ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

"ਰਾਸ਼ਟਰੀਯ ਕਰਮਯੋਗੀ ਜਨ ਸੇਵਾ ਪ੍ਰੋਗਰਾਮ" ਦੇ ਅਧੀਨ ਇੰਟਰਐਕਟਿਵ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

Posted On: 15 FEB 2025 7:34PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਨੇ ਸਰਕਾਰੀ ਕਰਮਚਾਰੀਆਂ ਦੇ ਹੁਨਰ ਅਤੇ ਕੁਸ਼ਲਤਾ ਨੂੰ ਵਧਾਉਣ ਦੀ ਭਾਰਤ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ, ਸਮਰੱਥਾ ਨਿਰਮਾਣ ਕਮਿਸ਼ਨ ਦੇ ਸਹਿਯੋਗ ਨਾਲ, "ਰਾਸ਼ਟਰੀਯ ਕਰਮਯੋਗੀ ਜਨ ਸੇਵਾ ਪ੍ਰੋਗਰਾਮ" ਦੇ ਤਹਿਤ ਊਰਜਾਵਾਨ ਅਤੇ ਇੰਟਰਐਕਟਿਵ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਸਹਾਇਕ ਸੈਕਸ਼ਨ ਅਫ਼ਸਰ ਤੋਂ ਲੈ ਕੇ ਡਾਇਰੈਕਟਰ/ਡਿਪਟੀ ਸੈਕਟਰੀ ਤੱਕ ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਨੂੰ ਸਮਰੱਥ ਬਣਾਉਣਾ ਹੈ।

 

ਇਸ ਸੈਸ਼ਨ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਵੀ ਮੌਜੂਦ ਰਹੇ, ਜੋ ਵਿਭਾਗ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੂਬੇ ਦੇ ਨਾਲ ਇਸ ਇੰਟਰਐਕਟਿਵ ਟ੍ਰੇਨਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਦੀ ਮੌਜੂਦਗੀ ਨੇ ਇਸ ਪਹਿਲਕਦਮੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਤੇਜ਼ ਕਾਰਵਾਈ ਕਰਨ ਵਾਲਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਬਣਾਉਣ ਲਈ ਜਨਤਕ ਸੇਵਕਾਂ ਨੂੰ ਸਸ਼ਕਤ ਬਣਾਉਣ 'ਤੇ ਸਰਕਾਰ ਦੇ ਫੋਕਸ ਨੂੰ ਮਜ਼ਬੂਤ ​​ਕੀਤਾ।

ਡਿਪਟੀ ਸੈਕਟਰੀ ਅਤੇ ਮਾਸਟਰ ਟ੍ਰੇਨਰ ਸੁਸ਼੍ਰੀ ਸਰਿਤਾ ਤਨੇਜਾ ਨੇ ਡਾਇਰੈਕਟਰਾਂ, ਅੰਡਰ ਸੈਕਟਰੀਆਂ ਅਤੇ ਸਹਾਇਕ ਸੈਕਸ਼ਨ ਅਧਿਕਾਰੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਜਿਸ ਵਿੱਚ ਉਨ੍ਹਾਂ ਨੇ ਸਰਗਰਮ ਤੌਰ 'ਤੇ ਹਿੱਸਾ ਲਿਆ।

ਟ੍ਰੇਨਿੰਗ ਪ੍ਰੋਗਰਾਮ ਵਿੱਚ ਚਾਰ ਆਕਰਸ਼ਕ ਮਾਡਿਊਲ ਸ਼ਾਮਲ ਰਹੇ, ਜਿਨ੍ਹਾਂ ਨੇ "ਕਰਮਯੋਗੀ ਮਿਸ਼ਨ" ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ:

1. ਰਾਸ਼ਟਰੀ ਕਰਮਯੋਗੀ ਕੌਣ ਹੈ?

 

2. ਸਫ਼ਲਤਾ ਅਤੇ ਪੂਰਤੀ ਦੇ ਸਾਡੇ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਨਾ

 

3. ਕਰਮਯੋਗੀ ਤਿਆਰ ਕਰਨਾ

 

4. ਰਾਸ਼ਟਰ-ਨਿਰਮਾਤਾ ਦੇ ਰੂਪ ਵਿੱਚ ਰਾਸ਼ਟਰੀ ਕਰਮਯੋਗੀ

 

ਇੰਟਰਐਕਟਿਵ ਮਾਡਿਊਲ ਦਾ ਉਦੇਸ਼ ਭਾਗੀਦਾਰਾਂ ਨੂੰ ਆਪਣੇ ਦਾਇਰੇ ਨੂੰ ਵਿਸ਼ਾਲ ਕਰਨਾ, ਰਾਸ਼ਟਰ-ਨਿਰਮਾਤਾ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ​​ਕਰਨ ਅਤੇ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਨਾ ਸੀ ਕਿ ਉਹ ਰਾਸ਼ਟਰ ਦੀ ਤਰੱਕੀ ਲਈ ਕਰੱਤਵ ਅਤੇ ਵਚਨਬੱਧਤਾ ਦੀ ਭਾਵਨਾ ਨਾਲ ਅਗਵਾਈ ਕਰਨ।

ਇਹ ਪਹਿਲਕਦਮੀ ਜਨਤਕ ਸੇਵਾ ਵਿੱਚ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਵਧੇਰੇ ਪ੍ਰਭਾਵਸ਼ਾਲੀ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਬਣਾਉਣ ਲਈ ਸਰਕਾਰ ਦੇ ਟਿਕਾਊ ਯਤਨਾਂ ਦਾ ਹਿੱਸਾ ਹੈ।

 

**********

 

ਐੱਨਕੇਆਰ/ਪੀਐੱਸਐੱਮ


(Release ID: 2103721) Visitor Counter : 12


Read this release in: Tamil , Urdu , Hindi , English