ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੈ ਸੂਦ ਨੇ ਗ੍ਰਾਮੀਣ ਨਵੀਨਤਾ ਅਤੇ ਸਥਾਈ ਸਮਾਧਾਨ ਨੂੰ ਅੱਗੇ ਵਧਾਉਣ ਦੇ ਲਈ ਰੂਟੇਜ ਸਮਾਰਟ ਵਿਲੇਜ਼ ਸੈਂਟਰ ਦਾ ਉਦਘਾਟਨ ਕੀਤਾ
ਹਰਿਆਣਾ ਦੇ ਮੰਡੌਰਾ ਵਿੱਚ ਰੂਟੇਜ ਸਮਾਰਟ ਵਿਲੇਜ਼ ਸੈਂਟਰ (ਆਰਐੱਸਵੀਸੀ) ਦੀ ਸ਼ੁਰੂਆਤ ਕੀਤੀ ਗਈ: ਏਕੀਕ੍ਰਿਤ ਟੈਕਨੋਲੋਜੀਆਂ ਦੇ ਮਾਧਿਅਮ ਨਾਲ ਗ੍ਰਾਮੀਣ ਭਾਰਤ ਨੂੰ ਬਦਲਣ ਨਾਲ ਜੁੜੀ ਇੱਕ ਇਤਿਹਾਸਕ ਪਹਿਲ
ਰੂਟੇਜ ਸਮਾਰਟ ਵਿਲੇਜ਼ ਸੈਂਟਰ ਦੀ ਸ਼ੁਰੂਆਤ ਦੇ ਨਾਲ ਮੰਡੌਰਾ ਪਿੰਡ ਗ੍ਰਾਮੀਣ ਤਕਨੀਕੀ ਨਵੀਨਤਾਵਾਂ ਦਾ ਕੇਂਦਰ ਬਣ ਗਿਆ ਹੈ
Posted On:
15 FEB 2025 1:10PM by PIB Chandigarh
ਰੂਰਲ ਟੈਕਨੋਲੋਜੀ ਐਕਸ਼ਨ ਗਰੁੱਪ (ਰੂਟੇਜ) ਸਮਾਰਟ ਵਿਲੇਜ਼ ਸੈਂਟਰ (ਆਰਐੱਸਵੀਸੀ) ਦੀ ਬਹੁਤ ਉਡੀਕੀ ਜਾ ਰਹੀ ਸ਼ੁਰੂਆਤ ਕੱਲ੍ਹ ਸੋਨੀਪਤ ਦੇ ਮੰਡੌਰਾ ਪਿੰਡ ਵਿੱਚ ਸੰਪੰਨ ਹੋਈ, ਜੋ ਕਿ ਗ੍ਰਾਮੀਣ ਤਕਨੀਕੀ ਉੱਨਤੀ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਸ਼ੀਲ ਪਲ ਹੈ। ਆਰਐੱਸਵੀਸੀ ਮੰਡੌਰਾ ਦਾ ਉਦਘਾਟਨ ਭਾਰਤ ਸਰਕਾਰ ਦੇ ਮਾਣਯੋਗ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੈ ਸੂਦ ਨੇ ਕੀਤਾ। ਇਸ ਉਦਘਾਟਨ ਪ੍ਰੋਗਰਾਮ ਵਿੱਚ ਮਾਡਰਨ ਵਿਲੇਜ਼ ਫਾਊਂਡੇਸ਼ਨ ਦੇ ਸੰਸਥਾਪਕ ਕਮੋਡੋਰ ਸ਼੍ਰੀਧਰ ਕੋਟਰਾ ਅਤੇ ਚਾਲੀਸ ਗਾਓਂ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਡੀਪੀ ਗੋਇਲ ਸਮੇਤ ਪ੍ਰਮੁੱਖ ਲਾਗੂਕਰਨ ਭਾਈਵਾਲ ਸ਼ਾਮਲ ਸਨ। ਇਨ੍ਹਾਂ ਦੋਵਾਂ ਭਾਈਵਾਲਾਂ ਨੇ ਇਸ ਦੂਰਦਰਸ਼ੀ ਪਹਿਲ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਆਰਐੱਸਵੀਸੀ ਮੰਡੌਰਾ ਦੇ ਉਦਘਾਟਨ ਦੇ ਅਵਸਰ ’ਤੇ ਬੋਲਦੇ ਹੋਏ, ਪ੍ਰੋਫੈਸਰ ਅਜੈ ਸੂਦ ਨੇ ਕਿਹਾ ਕਿ ਰੂਟੇਜ ਸਮਾਰਟ ਵਿਲੇਜ਼ ਸੈਂਟਰ (ਆਰਐੱਸਵੀਸੀ) ਗ੍ਰਾਮੀਣ ਜ਼ਰੂਰਤਾਂ ਅਤੇ ਤਕਨੀਕੀ ਪ੍ਰਗਤੀ ਦੇ ਪਾੜੇ ਨੂੰ ਭਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਕਦਮ ਨਵੀਨਤਾ ਦਾ ਜ਼ਮੀਨੀ ਪੱਧਰ ਤੱਕ ਪਹੁੰਚਣਾ ਅਤੇ ਸਾਡੇ ਭਾਈਚਾਰਿਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਨੂੰ ਸੁਨਿਸ਼ਚਿਤ ਕਰਦਾ ਹੈ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋਫੈਸਰ ਅਜੈ ਸੂਦ ਨੇ ਵੀ ਆਰਐੱਸਵੀਸੀ ਦੇ ਨਿਰਮਾਣ ਦੇ ਪਿੱਛੇ ਦੀ ਧਾਰਨਾ ਨੂੰ ਵੀ ਸਾਂਝਾ ਕੀਤਾ, ਜਿਸ ਵਿੱਚ ਗ੍ਰਾਮੀਣ ਭਾਈਚਾਰਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਸਿੱਧੇ ਤੌਰ ’ਤੇ ਪੂਰਾ ਕਰਨ ਵਾਲੀਆਂ ਟੈਕਨੋਲੋਜੀਆਂ ਤੱਕ ਪਹੁੰਚਣ ਦੇ ਰਾਹ ਵਿੱਚ ਸਾਹਮਣੇ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਨ੍ਹਾਂ ਚੁਣੌਤੀਆਂ ਵਿੱਚ ਪਸ਼ੂ ਘੁਸਪੈਠ, ਜੈਵਿਕ ਖੇਤੀ ਅਤੇ ਆਜੀਵਿਕਾ ਨੂੰ ਉੱਨਤ ਕਰਨ ਵਾਲੇ ਮਨਕਾ ਬਣਾਉਣ (bead-making) ਅਤੇ ਬੇਕਰੀ ਮਸ਼ੀਨਰੀ ਜਿਹੀ ਤਕਨੀਕ ਨਾਲ ਜੁੜੇ ਅਨੇਕਾਂ ਉਪਾਅ ਸ਼ਾਮਲ ਹਨ। ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀਆਂ ਪਿਰਾਮਿਡ ਦੇ ਹੇਠਲੇ ਹਿੱਸੇ ਤੱਕ ਪਹੁੰਚਣ, ਜੋ ਕਿ ਪ੍ਰੋਫੈਸਰ ਸੀ.ਕੇ. ਪ੍ਰਹਲਾਦ ਦੁਆਰਾ ਸਮਰਥਿਤ ਇੱਕ ਧਾਰਨਾ ਹੈ ਅਤੇ ਇਸ ਤਰ੍ਹਾਂ ਗ੍ਰਾਮੀਣ ਆਜੀਵਿਕਾ ਨੂੰ ਬਿਹਤਰ ਬਣਾਉਣ ਲਈ ਨਵੀਨਤਾਵਾਂ ਅਤੇ ਬਜ਼ਾਰ ਦਰਮਿਆਨ ਸਿੱਧਾ ਸਬੰਧ ਬਣਾਉਣਾ ਹੈ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ) ਦੇ ਦਫ਼ਤਰ ਦੀ ਸਰਪ੍ਰਸਤੀ ਵਿੱਚ ਵਿਕਸਿਤ ਇਸ ਵਿਲੱਖਣ ਕੇਂਦਰ ਦਾ ਉਦੇਸ਼ ਗ੍ਰਾਮੀਣ ਜ਼ਰੂਰਤਾਂ ਨਾਲ ਅਤਿ-ਆਧੁਨਿਕ ਟੈਕਨੋਲੋਜੀਆਂ ਨੂੰ ਜੋੜਨਾ, ਜੀਵਨ ਦੀ ਗੁਣਵੱਤਾ ਨੂੰ ਬਿਹਤਰ ਕਰਨਾ ਅਤੇ ਸਥਾਈ ਉਪਾਵਾਂ ਦੇ ਮਾਧਿਅਮ ਰਾਹੀਂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ ਹੈ।
ਉਪਗ੍ਰਹਿ ਡੇਟਾ, ਜਲ ਨਿਗਰਾਨੀ ਕਿੱਟਾਂ, ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਸੂਰਜੀ ਊਰਜਾ, ਜੈਵਿਕ ਖਾਦ, ਸਹਾਇਕ ਟੈਕਨੋਲੋਜੀਆਂ ਅਤੇ ਆਜੀਵਿਕਾ-ਕੇਂਦ੍ਰਿਤ ਨਵੀਨਤਾਵਾਂ ਜਿਹੀਆਂ ਟੈਕਨੋਲੋਜੀਆਂ ਨੂੰ ਜ਼ਮੀਨੀ ਪੱਧਰ ’ਤੇ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਯਤਨ ਇਸ ਪਹਿਲ ਨੂੰ ਚਲਾਉਣ ਵਾਲੀ ਸਹਿਯੋਗੀ ਭਾਵਨਾ ਦਾ ਇੱਕ ਪ੍ਰਮਾਣ ਹਨ।

(ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੈ ਸੂਦ ਆਰਐੱਸਵੀਸੀ ਦੇ ਨਿਰਮਾਣ ਦੇ ਪਿੱਛੇ ਦੀ ਧਾਰਨਾ ਨੂੰ ਸਾਂਝਾ ਕਰਦੇ ਹੋਏ)
ਰੂਟੇਜ ਸਮਾਰਟ ਵਿਲੇਜ਼ ਸੈਂਟਰ (ਆਰਐੱਸਵੀਸੀ) ਮਾਡਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:
- ਸਥਾਨ ਅਤੇ ਭੌਤਿਕ ਮੌਜੂਦਗੀ: ਆਰਐੱਸਵੀਸੀ ਨੂੰ ਪੰਚਾਇਤ ਪੱਧਰ ’ਤੇ ਇੱਕ ਸਥਾਈ ਮੌਜੂਦਗੀ ਦੇ ਰੂਪ ਵਿੱਚ ਡਿਜਾਈਨ ਕੀਤਾ ਗਿਆ ਹੈ, ਜੋ ਕਈ ਸਾਲਾਂ ਤੱਕ 15-20 ਪਿੰਡਾਂ ਦੀਆਂ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਠੋਸ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਕੇਂਦਰ ਦਾ ਲਕਸ਼ ਭਾਈਚਾਰਿਆਂ ਦੇ ਮੈਂਬਰਾਂ ਦੇ ਵਿੱਚ ਭਰੋਸਾ ਅਤੇ ਵਿਸ਼ਵਾਸ ਪੈਦਾ ਕਰਨਾ ਹੈ, ਜਿਸ ਨਾਲ ਨਵੀਨਤਕਾਰੀ ਉਪਾਵਾਂ ਨੂੰ ਸਹਿਜ ਢੰਗ ਨਾਲ ਅਪਨਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ।
