ਟੈਕਸਟਾਈਲ ਮੰਤਰਾਲਾ
azadi ka amrit mahotsav

ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਭਾਰਤ ਦੀ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕ੍ਰਾਫਟ ਵਿਰਾਸਤ ਦੇ ਉਤਸਵ- ਇੰਡੀ ਹਾਟ ਦਾ ਉਦਘਾਟਨ ਕੀਤਾ


12 ਤੋਂ 18 ਫਰਵਰੀ 2025 ਤੱਕ ਚਲਣ ਵਾਲਾ ਇੰਡੀ ਹਾਟ ਈਵੈਂਟ ਭਾਰਤ ਦੇ ਸਭ ਤੋਂ ਵੱਡੇ ਗਲਬੋਲ ਟੈਕਸਟਾਈਲ ਈਵੈਂਟ, ਭਾਰਤ ਟੈਕਸ 2025 ਦੇ ਨਾਲ ਜੁੜਿਆ ਹੋਇਆ ਹੈ।

Posted On: 13 FEB 2025 8:38PM by PIB Chandigarh

Picture 3

ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਨੈਸ਼ਨਲ ਕ੍ਰਾਫਟਸ ਮਿਊਜ਼ਮ ਅਤੇ ਹਸਤਕਲਾ ਅਕੈਡਮੀ, ਨਵੀਂ ਦਿੱਲੀ ਵਿਖੇ ਇੰਡੀ ਹਾਟ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ, ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇੰਡੀ ਹਾਟ ਕੇਵਲ ਇੱਕ ਪ੍ਰਦਰਸ਼ਨੀ ਨਹੀਂ ਹੈ, ਬਲਕਿ ਭਾਰਤ ਦੀ ਸਮ੍ਰਿੱਧ ਟੈਕਸਟਾਈਲ ਅਤੇ ਹੈਂਡੀਕ੍ਰਾਫਟ ਵਿਰਾਸਤ ਦਾ ਉਤਸਵ ਹੈ। ਐੱਚਐੱਮਓਟੀ ਨੇ ਅੱਗੇ ਕਿਹਾ ਕਿ ਇਸ ਮੰਚ ਰਾਹੀਂ, ਅਸੀਂ ਨਾ ਸਿਰਫ਼ ਪਰੰਪਰਾਗਤ ਸ਼ਿਲਪ ਨੂੰ ਸੁਰੱਖਿਅਤ ਕਰ ਰਹੇ ਹਾਂ, ਬਲਕਿ ਕਾਰੀਗਰਾਂ ਅਤੇ ਬੁਣਕਰਾਂ ਨੂੰ ਗਲੋਬਲ ਮਾਰਕਿਟ ਤੱਕ ਸਿੱਧੀ ਪਹੁੰਚੰ ਵੀ ਪ੍ਰਦਾਨ ਕਰ ਰਹੇ ਹਾਂ।

