ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

‘ਸ਼ਹਿਰੀ ਬਸਤੀਆਂ ਦਾ ਰਾਸ਼ਟਰੀ ਭੂ-ਸਥਾਨਕ ਗਿਆਨ-ਅਧਾਰਿਤ ਭੂਮੀ ਸਰਵੇਖਣ’ (ਨਕਸ਼ਾ) ਪਾਇਲਟ ਪ੍ਰੋਜੈਕਟ ਭਾਰਤ ਦੇ 26 ਰਾਜਾਂ ਅਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ 152 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ-ULB) ਵਿੱਚ ਸ਼ੁਰੂ ਕੀਤੀ ਜਾਵੇਗੀ


ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਮੱਧ ਪ੍ਰਦੇਸ਼ ਦੇ ਰਾਏਸੈਨ ਵਿੱਚ ਸ਼ਹਿਰੀ ਬਸਤੀਆਂ ਦੇ ਰਾਸ਼ਟਰੀ ਭੂ-ਸਥਾਨਕ ਗਿਆਨ-ਅਧਾਰਿਤ ਭੂਮੀ ਸਰਵੇਖਣ ਦਾ ਉਦਘਾਟਨ ਕਰਨਗੇ

Posted On: 17 FEB 2025 1:07PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਕੱਲ੍ਹ ਮੱਧ ਪ੍ਰਦੇਸ਼ ਦੇ ਰਾਏਸੈਨ ਵਿੱਚ 26 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ 152 ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ-ULB) ਵਿੱਚ ਸ਼ਹਿਰੀ ਬਸਤੀਆਂ ਦੇ ਰਾਸ਼ਟਰੀ ਭੂ-ਸਥਾਨਕ ਗਿਆਨ-ਅਧਾਰਿਤ ਭੂਮੀ ਸਰਵੇਖਣ (ਨਕਸ਼ਾ) ਦਾ ਉਦਘਾਟਨ ਕਰਨਗੇ। ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਭੂਮੀ ਸੰਸਾਧਨ ਵਿਭਾਗ ਨੇ ਇਸ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।

 ਇਸ ਅਵਸਰ ‘ਤੇ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੈੱਮਾਸਾਨੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਮੱਧ ਪ੍ਰਦੇਸ਼ ਦੇ ਮਾਲ ਮੰਤਰੀ ਸ਼੍ਰੀ ਕਰਨ ਸਿੰਘ ਵਰਮਾ, ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਮੱਛੀ ਪਾਲਣ ਅਤੇ ਮਛੇਰੇ ਭਲਾਈ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਜਿਲ੍ਹਾ ਰਾਏਸੈਨ, ਮੱਧ ਪ੍ਰਦੇਸ਼ ਦੇ ਮੰਤਰੀ ਇੰਚਾਰਜ ਸ਼੍ਰੀ ਨਾਰਾਇਣ ਸਿੰਘ ਪਵਾਰ, ਸਾਂਚੀ ਦੇ ਵਿਧਾਇਕ ਸ਼੍ਰੀ ਪ੍ਰਭੂ ਰਾਮ ਚੌਧਰੀ, ਭੂਮੀ ਸੰਸਾਧਨ ਵਿਭਾਗ, ਭਾਰਤ ਸਰਕਾਰ ਦੇ ਸਕੱਤਰ, ਸ਼੍ਰੀ ਮਨੋਜ ਜੋਸ਼ੀ ਅਤੇ ਭਾਰਤ ਸਰਕਾਰ ਅਤੇ ਮੱਧ ਪ੍ਰਦੇਸ਼ ਰਾਜ ਸਰਕਾਰ ਦੇ ਹੋਰ ਅਧਿਕਾਰੀਗਣ ਹਾਜ਼ਰ ਰਹਿਣਗੇ।

 ਇਸ ਅਵਸਰ ‘ਤੇ ਡਰੋਨ ਉਡਾਏ ਜਾਣਗੇ, ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ-SoP) ਪੁਸਤਕ ਰਿਲੀਜ਼ ਕੀਤੀ ਜਾਵੇਗੀ, ਨਕਸ਼ਾ ਪ੍ਰੋਗਰਾਮ ‘ਤੇ ਵੀਡੀਓ ਅਤੇ ਫਲਾਇਰ ਜਾਰੀ ਕੀਤੇ ਜਾਣਗੇ, WDC ਯਾਤਰਾ ਨੂੰ ਹਰੀ ਝੰਡੀ ਦਿਖਾਈ ਜਾਵੇਗੀ, WDC ਵੀਡੀਓ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਵਾਟਰਸ਼ੈੱਡ ਗਾਨਾ ਵੀ ਵਜਾਇਆ ਜਾਵੇਗਾ।