1. ਰੂਟੇਜ ਸਮਾਰਟ ਵਿਲੇਜ਼ ਸੈਂਟਰ (ਆਰਐੱਸਵੀਸੀ) ਵਿਭਿੰਨ ਗ੍ਰਾਮੀਣ ਚੁਣੌਤੀਆਂ ਦਾ ਹੱਲ ਕਰਨ ਦੇ ਲਈ 12 ਟੈਕਨੋਲੋਜੀ ਟ੍ਰੈਕਸ ਦੀ ਇੱਕ ਵਿਆਪਕ ਸ਼੍ਰੇਣੀ ਪ੍ਰਦਾਨ ਕਰਦਾ ਹੈ:
ਏ. ਖੇਤੀਬਾੜੀ ਅਤੇ ਰਹਿੰਦ-ਖੂੰਹਦ ਪ੍ਰਬੰਧਨ: ਕੇਵੀਕੇ ਦੇ ਸਹਿਯੋਗ ਨਾਲ, ਖੇਤੀਬਾੜੀ, ਰਹਿੰਦ-ਖੂੰਹਦ ਪ੍ਰਬੰਧਨ, ਹੋਮਸਟੇ ਅਤੇ ਗ੍ਰਾਮੀਣ ਸੈਰ-ਸਪਾਟੇ ਨਾਲ ਜੁੜੀਆਂ ਸੇਵਾਵਾਂ, ਜੋ ਕਿ ਬਿਜਾਈ ਤੋਂ ਪਹਿਲਾਂ ਤੋਂ ਲੈ ਕੇ ਵਾਢੀ ਤੋਂ ਬਾਅਦ ਦੀਆਂ ਟੈਕਨੋਲੋਜੀਆਂ ਦੁਆਰਾ ਸਮਰਥਿਤ ਹੁੰਦੀਆਂ ਹਨ।
ਬੀ. ਆਰਯੂਟੀਏਜੀ ਟੈਕਨੋਲੋਜੀਆਂ : 7 ਆਈਆਈਟੀ ਦੀਆਂ ਇਨੋਵੇਸ਼ਨਾਂ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੇ ਤਹਿਤ ਵਿਕਸਿਤ ਕੀਤੀਆਂ ਗਈਆਂ।
ਸੀ. ਆਜੀਵਿਕਾ ਅਤੇ ਉੱਦਮਤਾ: ਉੱਤਰ ਪ੍ਰਦੇਸ਼ ਵਿੱਚ ਐੱਨਆਰਐੱਲਐੱਮ ਅਤੇ ਟੀਆਰਆਈਐਫ ਜਿਹੀਆਂ ਯੋਜਨਾਵਾਂ ਦੇ ਮਾਧਿਅਮ ਨਾਲ ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰਨਾ।
ਡੀ. ਨਵਿਆਉਣਯੋਗ ਊਰਜਾ: ਸੇਲਕੋ ਫਾਊਂਡੇਸ਼ਨ ਦੀ ਤਕਨੀਕੀ ਸਹਾਇਤਾ ਨਾਲ ਸੂਰਜੀ ਹਾਈਬ੍ਰਿਡ ਅਤੇ ਏਅਰ ਟੈਕਨੋਲੋਜੀ ਸਬੰਧੀ ਉਪਾਅ।
ਈ. ਰਾਸ਼ਟਰੀ ਨਵੀਨਤਾਵਾਂ: ਵਿਭਿੰਨ ਗ੍ਰਾਮੀਣ ਜ਼ਰੂਰਤਾਂ ਦੇ ਲਈ ਮੰਥਨ, ਪੁਣੇ ਕਲਸਟਰ ਅਤੇ ਆਈਆਈਟੀ ਮਦਰਾਸ ਤੋਂ ਟੈਕਨੋਲੋਜੀਆਂ।
ਐਫ. ਕਿਫਾਇਤੀ ਰਿਹਾਇਸ਼: ਮੰਥਨ ਅਤੇ ਐੱਚਆਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਨਵੀਨਤਕਾਰੀ ਰਿਹਾਇਸ਼ ਟੈਕਨੋਲੋਜੀਆਂ।
ਵਾਈ. ਵਾਸ਼: ਰਹਿੰਦ-ਖੂੰਹਦ ਪ੍ਰਬੰਧਨ, ਪਾਣੀ ਅਤੇ ਸਵੱਛਤਾ ਸਬੰਧੀ ਉਪਾਅ, ਜਿਸ ਵਿੱਚ ਆਈਆਈਟੀ ਮਦਰਾਸ ਐਕੁਆਮੈਪਸ ਅਤੇ ਵੀਵੋਇਸ ਦੀਆਂ ਟੈਕਨੋਲੋਜੀਆਂ ਸ਼ਾਮਲ ਹਨ।
