ਖੇਤੀਬਾੜੀ ਮੰਤਰਾਲਾ
ਡਿਜੀਟਲ ਐਗਰੀਕਲਚਰ ਮਿਸ਼ਨ
Posted On:
11 FEB 2025 5:32PM by PIB Chandigarh
ਸਰਕਾਰ ਨੇ 2 ਸਤੰਬਰ 2024 ਨੂੰ 2817 ਕਰੋੜ ਰੁਪਏ ਦੇ ਖਰਚ ਦੇ ਨਾਲ ਡਿਜੀਟਲ ਖੇਤੀਬਾੜੀ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਵਿੱਤ ਵਰ੍ਹੇ 2025-26 ਦੇ ਲਈ 54.972 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਹਾਲਾਕਿ, ਮਹਾਰਾਸ਼ਟਰ ਰਾਜ ਸਹਿਤ ਰਾਜਾਂ ਨੂੰ ਉਨ੍ਹਾਂ ਦੇ ਪ੍ਰਸਤਾਵਾਂ ਦੇ ਅਧਾਰ ‘ਤੇ ਧਨਰਾਸ਼ੀ ਜਾਰੀ ਕੀਤੀ ਜਾਂਦੀ ਹੈ। ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਇੱਕ ਮਜ਼ਬੂਤ ਡਿਜੀਟਲ ਐਗਰੀਕਲਚਰ ਈਕੋਸਿਸਟਮ ਨੂੰ ਸਮਰੱਥ ਕਰਨਾ ਹੈ ਤਾਕਿ ਅਭਿਨ ਕਿਸਾਨ-ਕੇਂਦ੍ਰਿਤ ਡਿਜੀਟਲ ਸਮਾਧਾਨ ਚਲਾਏ ਜਾ ਸਕਣ ਅਤੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਸਮੇਂ ‘ਤੇ ਅਤੇ ਭਰੋਸੇਯੋਗ ਫਸਲ ਸਬੰਧੀ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ। ਮਿਸ਼ਨ ਵਿੱਚ ਖੇਤੀਬਾੜੀ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਜਿਹੇ ਐਗ੍ਰੀਟੈੱਕ, ਖੇਤੀਬਾੜੀ ਨਿਰਣੇ ਸਹਾਇਤਾ ਪ੍ਰਣਾਲੀ, ਵਿਆਪਕ ਸੌਇਲ ਫਰਟੀਲਿਟੀ ਅਤੇ ਪ੍ਰੋਫਾਈਲ ਮੈਪ ਅਤੇ ਕੇਂਦਰ ਸਰਕਾਰ/ਰਾਜ ਸਰਕਾਰਾਂ ਦੁਆਰਾ ਕੀਤੀ ਜਾਣ ਵਾਲੀਆਂ ਹੋਰ ਆਈਟੀ ਪਹਿਲਾਂ ਦਾ ਨਿਰਮਾਣ ਸ਼ਾਮਲ ਹੈ। ਐਗ੍ਰੀਟੈੱਕ ਪ੍ਰੋਜੈਕਟ ਇਸ ਮਿਸ਼ਨ ਦੇ ਪ੍ਰਮੁੱਖ ਘਟਕਾਂ ਵਿੱਚੋਂ ਇੱਕ ਹੈ, ਜਿਸ ਵਿੱਚ ਖੇਤੀਬਾੜੀ ਖੇਤਰ ਵਿੱਚ ਤਿੰਨ ਮੂਲਭੂਤ ਰਜਿਸਟਰੀ ਜਾਂ ਡੇਟਾਬੇਸ ਸ਼ਾਮਲ ਹਨ, ਯਾਨੀ ਕਿਸਾਨਾਂ ਦੀ ਰਜਿਸਟਰੀ, ਭੂ-ਸੰਦਰਭਿਤ ਪਿੰਡ ਦੇ ਨਕਸ਼ੇ ਅਤੇ ਫਸਲ ਬੋਈ ਗਈ ਰਜਿਸਟਰੀ, ਜੋ ਸਾਰੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਬਣਾਈ ਅਤੇ ਰੱਖੀ ਜਾਂਦੀ ਹੈ।