ਨਕਸ਼ਾ ਪ੍ਰੋਗਰਾਮ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਭੂਮੀ ਰਿਕਾਰਡ ਬਣਾਉਣਾ ਅਤੇ ਉਨ੍ਹਾਂ ਨੂੰ ਅੱਪਡੇਟ ਕਰਨਾ ਹੈ ਤਾਂ ਕਿ ਭੂਮੀ ਮਲਕੀਅਤ ਦਾ ਸਟੀਕ ਅਤੇ ਭਰੋਸੇਯੋਗ ਦਸਤਾਵੇਜੀਕਰਣ ਸੁਨਿਸ਼ਚਿਤ ਕੀਤਾ ਜਾ ਸਕੇ। ਇਹ ਪਹਿਲ ਨਾਗਰਿਕਾਂ ਨੂੰ ਸਸ਼ਕਤ ਬਣਾਏਗੀ, ਜੀਵਨ ਨੂੰ ਅਸਾਨ ਬਣਾਏਗੀ, ਸ਼ਹਿਰੀ ਨਿਯੋਜਨ ਨੂੰ ਵਧਾਏਗੀ ਅਤੇ ਭੂਮੀ ਸਬੰਧੀ ਵਿਵਾਦਾਂ ਨੂੰ ਘੱਟ ਕਰੇਗੀ। ਸੰਪਤੀ ਰਿਕਾਰਡ ਪ੍ਰਸ਼ਾਸਨ ਦੇ ਲਈ ਆਈਟੀ-ਅਧਾਰਿਤ ਪ੍ਰਣਾਲੀ ਪਾਰਦਰਸ਼ਿਤਾ, ਕੁਸ਼ਲਤਾ ਨੂੰ ਹੁਲਾਰਾ ਦੇਵੇਗੀ ਅਤੇ ਟਿਕਾਊ ਵਿਕਾਸ ਦਾ ਸਮਰਥਨ ਕਰੇਗੀ।

 ਸਰਵੇ ਆਫ ਇੰਡੀਆ ਨਕਸ਼ਾ ਪ੍ਰੋਗਰਾਮ ਦੇ ਲਈ ਤਕਨੀਕੀ ਭਾਗੀਦਾਰ ਹੈ, ਜੋ ਹਵਾਈ ਸਰਵੇਖਣ ਕਰਨ ਅਤੇ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ ਸਰਕਾਰਾਂ ਨੂੰ ਤੀਸਰੇ ਪੱਖ ਦੇ ਵਿਕ੍ਰੇਤਾਵਾਂ ਦੇ ਮਾਧਿਅਮ ਨਾਲ ਆਰਥੋਰੈਕਟੀਫਾਇਡ ਇਮੇਜ਼ਰੀ ਪ੍ਰਦਾਨ ਕਰਨ ਦੇ ਲਈ ਜ਼ਿੰਮੇਦਾਰ ਹਨ।

 ਮੱਧ ਪ੍ਰਦੇਸ਼ ਰਾਜ ਇਲੈਕਟ੍ਰੌਨਿਕ ਵਿਕਾਸ ਨਿਗਮ (ਐੱਮਪੀਐੱਸਈਡੀਸੀ- MPSEDC) ਦੁਆਰਾ ਐਂਡ-ਟੂ-ਐਂਡ ਵੈੱਬ-ਜੀਆਈਐੱਸ ਪਲੈਟਫਾਰਮ ਵਿਕਸਿਤ ਕੀਤਾ ਜਾਵੇਗਾ ਅਤੇ ਭੰਡਾਰਣ ਸੁਵਿਧਾਵਾਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਸੇਵਾ ਇੰਕ (ਐੱਨਆਈਸੀਐੱਸਆਈ-NICSI) ਦੁਆਰਾ ਪ੍ਰਦਾਨ ਕੀਤੀ ਜਾਵੇਗੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਆਰਥੋਰੈਕਟੀਫਾਇਡ ਇਮੇਜ਼ਰੀ ਦਾ ਉਪਯੋਗ ਕਰਕੇ ਖੇਤਰ ਸਰਵੇਖਣ ਅਤੇ ਜ਼ਮੀਨੀ ਸੱਚਾਈ ਦਾ ਸੰਚਾਲਨ ਕਰਨ ਦੀ ਯੋਜਨਾ ਹੈ, ਜੋ ਅੰਤ ਵਿੱਚ ਸ਼ਹਿਰੀ ਅਤੇ ਅਰਧ-ਸ਼ਹਿਰੀ ਭੂਮੀ ਰਿਕਾਰਡ ਦੇ ਅੰਤਿਮ ਪ੍ਰਕਾਸ਼ਨ ਵੱਲ ਲੈ ਜਾਵੇਗੀ।  

 ਨਕਸ਼ਾ ਪਾਇਲਟ ਪ੍ਰੋਗਰਾਮ ਦੀ ਲਾਗਤ ਲਗਭਗ ₹194 ਕਰੋੜ ਹੋਣ ਦੀ ਉਮੀਦ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਵਿੱਤਪੋਸ਼ਿਤ ਕੀਤਾ ਜਾਵੇਗਾ।

*****

ਐੱਮਜੀ/ਆਰਐੱਨ


(Release ID: 2104388) Visitor Counter : 15