ਐੱਚ. ਫਿਨਟੈਕ: ਆਈਆਈਐੱਸਸੀ ਅਤੇ ਐਕਸਆਰ ਗਰੁੱਪ ਦੁਆਰਾ ਵਿਕਸਿਤ ਵਿੱਤੀ ਸਮਾਵੇਸ਼ਨ ਐਪਸ ਅਤੇ ਏਆਰ/ਵੀਆਰ ਟੈਕਨੋਲੋਜੀਆਂ।
ਏ. ਸਮਰੱਥਾ ਨਿਰਮਾਣ: ਸ਼੍ਰੇਣੀ 2 ਅਤੇ 3 ਦੇ ਕਾਲਜਾਂ ਦੇ ਨਾਲ ਖੋਜ ਅਤੇ ਸਮਰੱਥਾ-ਨਿਰਮਾਣ ਦੀ ਪਹਿਲ, ਜਿੱਥੇ ਐੱਨਆਈਐੱਫਟੀਐੱਫਐੱਮ ਖੰਡ, ਘਿਓ ਜਿਹੀਆਂ ਸਥਾਨਕ ਤੌਰ ਤੇ ਪ੍ਰਾਪਤ ਸਮੱਗਰੀ ਤੋਂ ਬਿਸਕੁਟ ਨਿਰਮਾਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਐੱਨਏਏਆਰਐੱਮ ਆਰਐੱਸਵੀਸੀ ਕੇਂਦਰ ਦੇ ਪ੍ਰਮੁੱਖਾਂ ਦੀ ਸਮਰੱਥਾ ਨਿਰਮਾਣ ਦਾ ਕੰਮ ਕਰ ਰਿਹਾ ਹੈ।
ਜੇ. ਸਰਕਾਰੀ ਯੋਜਨਾ ਨਾਲ ਜੁੜੇ ਐਪਸ: ਵਿਗਿਆਨ, ਤਕਨੀਕ ਅਤੇ ਭਲਾਈ ਪ੍ਰੋਗਰਾਮਾਂ ਦੇ ਲਈ ਨਾਗਰਿਕ-ਕੇਂਦ੍ਰਿਤ ਐਪਸ ਦੇ ਮਾਧਿਅਮ ਰਾਹੀਂ ਸਰਕਾਰੀ ਯੋਜਨਾਵਾਂ ਦਾ ਪ੍ਰਸਾਰ।
ਕੇ. ਸਹਾਇਕ ਟੈਕਨੋਲੋਜੀਆਂ: ਸਹਾਇਕ ਟੈਕਨੋਲੋਜੀ ਫਾਊਂਡੇਸ਼ਨ ਦੇ ਮਾਧਿਅਮ ਰਾਹੀਂ ਦਿਵਆਂਗਜਨਾਂ ਦੇ ਲਈ ਹੱਲ।
- ਸਮਰਪਿਤ ਹੱਲ: ਸਥਾਨਕ ਜ਼ਰੂਰਤਾਂ ਦੇ ਆਧਾਰ ’ਤੇ ਪਸ਼ੂ ਘੁਸਪੈਠ ਦੀ ਰੋਕਥਾਮ ਅਤੇ ਇਲੈਕਟ੍ਰੋਨਿਕ ਮੈਡੀਕਲ ਰਿਕਾਰਡ-ਕੀਪਿੰਗ ਜਿਹੀਆਂ ਟੈਕਨੋਲੋਜੀਆਂ ਦੀ ਤੈਨਾਤੀ।
- ਗੁਣਵੱਤਾ ਸਬੰਧੀ ਭਰੋਸਾ: ਆਰਐੱਸਵੀਸੀ ਸੇਲਕੋ, ਆਈਆਈਟੀ ਮਦਰਾਸ ਅਤੇ ਅਸਿਸਟਿਵ ਟੈਕ ਫਾਊਂਡੇਸ਼ਨ ਜਿਹੇ ਸੰਸਥਾਨਾਂ ਦੇ ਐਂਕਰ ਲੀਡ ਦੇ ਮਾਧਿਅਮ ਰਾਹੀਂ ਗੁਣਵੱਤਾ ਅਤੇ ਵਿਵਹਾਰਕਤਾ ਸੁਨਿਸ਼ਚਿਤ ਕਰਦਾ ਹੈ। ਇਹ ਸੰਸਥਾਵਾਂ ਮੰਥਨ ਅਤੇ ਆਰਯੂਟੀਏਜੀ ਜਿਹੇ ਪਲੈਟਫਾਰਮਾਂ ਨਾਲ ਟੈਕਨੋਲੋਜੀਆਂ ਦੀ ਔਨ-ਦ-ਗਰਾਊਂਡ ਤੈਨਾਤੀ ਵਿੱਚ ਆਰਐੱਸਵੀਸੀ ਟੀਮ ਦਾ ਮਾਰਗਦਰਸ਼ਨ ਕਰਦੀਆਂ ਹਨ।
