ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਹਿੰਦੂ ਕਾਲਜ ਦੇ 126ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ


ਹਿੰਦੂ ਕਾਲਜ ਨੇ ਭਾਰਤ ਦੀ ਬੌਧਿਕ, ਸੱਭਿਆਚਾਰਕ ਅਤੇ ਰਾਸ਼ਟਰੀ ਪਹਿਚਾਣ ਨੂੰ ਆਕਾਰ ਦੇਣ ਵਿੱਚ ਇੱਕ ਅਦੁੱਤੀ ਵਿਰਾਸਤ ਤਿਆਰ ਕੀਤੀ ਹੈ –ਸ਼੍ਰੀ ਧਰਮੇਂਦਰ ਪ੍ਰਧਾਨ

ਹਿੰਦੂ ਕਾਲਜ ਦੇ ਵਿਦਿਆਰਥੀ ਭਵਿੱਖ ਵਿੱਚ ਵੈਲਥ-ਕ੍ਰਿਏਟਰ, ਜੌਬ-ਕ੍ਰਿਏਟਰ, ਡੀਪ-ਟੈੱਕ ਇਨੋਵੇਟਰਸ. ਪੌਲਿਸੀਮੇਕਰਸ ਅਤੇ ਆਲਮੀ ਨਾਗਰਿਕ ਬਣਨਗੇ

Posted On: 17 FEB 2025 8:57PM by PIB Chandigarh

ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਦਿੱਲੀ ਵਿੱਚ ਹਿੰਦੂ ਕਾਲਜ ਦੇ 126ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਅਕਾਦਮਿਕ, ਸਟਾਫ ਮੈਂਬਰਸ ਅਤੇ ਵਿਦਿਆਰਥੀ ਮੌਜੂਦ ਰਹੇ। ਉਨ੍ਹਾਂ ਨੇ ਆਪਣੇ ਕਾਲਜ ਦੌਰੇ ਦੇ ਦੌਰਾਨ ਕੌਸ਼ਲ ਵਿਕਾਸ ਅਤੇ ਉੱਦਮਤਾ ਗਤੀਵਿਧੀਆਂ ‘ਤੇ ਅਧਾਰਿਤ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਵਿਚਾਰਾਂ, ਪ੍ਰੋਟੋਟਾਈਪਾਂ ਅਤੇ ਬਿਜ਼ਨਿਸ ਮਾਡਲਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੂੰ ਭਰੋਸਾ ਜਤਾਇਆ ਕਿ ਇਹ ਇਨੋਵੇਸ਼ਨ, ਉੱਦਮਤਾ, ਜੌਬ ਕ੍ਰਿਏਸ਼ਨ ਅਤੇ ਵੈਲਥ ਕ੍ਰਿਏਸ਼ਨ ਦੇ ਝੰਡਾਬਰਦਾਰ ਦੇ ਰੂਪ ਵਿੱਚ ਕੰਮ ਕਰਨਗੇ।

Image

Image

Image

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਹਿੰਦੂ ਕਾਲਜ ਦੀ ਪ੍ਰਤਿਸ਼ਠਿਤ ਵਿਰਾਸਤ ‘ਤੇ ਚਾਨਣਾ ਪਾਇਆ ਅਤੇ ਇਸ ਨੂੰ ਗਿਆਨ ਦੇ ਮੰਦਿਰ ਅਤੇ ਲਰਨਿੰਗ ਉਤਕ੍ਰਿਸ਼ਟਤਾ, ਇਨੋਵੇਸ਼ਨ, ਵਿਭਿੰਨਤਾ, ਬਹੁਲਤਾ, ਲੋਕਤੰਤਰੀ ਆਦਰਸ਼ਾਂ, ਰਾਸ਼ਟਰਵਾਦੀ ਭਾਵਨਾ ਅਤੇ ਰਾਸ਼ਟਰ ਨਿਰਮਾਣ ਦਾ ਮੂਲ ਸਥਾਨ ਦੱਸਿਆ।

