ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਨੇ ਐੱਨਸੀਸੀਐੱਫ ਦੇ ਮਾਧਿਅਮ ਨਾਲ ਟਮਾਟਰ ਦੇ ਲਈ ਬਜ਼ਾਰ ਦਖਲਅੰਦਾਜ਼ੀ ਯੋਜਨਾ ਦੇ ਟ੍ਰਾਂਸਪੋਰਟੇਸ਼ਨ ਕੰਪੋਨੈਂਟ ਦੇ ਲਾਗੂਕਰਨ ਨੂੰ ਮਨਜ਼ੂਰੀ ਦਿੱਤੀ

Posted On: 12 FEB 2025 5:25PM by PIB Chandigarh

ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਪ੍ਰਮੁੱਖ ਉਤਪਾਦਕ ਰਾਜਾਂ ਵਿੱਚ ਟਮਾਟਰ ਦੀਆਂ ਗਿਰਦੀਆਂ ਕੀਮਤਾਂ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਬਜ਼ਾਰ ਦਖਲਅੰਦਾਜ਼ੀ ਯੋਜਨਾ (ਐੱਮਆਈਐੱਸ) ਦੇ ਟ੍ਰਾਂਸਪੋਰਟੇਸ਼ਨ ਕੰਪੋਨੈਂਟ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਯੋਜਨਾ ਦੇ ਤਹਿਤ ਜਿੱਥੇ ਉਤਪਾਦਕ ਅਤੇ ਉਪਭੋਗਤਾ ਰਾਜਾਂ ਦਰਮਿਆਨ ਟੌਪ ਫਸਲਾਂ (ਟਮਾਟਰ, ਪਿਆਜ਼ ਅਤੇ ਆਲੂ) ਦੀ ਕੀਮਤ ਵਿੱਚ ਅੰਤਰ ਹੈ, ਉਤਪਾਦਕ ਰਾਜਾਂ ਦੇ ਕਿਸਾਨਾਂ ਦੇ ਹਿਤ ਵਿੱਚ, ਉਤਪਾਦਕ ਰਾਜ ਤੋਂ ਹੋਰ ਉਪਭੋਗਤਾ ਰਾਜਾਂ ਤੱਕ ਫਸਲਾਂ ਦੀ ਸਟੋਰੇਜ ਅਤੇ ਟ੍ਰਾਂਪੋਰਟੇਸ਼ਨ ਵਿੱਚ ਹੋਣ ਵਾਲੀ ਪਰਿਚਾਲਨ ਲਾਗਤ ਦੀ ਪ੍ਰਤੀਪੂਰਤੀ ਨੈਫੇਡ (NAFED) ਅਤੇ ਐੱਨਸੀਸੀਐੱਪ (NCCF) ਜਿਹੀ ਕੇਂਦਰੀ ਨੋਡਲ ਏਜੰਸੀਆਂ ਨੂੰ ਕੀਤੀ ਜਾਵੇਗੀ।

 ਟਮਾਟਰ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਐੱਨਸੀਸੀਐੱਫ ਦੇ ਮਾਧਿਅਮ ਨਾਲ ਮੱਧ ਪ੍ਰਦੇਸ਼ ਵਿੱਚ ਟਮਾਟਰ ਦੇ ਲਈ ਐੱਮਆਈਐੱਸ ਦੇ ਟ੍ਰਾਂਸਪੋਰਟੇਸ਼ਨ ਕੰਪੋਨੈਂਟ ਦੇ ਲਾਗੂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਨਸੀਸੀਐੱਫ ਜਲਦ ਹੀ ਮੱਧ ਪ੍ਰਦੇਸ਼ ਤੋਂ ਟ੍ਰਾਂਸਪੋਰਟੇਸ਼ਨ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

******

ਐੱਮਜੀ/ਕੇਐੱਸਆਰ


(Release ID: 2102933)
Read this release in: English , Urdu , Marathi , Hindi