ਇੰਡੀ ਹਾਟ ਈਵੈਂਟ, ਜੋ 12 ਤੋਂ 18 ਫਰਵਰੀ, 2025 ਤੱਕ ਚਲੇਗਾ, ਭਾਰਤ ਦੀ ਪਰੰਪਰਾਗਤ ਕਲਾ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਲਈ ਬਣਾਇਆ ਗਿਆ ਹੈ। ਇੰਡੀ ਹਾਟ ਵਿੱਚ ਹਿੱਸਾ ਲੈਣ ਵਾਲੇ ਦਸਤਕਾਰੀ ਕਾਰੀਗਰ ਭਾਰਤ ਦੇ ਵਿਭਿੰਨ ਖੇਤਰਾਂ ਦੀਆਂ ਵਿਭਿੰਨ ਸ਼ਿਲਪ ਪਰੰਪਰਾਵਾਂ ਦੀ ਨੁਮਾਇੰਦਗੀ ਕਰਦੇ ਹਨ। ਇੰਡੀ ਹਾਟ ਵਿੱਚ 80 ਵਿਭਿੰਨ ਪ੍ਰਕਾਰ ਦੇ ਹੱਥ-ਕਲਾ ਅਤੇ ਹੱਥ ਨਾਲ ਬੁਣੇ ਹੋਏ ਉਤਪਾਦਾਂ ਦਾ ਜੀਵੰਤ ਪ੍ਰਦਰਸ਼ਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੇਸ਼ ਭਰ ਦੇ 85 ਕਾਰੀਗਰਾਂ ਅਤੇ ਬੁਣਕਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਸ਼ਿਲਪਾਂ ਵਿੱਚ ਗੁਲਾਬੀ ਮੀਨਾਕਾਰੀ, ਤਰਕਾਸ਼ੀ ਸ਼ਿਲਪ, ਮਿਥਿਲਾ ਪੇਂਟਿੰਗ, ਕਾਲੀ ਮਿੱਟੀ ਦੇ ਬਰਤਨ, ਚੰਬਾ ਰੁਮਾਲ, ਪੰਜਾਬੀ ਜੁੱਤੀ, ਕਲਮਕਾਰੀ ਪੇਂਟਿੰਗ, ਬਿਦਰੀ ਸ਼ਿਲਪ, ਬਸਤਰ ਢੋਕਰਾ, ਗੁਜਰਾਤ ਸੂਫ ਕਢਾਈ, ਕੱਛ ਅਜਰਾਖ ਹੈਂਡ ਬਲਾਕ ਪ੍ਰਿਟਿੰਗ, ਆਰਣਮੁਲਾ ਧਾਤੂ ਦਾ ਸ਼ੀਸ਼ਾ ਅਤੇ ਕਈ ਹੋਰ ਸ਼ਾਮਲ ਹਨ। ਉਨ੍ਹਾਂ ਦੇ ਦੁਆਰਾ ਪ੍ਰਦਰਸ਼ਿਤ ਕੱਪੜਿਆਂ ਵਿੱਚ ਪੈਠਣੀ ਸਾੜੀਆਂ, ਟਸਰ ਸਿਲਕ ਸਾੜੀਆਂ, ਜਾਮਦਾਨੀ ਸਾੜੀਆਂ, ਪਸ਼ਮੀਨਾ ਸ਼ਾਲ, ਮੂਗਾ ਸਿਲਕ ਸਾੜੀਆਂ, ਉੱਪਾਡਾ ਜਾਮਦਾਨੀ, ਮਾਹੇਸ਼ਵਰੀ ਸਾੜੀਆਂ ਅਤੇ ਹੈਂਡਲੂਮ ਯੋਗ ਮੈਟ ਸ਼ਾਮਲ ਹਨ, ਜੋ ਭਾਰਤ ਦੀ ਸਮ੍ਰਿੱਧ ਬੁਣਕਰੀ ਦੀ ਵਿਰਾਸਤ ਨੂੰ ਉਜਾਗਰ ਕਰਦੇ ਹਨ।

Picture 5

ਇਹ ਈਵੈਂਟ ਭਾਰਤ ਟੈਕਸ 2025 ਦੇ ਨਾਲ ਜੁੜਿਆ ਹੋਇਆ ਹੈ, ਜੋ 14 ਤੋਂ 17 ਫਰਵਰੀ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਨੈਸ਼ਨਲ ਕ੍ਰਾਫਟ ਮਿਊਜ਼ਮ ਵਿੱਚ ਪ੍ਰਦਰਸ਼ਨੀ ਲਗਾਉਣ ਵਾਲੇ ਕਾਰੀਗਰਾਂ ਦੇ ਇਲਾਵਾ, 30 ਕਾਰੀਗਰ ਭਾਰਤ ਟੈਕਸ 2025 ਦੇ ਤਹਿਤ ਭਾਰਤ ਮੰਡਪਮ ਵਿੱਚ ਲਾਈਵ ਸ਼ਿਲਪ ਪ੍ਰਦਰਸ਼ਨ ਕਰਨਗੇ, ਜਿਸ ਨਾਲ ਅੰਤਰਰਾਸ਼ਟਰੀ ਖਰੀਦਦਾਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਹਿਤਧਾਰਕਾਂ ਦਰਮਿਆਨ ਉਨ੍ਹਾਂ ਦਾ ਵਿਜ਼ਨ ਹੋਰ ਵਧੇਗਾ। ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਇੰਡੀ ਹਾਟ ਦੇ ਈ-ਇਨਵਾਈਟ ਨੂੰ ਅਧਿਕਾਰਿਤ ਖਰੀਦਦਾਰ ਕਿੱਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਗਲੋਬਲ ਭਾਗੀਦਾਰੀ ਨੂੰ ਆਕਰਸ਼ਿਤ ਕਰਨ ਲਈ ਭਾਰਤ ਮੰਡਪਮ ਵਿੱਚ ਵਿਆਪਕ ਪ੍ਰਚਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਭਾਰਤ ਟੈਕਸ 2025 ਵਿੱਚ 2.2 ਮਿਲੀਅਨ ਵਰਗ ਫੁੱਟ ਦਾ ਪ੍ਰਦਰਸ਼ਨੀ ਖੇਤਰ ਹੋਵੇਗਾ, ਜਿਸ ਵਿੱਚ 5,000 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ। ਭਾਰਤ ਮੰਡਪਮ ਵਿੱਚ ਆਯੋਜਿਤ ਇਸ ਈਵੈਂਟ ਵਿੱਚ 110 ਤੋਂ ਵੱਧ ਦੇਸ਼ਾਂ ਤੋਂ 6,000 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ 120,000 ਤੋਂ ਵੱਧ ਵਿਜ਼ਿਟਰਾਂ ਦੇ ਆਉਣ ਦੀ ਉਮੀਦ ਹੈ, ਜਿਨ੍ਹਾ ਵਿੱਚ ਨੀਤੀ ਨਿਰਮਾਤਾ, ਗਲੋਬਲ ਸੀਈਓ ਅਤੇ ਉਦਯੋਗ ਜਗਤ ਦੇ ਲੀਡਰਸ ਸ਼ਾਮਲ ਹਨ।

