ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਭਾਰਤ ਨੇ ਇੰਡੀਆ ਐਨਰਜੀ ਵੀਕ 2025 ਵਿੱਚ ਗਲੋਬਲ ਐਨਰਜੀ ਪਾਰਟਨਰਸ਼ਿਪ ਨੂੰ ਮਜ਼ਬੂਤ ਕੀਤਾ
Posted On:
13 FEB 2025 7:00PM by PIB Chandigarh
ਇੰਡੀਆ ਐਨਰਜੀ ਵੀਕ 2025 ਵਿੱਚ, ਭਾਰਤ ਨੇ ਊਰਜਾ ਸੁਰੱਖਿਆ ਨੂੰ ਵਧਾਉਣ, ਸਪਲਾਈ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਤੇਲ ਅਤੇ ਗੈਸ ਖੇਤਰ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਰਣਨੀਤਕ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ 'ਤੇ ਹਸਤਾਖਰ ਕੀਤੇ। ਸਮਾਗਮ ਦੇ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਨ੍ਹਾਂ ਸਮਝੌਤਿਆਂ ਨੂੰ ਦੇਸ਼ ਲਈ ਇੱਕ ਵਧੇਰੇ ਲਚਕੀਲੇ ਅਤੇ ਟਿਕਾਊ ਊਰਜਾ ਭਵਿੱਖ ਵੱਲ ਮਹੱਤਵਪੂਰਨ ਕਦਮ ਦੱਸਿਆ।

ਕੱਚੇ ਤੇਲ ਦੇ ਆਯਾਤ ਵਿੱਚ ਵਿਭਿੰਨਤਾ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ, ਬੀਪੀਸੀਐੱਲ ਨੇ ਬ੍ਰਾਜ਼ੀਲ ਦੇ ਪੈਟਰੋਬਰਾਸ ਨਾਲ 6 ਮਿਲੀਅਨ ਬੈਰਲ ਤੱਕ ਕੱਚੇ ਤੇਲ ਦਾ ਆਯਾਤ ਕਰਨ ਲਈ ਇੱਕ ਵਿਕਲਪਿਕ ਮਿਆਦ ਦੇ ਸਮਝੌਤੇ 'ਤੇ ਹਸਤਾਖਰ ਕੀਤੇ। ਕੁਦਰਤੀ ਗੈਸ-ਅਧਾਰਿਤ ਅਰਥਵਿਵਸਥਾ ਵਿੱਚ ਭਾਰਤ ਦੇ ਪਰਿਵਰਤਨ ਨੂੰ ਮਜ਼ਬੂਤ ਕਰਦੇ ਹੋਏ, ਆਈਓਸੀਐੱਲ ਅਤੇ ਏਡੀਐੱਨਓਸੀ (ਯੂਏਈ) ਨੇ 2026 ਤੋਂ ਸ਼ੁਰੂ ਹੋਣ ਵਾਲੇ 14 ਵਰ੍ਹੇ ਦੇ ਲਈ 1.2 ਐੱਮਐੱਮਟੀਪੀਏ ਐੱਲਐੱਨਜੀ ਸਰੋਤ ਕਰਨ ਲਈ 7 ਬਿਲੀਅਨ ਡਾਲਰ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ, ਜਦਕਿ ਬੀਪੀਸੀਐੱਲ ਅਤੇ ਏਡੀਐੱਨਓਸੀ ਨੇ 2.4 ਐੱਮਐੱਮਟੀ ਲਈ ਪੰਜ ਸਾਲਾਂ ਦਾ ਐੱਲਐੱਨਜੀ ਔਫਟੈੱਕ ਸਮਝੌਤਾ ਕੀਤਾ, ਜਿਸ ਨੂੰ ਅਗਲੇ ਪੰਜ ਵਰ੍ਹਿਆਂ ਦੇ ਲਈ ਵਧਾਇਆ ਜਾ ਸਕਦਾ ਹੈ। ਇੱਕ ਖੇਤਰੀ ਊਰਜਾ ਸਪਲਾਇਰ ਵਜੋਂ ਭਾਰਤ ਦੀ ਭੂਮਿਕਾ ਦਾ ਵਿਸਤਾਰ ਕਰਦੇ ਹੋਏ, ਆਈਓਸੀਐੱਲ ਨੇ ਨੇਪਾਲ ਦੇ ਯੋਗਯਾ ਹੋਲਡਿੰਗਜ਼ ਨਾਲ ਆਪਣਾ ਪਹਿਲਾ ਐੱਲਐੱਨਜੀ ਨਿਰਯਾਤ ਸਮਝੌਤਾ ਕੀਤਾ, ਜਿਸ ਨਾਲ ਓਡੀਸ਼ਾ ਦੇ ਧਾਮਰਾ ਟਰਮੀਨਲ ਰਾਹੀਂ ਕ੍ਰਾਇਓਜੈਨਿਕ ਟਰੱਕਾਂ ਰਾਹੀਂ ਸਲਾਨਾ 1,000 ਮੀਟ੍ਰਿਕ ਟਨ (ਟੀਐੱਮਟੀ) ਦੀ ਡਿਲੀਵਰੀ ਨੂੰ ਯਕੀਨੀ ਬਣਾਇਆ ਗਿਆ।
ਤਕਨੀਕੀ ਮੋਰਚੇ 'ਤੇ, ONGC ਨੇ ਭਾਰਤ ਦੇ ਸਭ ਤੋਂ ਵੱਡੇ ਔਫਸ਼ੋਰ ਤੇਲ ਖੇਤਰ, ਮੁੰਬਈ ਹਾਈ ਫੀਲਡ ਲਈ ਤਕਨੀਕੀ ਸੇਵਾਵਾਂ ਪ੍ਰਦਾਤਾ ਵਜੋਂ ਬੀਪੀ ਨੂੰ ਚੁਣਿਆ। ਬੀਪੀ ਫੀਲਡ ਪ੍ਰਦਰਸ਼ਨ ਦੀ ਇੱਕ ਵਿਆਪਕ ਸਮੀਖਿਆ ਕਰੇਗਾ, ਤਕਨੀਕੀ ਸੁਧਾਰਾਂ ਨੂੰ ਲਾਗੂ ਕਰੇਗਾ, ਅਤੇ ਉਤਪਾਦਨ ਨੂੰ ਸਥਿਰ ਕਰਨ ਅਤੇ ਵਧਾਉਣ ਲਈ ਕੰਮ ਕਰੇਗਾ। ਇਸ ਤੋਂ ਇਲਾਵਾ, ਈਆਈਐੱਲ ਨੇ ਬੀਪੀ ਬਿਜ਼ਨਸ ਸੌਲਿਊਸ਼ਨਜ਼ ਇੰਡੀਆ ਪ੍ਰਾਈਵੇਟ ਲਿਮਿਟਿਡ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ ਤਾਂ ਜੋ ਰਿਫਾਇਨਿੰਗ, ਪਾਈਪਲਾਈਨ ਸੰਚਾਲਨ ਅਤੇ ਨਿਕਾਸ ਘਟਾਉਣ ਵਾਲੀਆਂ ਟੈਕਨੋਲੋਜੀਆਂ ਵਿੱਚ ਸਹਿਯੋਗ ਕੀਤਾ ਜਾ ਸਕੇ।
ਆਫਸ਼ੋਰ ਖੋਜ ਵਿੱਚ, ਓਐੱਨਜੀਸੀ ਵਿਦੇਸ਼ ਲਿਮਿਟਿਡ ਅਤੇ ਪੈਟਰੋਬਰਾਸ ਨੇ ਬ੍ਰਾਜ਼ੀਲ, ਭਾਰਤ ਅਤੇ ਤੀਸਰੇ ਦੇਸ਼ਾਂ ਵਿੱਚ ਅਪਸਟ੍ਰੀਮ ਤੇਲ ਅਤੇ ਗੈਸ ਪ੍ਰੋਜੈਕਟਾਂ ਵਿੱਚ ਸਾਂਝੇ ਤੌਰ 'ਤੇ ਹਿੱਸਾ ਲੈਣ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ, ਜਿਸ ਵਿੱਚ ਵਪਾਰ, ਘੱਟ-ਕਾਰਬਨ ਸਮਾਧਾਨ ਅਤੇ ਡਿਜੀਟਲਾਈਜ਼ੇਸ਼ਨ ਦੇ ਮੌਕਿਆਂ ਦੀ ਖੋਜ ਕੀਤੀ ਗਈ। ਆਇਲ ਇੰਡੀਆ ਲਿਮਿਟਿਡ ਅਤੇ ਪੈਟਰੋਬਰਾਸ ਨੇ ਭਾਰਤ ਦੇ ਡੂੰਘੇ ਅਤੇ ਬਹੁਤ-ਡੂੰਘੇ ਔਫਸ਼ੋਰ ਬੇਸਿਨਾਂ ਵਿੱਚ ਹਾਈਡ੍ਰੋਕਾਰਬਨ ਖੋਜ ਲਈ ਇੱਕ ਸਮਝੌਤਾ ਪੱਤਰ 'ਤੇ ਵੀ ਹਸਤਾਖਰ ਕੀਤੇ, ਜੋ ਕਿ ਸਰਕਾਰ ਦੀ ਹਾਈਡ੍ਰੋਕਾਰਬਨ ਖੋਜ ਅਤੇ ਲਾਇਸੈਂਸਿੰਗ ਨੀਤੀ ਦੇ ਅਨੁਸਾਰ ਹੈ।