ਉਨ੍ਹਾਂ ਨੇ ਕਾਲਜ ਦੀ ਸਥਾਪਨਾ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਮੈਕੋਲੇ ਦੇ (Macaulay’s) ਭਾਰਤ ਦੀ ਸਿੱਖਿਆ ਵਿਵਸਥਾ ਅਤੇ ਸੱਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਮੁਕਾਬਲਾ ਕਰਨ ਦੇ ਲਈ ਸ਼੍ਰੀ ਕ੍ਰਿਸ਼ਨ ਦਾਸ ਜੀ ਗੁਰਵਾਲੇ ਨੇ ਇਸ ਕਾਲਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਿੰਦੂ ਕਾਲਜ ਨੇ ਭਾਰਤ ਦੀ ਬੌਧਿਕ, ਸੱਭਿਆਚਾਰਕ ਅਤੇ ਰਾਸ਼ਟਰੀ ਪਹਿਚਾਣ ਨੂੰ ਆਕਾਰ ਦੇਣ ਵਿੱਚ ਅਦੁੱਤੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅੱਜ ਜਿਸ ਵਿਕਾਸ ਅਤੇ ਸਮ੍ਰਿੱਧੀ ਦੇ ਰਾਹ ‘ਤੇ ਖੜ੍ਹਿਆ ਹੈ, ਉਹ ਹਿੰਦੂ ਕਾਲਜ ਦੁਆਰਾ ਪੱਧਰਾ ਕੀਤਾ ਗਿਆ ਹੈ।

ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਵਿਰਾਸਤ ਬਣਾਉਣਾ ਅਸਾਨ ਹੁੰਦਾ ਹੈ ਪਰੰਤੂ ਇਸ ਨੂੰ ਕਾਇਮ ਰੱਖਣ ਦੇ ਲਈ ਨਿਰੰਤਰ ਸਮਰਪਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਕਾਲਜ ਦੀ ਪਰੰਪਰਾ ਨੂੰ ਬਣਾਏ ਰੱਖਣ ਦੇ ਲਈ ਉਨ੍ਹਾਂ ਦੀ ਅਟੁੱਟ ‘ਸਾਧਨਾ’ ਦੇ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਵਚਨਬੱਧਤਾ ਨੂੰ ਜਾਰੀ ਰੱਖਣ ਅਤੇ ਸੰਸਥਾਨ ਨੂੰ ਸਮਾਧਾਨਾਂ ਦੇ ਆਲਮੀ ਕੇਂਦਰ ਵਿੱਚ ਬਦਲਣ ਦੀ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਵਿਕਸਿਤ ਭਾਰਤ 2047’ ਸਾਰੇ ਭਾਰਤੀਆਂ ਦਾ ਸਮੂਹਿਕ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 22-25 ਵਰ੍ਹੇ ਅੰਮ੍ਰਿਤ ਕਾਲ ਦੇ ਪ੍ਰਤੀਕ ਹਨ, ਜੋ ਹਿੰਦੂ ਕਾਲਜ ਭਾਈਚਾਰੇ ਦੇ ਲਈ ਇੱਕ ਮਹੱਤਵਪੂਰਨ ਮਿਆਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਭਾਰਤ ਆਪਣੀ ਸੁਤੰਤਰਤਾ ਦੀ ਸਦੀ ਮਨਾ ਰਿਹਾ ਹੈ, ਉਸੇ ਤਰ੍ਹਾਂ ਹੀ ਹਿੰਦੂ ਕਾਲਜ ਆਪਣੇ 15ਵੇਂ ਸਥਾਪਨਾ ਦਿਵਸ ਦਾ ਜਸ਼ਨ ਮਨਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਪੜਾਅ ਦੇ ਦੌਰਾਨ, ਕਾਲਜ ਨੂੰ ਖੁਦ ਨੂੰ ਰਿਸਰਚ, ਇਨੋਵੇਸ਼ਨ, ਉੱਦਮਤਾ ਅਤੇ 21ਵੀਂ ਸਦੀ ਦੀਆਂ ਚੁਣੌਤੀਆਂ ਦੇ ਸਮਾਧਾਨ ਦੇ ਕੇਂਦਰ ਵਜੋਂ ਸਥਾਪਿਤ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ।

ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਹਿੰਦੂ ਕਾਲਜ ਦੀ ਭੂਮਿਕਾ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੇ ਪਰਿਵਰਤਨ ਦੇ ‘ਕਪਤਾਨ’ ਵਜੋਂ ਇਸ ਦੇ ਉੱਭਰਣ ਦੀ ਕਲਪਨਾ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਦੇ ਵਿਦਿਆਰਥੀ ਵੈਲਥ-ਕ੍ਰਿਏਟਰਸ, ਜੌਬ-ਕ੍ਰਿਏਟਰਸ, ਡੀਪ-ਟੈੱਕ ਇਨੋਵੇਟਰਸ, ਪੌਲਿਸੀ-ਮੇਕਰਸ ਅਤੇ ਕੱਲ੍ਹ ਦੇ ਆਲਮੀ ਨਾਗਰਿਕ ਬਣਨਗੇ।

*****

ਐੱਮਵੀ/ਏਕੇ


(Release ID: 2104651) Visitor Counter : 10


Read this release in: English , Urdu , Hindi