Picture 4

ਵਿਕਾਸ ਕਮਿਸ਼ਨਰਾਂ (ਹੈਂਡੀਕ੍ਰਾਫਟ ਅਤੇ ਹੈਂਡਲੂਮ) ਦੇ ਦਫ਼ਤਰ ਦੁਆਰਾ ਆਯੋਜਿਤ ਇਹ ਵਿਸ਼ੇਸ਼ ਪਹਿਲ, ਕਾਰੀਗਰਾਂ ਅਤੇ ਬੁਣਕਰਾਂ ਨੂੰ ਆਪਣੀ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰਨ ਲਈ ਇੱਕ ਗਲੋਬਲ ਪਲੈਟਫਾਰਮ ਪ੍ਰਦਾਨ ਕਰਕੇ ਭਾਰਤ ਦੀ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕ੍ਰਾਫਟ ਵਿਰਾਸਤ ਦਾ ਉਤਸਵ ਮਨਾਉਂਦੀ ਹੈ। ਇਸ ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਫੈਂਸ਼ਨ ਟੈਕਨੋਲੋਜੀ (ਨਿਫਟ) ਦੇ ਸਹਿਯੋਗ ਨਾਲ ਗਹਿਣ ਵਿਚਾਰ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਭਾਰਤ ਦੀ ਬਿਹਤਰੀਨ ਸ਼ਿਲਪ ਕੌਸ਼ਲ ਨੂੰ ਸਮਕਾਲੀ ਅਤੇ ਆਕਰਸ਼ਕ ਤਰੀਕੇ ਨਾਲ ਪੇਸ਼ ਕੀਤਾ ਜਾਵੇ।

ਇੰਡੀ ਹਾਟ ਵਿੱਚ ਆਉਣ ਵਾਲੇ ਵਿਜ਼ਿਟਰਸ ਪਰੰਪਰਾਗਤ ਸ਼ਿਲਪ ਤਕਨੀਕਾਂ ਦੇ ਲਾਈਵ ਪ੍ਰਦਰਸ਼ਨ ਦਾ ਅਨੁਭਵ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀ ਸਦੀਆਂ ਪੁਰਾਣੀ ਸ਼ਿਲਪ ਕੌਸ਼ਲ ਨੂੰ ਸਿੱਧੇ ਦੇਖਣ ਦਾ ਮੌਕਾ ਮਿਲੇਗਾ। ਇਹ ਈਵੈਂਟ ਕਾਰੀਗਰਾਂ ਅਤੇ ਖਰੀਦਦਾਰਾਂ ਦਰਮਿਆਨ ਸਿੱਧਾ ਸੰਵਾਦ ਵੀ ਸਥਾਪਿਤ ਕਰਦਾ ਹੈ, ਜਿਸ ਨਾਲ ਇਨ੍ਹਾਂ ਕੁਸ਼ਲ ਸ਼ਿਲਪਕਾਰਾਂ ਲਈ ਬਜ਼ਾਰ ਸੰਪਰਕ ਅਤੇ ਆਰਥਿਕ ਸਸ਼ਕਤੀਕਣ ਨੂੰ ਹੁਲਾਰਾ ਮਿਲਦਾ ਹੈ।

********

ਧਨਿਆ ਸਨਲ ਕੇ

ਡਾਇਰੈਕਟਰ


(Release ID: 2103138) Visitor Counter : 20


Read this release in: English , Urdu , Hindi , Bengali