ਪੇਂਡੂ ਵਿਕਾਸ ਮੰਤਰਾਲਾ
ਪੀਐੱਮਏਵਾਈ-ਜੀ ਦੇ ਤਹਿਤ ਮਕਾਨਾਂ ਦੀ ਐਲੋਕੇਸ਼ਨ
Posted On:
11 FEB 2025 5:44PM by PIB Chandigarh
ਗ੍ਰਾਮੀਣ ਖੇਤਰਾਂ ਵਿੱਚ “ਸਾਰਿਆਂ ਦੇ ਲਈ ਆਵਾਸ” ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲਾ ਯੋਗ ਗ੍ਰਾਮੀਣ ਪਰਿਵਾਰਾਂ ਨੂੰ ਬੁਨਿਆਦੀ ਸੁਵਿਧਾਵਾਂ ਦੇ ਨਾਲ ਸਹਾਇਤਾ ਪ੍ਰਦਾਨ ਕਰਕੇ 2.95 ਕਰੋੜ ਮਕਾਨਾਂ ਦਾ ਨਿਰਮਾਣ ਕਰਨ ਦੇ ਲਈ ਪਹਿਲੀ ਅਪ੍ਰੈਲ, 2016 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਲਾਗੂ ਕਰ ਰਿਹਾ ਹੈ। ਕੇਂਦਰੀ ਕੈਬਨਿਟ ਨੇ ਹੋਰ 2 ਕਰੋੜ ਗ੍ਰਾਮੀਣ ਮਕਾਨਾਂ ਦੇ ਨਿਰਮਾਣ ਦੇ ਲਈ “ਵਿੱਤੀ ਵਰ੍ਹੇ 2024-25 ਤੋਂ 2028-29 ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਲਾਗੂਕਰਨ” ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੀਐੱਮਏਵਾਈ-ਜੀ ਦੇ ਤਹਿਤ ਲਾਭਾਰਥੀਆਂ ਦੀ ਪਹਿਚਾਣ ਸਮਾਜਿਕ ਆਰਥਿਕ ਜਾਤੀ ਜਨਗਣਨਾ (ਐੱਸਈਸੀਸੀ)- 2011 ਦੇ ਤਹਿਤ ਨਿਰਧਾਰਿਤ ਆਵਾਸ ਵਾਂਢੇ ਮਾਪਦੰਡਾਂ ਅਤੇ ਬੇਦਖਲੀ ਮਿਆਰਾਂ ਅਤੇ ਸਬੰਧਿਤ ਗ੍ਰਾਮ ਸਭਾਵਾਂ ਦੁਆਰਾ ਉਚਿਤ ਵੈਰੀਫਿਕੇਸ਼ਨ ਅਤੇ ਅਪੀਲੀ ਪ੍ਰਕਿਰਿਆ ਨੂੰ ਪੂਰਾ ਕਰਨ ‘ਤੇ ਅਧਾਰਿਤ ਹੈ। ਪੀਐੱਮਏਵਾਈ-ਜੀ ਦੇ ਤਹਿਤ ਲਾਭਾਰਥੀਆਂ ਦੀ ਯੋਗਤਾ ਦੀ ਪਹਿਚਾਣ ਕਰਨ ਦੇ ਲਈ ਇਨ੍ਹਾਂ ਮਾਪਦੰਡਾਂ/ਮਿਆਰਾਂ ਨੂੰ ਐੱਸਈਸੀਸੀ 2011 ਡੇਟਾਬੇਸ ‘ਤੇ ਲਾਗੂ ਕੀਤਾ ਗਿਆ ਸੀ।
ਇਸ ਮਿਆਦ ਦੌਰਾਨ ਪੈਦਾ ਹੋਈ ਨਵੀਂ ਮੰਗ ਨੂੰ ਪੂਰਾ ਕਰਨ ਅਤੇ ਐੱਸਈਸੀਸੀ 2011 ਅਧਾਰਿਤ ਪਰਮਾਨੈਂਟ ਵੇਟ ਲਿਸਟ (ਪੀਡਬਲਿਊਐੱਲ) ਵਿੱਚ ਯੋਗ ਲਾਭਾਰਥੀਆਂ ਦੀ ਸੰਖਿਆ ਵਿੱਚ ਕਮੀ ਦੇ ਕਾਰਨ ਅੰਤਰ ਨੂੰ ਪੂਰਾ ਕਰਨ ਦੀ ਜ਼ਰੂਰਤ ਸੀ। ਸਰਕਾਰ ਨੇ ਉਨ੍ਹਾਂ ਲਾਭਾਰਥੀਆਂ ਦੀ ਪਹਿਚਾਣ ਕਰਨ ਦੇ ਲਈ ਜਨਵਰੀ 2018 ਤੋਂ ਮਾਰਚ 2019 ਦੌਰਾਨ ਆਵਾਸ+ 2018 ਸਰਵੇਖਣ ਕੀਤਾ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਐੱਸਈਸੀਸੀ 2011 ਸਰਵੇਖਣ ਦੇ ਤਹਿਤ ਛੱਡ ਦਿੱਤਾ ਗਿਆ ਸੀ ਅਤੇ ਇਸ ਪ੍ਰਕਾਰ ਸੰਭਾਵਿਤ ਯੋਗ ਲਾਭਾਰਥੀਆਂ ਦੀ ਹੋਰ ਸੂਚੀ ਤਿਆਰ ਕੀਤੀ ਗਈ। ਆਵਾਸ+ ਸਰਵੇਖਣ ਦੌਰਾਨ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 3.90 ਕਰੋੜ ਸੰਭਾਵਿਤ ਯੋਗ ਪਰਿਵਾਰਾਂ ਨੂੰ ਰਜਿਸਟਰਡ ਕੀਤਾ ਗਿਆ ਅਤੇ ਗ੍ਰਾਮ ਸਭਾਵਾਂ ਦੁਆਰਾ ਰਿਮਾਂਡਿੰਗ/ਵੈਰੀਫਿਕੇਸ਼ਨ ਦੇ ਬਾਅਦ, ਕੁੱਲ 2.79 ਕਰੋੜ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸੰਭਾਵਿਤ ਤੌਰ ‘ਤੇ ਯੋਗ ਪਾਇਆ ਗਿਆ।
4.95 ਕਰੋੜ ਪਰਿਵਾਰਾਂ ਦੇ ਸਮੁੱਚੇ ਮੈਨਡੇਟ ਵਿੱਚੋਂ, 2.105 ਕਰੋੜ ਲਾਭਾਰਥੀ ਪਰਿਵਾਰਾਂ ਨੂੰ ਐੱਸਈਸੀਸੀ 2011 ਸਰਵੇਖਣ ਡੇਟਾਬੇਸ ਨਾਲ ਅਲਾਟ ਕੀਤਾ ਗਿਆ ਹੈ ਅਤੇ 1,688 ਕਰੋੜ ਪਰਿਵਾਰਾਂ ਨੂੰ ਗ੍ਰਾਮ ਸਭਾਵਾਂ ਅਤੇ ਅਪੀਲੀ ਪ੍ਰਕਿਰਿਆ ਦੁਆਰਾ ਉਚਿਤ ਵੈਰੀਫਿਕੇਸਨ ਪ੍ਰਕਿਰਿਆ ਦਾ ਪਾਲਨ ਕਰਨ ਦੇ ਬਾਅਦ ਆਵਾਸ+ ਸਰਵੇਖਣ ਡੇਟਾਬੇਸ ਨਾਲ ਅਲਾਟ ਕੀਤਾ ਗਿਆ ਹੈ।
ਕੇਂਦਰੀ ਕੈਬਨਿਟ ਨੇ 2 ਕਰੋੜ ਹੋਰ ਗ੍ਰਾਮੀਣ ਮਕਾਨਾਂ ਦੇ ਨਿਰਮਾਣ ਦੇ ਲਈ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਿੱਤੀ ਵਰ੍ਹੇ 2024-25 ਤੋਂ 2028-29 ਦੌਰਾਨ 5 ਹੋਰ ਵਰ੍ਹਿਆਂ ਦੇ ਲਈ ਯੋਜਨਾ ਦੇ ਲਾਗੂਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਜਨਾ ਦੇ ਤਹਿਤ ਸੰਸ਼ੋਧਿਤ ਬੇਦਖਲੀ ਮਿਆਰਾਂ ਦਾ ਉਪਯੋਗ ਕਰਕੇ ਯੋਗ ਗ੍ਰਾਮੀਣ ਪਰਿਵਾਰਾਂ ਦੀ ਪਹਿਚਾਣ ਕਰਨ ਦੇ ਲਈ ਆਵਾਸ+ ਸੂਚੀ ਨੂੰ ਮੌਡੀਫਾਈ ਕਰਨ ਦੇ ਲਈ ਵੀ ਸਵੀਕ੍ਰਿਤੀ ਪ੍ਰਦਾਨ ਕੀਤੀ ਗਈ ਹੈ। ਕੇਂਦਰੀ ਕੈਬਨਿਟ ਦੀ ਸਵੀਕ੍ਰਿਤੀ ਦੇ ਅਨੁਰੂਪ, ਯੋਜਨਾ ਦੇ ਤਹਿਤ ਹੋਰ ਯੋਗ ਗ੍ਰਾਮੀਣ ਪਰਿਵਾਰਾਂ ਦੀ ਪਹਿਚਾਣ ਦੇ ਲਈ ਇੱਕ ਸਰਵੇਖਣ ਕੀਤਾ ਜਾ ਰਿਹਾ ਹੈ। ਸਰਵੇਖਣ ਆਵਾਸ+2024 ਮੋਬਾਈਲ ਐਪ ਦੇ ਮਾਧਿਅਮ ਨਾਲ ਸੰਸ਼ੋਧਿਤ ਬੇਦਖਲੀ ਮਿਆਰਾਂ ਦੇ ਅਨੁਸਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਪਹਿਲਾਂ ਹੀ 17.09.2024 ਨੂੰ ਸ਼ੁਰੂ ਕੀਤਾ ਜਾ ਚੁੱਕਿਆ ਹੈ।
ਇਹ ਜਾਣਕਾਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ, ਡਾ. ਚੰਦ੍ਰ ਸ਼ੇਖਰ ਪੇੱਮਾਸਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੀ/ਕੇਐੱਸਆਰ/1151
(Release ID: 2102586)
Visitor Counter : 27