- ਬਜ਼ਾਰ ਤੱਕ ਪਹੁੰਚ ਅਤੇ ਸੰਪਰਕ: ਆਰਐੱਸਵੀਸੀ ਓਐੱਨਡੀਸੀ, ਐਮਾਜ਼ਨ ਅਤੇ ਮਾਰਕਿਟ ਮਿਰਚੀ (ਆਈਆਈਟੀ ਬੰਬੇ ਦੁਆਰਾ ਇੱਕ ਆਰਯੂਟੀਏਜੀ ਸਬੰਧੀ ਨਵੀਨਤਾ) ਜਿਹੇ ਪਲੈਟਫਾਰਮਾਂ ਦੇ ਨਾਲ ਸਹਿਯੋਗ ਦੇ ਮਾਧਿਅਮ ਰਾਹੀਂ ਬਜ਼ਾਰ ਦੇ ਸੰਪਰਕ ’ਤੇ ਵੀ ਜ਼ੋਰ ਦਿੰਦਾ ਹੈ, ਜਿਸ ਨਾਲ ਗ੍ਰਾਮੀਣ ਉਤਪਾਦਕਾਂ ਦਾ ਵੱਡੇ ਬਜ਼ਾਰਾਂ ਤੱਕ ਪਹੁੰਚ ਹੋ ਪਾਉਣਾ ਅਤੇ ਉਨ੍ਹਾਂ ਦੁਆਰਾ ਆਪਣੇ ਸਮਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੇਚ ਪਾਉਣਾ ਸੁਨਿਸ਼ਚਿਤ ਹੁੰਦਾ ਹੈ। ਇਸ ਤੋਂ ਇਲਾਵਾ, ਇੱਕ ਸਰਕਾਰੀ ਯੋਜਨਾ ਸਹਾਇਤਾ ਡੈਸਕ ਗ੍ਰਾਮੀਣਾਂ ਨੂੰ ਉਪਲਬਧ ਵਿੱਤੀ ਸਹਾਇਤਾ ਅਤੇ ਸਰਕਾਰੀ ਯੋਜਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਪ੍ਰਦਾਨ ਕਰਦਾ ਹੈ।
- ਸਰਕਾਰੀ ਮੰਤਰਾਲਿਆਂ ਦੇ ਨਾਲ ਤਾਲਮੇਲ: ਇਹ ਪਹਿਲ ਉਨ੍ਹਾਂ ਯੋਜਨਾਵਾਂ ਨਾਲ ਸਬੰਧਿਤ ਸਹਿਯੋਗ ਦੇ ਮਾਧਿਅਮ ਨਾਲ ਗ੍ਰਾਮੀਣ ਵਿਕਾਸ, ਖੇਤੀਬਾੜੀ, ਪਸ਼ੂ ਪਾਲਣ ਅਤੇ ਕਿਰਤ ਸਮੇਤ ਵਿਭਿੰਨ ਮੰਤਰਾਲਿਆਂ ਦੇ ਉਦੇਸ਼ਾਂ ਦੇ ਅਨੁਸਾਰ ਹੈ, ਜੋ ਗ੍ਰਾਮੀਣ ਭਾਈਚਾਰਿਆਂ ਦੀ ਭਲਾਈ ਨੂੰ ਹੋਰ ਵਧਾਵੇਗੀ।
- ਵਿਆਪਕਤਾ: ਆਰਐੱਸਵੀਸੀ ਮਾਡਲ ਦਾ ਵਿਸਥਾਰ ਕਰਨ ਦੀ ਤਿਆਰੀ ਹੈ, ਜਿਸ ਵਿੱਚ ਦੇਸ਼ ਭਰ ਵਿੱਚ 20 ਨਵੇਂ ਕੇਂਦਰ ਖੋਲ੍ਹਣ ਦੀ ਯੋਜਨਾ ਹੈ। ਭੌਤਿਕ ਨੈੱਟਵਰਕ ਦਾ ਵਿਸਤਾਰ ਕਰਨ ਤੋਂ ਇਲਾਵਾ, ਟੈਕਪ੍ਰੇਨਯੋਰਜ਼ (ਫੁੱਟ ਸੋਲਜਰਸ) ਪ੍ਰੋਗਰਾਮ ਮਹਿਲਾ ਉੱਦਮੀਆਂ ਨੂੰ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਟੈਕਨੋਲੋਜੀਆਂ ਨੂੰ ਵੇਚਣ ਅਤੇ ਉਤਸ਼ਾਹਿਤ ਕਰਨ ਦੇ ਲਈ ਸਸ਼ਕਤ ਬਣਾਵੇਗਾ, ਜਿਸ ਨਾਲ ਇਸ ਮਾਡਲ ਦੀ ਨਿਰੰਤਰਤਾ ਸੁਨਿਸ਼ਚਿਤ ਹੋਵੇਗੀ।
ਇਹ ਲਾਂਚ ਟੈਕਨੋਲੋਜੀ-ਸੰਚਾਲਿਤ ਗ੍ਰਾਮੀਣ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਜਿੱਥੇ ਭਾਈਚਾਰੇ, ਸਥਾਨਕ ਉੱਦਮੀ ਅਤੇ ਵਿਭਿੰਨ ਹਿਤਧਾਰਕ ਗ੍ਰਾਮੀਣ-ਸ਼ਹਿਰੀ ਪਾੜੇ ਨੂੰ ਭਰਨ ਦੇ ਲਈ ਮਿਲ ਕੇ ਕੰਮ ਕਰਦੇ ਹਨ।
