ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਐੱਨਆਈਈਐੱਲਆਈਟੀ ਰੋਪੜ ਵਿਖੇ ਸੰਚਾਰ, ਇਲੈਕਟ੍ਰਾਨਿਕਸ ਅਤੇ ਡਿਜੀਟਲ ਟੈਕਨੋਲੋਜੀਆਂ 'ਤੇ ਤੀਜੀ ਐੱਨਆਈਈਐੱਲਆਈਟੀ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ ਹੋਈ
ਸੂਚਨਾ, ਇਲੈਕਟ੍ਰਾਨਿਕਸ ਅਤੇ ਸੰਚਾਰ ਟੈਕਨੋਲੋਜੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਡਿਜੀਟਲ ਨਵੀਨਤਾ, ਟਿਕਾਊ ਟੈਕਨੋਲੋਜੀਆਂ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਮਹੱਤਵਪੂਰਨ
ਕਾਨਫਰੰਸ ਵਿੱਚ ਨੌਕਰੀਆਂ 'ਤੇ ਏਆਈ ਦੇ ਪ੍ਰਭਾਵ ਦੀ ਪੜਤਾਲ ਕੀਤੀ ਗਈ; ਭਾਰਤ ਨੂੰ ਕਾਰਜਬਲ ਪੂਰਤੀਕਰਤਾ ਬਣੇ ਰਹਿਣ ਦੀ ਬਜਾਏ ਬੌਧਿਕ ਸੰਪਤੀ ਦੇ ਨਿਰਮਾਣ ਵਿੱਚ ਭਾਰੀ ਨਿਵੇਸ਼ ਕਰਨ ਦੀ ਲੋੜ 'ਤੇ ਚਾਨਣਾ ਪਾਇਆ ਗਿਆ
Posted On:
15 FEB 2025 4:42PM by PIB Chandigarh
ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (ਐੱਨਆਈਈਐੱਲਆਈਟੀ) ਨੇ 14-15 ਫਰਵਰੀ, 2025 ਦੌਰਾਨ ਪੰਜਾਬ ਦੇ ਰੋਪੜ ਕੈਂਪਸ ਵਿੱਚ ਸੰਚਾਰ, ਇਲੈਕਟ੍ਰਾਨਿਕਸ ਅਤੇ ਡਿਜੀਟਲ ਟੈਕਨੋਲੋਜੀਆਂ 'ਤੇ ਤੀਜੀ ਐੱਨਆਈਈਐੱਲਆਈਟੀ ਅੰਤਰਰਾਸ਼ਟਰੀ ਕਾਨਫਰੰਸ (ਐੱਨਆਈਸੀਈਡੀਟੀ 2025) ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ।

ਦੋ-ਰੋਜ਼ਾ ਸਮਾਗਮ ਨੇ ਦੁਨੀਆ ਭਰ ਦੇ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਉਦਯੋਗ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੇ ਇੱਕ ਵਿਭਿੰਨ ਸਮੂਹ ਨੂੰ ਆਕਰਸ਼ਿਤ ਕੀਤਾ, ਸੂਚਨਾ, ਇਲੈਕਟ੍ਰਾਨਿਕਸ ਅਤੇ ਸੰਚਾਰ ਟੈਕਨੋਲੋਜੀ (ਆਈਈਸੀਟੀ) ਦੇ ਅਤਿ-ਆਧੁਨਿਕ ਖੇਤਰਾਂ ਵਿੱਚ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ।
