਘ ਨੇ ਦੱਸਿਆ ਕਿ ਪੀਐੱਮ ਕਿਸਾਨ ਯੋਜਨਾ ਦੇ ਤਹਿਤ 30 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭਾਰਥੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੀ ਸੀਮਾ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦੀ ਵੀ ਜਾਣਕਾਰੀ ਦਿੱਤੀ, ਜਿਸ ਨਾਲ ਕਿਸਾਨਾਂ ਦੀ ਕ੍ਰੈਡਿਟ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ ਅਤੇ ਉਹ ਆਧੁਨਿਕ ਖੇਤੀਬਾੜੀ ਅਭਿਆਸਾਂ ਅਤੇ ਉਪਕਰਣਾਂ ਵਿੱਚ ਨਿਵੇਸ਼ ਕਰਨ ਵਿੱਚ ਸਮਰੱਥ ਹੋਣਗੇ।
ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ‘ਤੇ ਵੀ ਚਾਨਣਾ ਪਾਇਆ, ਜੋ ਇੱਕ ਨਵੀਂ ਪਹਿਲ ਹੈ, ਜਿਸ ਦਾ ਉਦੇਸ਼ ਖੇਤੀਬਾੜੀ ਵਿਕਾਸ ਲਈ 100 ਜ਼ਿਲ੍ਹਿਆਂ ਦੀ ਪਹਿਚਾਣ ਕਰਨਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਖੇਤਰਾਂ ਵਿੱਚ ਉਤਪਾਦਕਤਾ ਵਧਾਉਣ ਲਈ ਟੀਚਾਬੱਧ ਸੰਸਾਧਨ ਅਤੇ ਟੈਕਨੋਲੋਜੀਆਂ ਉਪਲਬਧ ਕਰਵਾਈਆਂ ਜਾਣ।

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਪੀਐੱਮ ਕਿਸਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਲਈ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਡਾ. ਜਿਤੇਂਦਰ ਸਿੰਘ ਨੇ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਐਗਰੀਕਲਚਰਲ ਈਕੋਸਿਸਟਮ ਵਿੱਚ ਹੋਏ ਬਦਲਾਅ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕਿਸਾਨ ਭਲਾਈ ਦਾ ਸਮਰਥਕ ਦੱਸਿਆ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਪੂਰਕ ਵਜੋਂ ਐਗਰੀਕਲਚਰਲ ਟੈਕਨੋਲੋਜੀ ਨੂੰ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਯਾਦ ਕੀਤਾ।
“ਪਿਛਲੇ ਦਹਾਕੇ ਵਿੱਚ, ਅਸੀਂ ਖੇਤੀਬਾੜੀ ਵਿੱਚ ਮਹੱਤਵਪੂਰਨ ਪਰਿਵਰਤਨ ਦੇਖਿਆ ਹੈ, ਜਿਸ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਨਿਸ਼ਚਿਤ ਸਹਾਇਤਾ ਯਕੀਨੀ ਕੀਤੀ ਹੈ। ਡਾ. ਸਿੰਘ ਨੇ ਕਿਹਾ ਕਿ ਸੌਇਲ ਹੈਲਥ ਕਾਰਡਸ, ਕਿਸਾਨ ਕ੍ਰੈਡਿਟ ਕਾਰਡਸ, ਵਿੱਤੀ ਸਮਾਵੇਸ਼ਨ ਅਤੇ ਆਧੁਨਿਕ ਟੈਕਨੋਲੋਜੀ ਜਿਹੇ ਕੀਟਨਾਸ਼ਕਾਂ ਅਤੇ ਖਾਦਾਂ ਦੇ ਛਿੜਕਾਅ ਲਈ ਡ੍ਰੋਨ ਦੀ ਵਰਤੋਂ, ਉਚਾਈ ਵਾਲੇ ਖੇਤਰਾਂ ਵਿੱਚ ਸੂਖਮ ਸਿੰਜਾਈ ਅਤੇ ਸਿੰਜਾਈ ਸੁਵਿਧਾਵਾਂ ਦੇ ਵਿਸਤਾਰ ਜਿਹੀਆਂ ਪਹਿਲਕਦਮੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਨਾ ਸਿਰਫ਼ ਖੇਤੀਬਾੜੀ ਨੂੰ ਲਾਭ ਹੋਵੇਗਾ ਸਗੋਂ ਭਾਰਤੀ ਅਰਥਵਿਵਸਥਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਹੋਵੇਗੀ, ਕਿਉਂਕਿ ਖੇਤੀਬਾੜੀ ਭਾਰਤ ਦੇ ਵਿਕਾਸ ਦਾ ਪ੍ਰਮੁੱਖ ਚਾਲਕ ਹੈ।

ਕੇਂਦਰੀ ਮੰਤਰੀ ਨੇ ਹੋਰ ਮਹੱਤਵਪੂਰਨ ਸਰਕਾਰੀ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ, ਜਿਵੇਂ ਕਿ 6-ਵਰ੍ਹਿਆਂ ਦੇ ਰਾਸ਼ਟਰੀ ਮਿਲਟਸ ਮਿਸ਼ਨ, ਉੱਚ ਉਪਜ ਵਾਲੇ ਬੀਜਾਂ ‘ਤੇ ਰਾਸ਼ਟਰੀ ਮਿਸ਼ਨ, ਬਿਹਾਰ ਵਿੱਚ ਸਥਾਪਿਤ ਕੀਤੇ ਜਾਣ ਵਾਲਾ ‘ਮਖਾਨਾ ਬੋਰਡ’ ਅਤੇ ਫਸਲ ਉਤਪਾਦਨ ਵਧਾਉਣ ਦੇ ਉਦੇਸ਼ ਨਾਲ ਨਵਾਂ ਖੇਤੀਬਾੜੀ ਖੋਜ ਅਤੇ ਵਿਕਾਸ ਪ੍ਰੋਗਰਾਮ। ਡਾ. ਸਿੰਘ ਨੇ ਅਸਾਮ ਵਿੱਚ 1.27 ਮਿਲੀਅਨ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਪਲਾਂਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਖੇਤੀਬਾੜੀ ਪ੍ਰੋਜੈਕਟਾਂ ਵਿੱਚ ਭਾਰਤ ਦੇ ਪੂਰਬੀ ਹਿੱਸੇ ‘ਤੇ ਵਧਦੇ ਜ਼ੋਰ ਦਾ ਸੰਕੇਤ ਮਿਲਦਾ ਹੈ।
ਆਪਣੇ ਭਾਸ਼ਣ ਦੇ ਅੰਤ ਵਿੱਚ ਡਾ. ਸਿੰਘ ਨੇ ਕਿਸਾਨਾਂ ਅਤੇ ਖੇਤੀਬਾੜੀ ਨੂੰ 2047 ਤੱਕ ਵਿਕਸਿਤ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੇ ਲਈ ਸਰਕਾਰ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਇਹ ਸੁਨਿਸ਼ਚਿਤ ਕਰਨਗੀਆਂ ਕਿ ਦੇਸ਼ ਦਾ ਖੇਤੀਬਾੜੀ ਖੇਤਰ ਹੋਰ ਵਧੇ ਅਤੇ ਟਿਕਾਊ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇ।
*****
ਐੱਨਕੇਆਰ/ਪੀਐੱਸਐੱਮ
(Release ID: 2106461)
Visitor Counter : 20