ਸਰਕਾਰ ਮਿਸ਼ਨ ਦੇ ਲਾਗੂਕਰਨ ਲਈ ਸਾਰੇ ਰਾਜਾਂ ਨੂੰ ਪ੍ਰਸ਼ਾਸਨਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਐਗ੍ਰੀਸਟੈਕ ਕਿਸਾਨਾਂ ਦੇ ਜਨਸੰਖਿਆਕੀ ਵੇਰਵਾ, ਲੈਂਡ ਹੋਲਡਿੰਗ ਅਤੇ ਬੀਜੀਆਂ ਗਈਆਂ ਫਸਲਾਂ ‘ਤੇ ਵਿਆਪਕ ਅਤੇ ਉਪਯੋਗ ਡੇਟਾ ਪ੍ਰਦਾਨ ਕਰਦਾ ਹੈ। ਇਹ ਕਿਸਾਨਾਂ ਨੂੰ ਲੋਨ, ਬੀਮਾ, ਖਰੀਦ ਆਦਿ ਜਿਹੇ ਲਾਭਾਂ ਅਤੇ ਸੇਵਾਵਾਂ ਤੱਕ ਪਹੁੰਚਣ ਦੇ ਲਈ ਡਿਜੀਟਲ ਤੌਰ ‘ਤੇ ਪਹਿਚਾਣਨ ਅਤੇ ਪ੍ਰਮਾਣਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਹ ਰਾਜ ਨੂੰ ਅਜਿਹੇ ਸਮਾਧਾਨ ਤਿਆਰ ਕਰਨ ਵਿੱਚ ਵੀ ਸਮਰੱਥ ਬਣਾਉਂਦਾ ਹੈ ਜੋ ਕਿਸਾਨਾਂ ਦੇ ਲਈ ਡਿਜੀਟਲ ਅਰਥਵਿਵਸਥਾ ਤੱਕ ਪਹੁੰਚ ਖੋਲ੍ਹਦੇ ਹਨ ਜਿਵੇਂ ਕਿ ਇੱਕ ਭਰੋਸੇਮੰਦ ਤਰੀਕੇ ਨਾਲ ਇਨਪੁਟ ਅਤੇ ਉਪਜ ਦੀ ਔਨਲਾਈਨ ਖਰੀਦ ਅਤੇ ਵਿਕਰੀ।
ਇਸ ਦੇ ਇਲਾਵਾ, ਸਰਕਾਰ ਰਾਸ਼ਟਰੀ ਖੇਤੀਬਾੜੀ ਬਜ਼ਾਰ (ਈ-ਨਾਮ) ਨੂੰ ਲਾਗੂ ਕਰ ਰਹੀ ਹੈ, ਜੋ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੀ ਭੌਤਿਕ ਥੋਕ ਮੰਡੀਆਂ/ਬਜ਼ਾਰਾਂ ਨੂੰ ਏਕੀਕ੍ਰਿਤ ਕਰਨ ਵਾਲਾ ਇੱਕ ਵਰਚੁਅਲ ਪਲੈਟਫਾਰਮ ਹੈ, ਤਾਕਿ ਪਾਰਦਰਸ਼ੀ ਮੁੱਲ ਖੋਜ ਪੱਧਤੀ ਦੇ ਮਾਧਿਅਮ ਨਾਲ ਖੇਤੀਬਾੜੀ ਵਸਤੂਆਂ ਦੇ ਔਨਲਾਈਨ ਵਪਾਰ ਦੀ ਸੁਵਿਧਾ ਮਿਲ ਸਕੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਬਿਹਤਰ ਲਾਭਕਾਰੀ ਮੁੱਲ ਮਿਲ ਸਕੇ। 31 ਦਸੰਬਰ, 2024 ਤੱਕ 23 ਰਾਜਾਂ ਅਤੇ 04 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੀਆਂ 1410 ਮੰਡੀਆਂ ਨੂੰ ਈ-ਨਾਮ ਪਲੈਟਫਾਰਮ ਦੇ ਨਾਲ ਏਕੀਕ੍ਰਿਤ ਕੀਤਾ ਜਾ ਚੁੱਕਿਆ ਹੈ।
ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਰਾਮਨਾਥ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।
*****
ਐੱਮਜੀ/ਕੇਐੱਸਆਰ/1327
(Release ID: 2102441)
Visitor Counter : 4