ਰੇਲ ਮੰਤਰਾਲਾ
azadi ka amrit mahotsav

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਨੂੰ ਹੋਈ ਮੰਦਭਾਗੀ ਘਟਨਾ ਦੀ ਚਲ ਰਹੀ ਜਾਂਚ ਨਾਲ ਸਬੰਧਿਤ ਕੁਝ ਗੁੰਮਰਾਹਕੁੰਨ ਰਿਪੋਰਟਾਂ ‘ਤੇ ਸਪਸ਼ਟੀਕਰਣ

Posted On: 18 FEB 2025 8:16PM by PIB Chandigarh

ਅੱਜ ਕੁਝ ਮੀਡੀਆ ਰਿਪੋਰਟਾਂ ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਈ ਭਗਦੜ੍ਹ ‘ਤੇ ਆਰਪੀਐੱਫ ਜਾਂਚ ਰਿਪੋਰਟ ਦਾ ਹਵਾਲਾ ਦਿੱਤਾ ਗਿਆ, ਜੋ “ਗਲਤ ਅਤੇ ਗੁੰਮਰਾਹਕੁੰਨ” ਹੈ।

ਉੱਤਰ ਰੇਲਵੇ ਨੇ ਘਟਨਾ ਦੀ ਜਾਂਚ ਦੇ ਲਈ ਦੋ ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੁਆਰਾ 100 ਤੋਂ ਵੱਧ ਵਿਅਕਤੀਗਤ ਬਿਆਨ ਇਕੱਠੇ ਕੀਤੇ ਜਾ ਰਹੇ ਹਨ। ਅਜਿਹੇ ਸਾਰੇ ਬਿਆਨ ਪ੍ਰਾਪਤ ਕਰਨ ਦੇ ਬਾਅਦ, ਕਮੇਟੀ ਸੰਪੂਰਨ ਜਾਂਚ ਕਰੇਗੀ, ਜਿਸ ਵਿੱਚ ਘਟਨਾਵਾਂ ਦੇ ਸਟੀਕ ਕ੍ਰਮ ਨੂੰ ਸਥਾਪਿਤ ਕਰਨ ਦੇ ਲਈ ਪੁੱਛ-ਗਿੱਛ ਸ਼ਾਮਲ ਹੈ। ਕਮੇਟੀ ਦੁਆਰਾ ਜਾਂਚ ਰਿਪੋਰਟ ਪੇਸ਼ ਕੀਤੀ ਜਾਵੇਗੀ।

 ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉੱਚ ਪੱਧਰੀ ਕਮੇਟੀ ਦੁਆਰਾ ਕੀਤੀ ਜਾ ਰਹੀ ਜਾਂਚ ਦੇ ਇਲਾਵਾ ਕੋਈ ਹੋਰ ਜਾਂਚ ਨਹੀਂ ਕੀਤੀ ਜਾ ਰਹੀ ਹੈ।

ਭਾਰਤੀ ਰੇਲਵੇ, ਮੀਡੀਆ ਕੰਪਨੀਆਂ ਨਾਲ ਇਸ ਸਬੰਧ ਵਿੱਚ ਉੱਚ ਪੱਧਰੀ ਕਮੇਟੀ ਦੀ ਅੰਤਿਮ ਰਿਪੋਰਟ ਦਾ ਇੰਤਜ਼ਾਰ ਕਰਨ ਦੀ ਤਾਕੀਦ ਕਰਦਾ ਹੈ। ਜੇਕਰ ਕੋਈ ਅਜਿਹੀ ਜਾਣਕਾਰੀ ਹੈ, ਜੋ ਉੱਚ ਪੱਧਰੀ ਕਮੇਟੀ ਨੂੰ ਜਾਂਚ ਪ੍ਰਕਿਰਿਆ ਵਿੱਚ ਮਦਦ ਕਰ ਸਕਦੀ ਹੈ, ਤਾਂ ਕਿਰਪਾ ਕਰਕੇ ਇਸ ਨੂੰ ਸਿੱਧਾ ਕਮੇਟੀ ਦੇ ਮੈਂਬਰਾਂ ਦੇ ਨਾਲ ਸਾਂਝਾ ਕਰੋ: - pccmnr25[at]gmail[dot]com  and/or  pcsc@nr.railnet.gov.in

*****

ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ


(Release ID: 2104650) Visitor Counter : 13


Read this release in: English , Urdu , Hindi