ਭਾਰਤ ਨੇ ਸਵੱਛ ਊਰਜਾ ਵੱਲ ਵੀ ਕਦਮ ਚੁੱਕੇ, ਜਿਸ ਵਿੱਚ ਬੀਪੀਸੀਐੱਲ ਨੇ ਈਕੋ ਵੇਵ ਪਾਵਰ, ਇਜ਼ਰਾਈਲ ਨਾਲ ਸਾਂਝੇਦਾਰੀ ਕੀਤੀ, ਤਾਂ ਜੋ ਵੇਵ ਐਨਰਜੀ ਕਨਵਰਟਰ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਮੁੰਬਈ ਵਿੱਚ ਦੇਸ਼ ਦਾ ਪਹਿਲਾ ਵੇਵ ਐਨਰਜੀ ਪਾਇਲਟ ਪ੍ਰੋਜੈਕਟ ਸਥਾਪਿਤ ਕੀਤਾ ਜਾ ਸਕੇ। ਬਾਇਓ ਫਿਊਲ ਸੈਕਟਰ ਵਿੱਚ, ਬੀਪੀਸੀਐੱਲ ਨੇ ਮਿੱਠੇ ਜਵਾਰ-ਅਧਾਰਿਤ ਬਾਇਓ ਈਥੈਨੌਲ ਉਤਪਾਦਨ ਨੂੰ ਵਧਾਉਣ ਅਤੇ ਕਿਸਾਨਾਂ ਅਤੇ ਉਦਯੋਗ ਭਾਈਵਾਲਾਂ ਲਈ ਸਮਰੱਥਾ ਨਿਰਮਾਣ ਵਾਸਤੇ ਨੈਸ਼ਨਲ ਸ਼ੂਗਰ ਇੰਸਟੀਟਿਊਟ, ਕਾਨਪੁਰ ਨਾਲ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ।
ਹਾਈਡ੍ਰੋਕਾਰਬਨ ਵਪਾਰ ਨੂੰ ਹੋਰ ਅੱਗੇ ਵਧਾਉਂਦੇ ਹੋਏ, ਬੀਪੀਸੀਐੱਲ ਨੇ ਐੱਲਪੀਜੀ (ਪ੍ਰੋਪੇਨ ਅਤੇ ਬਿਊਟੇਨ) ਦੀ ਖਰੀਦ ਲਈ ਇਕਿਵਨੋਰ ਇੰਡੀਆ ਪ੍ਰਾਇਵੇਟ ਲਿਮਿਟਿਡ ਨਾਲ ਇੱਕ ਸਮਝੌਤਾ ਕੀਤਾ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤੇ ਕਿਫਾਇਤੀ, ਟਿਕਾਊ ਅਤੇ ਵਿਭਿੰਨ ਊਰਜਾ ਸਪਲਾਈ ਨੂੰ ਸੁਨਿਸ਼ਚਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ, ਨਾਲ ਹੀ ਅਤਿ-ਆਧੁਨਿਕ ਊਰਜਾ ਸਮਾਧਾਨਾਂ ਵਿੱਚ ਵਿਸ਼ਵਵਿਆਪੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਨ। ਇਹ ਸਾਂਝੇਦਾਰੀਆਂ ਸਾਨੂੰ ਸਾਡੇ ਊਰਜਾ ਪਰਿਵਰਤਨ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਭਾਰਤ ਲਈ ਇੱਕ ਮਜ਼ਬੂਤ ਅਤੇ ਲਚਕੀਲਾ ਊਰਜਾ ਈਕੋਸਿਸਟਮ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ।
*** *** *** ***
ਮੋਨਿਕਾ
(Release ID: 2103216)
Visitor Counter : 11