ਐੱਨਆਈਸੀਈਡੀਟੀ 2025 ਨੇ ਆਈਈਸੀਟੀ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਡਿਜੀਟਲ ਨਵੀਨਤਾ, ਟਿਕਾਊ ਟੈਕਨੋਲੋਜੀ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਸਮਾਗਮ ਨੇ ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਲਈ ਕਾਰਜਬਲ ਨੂੰ ਤਿਆਰ ਕਰਨ ਵਿੱਚ ਡਿਜੀਟਲ ਹੁਨਰ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ।
ਐੱਨਆਈਸੀਈਡੀਟੀ 2025 ਦੇ ਦੂਜੇ ਦਿਨ ਦੀਆਂ ਵਿਸ਼ੇਸ਼ਤਾਵਾਂ
ਦੂਜੇ ਦਿਨ ਦਾ ਮੁੱਖ ਆਕਰਸ਼ਣ "ਕਾਰਜਬਲ ਤਬਦੀਲੀ: ਨੌਕਰੀਆਂ 'ਤੇ ਏਆਈ ਦਾ ਪ੍ਰਭਾਵ" ਵਿਸ਼ੇ 'ਤੇ ਇੱਕ ਪੈਨਲ ਚਰਚਾ ਸੀ। ਪੈਨਲਿਸਟਾਂ ਵਿੱਚ ਨੈਸਕੌਮ ਦੇ ਆਈਟੀ-ਆਈਟੀਈਐੱਸ (IT-ITeS) ਸੈਕਟਰ ਸਕਿੱਲ ਕੌਂਸਲ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਿਸ ਕੀਰਤੀ ਸੇਠ; ਐੱਨਆਈਸੀ ਦੇ ਸੀਨੀਅਰ ਡਾਇਰੈਕਟਰ ਡਾ. ਅਮਿਤ ਮਿਸ਼ਰਾ; ਗ੍ਰੀਨ ਯੂਨੀਵਰਸਿਟੀ, ਸ਼੍ਰੀਲੰਕਾ ਦੇ ਐੱਨਐੱਸਬੀਐੱਮ, ਡਾ. ਥਿਲਿਨੀ ਡੀ ਸਿਲਵਾ; ਸੁਚਮਾ ਏਆਈ ਦੇ ਸਹਿ-ਸੰਸਥਾਪਕ ਸ਼੍ਰੀ ਸੰਜੇ ਸ਼ੇਖਾਵਤ; ਅਖੁੱਟ ਊਰਜਾ ਮੰਤਰਾਲੇ ਦੇ ਵਿਗਿਆਨੀ ਸ਼੍ਰੀ ਅਰੁਣ ਚੌਧਰੀ ਸ਼ਾਮਲ ਸਨ।

ਕੀਰਤੀ ਸੇਠ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਦੀ ਸਭ ਤੋਂ ਵਧੀਆ ਪ੍ਰਤੀ ਵਿਅਕਤੀ ਆਮਦਨ ਦੇ ਨਾਲ ਦੁਨੀਆ ਦੀ ਮੋਹਰੀ ਅਰਥਵਿਵਸਥਾ ਬਣਨ ਲਈ, ਭਾਰਤ ਨੂੰ ਇੱਕ ਕਾਰਜਬਲ ਪੂਰਤੀਕਰਤਾ ਬਣੇ ਰਹਿਣ ਦੀ ਬਜਾਏ ਬੌਧਿਕ ਸੰਪਤੀ ਬਣਾਉਣ 'ਤੇ ਭਾਰੀ ਨਿਵੇਸ਼ ਕਰਨ ਦੀ ਲੋੜ ਹੈ।

ਪੈਨਲਿਸਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਏਆਈ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਦੀ ਪ੍ਰਕਿਰਤੀ ਨੂੰ ਬਦਲਣ ਜਾ ਰਿਹਾ ਹੈ।