ਲਾਂਚ ਦੇ ਇਸ ਪ੍ਰੋਗਰਾਮ ਵਿੱਚ ਵਿਭਿੰਨ ਮੰਤਰਾਲਿਆਂ, ਫਾਊਂਡੇਸ਼ਨਾਂ, ਕਾਰਪੋਰੇਟਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਸੰਚਾਲਨ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵੀ ਦੇਖੀ ਗਈ। ਇਨ੍ਹਾਂ ਵਿੱਚੋਂ ਸਾਰਿਆਂ ਨੇ ਆਰਐੱਸਵੀਸੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਸਮੂਹਿਕ ਸਮਰਥਨ ਅਤੇ ਜੁੜਾਅ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਸ ਪਹਿਲ ਦਾ ਨਾ ਸਿਰਫ਼ ਮੰਡੌਰਾ ਪਿੰਡ ’ਤੇ ਬਲਕਿ ਦੇਸ਼ ਭਰ ਦੇ ਗ੍ਰਾਮੀਣ ਭਾਈਚਾਰਿਆਂ ’ਤੇ ਸਥਾਈ ਪ੍ਰਭਾਵ ਪਵੇ।

ਹੁਣ ਜਦੋਂ ਕਿ ਮੰਡੌਰਾ ਇੱਕ ਆਦਰਸ਼ ਪਿੰਡ ਦੇ ਰੂਪ ਵਿੱਚ ਅੱਗੇ ਵਧ ਰਿਹਾ ਹੈ, ਇਹ ਦੇਸ਼ ਭਰ ਵਿੱਚ ਭਵਿੱਖ ਦੇ ਆਰਐੱਸਵੀਸੀ ਨੂੰ ਪ੍ਰੇਰਿਤ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਤਿਆਰ ਹੈ। ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਇਸ ਪ੍ਰੋਜੈਕਟ ਦੀ ਪਹੁੰਚ ਅਤੇ ਪ੍ਰਭਾਵ ਨੂੰ ਨਿਖਾਰਨ ਅਤੇ ਵਧਾਉਣ ਲਈ ਪ੍ਰੋਜੈਕਟ ਦੀ ਪ੍ਰਗਤੀ ਨਾਲ ਸਬੰਧਿਤ ਨਿਯਮਿਤ ਅਪਡੇਟ ਅਤੇ ਨਿਰੰਤਰ ਪ੍ਰਤਿਕਿਰਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ।
ਇਹ ਸ਼ੁਰੂਆਤ ਗ੍ਰਾਮੀਣ ਭਾਰਤ ਨੂੰ ਸਸ਼ਕਤ ਬਣਾਉਣ ਅਤੇ ਸਥਾਈ, ਵਿਆਪਕ ਅਤੇ ਪ੍ਰਭਾਵਸ਼ਾਲੀ ਉਪਾਅ ਪ੍ਰਦਾਨ ਕਰਨ ਦੇ ਭਾਰਤ ਸਰਕਾਰ ਦੇ ਯਤਨਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
*******
ਐੱਮਜੇਪੀਐੱਸ/ ਐੱਸਟੀ
(Release ID: 2103943)
Visitor Counter : 11