ਦੋ ਦਿਨਾਂ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਿਗ ਡੇਟਾ ਐਨਾਲਿਟਿਕਸ, ਸਾਈਬਰ ਸੁਰੱਖਿਆ ਅਤੇ ਫੋਰੈਂਸਿਕ, ਨੈੱਟਵਰਕ ਅਤੇ ਮੋਬਾਈਲ ਸੁਰੱਖਿਆ, ਐਡਵਾਂਸਡ ਕੰਪਿਊਟਿੰਗ - ਕਲਾਉਡ ਕੰਪਿਊਟਿੰਗ ਐਜ ਕੰਪਿਊਟਿੰਗ ਅਤੇ ਕੁਆਂਟਮ ਕੰਪਿਊਟਿੰਗ, ਬਲਾਕਚੇਨ ਅਤੇ ਵੈੱਬ ਟੈਕਨੋਲੋਜੀ, ਵੀਐੱਲਐੱਸਆਈ, ਸੈਮੀਕੰਡਕਟਰ, ਇਲੈਕਟ੍ਰਾਨਿਕ ਸਿਸਟਮ, ਆਈਓਟੀ, ਮਾਈਕ੍ਰੋਵੇਵ, ਐਂਟੀਨਾ ਅਤੇ ਸੰਚਾਰ, ਭਵਿੱਖ ਦੀਆਂ ਐਪਲੀਕੇਸ਼ਨਾਂ ਲਈ ਡਿਜੀਟਲ ਟੈਕਨੋਲੋਜੀਆਂ, ਦਿਵਯਾਂਗਜਨਾਂ ਲਈ ਸਹਾਇਕ ਟੈਕਨੋਲੋਜੀ ਅਤੇ ਇੱਕ ਆਲਮੀ ਭਵਿੱਖ ਲਈ ਤਿਆਰ ਕਾਰਜਬਲ ਬਣਾਉਣ ਲਈ ਡਿਜੀਟਲ ਹੁਨਰ ਲਈ ਰਣਨੀਤੀ ਸਮੇਤ ਕਈ ਤਕਨੀਕੀ ਟਰੈਕਾਂ 'ਤੇ 120 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ।

ਸਮਾਪਤੀ ਸੈਸ਼ਨ ਵਿੱਚ ਕੁੱਲ ਅੱਠ ਟਰੈਕਾਂ ਵਿੱਚੋਂ ਹਰੇਕ ਵਿੱਚੋਂ ਸਰਵੋਤਮ ਪੇਪਰ ਦੇ ਪੇਸ਼ਕਾਰਾਂ ਨੂੰ ਪੁਰਸਕਾਰ ਦਿੱਤੇ ਗਏ ਅਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਵੱਖ-ਵੱਖ ਉਦਯੋਗਾਂ, ਖੇਤਰ ਦੇ ਪ੍ਰਯੋਜਕਾਂ ਅਤੇ ਐੱਨਆਈਈਐੱਲਆਈਟੀ ਕੇਂਦਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲ ਵੀ ਲਗਾਏ ਗਏ ਸਨ।
ਹੋਰ ਵੇਰਵਿਆਂ, ਕਾਨਫਰੰਸ ਦੀਆਂ ਕਾਰਵਾਈਆਂ ਤੱਕ ਪਹੁੰਚ, ਅਤੇ ਭਵਿੱਖ ਦੇ ਪ੍ਰੋਗਰਾਮਾਂ ਦੇ ਅਪਡੇਟਸ ਲਈ, ਤੁਸੀਂ ਕਿਰਪਾ ਕਰਕੇ ਇੱਥੇ ਦੇਖ ਸਕਦੇ ਹੋ: www.nicedt.org
ਇਹ ਵੀ ਪੜ੍ਹੋ: ਐੱਨਆਈਸੀਈਡੀਟੀ-2025: ਸੰਚਾਰ, ਇਲੈਕਟ੍ਰਾਨਿਕਸ ਅਤੇ ਡਿਜੀਟਲ ਤਕਨਾਲੋਜੀਆਂ 'ਤੇ ਤੀਜੀ ਐੱਨਆਈਈਐੱਲਆਈਟੀ ਅੰਤਰਰਾਸ਼ਟਰੀ ਕਾਨਫਰੰਸ ਐੱਨਆਈਈਐੱਲਆਈਟੀ ਡੀਮਡ ਟੂ ਬੀ ਯੂਨੀਵਰਸਿਟੀ, ਰੋਪੜ ਕੈਂਪਸ ਵਿਖੇ ਸ਼ੁਰੂ ਹੋਈ
***
ਪੀਆਈਬੀ ਚੰਡੀਗੜ੍ਹ | ਡੀਜੇਐੱਮ/ਏਕੇ
(Release ID: 2103660)
Visitor Counter : 16